amāअमा
ਦੇਖੋ, ਅੰਮਾ। ੨. ਸੰ. अमा. ਸੰਗ੍ਯਾ- ਅਮਾਵਸ੍ਯਾ. ਮੌਸ। ੩. ਘਰ. ਨਿਵਾਸ ਦਾ ਅਸਥਾਨ। ੪. ਮਾਤ ਲੋਕ (ਮਰਤ੍ਯਲੋਕ). ਇਹ ਲੋਕ.
देखो, अंमा। २. सं. अमा. संग्या- अमावस्या. मौस। ३. घर. निवास दा असथान। ४. मात लोक (मरत्यलोक). इह लोक.
ਸੰ. अम्बा. ਅੰਬਾ. ਅ਼. [اما] ਉੱਮ. ਮਾਤਾ. ਮਾਂ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਅਮਾਵਾਸ੍ਯਾ. ਸੰਗ੍ਯਾ- ਸੂਰਜ ਦੇ ਅਮਾ (ਸਾਥ) ਚੰਦ੍ਰਮਾ ਇੱਕ ਹੀ ਰਾਸ਼ਿ ਤੇ ਜਿਸ ਵਿੱਚ ਵਸਦਾ ਹੈ. ਅਨ੍ਹੇਰੇ ਪੱਖ ਦੀ ਪਿਛਲੀ ਤਿਥਿ. ਮੌਸ. ਇਸ ਤਿਥਿ ਦੇ ਲਿਖਨ ਲਈ ਅੰਕ ੩੦ ਵਰਤਿਆ ਜਾਂਦਾ ਹੈ.#"ਕੂੜ ਅਮਾਵਸ ਸਚ ਚੰਦ੍ਰਮਾ." (ਵਾਰ ਮਾਝ ਮਃ ੧)#"ਅਮਾਵਸਿਆ ਚੰਦ ਗੁਪਤ ਗੈਣਾਰ." (ਬਿਲਾ ਥਿਤੀ ਮਃ ੧) ਅਮਾਵਸ ਅਵਿਦ੍ਯਾ ਅਤੇ ਚੰਦ ਆਤਮਗ੍ਯਾਨ ਹੈ....
ਦੇਖੋ, ਅਮਾਵਸ....
ਸੰ. निवास्. ਧਾ- ਢਕਣਾ(ਆਛਾਦਨ ਕਰਨਾ), ਲਪੇਟਣਾ। ੨. ਸੰਗ੍ਯਾ- ਘਰ. ਰਹਿਣ ਦੀ ਥਾਂ। ੩. ਵਸਤ੍ਰ। ੪. ਰਹਾਇਸ਼. ਰਹਿਣ ਦਾ ਭਾਵ. "ਸਾਧ- ਸੰਗਿ ਪ੍ਰਭ ਦੇਹੁ ਨਿਵਾਸ." (ਸੁਖਮਨੀ) ੫. ਵਿਸ਼੍ਰਾਮ. ਟਿਕਾਉ. "ਮੀਨ ਨਿਵਾਸ ਉਪਜੈ ਜਲ ਹੀ ਤੇ." (ਮਲਾ ਅਃ ਮਃ ੧) ੬. ਸੰ. ਨਿਰ੍ਵਾਸ. ਬਾਹਰ ਕੱਢਣ ਦੀ ਕ੍ਰਿਯਾ. "ਨੀਚਰੂਖ ਤੇ ਊਚ ਭਏ ਹੈਂ ਗੰਧ ਸੁਗੰਧ ਨਿਵਾਸਾ." (ਆਸਾ ਰਵਿਦਾਸ) ਇਰੰਡ ਦੀ ਗੰਧ ਨਿਰ੍ਵਾਸ ਕਰਕੇ, ਚੰਦਨ ਦੀ ਸੁਗੰਧ ਸਹਿਤ ਹੋਏ ਹਾਂ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਸੰਗ੍ਯਾ- ਮਾਤਾ. ਮਾਂ. "ਮਾਤ ਪਿਤਾ ਭਾਈ ਸੁਤ ਬਨਿਤਾ." (ਧਨਾ ਮਃ ੯) ੨. ਮਾਤ੍ਰਾ. "ਆਪਸ ਕੌ ਦੀਰਘ ਕਰਿ ਮਾਨੈ ਅਉਰਨ ਕਉ ਲਗਮਾਤ." (ਮਾਰੂ ਕਬੀਰ) ਲਘੁ ਮਾਤ੍ਰਾ ਜਾਣਦਾ ਹੈ। ੩. ਕ੍ਰਿ. ਵਿ- ਕੇਵਲ. ਮਾਤ੍ਰ। ੪. ਪ੍ਰਮਾਣ. ਭਰ. "ਤੁਛਮਾਤ ਸੁਣਿ ਸੁਣਿ ਵਖਾਣਹਿ." (ਮਾਰੂ ਸੋਲਹੇ ਮਃ ੫) "ਜੈਸੇ ਭੂਖੇ ਭੋਜਨ ਮਾਤ." (ਮਾਲੀ ਮਃ ੫) ਭੋਜਨਮਾਤ੍ਰ। ੫. ਤਨਿਕ. ਥੋੜਾ. "ਸੰਗਿ ਨ ਨਿਬਹਤ ਮਾਤ." (ਕੇਦਾ ਮਃ ੫) ੬. ਵਿ- ਮੱਤ. ਮਸ੍ਤ. "ਮਮ ਮਦ ਮਾਤ ਕੋਪ ਜਰੀਆ." (ਕਾਨ ਮਃ ੫) ੭. ਫ਼ਾ. [مات] ਹੈਰਾਨ ਹੋਇਆ। ੮. ਹਾਰਿਆ, ਜੋ ਜਿੱਤਿਆ ਗਿਆ ਹੈ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....