ārāआरा
ਸੰਗ੍ਯਾ- ਆਰ (ਦੰਦੇ) ਦਾਰ ਇੱਕ ਸੰਦ. ਜਿਸ ਨਾਲ ਲਕੜੀ ਚੀਰੀ ਜਾਂਦੀ ਹੈ। ੨. ਰੌਲਾ. ਡੰਡ. ਸ਼ੋਰ। ੩. ਉਰਾਰ. ਉਰਲਾ ਕਿਨਾਰਾ. "ਕਛੁ ਆਰਾ ਪਾਰ ਨ ਸੂਝ." (ਗਉ ਰਵਿਦਾਸ) ੪. ਸੰ. ਸੰਗ੍ਯਾ- ਸੂਆ। ੫. ਪ੍ਰਤ੍ਯਯ- ਵਾਲਾ. ਵਾਨ. ਜੈਸੇ- ਅਵਗੁਣਿਆਰਾ. ਇਹ ਹਾਰਾ ਦਾ ਹੀ ਰੂਪਾਂਤਰ ਹੈ. "ਅਵਗਨਿਆਰੇ ਪਾਥਰ ਭਾਰੇ." (ਨਟ ਮਃ ੪)
संग्या- आर (दंदे) दार इॱक संद. जिस नाल लकड़ी चीरी जांदी है। २. रौला. डंड. शोर। ३. उरार. उरला किनारा. "कछु आरा पार न सूझ." (गउ रविदास) ४. सं. संग्या- सूआ। ५. प्रत्यय- वाला. वान. जैसे- अवगुणिआरा. इह हारा दा ही रूपांतर है. "अवगनिआरे पाथर भारे." (नट मः ४)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਦਾਲ. "ਗੋਧੂਮ ਕੋ ਚੂਨ ਮਾਖ ਦਾਰ ਲੌਨ ਘ੍ਰਿਤ ਬਹੁ." (ਨਾਪ੍ਰ) ੩. ਸੰ. ਭਾਰਯਾ. ਵਹੁਟੀ।. ੩. ਦੇਖੋ, ਦਾਰਿ ਅਤੇ ਦਾਰੁ। ੪. ਫ਼ਾ. [دار] ਪ੍ਰਤ੍ਯ ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ ਅਰਥ ਪ੍ਰਗਟ ਕਰਦਾ ਹੈ. ਜਿਵੇਂ- ਖ਼ਬਰਦਾਰ, ਜ਼ਮੀਂਦਾਰ ਆਦਿ। ੫. ਸੰਗ੍ਯਾ- ਸੂਲੀ. ਸਲੀਬ....
ਦੇਖੋ, ਸਦ ਅਤੇ ਸਦੁ। ੨. ਸ਼ਬਦ. ਧੁਨਿ. "ਭਯੋ ਸੱਦ ਏਵੰ, ਹੜ੍ਯੋ ਨੀਰਧੇਵੰ." (ਵਿਚਿਤ੍ਰ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਲਗੁਡ. ਦੇਖੋ, ਲਕਰਾ, ਲਕਰੀ....
ਖ਼ਤ਼. ਚਿੱਠੀ. "ਚੀਰੀ ਆਈ ਢਿਲ ਨ ਕਾਊ." (ਵਾਰ ਰਾਮ ੧. ਮਃ ੧) "ਜਿਨ ਕੀ ਚੀਰੀ ਦਰਗਹਿ ਪਾਟੀ." (ਆਸਾ ਅਃ ਮਃ ੧) ੨. ਆਗ੍ਯਾਪਤ੍ਰ. ਪਰਵਾਨਾ. "ਚੀਰੀ ਜਾਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ." (ਵਾਰ ਸਾਰ ਮਃ ੨) ੩. ਸੰ. ਝਿੱਲੀ. ਬਿੰਡਾ....
ਸੰਗ੍ਯਾ- ਰਵ. ਸ਼ੋਰ....
ਸੰ. ਦਦੁਰੀ ਦਦੁੰਰ. ਮੇਂਡਕੀ. ਮੇਂਡਕ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੰਗ੍ਯਾ- ਉਰਲਾ ਪਾਰ. ਆਪਣੀ ਵੱਲ ਦਾ ਕੰਢਾ। ੨. ਭਾਵ- ਇਹ ਲੋਕ. ਦੇਖੋ, ਉਰਵਾਰ....
ਕ੍ਰਿ. ਵਿ- ਇਸ ਪਾਸੇ ਦਾ. ਇਧਰ ਦਾ। ੨. ਭਾਵ- ਇਸ ਲੋਕ ਦਾ....
ਫ਼ਾ. [کِنارہ] ਸੰਗ੍ਯਾ- ਕੰਢਾ. ਤਟ। ੨. ਪਾਸਾ. ਬਗ਼ਲ। ੩. ਗੋਟ. ਹਾਸ਼ੀਆ....
ਦੇਖੋ, ਕਛੁਕ. "ਕਛੁ ਬਿਗਰਿਓ ਨਾਹਨ ਅਜਹੁ ਜਾਗ." (ਬਸੰ ਮਃ ੯) ੨. ਸੰਗ੍ਯਾ- ਕੱਛਪ. ਕੱਛੂ। ੩. ਕੱਛਪ ਅਵਤਾਰ. "ਆਪੇ ਮਛੁ ਕਛੁ ਕਰਣੀਕਰੁ." (ਮਾਰੂ ਸੋਲਹੇ ਮਃ ੧)...
ਸੰਗ੍ਯਾ- ਆਰ (ਦੰਦੇ) ਦਾਰ ਇੱਕ ਸੰਦ. ਜਿਸ ਨਾਲ ਲਕੜੀ ਚੀਰੀ ਜਾਂਦੀ ਹੈ। ੨. ਰੌਲਾ. ਡੰਡ. ਸ਼ੋਰ। ੩. ਉਰਾਰ. ਉਰਲਾ ਕਿਨਾਰਾ. "ਕਛੁ ਆਰਾ ਪਾਰ ਨ ਸੂਝ." (ਗਉ ਰਵਿਦਾਸ) ੪. ਸੰ. ਸੰਗ੍ਯਾ- ਸੂਆ। ੫. ਪ੍ਰਤ੍ਯਯ- ਵਾਲਾ. ਵਾਨ. ਜੈਸੇ- ਅਵਗੁਣਿਆਰਾ. ਇਹ ਹਾਰਾ ਦਾ ਹੀ ਰੂਪਾਂਤਰ ਹੈ. "ਅਵਗਨਿਆਰੇ ਪਾਥਰ ਭਾਰੇ." (ਨਟ ਮਃ ੪)...
ਸੰਗ੍ਯਾ- ਪਾੜ. ਸੰਨ੍ਹ. ਨਕ਼ਬ. "ਇਸ ਕੋ ਪਾਰ ਦਯੋ ਦਰਸਾਵੈ." (ਗੁਪ੍ਰਸੂ) ੨. ਸੰ. पार्. ਧਾ- ਸਮਾਪਤ ਕਰਨਾ, ਪੂਰਾ ਕਰਨਾ। ੩. ਸੰਗ੍ਯਾ- ਦੂਜਾ ਕਿਨਾਰਾ. ਪਰਲਾ ਕਿਨਾਰਾ. ਅਪਰ ਤਟ. "ਪਾਰ ਪਰੇ ਜਗਸਾਗਰ ਤੇ." (ਗੁਪ੍ਰਸੂ) ੪. ਅੰਤ. ਹੱਦ. "ਪਾਰ ਨ ਪਾਇ ਸਕੈ ਪਦਮਾਪਤਿ." (ਅਕਾਲ) ੫. ਕ੍ਰਿ. ਵਿ- ਪਰਲੇ ਪਾਸੇ. ਦੂਜੀ ਵੱਲ। ੬. ਦੇਖੋ, ਪਾਰਿ. ਪਾੜਕੇ. "ਉਰ ਤੇ ਪਰਦਾ ਭ੍ਰਮ ਕੋ ਸਭ ਪਾਰ." (ਗੁਪ੍ਰਸੂ) ੭. ਫ਼ਾ. [پار] ਪਿਛਲਾ ਸਾਲ. ਵੀਤਿਆ ਵਰ੍ਹਾ। ੮. ਫ਼ਾ. [پارہ] ਪਾਰਹ. ਖੰਡ ਟੁਕੜਾ. ਟੂਕ. "ਸਿਰ ਕਰਵਤ ਸਹਿ ਤਰੁ ਪਾਰ ਪਾਰ ਹੈ." (ਭਾਗੁ ਕ) ਪਾਰਹ ਪਾਰਹ ਹੁੰਦਾ ਹੈ....
ਸੰਗ੍ਯਾ- ਸਮਝ. ਗਿਆਨ. ਸੁਬੁੱਧਿ। ੨. ਦ੍ਰਿਸ੍ਟਿ. ਨਜਰ....
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...
ਸੰਗ੍ਯਾ- ਸ਼ੁਕ. ਤੋਤਾ. "ਬਾਂਧਿਓ ਨਲਨੀ ਭ੍ਰਮ ਸੂਆ." (ਆਸਾ ਮਃ ੫) ੨. ਵਡੀ ਸੂਈ. ਸਿਉਣ ਦਾ ਸੰਦ ਜਿਸ ਦੇ ਨੱਕੇ ਵਿੱਚ ਡੋਰ ਪਾ ਕੇ ਸੀਂਵੀਦਾ ਹੈ. "ਲਉ ਨਾੜੀ ਸੂਆ ਹੈ ਅਸਤੀ." (ਰਾਮ ਮਃ ੫) ੩. ਸੂਣ (ਪ੍ਰਸੂਤ) ਦ ਕ੍ਰਿਯਾ. ਜਿਵੇਂ ਇਸ ਗਾਂ ਦਾ ਦੂਜਾ ਸੂਆ ਹੈ....
ਸੰ. ਸੰਗ੍ਯਾ- ਵਿਸ਼੍ਵਾਸ. ਯਕੀਨ। ੨. ਪ੍ਰਮਾਣ. ਸਬੂਤ। ੩. ਵਿਚਾਰ। ੪. ਕਾਰਣ. ਹੇਤੁ। ੫. ਵ੍ਯਾਖ੍ਯਾ। ੬. ਜ਼ਰੂਰਤ। ੭. ਚਿੰਨ੍ਹ. ਨਿਸ਼ਾਨ। ੮. ਨਿਰਣਾ. ਫੈਸਲਾ। ੯. ਸੰਮਤਿ. ਰਾਇ। ੧੦. ਸਹਾਇਕ। ੧੧. ਛੰਦਸ਼ਾਸਤ੍ਰ ਅਨੁਸਾਰ ਛੰਦਾਂ ਦੇ ਭੇਦ ਅਤੇ ਗਿਣਤੀ ਜਾਣਨ ਦੀ ਰੀਤਿ. ਇਨ੍ਹਾਂ ਦੀ ਗਿਣਤੀ ਅੱਠ ਹੈ- ਪ੍ਰਸ੍ਤਾਰ, ਸੰਖ੍ਯਾ, ਸੂਚੀ, ਨਸ੍ਟ, ਉਦਿਸ੍ਟ, ਮੇਰੁ, ਪਤਾਕਾ ਅਤੇ ਮਰਕਟੀ। ੧੨. ਵ੍ਯਾਕਰਣ ਅਨੁਸਾਰ ਉਹ ਅੱਖਰ ਅਥਵਾ ਸ਼ਬਦ, ਜੋ ਮੂਲ ਸ਼ਬਦ ਦੇ ਅੰਤ ਲਗਕੇ ਅਰਥ ਵਿੱਚ ਵਿਸ਼ੇਸਤਾ ਕਰਦਾ ਹੈ ਅਤੇ ਸੰਗ੍ਯਾ ਤੋਂ ਵਿਸ਼ੇਸਣ ਅਥਵਾ ਵਿਸ਼ੇਸਣ ਤੋਂ ਸੰਗ੍ਯਾ ਬਣਾ ਦਿੰਦਾ ਹੈ. ਜੈਸੇ- ਸੀਤ ਦੇ ਅੰਤ ਲ ਪ੍ਰਤ੍ਯਯ ਲੱਗਕੇ ਸੀਤਲ, ਮੂਰਖ ਦੇ ਅੰਤ ਤਾ ਲੱਗਕੇ ਮੂਰਖਤਾ ਆਦਿ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਵਾਲਾ. ਜੈਸੇ- ਗੁਣਵਾਨ। ੨. ਦੇਖੋ, ਬਾਨ। ੩. ਦੇਖੋ, ਵਾਣ। ੪. ਸੰ. ਵਨ ਨਾਲ ਹੈ ਜਿਸ ਦਾ ਸੰਬੰਧ, ਜੰਗਲੀ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਵਿ- ਔਗੁਣਾਂ ਵਾਲਾ (ਵਾਲੀ). "ਅਵਗੁਣਿਆਰੀ ਕੰਤ ਵਿਸਾਰੀ." (ਧਨਾ ਛੰਤ ਮਃ ੧)...
ਵਿ- ਹਾਰਿਆ ਹੋਇਆ. ਪਰਾਜੈ ਨੂੰ ਪ੍ਰਾਪਤ ਹੋਇਆ. ਹਾਰ ਗਿਆ. "ਕਰਤ ਪਾਪ ਅਬ ਹਾਰਾ." (ਜੈਤ ਮਃ ੯) ੨. ਪ੍ਰਤ੍ਯ- ਵਾਲਾ."ਸਦਣਹਾਰਾ ਸਿਮਰੀਐ." (ਸੋਹਿਲਾ) ੩. ਸੰ. ਹਰਾਲਯ. ਹਰ (ਅਗਨਿ) ਦਾ ਆਲਯ (ਘਰ). ਸੰਗ੍ਯਾ- ਇੱਕ ਢੋਲ ਦੀ ਸ਼ਕਲ ਦਾ ਮਿੱਟੀ ਦਾ ਪਾਤ੍ਰ, ਜਿਸ ਵਿੱਚ ਪਾਥੀ ਆਦਿ ਨਾਲ ਜਲਾਕੇ ਦੁੱਧ ਸਾਗ ਖਿਚੜੀ ਆਦਿਕ ਪਕਾਉਂਦੇ ਹਨ....
ਹੋਰ ਰੂਪ ਦੂਜੀ ਸ਼ਕਲ....
ਸੰਗ੍ਯਾ- ਪ੍ਰਸ੍ਤਰ. ਪੱਥਰ. "ਜੋ ਪਾਥਰ ਕਉ ਕਹਤੇ ਦੇਵ." (ਭੈਰ ਕਬੀਰ ਮਃ ੫) ੨. ਜੜ੍ਹਮਤਿ. ਮੂਰਖ। ੩. ਪਾਪੀ. ਕੁਕਰਮਾਂ ਦੇ ਬੋਝ ਨਾਲ ਭਾਰੀ. "ਪਾਥਰ ਡੂਬਦਾ ਕਾਢਿਲੀਆ." (ਵਡ ਅਃ ਮਃ ੩)...
ਭਾਰ ਵਾਲੇ। ੨. ਭਾਲੇ. ਖੋਜੇ. "ਰਿਦ ਅੰਤਰਿ ਹਰਿਜਨ ਭਾਰੇ." (ਨਟ ਅਃ ਮਃ ੪) ੩. ਸੰਗ੍ਯਾ- ਬੋਝੇ. ਪੰਡਾਂ. "ਜਨਮ ਜਨਮ ਚੂਕੇ ਭੈ ਭਾਰੇ." (ਆਸਾ ਮਃ ੫)...