dhharhakāधड़का
ਸੰਗ੍ਯਾ- ਧੜਾਕਾ. ਧਮਾਕਾ। ੨. ਦਹਿਲ. ਹੌਲ। ੩. ਚਿੰਤਾ. ਖਟਕਾ.
संग्या- धड़ाका. धमाका। २. दहिल. हौल। ३. चिंता. खटका.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਧੜ ਸ਼ਬਦ. ਕਿਸੇ ਭਾਰੀ ਵਸਤੁ ਦੇ ਡਿੱਗਣ ਜਾਂ ਤੋਪ ਆਦਿ ਦੇ ਚੱਲਣ ਤੋਂ ਹੋਇਆ ਸ਼ਬਦ। ੨. ਦਿਲ ਦੇ ਧੜਕਣ ਦੀ ਕ੍ਰਿਯਾ....
ਸੰਗ੍ਯਾ- ਧਮ ਧਮ ਧੁਨਿ. ਦੇਖੋ, ਧਮਕ। ੨. ਚੌੜੇ ਮੂੰਹ ਵਾਲੀ ਛੋਟੀ ਨਾਲੀ ਦੀ ਬੰਦੂਕ. "ਅਲਪ ਧਮਾਕੇ ਬਡ ਜੰਜੈਲ." (ਗੁਪ੍ਰਸੂ)...
ਦੇਖੋ, ਦਹਲ....
ਅ਼. [ہوَل] ਸੰਗ੍ਯਾ- ਖ਼ੌਫ਼. ਡਰ। ੨. ਦਿਲ ਦਾ ਕੰਬਣਾ. ਧੜਕਾ. ਦੇਖੋ, ਦਹਲ....
ਸੰ. ਸੰਗ੍ਯਾ- ਫ਼ਿਕਰ. ਸੋਚ. "ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ." (ਵਾਰ ਰਾਮ ੧. ਮਃ ੨) ੨. ਧ੍ਯਾਨ. ਚਿੰਤਨ. "ਐਸੀ ਚਿੰਤਾ ਮਹਿ ਜੇ ਮਰੈ." (ਗੂਜ ਤ੍ਰਿਲੋਚਨ)...
ਸੰਗ੍ਯਾ- ਖੜਕਾ. "ਪਾਯਨ ਕੋ ਖਟਕੋ ਕਿਯੋ." (ਚਰਿਤ੍ਰ ੨੪੮) ੨. ਚਿੰਤਾ. ਧੜਕਾ. ਧੁਕਧੁਕੀ....