pataurhaपतौड़
ਸੰਗ੍ਯਾ- ਪਤ੍ਰਵਟਿਕਾ. ਪੱਤੇ ਦਾ ਪਕੌੜਾ, ਬੇਸਣ ਵਿੱਚ ਲਪੇਟਕੇ ਤਲਿਆ ਹੋਇਆ ਗਾਗਟੀ ਪਾਲਕ ਆਦਿ ਦਾ ਪੱਤਾ.
संग्या- पत्रवटिका. पॱते दा पकौड़ा, बेसण विॱच लपेटके तलिआ होइआ गागटी पालक आदि दापॱता.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪਕ੍ਵ ਵਟਿਕਾ. ਘੀ ਵਿੱਚ ਤਲੀ- ਹੋਈ ਬੇਸਣ ਦੀ ਬੜੀ. "ਦਧਿ ਸੋਂ ਪਕੌਰੀ ਬਰੇ ਜੀਰਕ ਮਰਚ ਪਾਇ." (ਗੁਪ੍ਰਸੂ) "ਸੂਖਮ ਓਦਨ ਬਰੇ ਪਕੌਰੇ." (ਨਾਪ੍ਰ)...
ਸੰ. ਵੇਸਨ. ਸੰਗ੍ਯਾ- ਦੋਫਾੜ ਹੋਏ ਛੋਲੇ। ੨. ਚਣਿਆਂ ਦਾ ਚੂਰਣ. ਛਿਲਕਾ ਉਤਾਰਕੇ ਪੀਠੀ ਹੋਈ ਛੋਲਿਆਂ ਦੀ ਦਾਲ। ੩. ਦੇਖੋ, ਵੇਸ਼ਨ....
ਸੰਗ੍ਯਾ- ਇੱਕ ਕੰਦ. ਅਰਵੀ. ਇਹ ਕਚਾਲੂ ਦੀ ਇੱਕ ਜਾਤਿ ਹੈ. ਗਾਗਟੀ ਦੀ ਤਰਕਾਰੀ ਅਤੇ ਪੱਤਿਆਂ ਦੇ ਪਤੌੜ ਬਣਦੇ ਹਨ. ਇਹ ਚੇਤ ਵੈਸਾਖ ਬੀਜੀ ਅਤੇ ਕੱਤਕ ਵਿੱਚ ਪੱਟੀ ਜਾਂਦੀ ਹੈ....
ਸੰਗ੍ਯਾ- ਇੱਕ ਪ੍ਰਕਾਰ ਦਾ ਸਾਗ. ਚੂਕ. ਸੰ. ਪਾਲੰਕ. Spinach। ੨. ਸੰ. ਵਿ- ਪਾਲਣ ਵਾਲਾ। ੩. ਸੰਗ੍ਯਾ- ਘੋੜੇ ਦਾ ਸਾਈਸ. ਘੁੜਵਾਲ। ੪. ਪਾਲਿਤ ਪੁਤ੍ਰ. ਦੱਤਕ ਪੁਤ੍ਰ. ਪਾਲਿਆ ਹੋਇਆ (ਗੋਦੀ ਲਿਆ) ਲੜਕਾ। ੫. ਕਰਤਾਰ. ਵਾਹਗੁਰੂ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰਗ੍ਯਾ- ਪਤ੍ਰ। ੨. ਭਾਈ ਗੁਰਦਾਸ ਜੀ ਨੇ ਆਪਤਯ (ਔਲਾਦ) ਦੀ ਥਾਂ ਭੀ ਪੱਤਾ ਸ਼ਬਦ ਵਰਤਿਆ ਹੈ. "ਪੜਨਾਨਾ ਪੜਨਾਨੀ ਪੱਤਾ." (ਭਾਗੁ)...