arunodhēaअरुणोदय
ਸੰਗ੍ਯਾ- ਅਰੁਣ- ਉਦਯ. ਅਰੁਣ ਦੇ ਪ੍ਰਗਟ ਹੋਣ ਦਾ ਸਮਾਂ. ਉਹ ਵੇਲਾ ਜਦ ਸੂਰਜ ਦੇ ਨਿਕਲਣ ਤੋਂ ਪਹਿਲਾਂ ਲਾਲੀ ਪ੍ਰਗਟ ਹੁੰਦੀ ਹੈ. ਭੋਰ. ਤੜਕਾ. ਦੇਖੋ. ਅਰੁਣ.
संग्या- अरुण- उदय. अरुण दे प्रगट होण दा समां. उह वेला जद सूरज दे निकलण तों पहिलां लाली प्रगट हुंदी है. भोर. तड़का. देखो. अरुण.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਸੂਰਜ ਦਾ ਰਥ। ੨. ਸੂਰਜ ਦਾ ਰਥਵਾਨ. ਇਹ ਵਿਨਤਾ ਦੇ ਉਦਰ ਤੋਂ ਕਸ਼੍ਯਪ ਦਾ ਪੁਤ੍ਰ ਗਰੁੜ ਦਾ ਵਡਾ ਭਾਈ ਹੈ. ਇਹ ਕਮਰ ਤੋਂ ਹੇਠਲਾ ਹਿੱਸਾ ਨਹੀਂ ਰਖਦਾ, ਪਿੰਗਲਾ ਹੈ, ਕਿਉਂਕਿ ਇਸ ਦੀ ਮਾਤਾ ਨੇ ਛੇਤੀ ਪੁਤ੍ਰ ਦੇਖਣ ਦੀ ਚਾਹ ਨਾਲ ਕੱਚਾ ਅੰਡਾ ਹੀ ਭੰਨ ਦਿੱਤਾ ਸੀ. ਇਸੇ ਲਈ ਇਸਨੂੰ "ਅਨੂਰੁ"¹ ਭੀ ਆਖਦੇ ਹਨ. ਪੁਰਾਣਾਂ ਵਿੱਚ ਇਸ ਦਾ ਰੰਗ ਬਹੁਤ ਲਾਲ ਦੱਸਿਆ ਹੈ, ਅਤੇ ਲਿਖਿਆ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਜੋ ਲਾਲੀ ਹੁੰਦੀ ਹੈ, ਉਹ ਇਸੇ ਦੀ ਸੁਰਖੀ ਝਲਕਦੀ ਹੈ, ਅਰੁਣ ਦੀ ਇਸਤ੍ਰੀ ਦਾ ਨਾਉਂ ਸ਼੍ਯੇਨੀ, ਪੁਤ੍ਰ ਸੰਪਾਤੀ ਅਤੇ ਜਟਾਯੁ ਲਿਖੇ ਹਨ. "ਕਰਮ ਕਰਿ ਅਰੁਣ ਪਿੰਗੁਲਾ ਰੀ." (ਧਨਾ ਤ੍ਰਿਲੋਚਨ) ੩. ਸੰਧੂਰ। ੪. ਵਿ- ਲਾਲ. ਸ਼ੁਰਖ਼. ਰਕ੍ਤ. ਰੱਤਾ....
ਸੰ. उदय. ਸੰਗ੍ਯਾ- ਵ੍ਰਿੱਧਿ. ਤੱਰਕੀ।#੨. ਨਿਕਲਨਾ. ਪ੍ਰਗਟ ਹੋਣਾ। ੩. ਸੂਰਜ ਦੇ ਪ੍ਰਗਟ ਹੋਣ ਦੀ ਕ੍ਰਿਯਾ. ਸੂਰਜ ਚੜ੍ਹਨਾ। ੪. ਪੁਰਾਣਾਂ ਅਨੁਸਾਰ ਇੱਕ ਪੂਰਬੀ ਪਹਾੜ, ਜਿਸ ਦੀ ਓਟ ਤੋਂ ਸੂਰਜ ਪ੍ਰਗਟ ਹੁੰਦਾ ਹੈ. ਇਸਦਾ ਪ੍ਰਸਿੱਧ ਨਾਉਂ ਉਦਯਾਚਲ ਹੈ. ਦੇਖੋ, ਉਦਯਗਿਰਿ....
ਦੇਖੋ, ਪ੍ਰਕਟ "ਪ੍ਰਗਟ ਕੀਨੇ ਪ੍ਰਭ ਕਰਣੇਹਾਰੇ." (ਧਨਾ ਮਃ ੫)...
ਸੰ. ਸੰਗ੍ਯਾ- ਸੀਮਾ. ਹੱਦ। ੨. ਸਮੁੰਦਰ ਦਾ ਕਿਨਾਰਾ। ੩. ਸਮਾਂ. ਵਕਤ। ੪. ਦਿਨ। ੫. ਘੜੀ. "ਕਵਣੁ ਸੁ ਵੇਲਾ, ਵਖਤੁ ਕਵਣੁ?" (ਜਪੁ) ੬. ਸਮੁੰਦਰ ਦਾ ਵਾਢ. ਜਵਾਰਭਾਟਾ। ੭. ਮੌਤ ਦਾ ਸਮਾਂ। ੮. ਨਿਯਤ (ਮੁਕ਼ੱਰਰ) ਕੀਤਾ ਸਮਾਂ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਸੰਗ੍ਯਾ- ਸੁਰਖ਼ੀ. ਅਰੁਣਤਾ। ੨. ਪ੍ਰਤਿਸ੍ਟਾ, ਜਿਸ ਤੋਂ ਮੁਖ ਉੱਪਰ ਲਾਲੀ ਹੁੰਦੀ ਹੈ. "ਕਵਨ ਬਨੀ ਰੀ ਤੇਰੀ ਲਾਲੀ?" (ਆਸਾ ਮਃ ੫) ੩. ਲਾਲਾ ਦੀ ਇਸਤ੍ਰੀ। ੪. ਦਾਸੀ. ਟਹਲਣ. "ਮਾ ਲਾਲੀ ਪਿਉ ਲਾਲਾ ਮੇਰਾ." (ਮਾਰੂ ਮਃ ੧) ਦੇਖੋ, ਲਾਲਾ ੪। ੫. ਪਿਆਰੀ, ਦੁਲਾਰੀ। ੬. ਨਾਰਾਯਣੇ (ਦਾਦੂਦ੍ਵਾਰੇ) ਤੋਂ ਚੱਲਕੇ ਗੁਰੂ ਗੋਬਿੰਦਸਿੰਘ ਸਾਹਿਬ ਦੱਖਣ ਨੂੰ ਜਾਂਦੇ ਹੋਏ ਲਾਲੀ ਪਿੰਡ ਵਿਰਾਜੇ ਹਨ. "ਲਾਲੀ ਨਗਰ ਪਹੂਚੇ ਜਾਇ। ਵਡੀ ਮਜਲ ਕਰਿ ਗਏ ਸੁਬਾਇ." (ਗੁਪ੍ਰਸੂ)...
ਸੰਗ੍ਯਾ- ਭੁਨਸਾਰ. ਪ੍ਰਭਾਤ. "ਭੋਰ ਭਇਆ ਬਹੁਰਿ ਪਛਤਾਨੀ." (ਆਸਾ ਮਃ ੫) ਭਾਵ ਮਰਨ ਦਾ ਵੇਲਾ ਹੋਇਆ। ੨. ਦੇਖੋ, ਭੋਰਾ, ਭੋਲਾ. "ਸਰਬ ਭਾਂਤ ਮਹਿਂ ਭੋਰ ਸੁਭਾਉ." (ਗੁਪ੍ਰਸੂ) ੩. ਭ੍ਰਮ. ਭੁਲੇਖਾ ਭੁਲਾਵਾ. "ਭੋਰ ਭਰਮ ਕਾਟੇ ਪ੍ਰਭੁ ਸਿਮਰਤ." (ਕਾਨ ਮਃ ੫)...
ਸੰਗ੍ਯਾ- ਸਵੇਰਾ. ਭੋਰ. ਪ੍ਰਾਤਹਕਾਲ। ੨. ਤਪੇਹੋਏ ਘੀ ਅਥਵਾ ਤੇਲ ਵਿੱਚ ਕਿਸੇ ਵਸਤੁ ਨੂੰ ਪਕਾਉਣ ਲਈ ਪਾਉਣ ਸਮੇਂ ਹੋਇਆ ਤੜ ਤੜ ਸ਼ਬਦ। ੩. ਛਮਕਾ. ਤੜਕਣ ਦੀ ਕ੍ਰਿਯਾ....