udhhauउधउ
ਦੇਖੋ, ਊਧਵ. "ਉਧਉ ਅਕ੍ਰੂਰੁ ਤ੍ਰਿਲੋਚਨ ਨਾਮਾ." (ਸਵੈਯੇ ਮਃ ੩. ਕੇ)
देखो, ऊधव. "उधउ अक्रूरु त्रिलोचन नामा." (सवैये मः ३.के)
ਸੰ. उद्घव- ਉੱਧਵ. ਸੰਗ੍ਯਾ- ਦੇਵਭਾਗ ਯਾਦਵ ਦਾ ਪੁਤ੍ਰ, ਜੋ ਕ੍ਰਿਸਨ ਜੀ ਦਾ ਚਾਚਾ ਅਤੇ ਮਿਤ੍ਰ ਸੀ. ਇਹ ਦ੍ਵਾਰਿਕਾ (ਦ੍ਵਾਰਾਵਤੀ) ਤੋਂ ਕ੍ਰਿਸਨ ਜੀ ਦੇ ਸੁਨੇਹੇ ਲੈ ਕੇ ਵ੍ਰਿੰਦਾਵਨ (ਬਿੰਦ੍ਰਾਬਨ) ਦੀਆਂ ਗੋਪੀਆਂ ਪਾਸ ਗਿਆ ਸੀ. "ਪ੍ਰਾਤ ਭਏ ਤੇ ਬੁਲਾਯਕੈ ਊਧਵ ਪੈ ਬ੍ਰਿਜਭੂਮਹਿ ਭੇਜਦਯੋ ਹੈ." (ਕ੍ਰਿਸਨਾਵ)...
ਦੇਖੋ, ਊਧਵ. "ਉਧਉ ਅਕ੍ਰੂਰੁ ਤ੍ਰਿਲੋਚਨ ਨਾਮਾ." (ਸਵੈਯੇ ਮਃ ੩. ਕੇ)...
ਸੰ. अकृर- ਵਿ- ਜੋ ਨਹੀਂ ਕ੍ਰੁਰ (ਬੇਰਹਮ). ਦਿਆਲੂ। ੨. ਜੋ ਕ੍ਰੋਧੀ ਨਹੀਂ. ਸ਼ਾਂਤ ਸੁਭਾਉ ਵਾਲਾ। ੩. ਸੰਗ੍ਯਾ- ਯਾਦਵਵੰਸ਼ੀ ਕ੍ਰਿਸਨ ਜੀ ਦਾ ਚਾਚਾ, ਜੋ ਸ਼੍ਵਫਲਕ ਦਾ ਪੁਤ੍ਰ ਗਾਂਦਿਨੀ ਦੇ ਉਦਰੋਂ ਸੀ. ਏਹ ਕਿਸਨ ਜੀ ਅਤੇ ਬਲਰਾਮ ਨੂੰ ਕੰਸ ਵੱਲੋਂ ਜੱਗ ਦਾ ਨਿਉਂਦਾ ਦੇਕੇ ਗੋਕੁਲ ਤੋਂ ਮਥੁਰਾ ਲੈ ਗਿਆ ਸੀ, ਜਿੱਥੇ ਕ੍ਰਿਸਨ ਜੀ ਨੇ ਆਪਣੀ ਵੀਰਤਾ ਨਾਲ ਕੰਸ ਨੂੰ ਮਾਰਕੇ ਆਪਣੇ ਨਾਨਾ ਉਗ੍ਰੇਸਨ ਨੂੰ ਰਾਜਸਿੰਘਾਸਨ ਪੁਰ ਬੈਠਾਇਆ. "ਉਧਉ ਅਕ੍ਰੁਰੁ ਬਿਦਰੁ ਗੁਣ ਗਾਵੈ." (ਸਵੈਯੇ ਮਃ ੧. ਕੇ) "ਮੋਹਿ ਅਬੈ ਅਕ੍ਰੁਰ ਕੇ ਹਾਥ ਬੁਲਾਯ ਪਠ੍ਯੋ ਮਥੁਰਾ ਹੂੰ ਕੇ ਰਾਈ." (ਕ੍ਰਿਸਨਾਵ)...
ਸੰਗ੍ਯਾ- ਤਿੰਨ ਨੇਤ੍ਰਾਂ ਵਾਲਾ, ਸ਼ਿਵ। ੨. ਇੱਕ ਭਗਤ, ਜਿਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਹੈ. ਇਹ ਮਹਾਤਮਾ ਵੈਸ਼੍ਯ ਜਾਤਿ ਦਾ ਬਾਰਸੀ (ਜਿਲਾ ਸ਼ੋਲਾਪੁਰ) ਦਾ ਵਸਨੀਕ ਸੀ. ਇਸ ਦਾ ਜਨਮ ਸੰਮਤ ੧੩੨੫ ਵਿੱਚ ਹੋਇਆ ਸੀ. "ਤ੍ਰਿਲੋਚਨ ਗੁਰੁ ਮਿਲਿ ਭਈ ਸੁਧ." (ਬਸੰ ਅਃ ਮਃ ੫) ਇਸ ਦਾ ਨਾਮ ਤਿਲੋਚਨ ਲਿਖਿਆ ਹੈ. ਦੇਖੋ, ਤਿਲੋਚਨ ੨। ੩. ਵਿਦ੍ਵਾਨ. ਗ੍ਯਾਨੀ. ਜਿਸ ਦੇ ਵਿਦ੍ਯਾਰੂਪ ਤੀਜਾ ਨੇਤ੍ਰ ਹੈ....
ਸੰਗ੍ਯਾ- ਨਾਮ। ੨. ਵਹੀ ਉੱਪਲ ਲਿਖਿਆ ਕਿਸੇ ਦੇ ਨਾਉਂ ਹਿਸਾਬ। ੩. ਨਾਮਦੇਵ ਭਗਤ. "ਨਾਮਾ ਉਪ ਬਰੈ ਹਰਿ ਕੀ ਓਟ." (ਭੈਰ ਨਾਮਦੇਵ) ੪. ਫ਼ਾ. [نامہ] ਨਾਮਹ. ਖ਼ਤ਼. ਪਤ੍ਰ. ਚਿੱਠੀ।...