andhēsarā, andhēsaro, andhēsāअंदेसरा, अंदेसरो, अंदेसा
ਫ਼ਾ. [اندیشہ] ਅੰਦੇਸ਼ਹ. ਸੰਗ੍ਯਾ- ਫ਼ਿਕਰ. ਚਿੰਤਾ. "ਸਭ ਰਹਿਓ ਅੰਦੇਸਰੋ ਮਾਇਓ." (ਸੋਰ ਮਃ ੫) "ਜੋ ਜਨ ਭਜਨੁ ਕਰੇ ਪ੍ਰਭੁ ਤੇਰਾ ਤਿਸੈ ਅੰਦੇਸਾ ਨਾਹੀ." (ਸੋਰ ਮਃ ੫) ੨. ਦੁਬਿਧਾ. ਦੁਚਿਤਾ। ੩. ਭੈ. ਖਟਕਾ. ਧੜਕਾ.
फ़ा. [اندیشہ] अंदेशह. संग्या- फ़िकर. चिंता. "सभ रहिओ अंदेसरो माइओ." (सोर मः ५) "जो जन भजनु करे प्रभु तेरा तिसै अंदेसा नाही." (सोर मः ५) २. दुबिधा. दुचिता। ३. भै. खटका. धड़का.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [فِکر] ਸੰਗ੍ਯਾ- ਸੋਚ. ਚਿੰਤਾ. ਖਟਕਾ. "ਦਿਲ ਕਾ ਫਿਕਰ ਨ ਜਾਇ." (ਤਿਲੰ ਕਬੀਰ) ੨. ਧਿਆਨ. ਵਿਚਾਰ. ਚਿੰਤਨ....
ਸੰ. ਸੰਗ੍ਯਾ- ਫ਼ਿਕਰ. ਸੋਚ. "ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ." (ਵਾਰ ਰਾਮ ੧. ਮਃ ੨) ੨. ਧ੍ਯਾਨ. ਚਿੰਤਨ. "ਐਸੀ ਚਿੰਤਾ ਮਹਿ ਜੇ ਮਰੈ." (ਗੂਜ ਤ੍ਰਿਲੋਚਨ)...
ਫ਼ਾ. [اندیشہ] ਅੰਦੇਸ਼ਹ. ਸੰਗ੍ਯਾ- ਫ਼ਿਕਰ. ਚਿੰਤਾ. "ਸਭ ਰਹਿਓ ਅੰਦੇਸਰੋ ਮਾਇਓ." (ਸੋਰ ਮਃ ੫) "ਜੋ ਜਨ ਭਜਨੁ ਕਰੇ ਪ੍ਰਭੁ ਤੇਰਾ ਤਿਸੈ ਅੰਦੇਸਾ ਨਾਹੀ." (ਸੋਰ ਮਃ ੫) ੨. ਦੁਬਿਧਾ. ਦੁਚਿਤਾ। ੩. ਭੈ. ਖਟਕਾ. ਧੜਕਾ....
ਵਿ- ਮਾਯਾ ਦਾ. "ਮਤਵਾਰੋ ਮਦਿ ਮਾਇਓ." (ਟੋਡੀ ਮਃ ੫) ੨. ਸਮਾਇਆ. ਦੇਖੋ, ਮਉਣਾ ੧....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਦੇਖੋ, ਭਜਨ....
ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ....
ਸਰਵ- ਤੇਰਾ....
ਸਰਵ- ਉਸੇ ਨੂੰ. ਉਸੀ ਕੋ. "ਤਿਸੈ ਸਰੇਵਹੁ ਪ੍ਰਾਣੀਹੋ!" (ਵਾਰ ਗਉ ੨. ਮਃ ੫)...
ਫ਼ਾ. [اندیشہ] ਅੰਦੇਸ਼ਹ. ਸੰਗ੍ਯਾ- ਫ਼ਿਕਰ. ਚਿੰਤਾ. "ਸਭ ਰਹਿਓ ਅੰਦੇਸਰੋ ਮਾਇਓ." (ਸੋਰ ਮਃ ੫) "ਜੋ ਜਨ ਭਜਨੁ ਕਰੇ ਪ੍ਰਭੁ ਤੇਰਾ ਤਿਸੈ ਅੰਦੇਸਾ ਨਾਹੀ." (ਸੋਰ ਮਃ ੫) ੨. ਦੁਬਿਧਾ. ਦੁਚਿਤਾ। ੩. ਭੈ. ਖਟਕਾ. ਧੜਕਾ....
ਵ੍ਯ- ਨਾਂ. ਨਹੀਂ. "ਨਾਹੀ ਬਿਨ ਹਰਿਨਾਉ ਸਰਬਸਿਧਿ." (ਪ੍ਰਭਾ ਮਃ ੫) ੨. ਨ੍ਹਾਉਂਦਾ. ਸਨਾਨ ਕਰਦਾ. "ਬਾਹਰਿ ਕਾਹੇ ਨਾਹਿ?" (ਰਾਮ ਮਃ ੧) ੩. ਅ਼. [ناہی] ਵਰਜਣ ਵਾਲਾ. ਪ੍ਰਤਿਬੰਧਕ. "ਠਾਹੀ ਦੇਖਿ ਨ ਭਾਜੀਐ, ਪਰਮ ਸਿਆਨਪ ਏਹ." (ਗਉ ਬਾਵਨ ਕਬੀਰ) ਪ੍ਰਤਿਬੰਧਕਾਂ ਨੂੰ ਦੇਖਕੇ ਪਿੱਛੇ ਨਾ ਹਟੀਏ। ੪. ਡਿੰਗ. ਸੰਗ੍ਯਾ- ਨਾਭੀ. ਤੁੰਨ. ਧੁੰਨੀ....
ਵਿ- ਦੋ ਪ੍ਰਕਾਰ ਦਾ ਦ੍ਵਿਵਿਧ। ੨. ਸੰਗ੍ਯਾ- ਦ੍ਵੈਵਿਧ੍ਯ. ਦੋ ਪ੍ਰਕਾਰ ਭਾਵ. ਦੁਭਾਂਤੀਪਨ. ਦ੍ਵੈਤਭਾਵ. "ਦੁਬਿਧਾ ਦੂਰਿ ਕਰੇ ਲਿਵ ਲਾਇ." (ਬਸੰ ਮਃ ੫) "ਗੁਰਿ ਦੁਬਿਧਾ ਜਾਕੀ ਹੈ ਮਾਰੀ." (ਗਉ ਅਃ ਮਃ ੫)...
ਸੰਗ੍ਯਾ- ਚਿਤ ਦੀ ਅਸ੍ਥਿਰਤਾ. ਚਿੱਤ ਦਾ ਇੱਕ ਬਾਤ ਪੁਰ ਨਾ ਲਗਣਾ. ਦੋ ਵੱਲ ਚਿੱਤ ਦੇ ਹੋਣ ਦਾ ਭਾਵ. ਸੰਸਾ. "ਦੁਚਿਤੇ ਕੀ ਦੁਇ ਥੂਨਿ ਗਿਰਾਨੀ." (ਗਉ ਕਬੀਰ)...
ਸੰਗ੍ਯਾ- ਖੜਕਾ. "ਪਾਯਨ ਕੋ ਖਟਕੋ ਕਿਯੋ." (ਚਰਿਤ੍ਰ ੨੪੮) ੨. ਚਿੰਤਾ. ਧੜਕਾ. ਧੁਕਧੁਕੀ....
ਸੰਗ੍ਯਾ- ਧੜਾਕਾ. ਧਮਾਕਾ। ੨. ਦਹਿਲ. ਹੌਲ। ੩. ਚਿੰਤਾ. ਖਟਕਾ....