asadhira, asadhiruअसथिर, असथिरु
ਸੰ. स्थिर- ਸ੍ਥਿਰ. ਵਿ- ਕ਼ਾਯਮ. ਅਵਿਨਾਸ਼ੀ. "ਅਸਥਿਰ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ." (ਜੈਜਾ ਮਃ ੯)#੨. ਸ੍ਥਿਤ. ਅਚਲ. ਦ੍ਰਿੜ੍ਹ. "ਅਸਥਿਰ ਰਹਹੁ ਡੋਲਹੁ ਮਤ ਕਬਹੂੰ." (ਧਨਾ ਮਃ ੫) ੩. ਅਸ੍ਥਿਰ. ਵਿ- ਜੋ ਨਹੀਂ ਸ੍ਥਿਰ. ਚਲਾਇਮਾਨ. ਚੰਚਲ. ਜੋ ਕ਼ਾਯਮ ਨਹੀਂ. "ਅਸਥਿਰੁ ਕਰੇ ਨਿਹਚਲੁ ਇਹ ਮਨੂਆ." (ਧਨਾ ਮਃ ੫) ਇਸ ਮਨ ਅਸਥਿਰ (ਚੰਚਲ) ਨੂੰ ਨਿਹਚਲ ਕਰੇ.
सं. स्थिर- स्थिर. वि- क़ायम. अविनाशी. "असथिर जो मानिओ देह सो तउ तेरउ होइ है खेह." (जैजा मः ९)#२. स्थित. अचल. द्रिड़्ह. "असथिर रहहु डोलहु मत कबहूं." (धना मः ५) ३. अस्थिर. वि- जोनहीं स्थिर. चलाइमान. चंचल. जो क़ायम नहीं. "असथिरु करे निहचलु इह मनूआ." (धना मः ५) इस मन असथिर (चंचल) नूं निहचल करे.
ਦੇਖੋ, ਅਸਥਿਰ ਅਤੇ ਇਸਥਿਰ....
ਵਿ- ਵਿਨਾਸ਼ ਰਹਿਤ. ਦੇਖੋ, ਅਬਿਨਾਸੀ. "ਹਰਿਗੁਣ ਸੁਣੀਅਹਿ ਅਵਿਨਾਸੀ." (ਸੂਹੀ ਛੰਤ ਮਃ ੫) ਅਵਿਨਾਸ਼ੀ ਹਰਿ ਕੇ ਗੁਣ ਸੁਣੀਅਹਿ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ. ਅਕਾਲ। ੩. ਵਿਸਨੁ "ਕ੍ਰੁਧਕੈ ਯੁੱਧ ਕਿਯੋ ਬਹੁ ਚੰਡਿ, ਨ ਏਤੋ ਕਿਯੋ ਮਧੁ ਸੋਂ ਅਵਿਨਾਸ਼ੀ." (ਚੰਡੀ ੧)...
ਸੰ. स्थिर- ਸ੍ਥਿਰ. ਵਿ- ਕ਼ਾਯਮ. ਅਵਿਨਾਸ਼ੀ. "ਅਸਥਿਰ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ." (ਜੈਜਾ ਮਃ ੯)#੨. ਸ੍ਥਿਤ. ਅਚਲ. ਦ੍ਰਿੜ੍ਹ. "ਅਸਥਿਰ ਰਹਹੁ ਡੋਲਹੁ ਮਤ ਕਬਹੂੰ." (ਧਨਾ ਮਃ ੫) ੩. ਅਸ੍ਥਿਰ. ਵਿ- ਜੋ ਨਹੀਂ ਸ੍ਥਿਰ. ਚਲਾਇਮਾਨ. ਚੰਚਲ. ਜੋ ਕ਼ਾਯਮ ਨਹੀਂ. "ਅਸਥਿਰੁ ਕਰੇ ਨਿਹਚਲੁ ਇਹ ਮਨੂਆ." (ਧਨਾ ਮਃ ੫) ਇਸ ਮਨ ਅਸਥਿਰ (ਚੰਚਲ) ਨੂੰ ਨਿਹਚਲ ਕਰੇ....
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਸਰਵ- ਤੇਰਾ. "ਤਾਣ ਤਕੀਆ ਤੇਰਓ." (ਬਿਲਾ ਛੰਤ ਮਃ ੧)...
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਸੰਗ੍ਯਾ- ਧੂਲਿ. ਧੂੜ. ਰਜ. ਗਰਦ. "ਜਿਉ ਧਰਨੀ ਮਹਿ ਖੇਹ." (ਸ. ਕਬੀਰ) ੨. ਮਿੱਟੀ. "ਖੇਹੂ ਸੇਤੀ ਰਲਿਗਇਆ." (ਵਾਰ ਗਉ ੧. ਮਃ ੪) ੩. ਵਿਸ੍ਠਾ. ਗੰਦਗੀ. "ਖੇਹ ਤੋਬਰਾ ਬਦਨ ਚਢਾਇ." (ਗੁਪ੍ਰਸੂ)...
ਦੇਖੋ, ਅਸਥਿਤ ਅਤੇ ਇਸਥਿਤ....
ਵਿ- ਜੋ ਚਲੇ ਨਾ. ਇਸਥਿਤ. "ਅਚਲ ਅਮਰ ਨਿਰਭੈ ਪਦ ਪਾਇਓ." (ਬਿਲਾ ਮਃ ੯) ੨. ਸੰਗ੍ਯਾ- ਪਰਬਤ. ਪਹਾੜ। ੩. ਧ੍ਰੁਵ। ੪. ਕਰਤਾਰ। ੫. ਗੁਰੁਦਾਸਪੁਰ ਦੇ ਜਿਲੇ ਇੱਕ ਪਿੰਡ. ਦੇਖੋ, ਅਚਲ ਵਟਾਲਾ....
ਦੇਖੋ, ਦ੍ਰਿਢ....
ਕ੍ਰਿ. ਵਿ- ਕਦਾਂ. ਕਦੀ. ਕਿਸੇ ਵੇਲੇ. ਕਿਸੀ ਇੱਕ ਸਮੇਂ, "ਕਬਹੁਕ ਕੋਊ ਪਾਵੈ ਆਤਮਪ੍ਰਗਾਸ ਕਉ." (ਸਵੈਯੇ ਮਃ ੪. ਕੇ) "ਕਬਹੂ ਨ ਬਿਸਰਹੁ ਮਨ ਮੇਰੇ ਤੇ." (ਨਟ ਮਃ ੫)...
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਦੇਖੋ, ਅਸਥਿਰ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਵਿ- ਚਲਾਇਮਾਨ. ਜੋ ਸ੍ਥਿਰ ਨਹੀਂ. ਦੇਖੋ, ਚੰਚ ਧਾ. "ਚੰਚਲ ਸੁਪਨੈ ਹੀ ਉਰਝਾਇਓ." (ਦੇਵ ਮਃ ੫) ੨. ਕੁਮਾਤੁਰ. "ਚੰਚਲ ਚੀਤ ਨ ਰਹਿਈ ਠਾਇ." (ਓਅੰਕਾਰ) ੩. ਸੰਗ੍ਯਾ- ਪਵਨ. ਹਵਾ. ਕਵੀਆਂ ਨੇ ਇਹ ਪਦਾਰਥ ਚੰਚਲ ਲਿਖੇ ਹਨ-#ਹਾਥੀ ਦੇ ਕੰਨ, ਘੋੜਾ, ਪੌਣ, ਬਾਂਦਰ, ਬਾਲਕ, ਬਿਜਲੀ, ਭੌਰਾ, ਮਨ, ਮਮੋਲਾ, ਵੇਸ਼੍ਯਾ ਦੇ ਨੇਤ੍ਰ....
ਸੰ. स्थिर- ਸ੍ਥਿਰ. ਵਿ- ਕ਼ਾਯਮ. ਅਵਿਨਾਸ਼ੀ. "ਅਸਥਿਰ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ." (ਜੈਜਾ ਮਃ ੯)#੨. ਸ੍ਥਿਤ. ਅਚਲ. ਦ੍ਰਿੜ੍ਹ. "ਅਸਥਿਰ ਰਹਹੁ ਡੋਲਹੁ ਮਤ ਕਬਹੂੰ." (ਧਨਾ ਮਃ ੫) ੩. ਅਸ੍ਥਿਰ. ਵਿ- ਜੋ ਨਹੀਂ ਸ੍ਥਿਰ. ਚਲਾਇਮਾਨ. ਚੰਚਲ. ਜੋ ਕ਼ਾਯਮ ਨਹੀਂ. "ਅਸਥਿਰੁ ਕਰੇ ਨਿਹਚਲੁ ਇਹ ਮਨੂਆ." (ਧਨਾ ਮਃ ੫) ਇਸ ਮਨ ਅਸਥਿਰ (ਚੰਚਲ) ਨੂੰ ਨਿਹਚਲ ਕਰੇ....
ਦੇਖੋ, ਨਿਹਚਲ. "ਤੂੰ ਨਿਹਚਲੁ ਕਰਤਾ ਸੋਈ." (ਸੋਪੁਰਖੁ) ੨. ਅਤਿ ਚੰਚਲ. ਬਹੁਤ ਚਪਲ. "ਅਸਥਿਰੁ ਕਰੇ ਨਿਹਚਲੁ ਇਹੁ ਮਨੂਆ." (ਧਨਾ ਮਃ ੫) ਚਪਲ ਮਨ ਨੂੰ ਸ੍ਥਿਰ ਕਰੇ...
ਸੰਗ੍ਯਾ- मनस्. ਅੰਤਹਕਰਣ. "ਮਨੂਆ ਅਸਥਿਰੁ ਸਬਦੇ ਰਾਤਾ." (ਰਾਮ ਅਃ ਮਃ ੧) ੨. ਮਨੁਸ. ਆਦਮੀ. "ਮਨੂਆ ਅੰਧ ਨ ਚੇਤਈ." (ਮਃ ੧. ਵਾਰ ਰਾਮ ੧) ੩. ਮਮਤ੍ਵ. ਮਮਤਾ ਦਾ ਭਾਵ. "ਮਨ ਮਹਿ ਮਨੂਆ ਜੇ ਮਰੈ, ਤਾਂ ਪਿਰੁ ਰਾਵੈ ਨਾਰਿ." (ਸ੍ਰੀ ਅਃ ਮਃ ੧) ੪. ਮੰਨਦਾ ਹੈ. "ਜੋ ਪਰਾਈ, ਸੁ ਅਪਨੀ ਮਨੂਆ." (ਟੋਡੀ ਮਃ ੫)...
ਸੰ. निश्चल. ਵਿ- ਅਡੋਲ. ਅਚਲ. ਕ਼ਾਇਮ. "ਨਿਹਚਲ ਰਾਜ ਹੈ ਸਦਾ ਤਿਸ ਕੇਰਾ." (ਵਾਰ ਬਿਹਾ ਮਃ ੩) ੨. ਦੇਖੋ, ਨਿਹਚਲੁ ੨....