asavārāअसवारा
ਸੰਗ੍ਯਾ- ਚੜ੍ਹਾਈ ਕੂਚ. "ਖ਼ਾਲਸੇ ਨੇ ਅੱਜ ਅਸਵਾਰਾ ਕਰਨਾ ਹੈ." (ਲੋਕੋ) ੨. ਪਰਲੋਕ ਗਮਨ. ਗੁਰੁਪੁਰੀ ਸਿਧਾਰਨਾ. "ਨਾਵੀਂ ਪਾਤਸ਼ਾਹੀ ਦਾ ਅਸਵਾਰਾ ਕਿਸ ਪ੍ਰਕਾਰ ਹੋਇਆ?" (ਭਗਤਾਵਲੀ) ੩. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦ (ਬੀੜ). "ਬਹੁਰੋ ਲੇ ਜਾਵਹੁ ਅਸਵਾਰਾ." (ਗੁਪ੍ਰਸੂ) ੪. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਜ ਧਜ ਨਾਲ ਕੱਢੀ ਹੋਈ ਅਸਵਾਰੀ.
संग्या- चड़्हाई कूच. "ख़ालसे ने अॱज असवारा करना है." (लोको) २. परलोक गमन. गुरुपुरी सिधारना. "नावीं पातशाही दा असवारा किस प्रकार होइआ?" (भगतावली) ३. श्री गुरू ग्रंथ साहिब जी दी जिलद (बीड़). "बहुरो ले जावहु असवारा." (गुप्रसू) ४. श्री गुरू ग्रंथ साहिबजी दी सज धज नाल कॱढी होई असवारी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਕੂਰ੍ਚ. ਸੰਗ੍ਯਾ- ਜੁਲਾਹੇ ਦਾ ਕੁੱਚ. "ਕੂਚ ਬਿਚਾਰੇ ਫੂਏ ਫਾਲ." (ਗੌਂਡ ਕਬੀਰ) ੨. ਦਾੜ੍ਹੀ. ਰੀਸ਼। ੩. ਫ਼ਾ. [کوُچ] ਰਵਾਨਾ ਹੋਣਾ. "ਕਰਨਾ ਕੂਚ ਰਹਿਨੁ ਥਿਰੁ ਨਾਹੀ." (ਸੂਹੀ ਰਵਿਦਾਸ)...
ਸੰ. अञ्ज. ਧਾ- ਸਾਫ਼ ਕਰਨਾ. ਜਾਣਾ. ਸਲਾਹੁਣਾ. ਚਮਕਨਾ. ਤੇਲ ਮਲਨਾ. ਸ਼ਿੰਗਾਰਨਾ....
ਸੰਗ੍ਯਾ- ਚੜ੍ਹਾਈ ਕੂਚ. "ਖ਼ਾਲਸੇ ਨੇ ਅੱਜ ਅਸਵਾਰਾ ਕਰਨਾ ਹੈ." (ਲੋਕੋ) ੨. ਪਰਲੋਕ ਗਮਨ. ਗੁਰੁਪੁਰੀ ਸਿਧਾਰਨਾ. "ਨਾਵੀਂ ਪਾਤਸ਼ਾਹੀ ਦਾ ਅਸਵਾਰਾ ਕਿਸ ਪ੍ਰਕਾਰ ਹੋਇਆ?" (ਭਗਤਾਵਲੀ) ੩. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦ (ਬੀੜ). "ਬਹੁਰੋ ਲੇ ਜਾਵਹੁ ਅਸਵਾਰਾ." (ਗੁਪ੍ਰਸੂ) ੪. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਜ ਧਜ ਨਾਲ ਕੱਢੀ ਹੋਈ ਅਸਵਾਰੀ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰਗ੍ਯਾ- ਪਰਾਏ ਲੋਕ, ਜੋ ਆਪਣੇ ਨਹੀਂ। ੨. ਸੰ. ਦੂਸਰਾ ਲੋਕ. ਉਹ ਅਸਥਾਨ, ਜੋ ਸ਼ਰੀਰ ਛੱਡਣ ਪਿੱਛੋਂ ਪ੍ਰਾਪਤ ਹੋਣ ਵਾਲਾ ਹੈ. ਸ੍ਵਰਗ ਵੈਕੁੰਠ ਬਹਿਸ਼੍ਤ ਆਦਿ. "ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ." (ਸਾਰ ਪਰਮਾਨੰਦ) "ਲੋਗ ਗਯੋ ਪਰਲੋਗ ਗਵਾਯੋ." (ਸਵੈਯੇ ੩੩) ੩. ਵਿ- ਜੋ ਸਭ ਲੋਕਾਂ ਤੋਂ ਪਰੇ ਹੈ, ਪਾਰਬ੍ਰਹਮ. "ਕੈਸੇ ਭੇਟੈ ਪਰਲੋਕ ਸੋ?" (ਅਕਾਲ)...
ਸੰ. ਸੰਗ੍ਯਾ- ਜਾਣਾ. ਚਲਨਾ. ਯਾਤ੍ਰਾ (ਸਫਰ) ਕਰਨਾ....
ਪਾਦਸ਼ਾਹੀ. ਬਾਦਸ਼ਾਹੀ। ੨. ਸਿੱਖਮਤ ਅਨੁਸਾਰ ਗੁਰੁਤਾ. ਸਤਿਗੁਰੂ ਦੀ ਅ਼ਮਲਦਾਰੀ। ੩. ਸੱਚੀ ਬਾਦਸ਼ਾਹਤ ਵਾਲੇ ਦਸ਼ ਸਤਿਗੁਰੂ. ਜੈਸੇ- ਖਿਆਲ ਪਾਤਸ਼ਾਹੀ ੧੦. ਅਤੇ ਸ਼੍ਰੀ ਮੁਖਵਾਕ ਪਾਤਸ਼ਾਹੀ ੧੦. ਆਦਿ....
ਸਰਵ. ਕੌਣ. ਕਿਸ ਨੂੰ. ਕਿਸੇ। ੨. ਕਸ਼ਮਕਸ਼ ਦੀ ਥਾਂ ਭੀ ਕਿਸ ਸ਼ਬਦ ਆਉਂਦਾ ਹੈ. ਜੈਸੇ- "ਉਸ ਦੀ ਮੇਰੇ ਨਾਲ ਕਿਸ ਹੈ।" ੩. ਕੀਸ਼ (ਬਾਂਦਰ) ਲਈ ਭੀ ਕਿਸ ਸ਼ਬਦ ਆਇਆ ਹੈ. "ਚਪੇ ਕਿਸੰ." ਅਤੇ- "ਜਿਣ੍ਯੋ ਕਿਸੰ." (ਰਾਮਾਵ)...
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਦੇਖੋ, ਭਗਤਰਤਨਾਵਲੀ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ग्रन्थ ਸੰਗ੍ਯਾ- ਗੁੰਫਨ. ਗੁੰਦਣਾ। ੨. ਪੁਸ੍ਤਕ (ਕਿਤਾਬ), ਜਿਸ ਵਿੱਚ ਮਜਮੂੰਨ ਗੁੰਦੇ ਗਏ ਹਨ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਅ਼. [جِلد] ਸੰਗ੍ਯਾ- ਖੱਲ. ਤੁਚਾ। ੨. ਪੁਸ੍ਤਕ ਦੀ ਰਖ੍ਯਾ ਵਾਸਤੇ ਉੱਪਰ ਲਾਇਆ ਹੋਇਆ ਚਮੜਾ. "ਤ੍ਯਾਰ ਭਯੋ ਤਬ ਜਿਲਤ ਬੰਧਾਈ." (ਗੁਪ੍ਰਸੂ) ੩. ਪੁਸ੍ਤਕ ਦੀ ਪ੍ਰਤਿ. ਜਿਵੇਂ- ਇਹ ਗ੍ਰੰਥ ਪੰਚ ਜਿਲਦਾਂ ਵਿੱਚ ਹੈ....
ਸੰਗ੍ਯਾ- ਸੰਘਣਾਵਨ. ਜੰਗਲ। ੨. ਪਸ਼ੂਆਂ ਦੇ ਚਾਰਣ ਦੀ ਰੱਖ। ੩. ਕਿਤਾਬ ਦੀ ਜਿਲਦ....
ਦੇਖੋ, ਬਹੁਰ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਵਿ- ਕੰਠ (ਕਿਨਾਰੇ) ਨਾਲ ਸੰਬੰਧਿਤ। ੨. ਸੰਗ੍ਯਾ- ਕੰਠ ਪਹਿਰਨ ਦਾ ਇੱਕ ਇਸਤ੍ਰੀਆਂ ਦਾ ਭੂਸਣ। ੩. ਪਹਾੜ ਦੀ ਜੜ. ਦਾਮਨੇਕੋਹ। ੪. ਦਰਿਆ ਦੇ ਕਿਨਾਰੇ ਦੀ ਜ਼ਮੀਨ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਫ਼ਾ. [سواری] ਸਵਾਰੀ. ਸੰਗ੍ਯਾ- ਘੋੜੇ ਉੱਪਰ ਆਰੋਹਣ (ਚੜ੍ਹਨ) ਦੀ ਕ੍ਰਿਯਾ। ੨. ਘੋੜੇ ਤੇ ਅਸਵਾਰ ਹੋਣ ਦੀ ਵਿਦ੍ਯਾ। ੩. ਯਾਨ. ਕੋਈ ਵਸਤੁ, ਜਿਸ ਉੱਪਰ ਸਵਾਰ ਹੋਈਏ....