atrīअत्री
ਦੇਖੋ, ਅਤ੍ਰਿ। ੨. ਅਸ੍ਤ੍ਰਿਨ ਦਾ ਸੰਖੇਪ. ਸ਼ਸਤ੍ਰਧਾਰੀ. ਅਸ੍ਤ੍ਰ ਰੱਖਣ ਵਾਲਾ. "ਯੁੱਧਵੇਤਾ ਅਤਿ ਅਤ੍ਰੀ." (ਪਾਰਸਾਵ)
देखो, अत्रि। २. अस्त्रिन दा संखेप. शसत्रधारी. अस्त्र रॱखण वाला. "युॱधवेता अति अत्री." (पारसाव)
ਸੰ. ਸੰਗ੍ਯਾ- ਬ੍ਰਹ੍ਮਾ ਦਾ ਮਾਨਸਪੁਤ੍ਰ ਇੱਕ ਰਿਖੀ, ਜਿਸ ਦੀ ਸਪ੍ਤ (ਸੱਤ) ਰਿੱਖੀਆਂ ਵਿੱਚ ਗਿਣਤੀ ਹੈ. ਇਸ ਦੀ ਇਸਤ੍ਰੀ ਦਾ ਨਾਉਂ ਅਨੁਸੂਯਾ ਹੈ. ਇਸ ਦੇ ਪੁਤ੍ਰ ਦੱਤਾਤ੍ਰੇਯ, ਦੁਰਵਾਸਾ ਅਤੇ ਸੋਮ ਲਿਖੇ ਹਨ. "ਪੁਨ ਭਏ ਅਤ੍ਰਿ ਰਿਖਿ ਮੁਨਿ ਮਹਾਨ। ਦਸਚਾਰਚਾਰ ਵਿਦਿ੍ਯਾਨਿਧਾਨ." (ਦੱਤਾਵ) ੨. ਦੇਖੋ, ਅਤ੍ਰੀ। ੩. ਸੰ. अतृ. ਵਿ- ਖਾਣ ਵਾਲਾ. ਭਕ੍ਸ਼੍ਕ....
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....
ਹਥਿਆਰ ਪਹਿਰਨ ਵਾਲਾ. ਮੁਸੱਲਹ। ੨. ਅਮ੍ਰਿਤੀਆ ਸਿੰਘ. ਖਾਲਸਾ. ਕ੍ਰਿਪਾਨਧਾਰੀ....
ਦੇਖੋ, ਅਸਤ੍ਰ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...
ਦੇਖੋ, ਅਤ੍ਰਿ। ੨. ਅਸ੍ਤ੍ਰਿਨ ਦਾ ਸੰਖੇਪ. ਸ਼ਸਤ੍ਰਧਾਰੀ. ਅਸ੍ਤ੍ਰ ਰੱਖਣ ਵਾਲਾ. "ਯੁੱਧਵੇਤਾ ਅਤਿ ਅਤ੍ਰੀ." (ਪਾਰਸਾਵ)...