ukataउकत
ਸ. ਉਕ੍ਤ. ਵਿ- ਕਹਿਆ ਹੋਇਆ. ਕਥਿਤ. "ਸਗਲ ਉਕਤ ਉਪਾਵਾ." (ਸ੍ਰੀ ਅਃਮਃ ੫) ਉੱਪਰ ਕਹੇ ਸਾਰੇ ਜਤਨ। ੨. ਸੰ. उक्थ- ਉਕ੍ਥ. ਸੰਗ੍ਯਾ- ਪ੍ਰਾਣ। ੩. ਕਥਨ. ਬਯਾਨ. "ਹਾਰਿਓ ਉਕਤੇ ਤਨ ਖੀਨਸੂਆ." (ਗਉ ਮਃ ੫) ਬੋਲਣੋਂ ਹਾਰ ਗਿਆ.
स. उक्त. वि- कहिआ होइआ. कथित. "सगल उकत उपावा." (स्री अःमः ५) उॱपर कहे सारे जतन। २. सं. उक्थ- उक्थ. संग्या- प्राण। ३. कथन. बयान. "हारिओ उकते तन खीनसूआ." (गउ मः ५) बोलणों हार गिआ.
ਦੇਖੋ, ਉਕਤ....
ਸੰ. ਵਿ- ਕਹਿਆ ਹੋਇਆ. ਬਿਆਨ ਕੀਤਾ....
ਵਿ- ਸਕਲ. ਸਭ. ਤਮਾਮ. "ਸਗਲ ਨਾਮ ਨਿਧਾਨ ਤਿਨ ਪਾਇਆ." (ਮਾਰੂ ਸੋਲਹੇ ਮਃ ੫) ਸਗਲ ਨਿਧਾਨ ਨਾਮ ਤਿਨ ਪਾਇਆ। ੨. ਅ਼. [شغل] ਸ਼ਗ਼ਲ. ਸੰਗ੍ਯਾ- ਕੰਮ. ਕਿਰਤ। ੩. ਅ਼. [صغل] ਸਗ਼ਲ. ਬਦ ਦਿਮਾਗ਼. ਪਾਂਮਰ....
ਸ. ਉਕ੍ਤ. ਵਿ- ਕਹਿਆ ਹੋਇਆ. ਕਥਿਤ. "ਸਗਲ ਉਕਤ ਉਪਾਵਾ." (ਸ੍ਰੀ ਅਃਮਃ ੫) ਉੱਪਰ ਕਹੇ ਸਾਰੇ ਜਤਨ। ੨. ਸੰ. उक्थ- ਉਕ੍ਥ. ਸੰਗ੍ਯਾ- ਪ੍ਰਾਣ। ੩. ਕਥਨ. ਬਯਾਨ. "ਹਾਰਿਓ ਉਕਤੇ ਤਨ ਖੀਨਸੂਆ." (ਗਉ ਮਃ ੫) ਬੋਲਣੋਂ ਹਾਰ ਗਿਆ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਸੰ. ਯਤ੍ਨ. ਸੰਗ੍ਯਾ- ਉਪਾਯ. "ਜਤਨ ਬਹੁਤ ਸੁਖ ਕੇ ਕੀਏ." (ਸ. ਮਃ ੯) ੨. ਯਤ ਧਾਰਣ. ਇੰਦ੍ਰਿਯਨਿਗ੍ਰਹਿ. "ਜਤਨ ਤਪਨ ਭ੍ਰਮਨ." (ਕਾਨ ਮਃ ੫)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਸ੍ਵਾਸ. ਦਮ. "ਪ੍ਰਾਣ ਮਨ ਤਨ ਜੀਅ ਦਾਤਾ." (ਗਉ ਛੰਤ ਮਃ ੫) ੨. ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ, ਦਸ ਪ੍ਰਾਣ। ੩. ਜੀਵਨ। ੪. ਮਨ. ਚਿੱਤ. "ਜਿਸ ਸੰਗਿ ਲਾਗੇ ਪ੍ਰਾਣ." (ਫੁਨਹੇ ਮਃ ੫) ੫. ਬਲ. ਸ਼ਕਤਿ। ੬. ਬ੍ਰਹਮ. ਪਰਮਾਤਮਾ....
ਸੰ. ਸੰਗ੍ਯਾ- ਕਹਿਣਾ. ਬਿਆਨ. "ਕਥਨ ਸੁਨਾਵਨ ਗੀਤ ਨੀਕੇ ਗਾਵਨ." (ਦੇਵ ਮਃ ੫)...
ਆ਼ [بیان] ਸੰਗ੍ਯਾ- ਵ੍ਯਾਖ੍ਯਾਨ. ਕਥਨ. ਵਰਣਨ. ਜਿਕਰ....
ਵਿ- ਪਰਾਜੈ ਨੂੰ ਪ੍ਰਾਪਤ ਹੋਇਆ। ੨. ਬਲ ਰਹਿਤ ਹੋਇਆ....
ਵਿ- ਕ੍ਸ਼ੀਣਹੋਇਆ. "ਤਨੁ ਖੀਨਸੂਆ." (ਗਉ ਮਃ ੫) ੨. ਖਿੰਨ (ਉਦਾਸ) ਹੋਇਆ....
ਸੰਗ੍ਯਾ- ਪਰਾਜਯ. ਸ਼ਿਕਸ੍ਤ. ਦੇਖੋ, ਹਾਰੀ. "ਰਨ ਹਾਰ ਨਿਹਾਰ ਭਏ ਬਲ ਰੀਤੇ." (ਚੰਡੀ ੧) ੨. ਸੰ. ਮੋਤੀ ਫੁੱਲ ਆਦਿਕ ਦੀ ਮਾਲਾ. "ਹਾਰ ਡੋਰ ਰਸ ਪਾਟ ਪਟੰਬਰ." (ਤੁਖਾ ਬਾਰਹਮਾਹਾ) ੩. ਵਿ- ਹਰਣ ਵਾਲਾ. ਲੈ ਜਾਣ ਵਾਲਾ. ਢੋਣ ਵਾਲਾ. "ਰਾਮ ਭਗਤ ਕੇ ਪਾਨੀਹਾਰ." (ਗੌਂਡ ਮਃ ੫) ੪. ਪ੍ਰਤ੍ਯ- ਵਾਨ. ਵਾਲਾ. "ਦੇਖੈਗਾ ਦੇਵਣਹਾਰ." (ਸੋਹਿਲਾ) ੫. ਦੇਖੋ, ਸਵੈਯੇ ਦਾ ਰੂਪ ੧੮....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....