akrūra, akrūruअक्रूर, अक्रूरु
ਸੰ. अकृर- ਵਿ- ਜੋ ਨਹੀਂ ਕ੍ਰੁਰ (ਬੇਰਹਮ). ਦਿਆਲੂ। ੨. ਜੋ ਕ੍ਰੋਧੀ ਨਹੀਂ. ਸ਼ਾਂਤ ਸੁਭਾਉ ਵਾਲਾ। ੩. ਸੰਗ੍ਯਾ- ਯਾਦਵਵੰਸ਼ੀ ਕ੍ਰਿਸਨ ਜੀ ਦਾ ਚਾਚਾ, ਜੋ ਸ਼੍ਵਫਲਕ ਦਾ ਪੁਤ੍ਰ ਗਾਂਦਿਨੀ ਦੇ ਉਦਰੋਂ ਸੀ. ਏਹ ਕਿਸਨ ਜੀ ਅਤੇ ਬਲਰਾਮ ਨੂੰ ਕੰਸ ਵੱਲੋਂ ਜੱਗ ਦਾ ਨਿਉਂਦਾ ਦੇਕੇ ਗੋਕੁਲ ਤੋਂ ਮਥੁਰਾ ਲੈ ਗਿਆ ਸੀ, ਜਿੱਥੇ ਕ੍ਰਿਸਨ ਜੀ ਨੇ ਆਪਣੀ ਵੀਰਤਾ ਨਾਲ ਕੰਸ ਨੂੰ ਮਾਰਕੇ ਆਪਣੇ ਨਾਨਾ ਉਗ੍ਰੇਸਨ ਨੂੰ ਰਾਜਸਿੰਘਾਸਨ ਪੁਰ ਬੈਠਾਇਆ. "ਉਧਉ ਅਕ੍ਰੁਰੁ ਬਿਦਰੁ ਗੁਣ ਗਾਵੈ." (ਸਵੈਯੇ ਮਃ ੧. ਕੇ) "ਮੋਹਿ ਅਬੈ ਅਕ੍ਰੁਰ ਕੇ ਹਾਥ ਬੁਲਾਯ ਪਠ੍ਯੋ ਮਥੁਰਾ ਹੂੰ ਕੇ ਰਾਈ." (ਕ੍ਰਿਸਨਾਵ)
सं. अकृर- वि- जो नहीं क्रुर (बेरहम). दिआलू। २. जो क्रोधी नहीं. शांत सुभाउ वाला। ३. संग्या- यादववंशी क्रिसन जी दा चाचा, जो श्वफलक दा पुत्र गांदिनी दे उदरों सी. एह किसन जी अते बलराम नूं कंस वॱलों जॱग दा निउंदा देके गोकुल तों मथुरा लै गिआ सी, जिॱथे क्रिसन जी ने आपणी वीरता नाल कंस नूंमारके आपणे नाना उग्रेसन नूं राजसिंघासन पुर बैठाइआ. "उधउ अक्रुरु बिदरु गुण गावै." (सवैये मः १. के) "मोहि अबै अक्रुर के हाथ बुलाय पठ्यो मथुरा हूं के राई." (क्रिसनाव)
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਵਿ- ਜੋ ਰਹ਼ਮ (ਕ੍ਰਿਪਾ) ਨਹੀਂ ਰਖਦਾ. ਨਿਰਦਯ....
ਵਿ- ਕ੍ਰੋਧਿਨ੍. ਕ੍ਰੋਧ ਵਾਲਾ. ਗੁਸੈਲਾ। ੨. ਦੇਖੋ, ਮੁਠੀ। ੩. ਦੇਖੋ, ਕਰੋਧਿ....
ਸੰ. ਸਪ੍ਤ. ਸੱਤ. ੭. "ਸਾਤ ਘੜੀ ਜਬ ਬੀਤੀ ਸੁਨੀ." (ਭੈਰ ਨਾਮਦੇਵ) ੨. ਦੇਖੋ, ਸਾਤਿ। ੩. ਅ਼. [ساعت] ਸਾਅ਼ਤ. ਸੰਗ੍ਯਾ- ਸਮਾਂ. ਵੇਲਾ. "ਬੋਲਹਿ ਹਰਿ ਹਰਿ ਰਾਮ ਨਾਮ ਹਰ ਸਾਤੇ." (ਸੋਰ ਮਃ ੪) ਹਰ ਵੇਲੇ ਰਾਮ ਨਾਮ ਬੋਲਹਿਂ। ੪. ਸੰ शात ਸ਼ਾਤ. ਵਿ- ਤਿੱਖਾ. ਤੇਜ਼। ੫. ਪਤਲਾ. ਕਮਜ਼ੋਰ। ੬. ਸੁੰਦਰ। ੭. ਸੰਗ੍ਯਾ- ਖ਼ੁਸ਼ੀ. ਆਨੰਦ। ੮. ਸੰ सात ਵਿ- ਹਾਸਿਲ ਕੀਤਾ. ਪ੍ਰਾਪਤ ਕਰਿਆ....
ਸੰ. ਸ੍ਵਭਾਵ. ਸੰਗ੍ਯਾ- ਆਪਣਾ ਧਰਮ. ਪ੍ਰਕ੍ਰਿਤਿ। ੨. ਮਿਜਾਜ। ੩. ਵਾਦੀ. ਬਾਣ। ੪. ਸੁ- ਭਾਵ. ਉੱਤਮ ਖਿਆਲ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸੰ. कृष्ण ਕ੍ਰਿਸ੍ਣ. ਵਿ- ਕਾਲਾ. ਸਿਆਹ. ਸ਼੍ਯਾਮ. "ਕ੍ਰਿਸਨ ਰਿਦਾ ਉੱਜਲ ਕਰਿਹਂ." (ਗੁਪ੍ਰਸੂ) "ਕ੍ਰਿਸਨ ਵਿਸ੍ਵ ਤਰਬੇ ਨਿਮਿਤ." (ਕ੍ਰਿਸਨਾਵ) ਪਾਪਾਂ ਨਾਲ ਕਾਲੀ ਹੋਈ ਦੁਨੀਆਂ ਨੂੰ ਤਾਰਣ ਵਾਸਤੇ। ੨. ਸੰਗ੍ਯਾ- ਵੇਦਵ੍ਯਾਸ। ੩. ਅਰਜੁਨ। ੪. ਕੋਇਲ। ੫. ਕਾਉਂ। ੬. ਅੰਧੇਰਾ ਪੱਖ। ੭. ਕਲਿਯੁਗ। ੮. ਨੀਲ। ੯. ਲੋਹਾ। ੧੦. ਸੁਰਮਾ। ੧੧. ਵਿਸਨੁ ਦਾ ਅੱਠਵਾਂ ਅਵਤਾਰ ਸ਼੍ਰੀ ਕ੍ਰਿਸ੍ਨ, ਜੋ ਭੋਜਵੰਸ਼ੀ ਦੇਵਕ ਦੀ ਪੁਤ੍ਰੀ¹ ਦੇਵਕੀ ਦੇ ਗਰਭ ਤੋਂ ਯਦੁਵੰਸ਼ੀ ਵਸੁਦੇਵ ਦੇ ਪੁਤ੍ਰ ਸਨ. ਇਨ੍ਹਾਂ ਦਾ ਜਨਮ ਮਥੁਰਾ ਦੇ ਜੇਲ ਵਿੱਚ ਹੋਇਆ ਅਤੇ ਪਰਵਰਿਸ਼ ਗੋਕਲ ਪਿੰਡ ਵਿੱਚ ਨੰਦ ਗੋਪ ਦੇ ਘਰ ਯਸ਼ੋਦਾ ਦੀ ਨਿਗਰਾਨੀ ਵਿੱਚ ਹੋਈ. ਕ੍ਰਿਸਨ ਜੀ ਵਡੇ ਨੀਤਿਵੇਤਾ ਅਤੇ ਯੋਧਾ ਸਨ, ਇਨ੍ਹਾਂ ਦੀ ਹਿੰਮਤ ਨਾਲ ਯਾਦਵਾਂ ਦਾ ਭਾਰੀ ਪ੍ਰਤਾਪ ਵਧਿਆ. ਇਨ੍ਹਾਂ ਨੇ ਕੰਸ ਨੂੰ ਮਾਰਕੇ ਆਪਣੇ ਨਾਨਾ ਉਗ੍ਰਸੇਨ ਨੂੰ ਮਥੁਰਾ ਦੇ ਰਾਜਸਿੰਘਾਸਨ ਪੁਰ ਬੈਠਾਇਆ. ਕੌਰਵ ਪਾਂਡਵਾਂ ਦੇ ਯੁੱਧ ਵਿੱਚ ਆਪ ਨੇ ਵਡਾ ਹਿੱਸਾ ਲਿਆ. ਅਰਜੁਨ ਦੇ ਰਥਵਾਹੀ ਬਣਕੇ ਪਾਂਡਵਾਂ ਨੂੰ ਜਿੱਤ ਦਿਵਾਈ. ਗੀਤਾ ਦਾ ਉਪਦੇਸ਼ ਆਪ ਨੇ ਹੀ ਦੇ ਕੇ ਜੰਗ ਤੋਂ ਕਾਇਰ ਹੁੰਦੇ ਅਰਜੁਨ ਨੂੰ ਧੀਰਯ ਦਿੱਤਾ ਸੀ. ਜਰਾਸੰਧ ਦੀ ਲੜਾਈਆਂ ਤੋਂ ਤੰਗ ਆ ਕੇ ਇਨ੍ਹਾਂ ਨੇ ਮਥੁਰਾ ਛੱਡਕੇ ਦ੍ਵਾਰਿਕਾ ਯਾਦਵਾਂ ਦੀ ਰਾਜਧਾਨੀ ਥਾਪੀ. ਕ੍ਰਿਸਨ ਜੀ ਦੀ ਪ੍ਰਧਾਨ ਇਸਤ੍ਰੀਆਂ ਅੱਠ (ਰੁਕਮਿਣੀ, ਕਾਲਿੰਦੀ, ਮਿਤ੍ਰਵਿੰਦਾ, ਸਤ੍ਯਾ, ਨਾਗਨਿਜਿਤੀ, ਜਾਂਬਵਤੀ, ਸੁਸ਼ੀਲਾ, ਸਤ੍ਯਭਾਮਾ, ਲਕ੍ਸ਼੍ਮਣਾ) ਸਨ. ਇਨ੍ਹਾਂ ਤੋਂ ਛੁੱਟ ੧੬੧੦੦ ਹੋਰ ਭੀ ਦੱਸੀਦੀਆਂ ਹਨ. ਜਰ ਫੰਧਕ (ਜੋ ਬਾਲੀ ਦਾ ਅਵਤਾਰ ਲਿਖਿਆ ਹੈ, ਉਸ) ਦੇ ਹੱਥੋਂ ਕ੍ਰਿਸਨ ਜੀ ਦਾ ਦੇਹਾਂਤ ਸੋਮ ਤੀਰਥ (ਪ੍ਰਭਾਸ) ਪੁਰ ਹੋਇਆ. ਆਪ ਦੀ ਉਮਰ ੧੨੫ ਵਰ੍ਹੇ ਦੀ ਸੀ.#ਕ੍ਰਿਸਨ ਜੀ ਦੇ ਰੱਥ ਦੇ ਚਾਰ ਘੋੜੇ- ਸ਼ੈਵਯ, ਸੁਗ੍ਰੀਵ, ਮੇਘਪੁਸਪ ਅਤੇ ਵਲਾਹਕ ਸਨ ਅਤੇ ਰਥਵਾਹੀ ਦਾਰਕ ਸੀ.#ਵਿਸਨੁਪੁਰਾਣ ਅੰਸ਼ ੫. ਅਃ ੧. ਵਿੱਚ ਲੇਖ ਹੈ ਕਿ ਭਗਵਾਨ ਨੇ ਜਗਤ ਦੀ ਰਖ੍ਯਾ ਵਾਸਤੇ ਆਪਣੇ ਦੋ ਕੇਸ਼ ਭੇਜੇ ਸਨ ਇੱਕ ਕਾਲਾ, ਜਿਸ ਤੋਂ ਕ੍ਰਿਸਨ ਹੋਏ, ਦੂਜਾ ਚਿੱਟਾ, ਜਿਸ ਤੋਂ ਬਲਰਾਮ। ੧੨. ਰਿਗਵੇਦ ਦੇ ਮੰਡਲ ੭. ਸੂਕ੍ਤ ੯੬ ਵਿੱਚ ਲਿਖਿਆ ਹੈ ਕਿ ਅੰਸ਼ੁਮਤੀ ਨਦੀ ਦੇ ਕਿਨਾਰੇ ਇੱਕ ਕ੍ਰਿਸਨ ਡਾਕੂ ਸੀ, ਜਿਸ ਦੇ ਨਾਲ ਦਸ ਹਜ਼ਾਰ ਲੁਟੇਰਾ ਰਹਿੰਦਾ ਸੀ. ਇਸ ਨੇ ਪ੍ਰਜਾ ਨੂੰ ਬਹੁਤ ਦੁੱਖ ਦਿੱਤਾ, ਅੰਤ ਨੂੰ ਇੰਦ੍ਰ ਦੇ ਹੱਥੋਂ ਇਸ ਦੀ ਮੌਤ ਹੋਈ। ੧੩. ਪਾਰਬ੍ਰਹਮ. ਕਰਤਾਰ, ਜੋ ਸਭ ਦੀ ਉਤਪੱਤਿ ਅਤੇ ਲੈ ਦਾ ਅਸਥਾਨ ਹੈ.² "ਏਕ ਕ੍ਰਿਸਨੰ ਸਰਵ ਦੇਵਾ." (ਵਾਰ ਆਸਾ) "ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ." (ਵਡ ਛੰਤ ਮਃ ੧) ੧੪. ਸੰ. कृशन ਕ੍ਰਿਸ਼ਨ. ਮੋਤੀ। ੧੫. ਦਿਲ ਦੀ ਹਰਕਤ. ਦਿਲ ਦਾ ਸੁਕੜਨਾ ਅਤੇ ਫੈਲਣਾ। ੧੬. ਭਾਈ ਸੰਤੋਖ ਸਿੰਘ ਨੇ ਕ੍ਰਿਸਕ (ਕਿਸਾਨ) ਦੇ ਥਾਂ ਕ੍ਰਿਸਨ ਸ਼ਬਦ ਭੀ ਵਰਤਿਆ ਹੈ. "ਕ੍ਰਿਸਨ ਭਗਤ ਕੋ ਮੇਘਦ ਜਿਸਨੁ." (ਗੁਪ੍ਰਸੂ) ਕ੍ਰਿਸਾਣ ਰੂਪ ਭਗਤ ਨੂੰ ਇੰਦ੍ਰ ਸਮਾਨ ਵਰਖਾ ਦੇਣ ਵਾਲੇ ਹਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਜੋ ਬਲ ਨਾਲ ਖੇਲ ਕਰਦਾ ਹੈ, ਕ੍ਰਿਸਨ ਜੀ ਦਾ ਵਡਾ ਭਾਈ ਬਲਭਦ੍ਰ ਬਲਦੇਵ ਸੰਕਰ੍ਸਣ। ੨. ਦੇਖੋ, ਬਲਿਰਾਮ....
ਸੰ. ਸੰਗ੍ਯਾ- ਕਾਂਸ੍ਯ. ਕਾਂਸੀ ਧਾਤੁ। ੨. ਪੀਣ ਦਾ ਪਾਤ੍ਰ. ਕਟੋਰਾ. ਛੰਨਾ। ੩. ਰਾਜਾ ਉਗ੍ਰਸੇਨ ਦੀ ਇਸਤਰੀ ਦੇ ਉਦਰੋਂ ਦ੍ਰੁਮਿਲ ਦੈਤ ਦੇ ਵੀਰਜ ਤੋਂ ਪੈਦਾ ਹੋਇਆ ਇੱਕ ਮਥੁਰਾ ਦਾ ਰਾਜਾ, ਜੋ ਕ੍ਰਿਸਨ ਜੀ ਦਾ ਮਾਮਾ ਅਤੇ ਵਡਾ ਦੁਸ਼ਮਣ ਸੀ. ਕੰਸ ਜਰਾਸੰਧ ਮਗਧਪਤਿ ਦਾ ਜਮਾਈ (ਜਵਾਈ) ਸੀ. ਇਹ ਆਪਣੇ ਸਹੁਰੇ ਦੀ ਸਹਾਇਤਾ ਨਾਲ ਉਗ੍ਰਸੇਨ ਨੂੰ ਗੱਦੀ ਤੋਂ ਲਾਹਕੇ ਆਪ ਰਾਜਾ ਬਣ ਗਿਆ. ਕੰਸ ਨੇ ਆਪਣੀ ਭੈਣ ਦੇਵਕੀ, ਵਸੁਦੇਵ ਯਾਦਵ ਨੂੰ ਵਿਆਹੀ ਸੀ. ਵਿਆਹ ਵੇਲੇ ਆਕਾਸ਼ਬਾਣੀ ਹੋਈ ਕਿ ਦੇਵਕੀ ਦੇ ਅੱਠਵੇਂ ਗਰਭ ਤੋਂ ਕੰਸ ਦਾ ਨਾਸ਼ ਹੋਵੇਗਾ. ਇਸ ਲਈ ਕੰਸ ਨੇ ਦੇਵਕੀ ਅਤੇ ਵਸੁਦੇਵ ਨੂੰ ਕੈਦ ਕਰ ਲਿਆ, ਅਤੇ ਜੋ ਪੁਤ੍ਰ ਪੈਦਾ ਹੋਏ ਸਭ ਮਾਰ ਦਿੱਤੇ. ਅੱਠਵੇਂ ਗਰਭ ਵਿੱਚ ਕ੍ਰਿਸਨ ਜੀ ਆਏ, ਜੋ ਵਸੁਦੇਵ ਨੇ ਜੰਮਦੇ ਸਾਰ ਗੋਕੁਲ ਵਿੱਚ ਗੋਪਰਾਜ ਨੰਦ ਦੇ ਘਰ ਪਹੁਚਾ ਦਿੱਤੇ, ਅਤੇ ਯਸ਼ੋਦਾ ਦੇ, ਜੋ ਉਸੇ ਦਿਨ ਲੜਕੀ ਪੈਦਾ ਹੋਈ ਸੀ, ਉਹ ਕੰਸ ਨੂੰ ਲਿਆ ਦਿੱਤੀ, ਜੋ ਪੱਥਰ ਪੁਰ ਪਟਕਾਕੇ ਮਾਰੀ ਗਈ. ਕੰਸ ਨੇ ਕ੍ਰਿਸਨ ਜੀ ਦੇ ਮਾਰਣ ਦੇ ਬਹੁਤ ਉਪਾਉ ਕੀਤੇ, ਜੋ ਨਿਸਫਲ ਹੋਏ. ਅੰਤ ਨੂੰ ਕ੍ਰਿਸਨ ਜੀ ਨੇ ਧਨੁਖਯਰਾ੍ਯ ਵਿੱਚ ਪਹੁੰਚਕੇ ਆਪਣੇ ਮਾਮੇ ਕੰਸ ਨੂੰ ਕੇਸ਼ਾਂ ਤੋਂ ਫੜਕੇ ਪਛਾੜਮਾਰਿਆ, ਅਤੇ ਨਾਨਾ ਉਗ੍ਰਸੇਨ ਰਾਜਗੱਦੀ ਤੇ ਬੈਠਾਇਆ. "ਦੁਆਪਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ। ਉਗ੍ਰਸੈਣ ਕਉ ਰਾਜੁ ਅਭੈ ਭਗਤਹਜਨ ਦੀਓ." (ਸਵੈਯੇ ਮਃ ੧. ਕੇ)...
ਵ੍ਯ- ਪਾਸੋਂ. ਤਰਫੋਂ. ਓਰ ਸੇ. ਕੰਨੀਓਂ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਸੰਗ੍ਯਾ- ਨਿਮੰਤ੍ਰਣ. "ਪਠ੍ਯੋ ਮ੍ਰਿਗਵਾ, ਕਹਿ" ਕੇਹਰਿ ਨਿਉਤਾ." (ਕ੍ਰਿਸਨਾਵ)#੨. ਸ਼ਾਦੀ ਆਦਿ ਸਮੇਂ ਵਿੱਚ ਬੁਲਾਏ ਹੋਏ ਸੰਬੰਦੀ ਅਤੇ ਮਿਤ੍ਰਾਂ ਵੱਲੋਂ ਦਿੱਤੀ ਹੋਈ ਰਕ਼ਮ....
ਸੰ. ਸੰਗ੍ਯਾ- ਗਾਈਆਂ ਦਾ ਕੁਲ. ਗੋਵੰਸ਼। ੨. ਗਾਈਆਂ ਦਾ ਵੱਗ। ੩. ਮਥੁਰਾ ਦੇ ਦੱਖਣ ਪਾਸੇ ਜਮੁਨਾ ਦੇ ਕਿਨਾਰੇ ਇੱਕ ਪਿੰਡ, ਜਿੱਥੇ ਗੋਪਰਾਜ ਨੰਦ ਰਹਿੰਦਾ ਸੀ, ਕ੍ਰਿਸਨ ਜੀ ਇੱਥੇ ਗਊਆਂ ਚਾਰਦੇ ਰਹੇ ਹਨ. ਹੁਣ ਇਸ ਦਾ ਨਾਉਂ ਬਹੁਤ ਲੋਕ "ਮਹਾਬਲ" ਸਦਦੇ ਹਨ।...
ਗੁਰਯਸ਼ ਕਰਤਾ ਇੱਕ ਭੱਟ. "ਮਥੁਰਾ ਭਨਿ ਭਾਗ ਭਲੇ ਉਨਕੇ." (ਸਵੈਯੇ ਮਃ ੪. ਕੇ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਆਤਮਗ੍ਯਾਨੀ ਅਤੇ ਮਹਾਨ ਯੋਧਾ ਸੀ। ੩. ਸੰ. ਮਧੁਪੁਰੀ. ਇਲਾਹਾਬਾਦ ਦੇ ਇਲਾਕੇ ਜਮੁਨਾ ਨਦੀ ਦੇ ਸੱਜੇ ਕਿਨਾਰੇ ਵ੍ਰਜਭੂਮਿ ਵਿੱਚ ਮਥੁਰਾ ਪ੍ਰਸਿੱਧ ਸ਼ਹਿਰ ਹੈ, ਜੋ ਹਿੰਦੁਆਂ ਦੀਆਂ ਸੱਤ ਪਵਿਤ੍ਰ ਨਗਰੀਆਂ ਵਿੱਚੋਂ ਇੱਕ ਹੈ. ਕ੍ਰਿਸਨ ਜੀ ਨੇ ਏਥੇ ਹੀ ਜਨਮ ਲਿਆ ਸੀ. "ਮਥੁਰਾ ਮੰਡਲ ਕੇ ਬਿਖੇ ਜਨਮ ਧਰ੍ਯੋ ਹਰਿ ਰਾਇ." (ਕ੍ਰਿਸਨਾਵ)#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਏਥੇ ਇੱਕ ਦੈਤ ਮਧੁ ਨਾਮੀ ਰਾਜ ਕਰਦਾ ਸੀ, ਜਿਸ ਤੋਂ ਇਸ ਨਗਰੀ ਦਾ ਨਾਮ "ਮਧੁਪੁਰੀ" ਹੋਇਆ. ਜਦ ਮਧੁ ਦੇ ਪੁਤ੍ਰ ਲਵਣ ਨੂੰ ਰਾਮਚੰਦ੍ਰ ਜੀ ਦੇ ਭਾਈ ਸ਼ਤ੍ਰੁਘਨ ਨੇ ਮਾਰ ਦਿੱਤਾ, ਤਾਂ ਉਸ ਨੇ ਇਸ ਸ਼ਹਰ ਦਾ ਨਾਮ "ਮਧੁਰਾ" ਰੱਖਦਿੱਤਾ, ਜਿਸ ਤੋਂ ਮਥੁਰਾ ਬਣ ਗਿਆ.#ਬਾਦਸ਼ਾਹ ਔਰੰਗਜ਼ੇਬ ਨੇ ਰਮਜ਼ਾਨ ਸਨ ਹਿਜਰੀ ੧੦੮੦ (ਸਨ ੧੬੬੯) ਵਿੱਚ ਇਸ ਪੁਰੀ ਦਾ ਨਾਮ "ਇਸਲਾਮਾਬਾਦ" ਰੱਖਿਆ ਸੀ¹ ਅਤੇ ਕੇਸ਼ਵਦੇਵ ਮੰਦਿਰ ਨੂੰ ਢਾਹਕੇ ਮਸੀਤ ਚਿਣਵਾਈ ਸੀ.#ਇਸ ਸ਼ਹਿਰ ਵਿੱਚ ਚੌਬਿਆਂ ਦੇ ਘਰ ਛੀਂਵੇਂ ਗੁਰੂ ਸਾਹਿਬ ਦਾ ਅਸਥਾਨ ਹੈ. ਆਗਰੇ ਜਾਂਦੇ ਹੋਏ ਇਸ ਥਾਂ ਪਧਾਰੇ ਸਨ. ਕੰਸ ਦੇ ਟਿੱਲੇ ਉੱਪਰ ਨੋਮੇ ਸਤਿਗੁਰੂ ਜੀ ਦਾ ਗੁਰਦ੍ਵਾਰਾ ਹੈ. ਮਥੁਰਾ ਵਿੱਚ ਦਸ਼ਮੇਸ਼ ਨੇ ਭੀ ਪਟਨੇ ਤੋਂ ਪੰਜਾਬ ਨੂੰ ਆਉਂਦੇ ਚਰਣ ਪਾਏ ਹਨ. ਸ਼੍ਰੀ ਗੁਰੂ ਨਾਨਕਦੇਵ ਜੀ ਭੀ ਇਸ ਥਾਂ ਪਧਾਰੇ ਹਨ, ਗੁਰਦ੍ਵਾਰਾ ਪ੍ਰਸਿੱਧ ਨਹੀਂ. ਦੇਖੋ, ਨਾਨਕ ਪ੍ਰਕਾਸ਼ ਉੱਤਰਾਰਧ ਅਃ ੯....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਸੂਰਮਤਾਈ. ਦੇਖੋ, ਬੀਰਤਾ ਅਤੇ ਬੀਰਤ੍ਵ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਮਾਤਾ ਦਾ ਪਿਤਾ। ੨. ਵਿ- ਦੇਖੋ, ਨਨ੍ਹਾ ਅਤੇ ਨਾਨ੍ਹਾ. "ਹਮ ਨਾਨੇ ਨੀਚ, ਤੁਮੇ ਬਡ ਸਾਹਿਬ." (ਸਾਰ ਅਃ ਮਃ ੫) ੩. ਵ੍ਯ- ਨਹੀਂ ਨਹੀਂ "ਨਾਨਾ ਕਰਤ ਨ ਛੂਟੀਐ ਵਿਣੁ ਗੁਣ ਜਮਪੁਰਿ ਜਾਹਿ." (ਓਅੰਕਾਰ) ਨਾਸ੍ਤਿਕਤਾ ਵਾਲੇ ਛੁਟਕਾਰਾ ਨਹੀਂ ਪਾਉਣਗੇ। ੪. ਸੰ. ਵਿ- ਅਨੇਕ. ਬਹੁਤ. "ਨਾਨਾ ਰੂਪ ਜਿਉ ਸੁਆਂਗੀ ਦਿਖਾਵੈ." (ਸੁਖਮਨੀ) "ਨਾਨਾ ਪ੍ਰਕਾਰ ਜਿਨਿ ਜਗ ਕੀਓ." (ਸਵੈਯੇ ਮਃ ੪. ਕੇ) ੫. ਬਾਜੀਰਾਉ ਪੇਸ਼ਵਾ (੨) ਪੂਨਾਪਤਿ ਦਾ ਪਾਲਿਤ ਪੁਤ੍ਰ, ਜਿਸ ਦਾ ਪ੍ਯਾਰਾ ਨਾਮ ਨਾਨਾ (ਨਾਨਾ ਸਾਹਿਬ) ਸੀ. ਇਸ ਦਾ ਅਸਲ ਨਾਮ "ਜਨਾਰਦਨ ਭਾਨੁ ਜੀ". ਸੀ. ਲੋਕ ਇਸ ਨੂੰ ਧੁੰਧੂੰਪੰਤ ਭੀ ਆਖਦੇ ਹਨ. ਇਸ ਦਾ ਨਿਵਾਸ ਅਸਥਾਨ ਕਾਨਪੁਰ ਤੋਂ ਦਸ ਮੀਲ ਪੁਰ "ਬਿਠੂਰ" ਸੀ ੨੮ ਜਨਵਰੀ ਸਨ ੧੮੫੩ ਨੂੰ ਬਾਜੀਰਾਉ ਦਾ ਦੇਹਾਂਤ ਹੋਣ ਪੁਰ ਇਸ ਨੂੰ ਅੰਗ੍ਰੇਜ਼ਾਂ ਵੱਲੋਂ ਪੈਨਸ਼ਨ ਨਾ ਮਿਲੀ, ਜਿਸ ਤੋਂ ਇਹ ਵੈਰੀ ਬਣ ਗਿਆ, ਅਰ ੧੮੫੭ ਦੇ ਗ਼ਦਰ ਵਿੱਚ ਬਾਗ਼ੀਆਂ ਦਾ ਸਾਥੀ ਹੋਕੇ ਬਹੁਤ ਅੰਗ੍ਰੇਜ਼ ਮੇਮਾਂ ਅਤੇ ਬੱਚਿਆਂ ਦੀ ਜਾਨ ਲੈਣ ਦਾ ਕਾਰਣ ਬਣਿਆ. ਨਾਨਾ ਅਨੇਕ ਥਾਂ ਬਾਗੀਆਂ ਨਾਲ ਮਿਲਕੇ ਅੰਗ੍ਰੇਜ਼ਾਂ ਨਾਲ ਲੜਦਾ ਭਿੜਦਾ ਰਿਹਾ. ਨਾਨਾ ਦੇ ਫੜਨ ਦਾ ਬਹੁਤ ਜਤਨ ਕੀਤਾ ਗਿਆ, ਪਰ ਹੱਥ ਨਹੀਂ ਆਇਆ. ਖਿਆਲ ਕੀਤਾ ਜਾਂਦਾ ਹੈ ਕਿ ਨੇਪਾਲ ਦੇ ਜੰਗਲਾਂ ਵਿੱਚ ਇਸ ਦਾ ਦੇਹਾਂਤ ਹੋਇਆ....
ਰਾਜਾ ਦੇ ਬੈਠਣ ਦੀ ਗੱਦੀ. ਤਖ਼ਤ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਦੇਖੋ, ਊਧਵ. "ਉਧਉ ਅਕ੍ਰੂਰੁ ਤ੍ਰਿਲੋਚਨ ਨਾਮਾ." (ਸਵੈਯੇ ਮਃ ੩. ਕੇ)...
ਦੇਖੋ, ਵਿਦੁਰ. "ਬਿਦਰੁ ਗੁਣ ਗਾਵੈ." (ਸਵੈਯੇ ਮਃ ੧. ਕੇ)...
ਸੰ. गुण ਸੰਗ੍ਯਾ- ਵਿਸ਼ੇਸਣ. ਸਿਫ਼ਤ. "ਗੁਣ ਏਹੋ ਹੋਰੁ ਨਾਹੀ ਕੋਇ." (ਆਸਾ ਮਃ ੧) ਕਰਤਾਰ ਦੀ ਇਹੀ ਸਿਫ਼ਤ ਹੈ ਕਿ ਉਸ ਤੁੱਲ ਹੋਰ ਨਹੀਂ। ੨. ਸ਼ੀਲ. ਸਦਵ੍ਰਿੱਤਿ ਨੇਕ. ਐ਼ਮਾਲ. "ਵਿਣੁ ਗੁਣ ਕੀਤੇ ਭਗਤਿ ਨ ਹੋਇ." (ਜਪੁ) "ਬਿਨੁ ਗੁਣ ਜਨਮੁ ਵਿਣਾਸੁ." (ਸ੍ਰੀ ਅਃ ਮਃ ੧)#੩. ਮਾਇਆ ਦੇ ਸਤ ਰਜ ਤਮ ਗੁਣ. "ਰਜ ਗੁਣ ਤਮ ਗੁਣ ਸਤ ਗੁਣ ਕਹੀਐ ਏਹ ਤੇਰੀ ਸਭ ਮਾਇਆ." (ਕੇਦਾ ਕਬੀਰ) ੪. ਸੁਭਾਉ. ਪ੍ਰਕ੍ਰਿਤਿ. "ਐਸੋ ਗੁਣ ਮੇਰੋ ਪ੍ਰਭੁ ਜੀ ਕੀਨ." (ਟੋਡੀ ਮਃ ੫) ੫. ਰੱਸੀ. ਤਾਗਾ. ਡੋਰਾ. "ਗੁਣ ਕੈ ਹਾਰ ੫. ਪਰੋਵੈ. (ਤੁਖਾ ਛੰਤ ਮਃ ੧) ਗੁਣਰੂਪ ਗੁਣ (ਤਾਗੇ) ਨਾਲ ਹਾਰ ਪਰੋਵੈ. "ਕਵਣੁ ਸੁ ਅਖਰੁ ਕਵਣ ਗੁਣ?" (ਸ. ਫਰੀਦ) ੬. ਕਮਾਣ ਦਾ ਚਿੱਲਾ. "ਕੋਟਿ ਦੋਇ ਧਾਰੀ ਧਨੁਖ ਗੁਣ ਬਿਨ ਗਹਿਤ ਨ ਕੋਇ." (ਵ੍ਰਿੰਦ) ੭. ਦੀਵੇ ਦੀ ਬੱਤੀ। ੮. ਨੀਤਿ ਦੇ ਛੀ ਅੰਗ. ਦੇਖੋ, ਖਟ ਅੰਗ। ੯. ਨ੍ਯਾਯਮਤ ਦੇ ਚੌਬੀਸ ਗੁਣ. ਦੇਖੋ, ਖਟਸ਼ਾਸਤ੍ਰ। ੧੦. ਕਾਵ੍ਯ ਦੇ- ਓਜ, ਪ੍ਰਤਾਪ, ਮਾਧੁਰਯ, ਤਿੰਨ ਗੁਣ। ੧੧. ਵਿਦ੍ਯਾ. ਹੁਨਰ ਆਦਿ ਔਸਾਫ਼. "ਤੇ ਨਰ ਅਸਲਿ ਖਰ, ਜਿ ਬਿਨੁ ਗੁਣ ਗਰਬੁ ਕਰੰਤਿ." (ਵਾਰ ਸਾਰ ਮਃ ੧) ੧੨. ਤਾਸੀਰ. ਅਸਰ। ੧੩. ਇੰਦ੍ਰੀਆਂ ਦੇ ਵਿਸੇਸ਼ਬਦ, ਸਪਰਸ਼, ਰੂਪ, ਰਸ, ਗੰਧ। ੧੪. ਰਤਨ. "ਸਰੀਰਿ ਸਰੋਵਰਿ ਗੁਣ ਪਰਗਟਿ ਕੀਏ." (ਆਸਾ ਮਃ ੪) ੧੫. ਫਲ. ਲਾਭ. "ਜਿਨੀ ਕੰਮੀ ਨਾਹ ਗੁਣ, ਤੇ ਕੰਮੜੇ ਵਿਸਾਰ." (ਸ. ਫਰੀਦ) ੧੬. ਤਿੰਨ ਸੰਖ੍ਯਾ ਬੋਧਕ, ਕਿਉਂਕਿ ਮਾਇਆ ਦੇ ਗੁਣ ਤਿੰਨ ਹਨ। ੧੭. ਕਰਮ. ਕ੍ਰਿਯਾ। ੧੮. ਇਨਸਾਫ਼. ਨਿਆਉਂ. ਨ੍ਯਾਯ. "ਅਦਲੁ ਕਰੇ ਗੁਣਕਾਰੀ." (ਰਾਮ ਅਃ ਮਃ ੧) ਦੇਖੋ, ਗੁਨ। ੧੯. ਦੇਖੋ, ਗੁਣਨ. "ਉਨ ਤੇ ਦੁਗੁਣ ਦਿੜੀ ਉਨ ਮਾਏ." (ਗਉ ਮਃ ੫) ੨੦. ਫੁੱਲ. ਪੁਸ੍ਪ. "ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ." (ਕਲਿ ਅਃ ਮਃ ੪) ਬ੍ਰਹਮ੍ਬਿਰਛ ਦੀ ਸ਼ਾਖਾ ਨਾਮ ਹੈ, ਸ਼ੁਭਗੁਣ ਗੁਣ (ਫੁੱਲ) ਹਨ, ਉਨ੍ਹਾਂ ਨੂੰ ਚੁਣਕੇ ਪੂਜਾ ਕਰੋ। ੨੧. ਵ੍ਯਾਕਰਣ ਤਿੰਨ ਅਨੁਸਾਰ ਗੁਣ- ਅ, ਏ, ਓ....
ਮੁਝੇ. ਮੈਨੂੰ. "ਮੋਹਿ ਸੰਤਹ ਟਹਲ ਦੀਜੈ ਗੁਣਤਾਸਿ." (ਆਸਾ ਮਃ ੫) ੨. ਮੈ. ਅਹੰ. "ਮੋਹਿ ਅਨਾਥ ਤੁਮਰੀ ਸਰਨਾਈ." (ਬਿਲਾ ਮਃ ੫) ੩. ਮੈਨੇ. "ਗੁਰ ਕੈ ਬਚਨਿ ਮੋਹਿ ਪਰਮ ਗਤਿ ਪਾਈ." (ਗਉ ਅਃ ਮਃ ੫) ੪. ਮੁਹੱਬਤ ਮੇਂ. ਸਨੇਹ ਵਿੱਚ. "ਮਾਇਆ ਮੋਹਿ ਮਨੁ ਰੰਗਿਆ, ਮੁਹਿ ਸੁਧਿ ਨ ਕਾਈ." (ਵਡ ਛੰਤ ਮਃ ੩) ੫. ਮੁਝ ਮੇਂ. ਮੇਰੇ ਵਿੱਚ. "ਮੋਹਿ ਅਵਗਨ ਪ੍ਰਭੁ ਸਦਾ ਦਇਆਲਾ." (ਮਲਾ ਮਃ ੫) ੬. ਮੈਥੋਂ. ਮੇਰੇ ਸੇ. "ਐਸੇ ਬਿਪ੍ਰ ਫਜੂਲ ਕੋ ਮੋਹਿ ਨ ਰਾਖ੍ਯੋ ਜਾਇ." (ਚਰਿਤ੍ਰ ੯੧) ੭. ਦੇਖੋ, ਮੋਹ ਅਤੇ ਮੋਹੁ....
ਦੇਖੋ, ਅਬੀ। ੨. ਸੰ. ਅਵ੍ਯਯ. ਵਿ- ਜੋ ਵਿਕਾਰ ਨੂੰ ਪ੍ਰਾਪਤ ਨਾ ਹੋਵੇ. ਸਦਾ ਇੱਕਰਸ. "ਅਜੈ ਹੈ। ਅਬੈ ਹੈ." (ਜਾਪੁ)...
ਸੰਗ੍ਯਾ- ਹੱਥ ਹਸ੍ਤ. "ਸਤਿਗੁਰੁ ਕਾਢਿਲੀਏ ਦੇ ਹਾਥ." (ਕਾਨ ਮਃ ੪) ੨. ਬੇੜੀ (ਨੌਕਾ) ਚਲਾਉਣ ਦਾ ਚੱਪਾ. "ਨਾ ਤੁਲਹਾ ਨਾ ਹਾਥ." (ਵਾਰ ਮਲਾ ਮਃ ੧) ੩. ਕਰਣ. ਪਤਵਾਰ। ੪. ਥਾਹ. ਡੂੰਘਿਆਈ ਦਾ ਥੱਲਾ. "ਸੁਣਿਐ ਹਾਥ ਹੋਵੈ ਅਸਗਾਹੁ." (ਜਪੁ) ਅਥਾਹ ਦਾ ਥਾਹ ਪ੍ਰਾਪਤ ਹੁੰਦਾ ਹੈ. "ਹਮ ਢੂਡਿ ਰਹੇ ਪਾਈ ਨਹੀ ਹਾਥ." (ਕਾਨ ਮਃ ੪)...
ਸੰਗ੍ਯਾ- ਅਹੰਤਾ. ਹੌਮੈ. ਅਹੰਕਾਰ. "ਮੁਝ ਮੇ ਰਹਾ ਨ ਹੂੰ" (ਸ. ਕਬੀਰ) ੨. ਪੰਚਮੀ ਵਿਭਕ੍ਤਿ ਅਰਥ ਵਿੱਚ ਸੇ. ਤੋਂ. "ਊਚੀ ਹੂੰ ਊਚਾ ਥਾਨ." (ਵਾਰ ਗੂਜ ੨. ਮਃ ੫) ੩. ਸੰ. ਵ੍ਯ- ਦੇਖੋ, ਹੁੰ. "ਦ੍ਰੁਗਾ ਹੂੰ ਕਿਯੰ ਖੇਤ ਧੁੰਕੇ ਨਗਾਰੇ." (ਚੰਡੀ ੨) ਦੁਰਗਾ ਨੇ ਹੁੰਕਾਰ ਕੀਤਾ....
ਸੰ. ਰਾਜਿਕਾ ਅਥਵਾ ਰਾਜਸਰ੍ਸਪ. ਸਰ੍ਹੋਂ ਦੀ ਜਾਤਿ ਦਾ ਇੱਕ ਅੰਨ. Brassica Juncea (Mustard) ਇਹ ਖਾਣ ਵਿੱਚ ਚਟਪਟੀ ਹੁੰਦੀ ਹੈ ਅਤੇ ਚਟਨੀ ਅਚਾਰ ਆਦਿ ਵਿੱਚ ਵਰਤੀਦੀ ਹੈ. ਰਾਈ ਬਹੁਤ ਦਵਾਈਆਂ ਵਿੱਚ ਭੀ ਵਰਤੀ ਜਾਂਦੀ ਹੈ. ਦੇਖੋ, ਰਾਈ ਲੂਣ ਵਾਰਨਾ। ੨. ਵਿ- ਤਨਿਕ. ਥੋੜਾ. "ਮਨੁ ਟਿਕਣੁ ਨ ਪਾਵੈ ਰਾਈ." (ਮਾਰੂ ਮਃ ੫) ੩. ਸੰਗ੍ਯਾ- ਰਾਜਾ ਦੀ ਪਦਵੀ. ਰਾਇਪਨ। ੪. ਰਾਣੀ. ਰਾਗ੍ਯੀ. "ਨਾਨਕ ਸਾ, ਸਭ ਰਾਈ." (ਤਿਲੰ ਮਃ ੧) ੫. ਰਾਜ੍ਯ ਵਿਭੂਤਿ. ਸੰ. ਰਯਿ....