adhhīअधी
ਵਿ- ਅੱਧੀ. ਆਧੀ. ਅਰ੍ਧ। ੨. ਅ- ਧੀ. ਧੀ (ਬੁੱਧਿ) ਰਹਿਤ. ਮੂਰਖ. "ਤੁਧ ਭਾਵੈ ਅਧੀ ਪਰਵਾਣ." (ਧਨਾ ਮਃ ੧) ੩. ਸੰਗ੍ਯਾ- ਦਮੜੀ ਦਾ ਅੱਧਾ ਭਾਗ.
वि- अॱधी. आधी. अर्ध। २. अ- धी. धी (बुॱधि) रहित. मूरख. "तुध भावै अधी परवाण." (धना मः १) ३. संग्या- दमड़ी दा अॱधा भाग.
ਵਿਦ੍ਯਾਹੀਨ. ਦੇਖੋ, ਆਂਧੀ ਅਤੇ ਅੰਧ. "ਅੰਧੀ ਰਯਤਿ ਗਿਆਨ ਵਿਹੂਣੀ." (ਵਾਰ ਆਸਾ)...
ਵਿ- ਅੱਧੀ. ਨਿਸਫ਼. ਅਰਧ. "ਏਕ ਘੜੀ ਆਧੀ ਘਰੀ." (ਸ. ਕਬੀਰ) ੨. ਦੇਖੋ, ਆਧਿ। ੩. ਸੰ. ਸੰਗ੍ਯਾ- ਖ਼ਬਰਦਾਰੀ....
ਦੇਖੋ, ਬੁਧਿ। ੨. ਛੱਪਯ ਦਾ ਇੱਕ ਰੂਪ. ਦੇਖੋ, ਗੁਰਛੰਦਦਿਵਾਕਰ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਦੇਖੋ, ਮੁਰ੍ਛ ਧਾ. ਸੰ. ਮੂਰ੍ਖ. ਵਿ- ਬੁੱਧਿ ਰਹਿਤ. ਦੇਖੋ, ਮੂਰ ੨. "ਪੜਿਆ ਮੂਰਖ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ." (ਮਃ ੧. ਵਾਰ ਮਾਝ) ੨. ਨਾ- ਤਜਰਬੇਕਾਰ. "ਹਮ ਮੂਰਖ ਮੂਰਖ ਮਨ ਮਾਹਿ." (ਧਨਾ ਮਃ ੩) ੩. ਸੰਗ੍ਯਾ- ਮਾਂਹ. ਉੜਦ. ਮਾਸ। ੪. ਬਨਮੂੰਗੀ....
ਸਰਵ- ਤੁਝੇ. ਤੈਨੂੰ. ਤੇਰਾ. ਤੇਰੇ. "ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ." (ਸੋਦਰੁ) "ਤੁਧੁ ਜੇਵਡੁ ਅਵਰੁ ਨ ਭਾਲਿਆ." (ਸ੍ਰੀ ਮਃ ੫. ਪੈਪਾਇ)...
ਰੁਚੇ. ਪਸੰਦ ਆਵੇ. "ਜੋ ਤੁਧੁ ਭਾਵੈ ਸਾਈ ਭਲੀ ਕਾਰੁ." (ਜਪੁ) ੨. ਭਾਉਂਦਾ. "ਜੀਉ ਭਾਵੈ ਅੰਨੁ ਨ ਪਾਣੀ." (ਗਉ ਛੰਤ ਮਃ ੩) ੩. ਵ੍ਯ- ਭਾਵੇਂ. ਚਾਹੋਂ, ਖ਼੍ਵਾਹ. "ਜੋ ਦੇਨਾ ਸੋ ਦੇਰਹਿਓ, ਭਾਵੈ ਤਹ ਤਹ ਜਾਹਿ." (ਬਾਵਨ)...
ਵਿ- ਅੱਧੀ. ਆਧੀ. ਅਰ੍ਧ। ੨. ਅ- ਧੀ. ਧੀ (ਬੁੱਧਿ) ਰਹਿਤ. ਮੂਰਖ. "ਤੁਧ ਭਾਵੈ ਅਧੀ ਪਰਵਾਣ." (ਧਨਾ ਮਃ ੧) ੩. ਸੰਗ੍ਯਾ- ਦਮੜੀ ਦਾ ਅੱਧਾ ਭਾਗ....
ਦੇਖੋ, ਪਰਵਾਣ ਅਤੇ ਪ੍ਰਮਾਣ....
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪੈਸੇ ਦਾ ਚੌਥਾ ਹਿੱਸਾ....
ਅੰਨ੍ਹਾ ਅਤੇ ਅਗ੍ਯਾਨੀ. ਦੇਖੋ, ਅੰਧ. "ਅੰਧਾ ਆਗੂ ਜੇ ਥੀਐ ਕਿਉ ਪਾਧਰ ਜਾਣੈ." (ਸੂਹੀ ਛੰਤ ਮਃ ੧) "ਨਾਨਕ ਹੁਕਮ ਨ ਬੁਝਈ ਅੰਧਾ ਕਹੀਐ ਸੋਇ." (ਵਾਰ ਰਾਮ ੧, ਮਃ ੨) "ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ। ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ." (ਵਾਰ ਰਾਮ ੧, ਮਃ ੨) ਦੇਖੋ, ਕਾਣਾ....
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...