auli, aulīāअउलि, अउलीआ
ਅ਼. [اولیِیا] ਇਹ ਬਹੁ ਵਚਨ ਹੈ ਵਲੀ ਦਾ. ਅ਼ਰਬੀ ਵਿੱਚ ਵਲੀ ਦਾ ਅਰਥ ਹੈ ਸ੍ਵਾਮੀ. ਮਾਲਿਕ. ਪਤੀ. ਭਰਤਾ. ਸਹਾਇਕ. ਮਿਤ੍ਰ. ਸਾਧੁ. ਧਰਮ ਦਾ ਆਗੂ. "ਅਵਲਿ ਅਉਲਿ ਦੀਨੁ ਕਰਿ ਮਿਠਾ." (ਵਾਰ ਮਾਝ ਮਃ ੧) "ਸੇਖ ਮਸਾਇਕ ਅਉਲੀਏ." (ਵਾਰ ਗੂਜ ੨, ਮਃ ੫)
अ़. [اولیِیا] इह बहु वचन है वली दा. अ़रबी विॱच वली दा अरथ है स्वामी. मालिक. पती. भरता. सहाइक. मित्र. साधु. धरम दा आगू. "अवलि अउलि दीनु करि मिठा." (वार माझ मः १) "सेख मसाइक अउलीए." (वार गूज २, मः ५)
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰਗ੍ਯਾ- ਕਥਨ. ਕਹਿਣਾ. ਦੇਖੋ, ਵਚ ਧਾ। ੨. ਵਾਕ। ੩. ਵ੍ਯਾਕਰਣ ਅਨੁਸਾਰ ਨਾਮ ਅਥਵਾ ਵਿਕਾਰੀ ਸ਼ਬਦ ਦੀ ਗਿਣਤੀ ਪ੍ਰਗਟ ਕਰਨ ਵਾਲਾ ਚਿੰਨ੍ਹ Number. ਜੈਸੇ- ਇੱਕ ਵਚਨ ਰਾਮ, ਦ੍ਵਿਵਚਨ ਰਾਮੌ, ਬਹੁ ਵਚਨ ਰਾਮਾਃ ਘੋੜਾ ਇੱਕ ਵਚਨ, ਘੋੜੇ ਬਹੁਵਚਨ. ਪੰਜਾਬੀ ਵਿੱਚ ਦ੍ਵਿਵਚਨ ਨਹੀਂ ਹੋਇਆ ਕਰਦਾ....
ਦੇਖੋ, ਬਲੀ। ੨. ਸੰ. ਸ਼ਰੀਰ ਦੀ ਤੁਚਾ ਪੁਰ ਪਈ ਝੁਰੜੀ. ਦੇਖੋ, ਤ੍ਰਿਬਲੀ. ਇਹ ਸ਼ਬਦ ਵਲਿ ਭੀ ਸਹੀ ਹੈ। ੩. ਅ਼. [ولی] ਮਿਤ੍ਰ। ੪. ਮਾਲਿਕ. ਸ੍ਵਾਮੀ. "ਵਲੀ ਨਿਆਮਤਿ ਬਿਰਾਦਰਾ. (ਤਿਲੰ ਮਃ ੫)...
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਸੰ. स्वामिन ਵਿ- ਮਾਲਿਕ। ੨. ਧਨਵਾਨ। ੩. ਵਡਿਆਈ ਵਾਲਾ। ੪. ਸੰਗ੍ਯਾ- ਰਾਜਾ। ੫. ਕਰਤਾਰ. "ਸ੍ਵਾਮੀ ਸਰਨਿ ਪਰਿਓ ਦਰਬਾਰੇ." (ਟੋਡੀ ਮਃ ੫)...
ਦੇਖੋ, ਮਾਲਕ ੨। ੨. ਸੰ. ਮਾਲਾ ਬਣਾਉਣ ਵਾਲਾ. ਮਾਲਾਕਾਰ. ਮਾਲੀ। ੩. ਰਤਨਾਂ ਦੀ ਮਾਲਾ ਬਣਾਉਣ ਵਾਲਾ ਮਣਿਕਾਰ....
ਸ੍ਵਾਮੀ ਦੇਖੋ, ਪਤਿ ੬. ਅਤੇ ੭. " ਕਿਨ ਬਿਧਿ ਪਾਵਉ ਪ੍ਰਾਨਪਤੀ?" (ਬਸੰ ਮਃ ੧) ੨. ਪਤ੍ਰੀ. ਤਿਥਿਪਤ੍ਰ, ਪੰਚਾਂਗਪਤ੍ਰ. "ਪਾਧੇ ਆਣਿ ਪਤੀ ਬਹਿ ਵਾਚਾਈਆ." (ਸੂਹੀ ਛੰਤ ਮਃ ੪) ੩. ਪਤ੍ਰਿਕਾ. ਚਿੱਠੀ। ੪. ਪੱਤਿ. ਪੈਦਲ ਫ਼ੌਜ. "ਰਥੀ ਗਜੀ ਹੋਈ ਪਤੀ ਅਪਾਰ ਸੈਨ ਭੱਜਹੈ." (ਪਾਰਸਾਵ)...
भर्तृ. ਭਿਰ੍ਤ੍ਹ੍ਹ. ਵਿ- ਪਾਲਣ ਵਾਲਾ। ੨. ਸੰਗ੍ਯਾ- ਸ੍ਵਾਮੀ. ਪਤਿ. "ਭਰਤਾ ਕਹੈ ਸੁ ਮਾਨੀਐ." (ਆਸਾ ਮਃ ੫)...
ਵਿ- ਸਹਾਯਕ. ਸਹਾਇਤਾ ਕਰਨ ਵਾਲਾ....
ਸੰਗ੍ਯਾ- ਸਨੇਹ ਕਰਨ ਵਾਲਾ. ਦੋਸ੍ਤ. "ਮਿਤ੍ਰ ਘਣੇਰੇ ਕਰਿ ਥਕੀ." (ਸ੍ਰੀ ਮਃ ੩) ਦੇਖੋ, ਮੀਤ¹।#੨. ਸੂਰਜ. ਪ੍ਰਭਾਕਰ. "ਤਵ ਅਖਿਆਨ ਮੇ ਮਿਤ੍ਰ ਕੀ ਰਹੀ ਨ ਜਬ ਪਹ਼ਿਚਾਨ। ਕਹਨ ਲਗ੍ਯੋ ਸਭ ਜਗਤ ਤੁਹਿ ਨਾਮ ਉਲੂਕ ਬਖਾਨ."² (ਬਸੰਤ ਸਤਸਈ) ੩. ਇੱਕ ਵਿਦ੍ਵਾਨ ਬ੍ਰਾਹਮਣ, ਜਿਸ ਦੀ ਪੁਤ੍ਰੀ ਮੈਤ੍ਰੇਯੀ ਪ੍ਰਸਿੱਧ ਪੰਡਿਤਾ ਹੋਈ ਹੈ. ਦੇਖੋ, ਯਾਗ੍ਯਵਲਕ੍ਯ। ੪. ਅੱਕ ਦਾ ਪੌਧਾ। ੫. ਦੇਖੋ, ਮਿਤ੍ਰਾਵਰੁਣ....
ਵਿ- ਜੋ ਪਰਾਏ ਕਾਰਜ ਨੂੰ ਸਿੱਧ ਕਰੇ. ਉਪਕਾਰੀ। ੨. ਉੱਤਮ. ਸ਼੍ਰੇਸ੍ਠ. ਭਲਾ. ਨੇਕ। ੩. ਮਨੋਹਰ. ਸੁੰਦਰ। ੪. ਕੁਲੀਨ। ੫. ਯੋਗ੍ਯ. ਲਾਇਕ। ੬. ਸੰਗ੍ਯਾ- ਗੁਰੁ ਨਾਨਕ ਦੇਵ. "ਉਤਮ ਸਲੋਕ ਸਾਧੁ ਕੇ ਬਚਨ." (ਸੁਖਮਨੀ) ੭. ਵ੍ਯ- ਧਨ੍ਯ. ਵਾਹਵਾ. ਸ਼ਾਬਾਸ਼। ੮. ਸੰ. ਦੇਖੋ, ਸਾਧ੍ਯ....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਵਿ- ਮੁਖੀਆ. ਪੇਸ਼ਵਾ। ੨. ਰਾਹਬਰ. ਬਦਰੱਕਾ. "ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ?" (ਸੂਹੀ ਛੰਤ ਮਃ ੧) ੩. ਸੰ. ਸੰਗ੍ਯਾ- ਪ੍ਰਤਿਗ੍ਯਾ. ਪ੍ਰਣ. ਇਕਰਾਰ....
ਕ੍ਰਿ. ਵਿ- ਪਹਿਲੇ ਸਮੇਂ ਵਿੱਚ. "ਅਵਲਿ ਅਲਹ ਨੂਰ ਉਪਾਇਆ." (ਪ੍ਰਭਾ ਕਬੀਰ) ੨. ਦੇਖੋ, ਆਵਲਿ....
ਅ਼. [اولیِیا] ਇਹ ਬਹੁ ਵਚਨ ਹੈ ਵਲੀ ਦਾ. ਅ਼ਰਬੀ ਵਿੱਚ ਵਲੀ ਦਾ ਅਰਥ ਹੈ ਸ੍ਵਾਮੀ. ਮਾਲਿਕ. ਪਤੀ. ਭਰਤਾ. ਸਹਾਇਕ. ਮਿਤ੍ਰ. ਸਾਧੁ. ਧਰਮ ਦਾ ਆਗੂ. "ਅਵਲਿ ਅਉਲਿ ਦੀਨੁ ਕਰਿ ਮਿਠਾ." (ਵਾਰ ਮਾਝ ਮਃ ੧) "ਸੇਖ ਮਸਾਇਕ ਅਉਲੀਏ." (ਵਾਰ ਗੂਜ ੨, ਮਃ ੫)...
ਦੇਖੋ, ਦੀਨ ੫. "ਦੀਨੁ ਗਵਾਇਆ ਦੁਨੀ ਸਿਉ." (ਸ. ਕਬੀਰ)...
ਕਰ (ਹੱਥ) ਵਿੱਚ. ਕਰ ਮੇਂ. "ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ." (ਫੁਨਹੇ ਮਃ ੫) ੨. ਕ੍ਰਿ. ਵਿ- ਕਰਕੇ. "ਕਰਿ ਅਨਰਥ ਦਰਬੁ ਸੰਚਿਆ." (ਵਾਰ ਜੈਤ) ੩. ਸੰ. करिन् ਹਾਥੀ, ਜੋ ਕਰ (ਸੁੰਡ) ਵਾਲਾ ਹੈ. "ਏਕਹਿ ਕਰ ਕਰਿ ਹੈ ਕਰੀ. ਕਰੀ ਸਹਸ ਕਰ ਨਾਹਿ." (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ....
ਸੰ. ਮਿਸ੍ਟ. ਮਧੁਰ. "ਮਿਠਾ ਕਰਿਕੈ ਖਾਇਆ." (ਸੋਰ ਅਃ ਮਃ ੫) ੨. ਪ੍ਰਿਯ. ਪਿਆਰਾ. "ਮਿਠਾ ਬੋਲਹਿ ਨਿਵਿ ਚਲਹਿ." (ਸ੍ਰੀ ਮਃ ੩) "ਹੁਕਮ ਮਿਠਾ ਮੰਨਿਆ ਹੈ." (ਜਸਭਾਮ) ੩. ਸੰਗ੍ਯਾ- ਗੁੜ ਖੰਡ ਆਦਿ ਪਦਾਰਥ. "ਕੂੜੁ ਮਿਠਾ ਕੂੜੁ ਮਾਖਿਓ." (ਵਾਰ ਆਸਾ) ੪. ਕਮਾਦ. ਇਖ. "ਵੇਖੁ ਜਿ ਮਿਠਾ ਕਟਿਆ." (ਮਃ ੧. ਵਾਰ ਮਾਝ) ੫. ਮਿੱਠਾ ਤੇਲੀਆ. ਇੱਕ ਪ੍ਰਕਾਰ ਦੀ ਵਿਸ. ਦੇਖੋ, ਤੇਲੀਆ ੪. "ਮਹੁਰਾ ਮਿਠਾ ਆਖੀਐ." (ਭਾਗੁ) "ਘੋਲ ਮਿਠਾ ਲਪਟੋ ਥਨ ਪੈ." (ਕ੍ਰਿਸਨਾਵ) ਕ੍ਰਿਸਨ ਜੀ ਦੇ ਮਾਰਨ ਲਈ ਪੂਤਨਾ ਨੇ ਮਿੱਠਾ ਤੇਲੀਆ ਥਣਾਂ ਪੁਰ ਲੇਪਨ ਕੀਤਾ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਅ਼. [شیخ] ਸ਼ੇਖ਼. ਸੰਗ੍ਯਾ- ਬੁੱਢਾ। ੨. ਬਜ਼ੁਰਗ। ੩. ਵਿਦ੍ਵਾਨ। ੪. ਮੁਸਲਮਾਨਾਂ ਦੀ ਇੱਕ ਖਾਸ ਜਾਤੀ. "ਕਹੁੰ ਸੇਖ ਬ੍ਰਹਮ ਸੂਰੂਪ." (ਅਕਾਲ)¹੫. ਸੰ. ਸ਼ੇਸ. ਸ਼ੇਸ ਨਾਗ. "ਮੁਨਿ ਜਨ ਮੇਖ ਨ ਲਹਹਿ ਭੇਵ." (ਬਸੰ ਮਃ ੫) ੬. ਸੰ. ਸ਼ੈਖ. ਜਾਤੀ ਤੋਂ ਪਤਿਤ ਹੋਏ ਬ੍ਰਾਹਮਣ ਦੀ ਔਲਾਦ। ੭. ਸ਼ਿਖਾ (ਚੋਟੀ) ਲਈ ਭੀ ਇਹ ਸ਼ਬਦ ਵਰਤਿਆ ਹੈ. ਦੇਖੋ, ਪੂਆਰੇ....
ਅ਼. [مّشاق] ਮੱਸ਼ਾਕ਼. ਵਿ- ਮਸ਼ਕ਼ (ਅਭ੍ਯਾ ਸ) ਕਰਨ ਵਾਲਾ. ਸਾਧਕ. ਜਿਗ੍ਯਾਸੁ. "ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ." (ਸ. ਫਰੀਦ) ੨. ਅ਼. [مشایخ] ਮਸ਼ਾਯਖ਼. ਸ਼ੇਖ਼ ਦਾ ਬਹੁਵਚਨ. "ਮਸਾਇਕ ਪੀਰ." (ਮਃ ੧. ਵਾਰ ਰਾਮ ੧) ਦੇਖੋ, ਸੇਖ....