ਅਰਵੀ

aravīअरवी


ਅਥਵਾ ਅਰਬੀ. ਸੰਗ੍ਯਾ- ਗਾਗਟੀ. ਇੱਕ ਕਿਸਮ ਦਾ ਕਚਾਲੂ. ਸ਼ਕਰਕੰਦੀ ਦੀ ਤਰ੍ਹਾਂ ਦਾ ਇੱਕ ਕੰਦ, ਜੋ ਸਾਉਣੀ ਦੀ ਫਸਲ ਨਾਲ ਹੁੰਦਾ ਹੈ, ਜਿਸ ਦੀ ਤਰਕਾਰੀ ਬਣਾਈ ਜਾਂਦੀ ਹੈ. ਇਸ ਦੇ ਬਹੁਤ ਚੌੜੇ ਲੰਮੇ ਪੱਤੇ ਪਾਨ ਦੀ ਸ਼ਕਲ ਦੇ ਹੁੰਦੇ ਹਨ, ਜਿਨ੍ਹਾਂ ਦੇ ਪਤੌੜ ਬਣਦੇ ਅਤੇ ਪੱਤਲਾਂ ਦੇ ਕੰਮ ਆਉਂਦੇ ਹਨ.


अथवा अरबी. संग्या- गागटी. इॱक किसम दा कचालू. शकरकंदी दी तर्हां दा इॱक कंद, जो साउणी दी फसल नाल हुंदा है, जिस दी तरकारी बणाई जांदी है. इस दे बहुत चौड़े लंमे पॱते पान दी शकल दे हुंदे हन, जिन्हां दे पतौड़ बणदे अते पॱतलां दे कंम आउंदे हन.