haudhaja, haudhāहौदज, हौदा
ਅ਼. [ہوَدج] ਹੌਦਜ. ਸੰਗ੍ਯਾ- ਉੱਠ ਹਾਥੀ ਆਦਿ ਦੀ ਅਮਾਰੀ. "ਕੰਚਨ ਰਜਤ ਘਰੇ ਜਿਨ ਹੋਦਾ." (ਗੁਪ੍ਰਸੂ)
अ़. [ہوَدج] हौदज. संग्या- उॱठ हाथी आदि दी अमारी. "कंचन रजत घरे जिन होदा." (गुप्रसू)
ਅ਼. [ہوَدج] ਹੌਦਜ. ਸੰਗ੍ਯਾ- ਉੱਠ ਹਾਥੀ ਆਦਿ ਦੀ ਅਮਾਰੀ. "ਕੰਚਨ ਰਜਤ ਘਰੇ ਜਿਨ ਹੋਦਾ." (ਗੁਪ੍ਰਸੂ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਦੇਖੋ ਅੰਬਾਰੀ....
ਸੰ. काञ्चन ਕਾਂਚਨ. ਸੰਗ੍ਯਾ- ਸੁਵਰਣ. ਸੋਨਾ. "ਕੰਚਨ ਸਿਉ ਪਾਈਐ ਨਹੀ ਤੋਲ." (ਗਉ ਕਬੀਰ) ੨. ਧਤੂਰਾ। ੩. ਕਚਨਾਰ। ੪. ਸੁਵਰਣਮੁਦ੍ਰਾ. ਅਸ਼ਰਫੀ. "ਤਿਉ ਕੰਚਨ ਅਰੁ ਪੈਸਾ." (ਗਉ ਮਃ ੯) ੫. ਚਮਕ. ਦੀਪ੍ਤਿ। ੬. ਸੁਵਰ੍ਣ ਨੂੰ ਇਸ੍ਟ ਮੰਨਣ ਵਾਲੀ ਇੱਕ ਜਾਤਿ, ਜੋ ਵਿਭਚਾਰ ਦੀ ਠੇਕੇਦਾਰ ਹੈ। ੭. ਵਿ- ਸੁਵਰਣ ਦਾ. ਦੇਖੋ, ਕਬਰੋ....
ਸੰ. ਸੰਗ੍ਯਾ- ਚਮਕਣ ਵਾਲੀ ਧਾਤੁ। ੨. ਚਾਂਦੀ। ੩. ਹਾਥੀ ਦੰਦ। ੪. ਲਹੂ ਰੁਧਿਰ। ੫. ਪਰਵਤ। ੬਼ ਸੁਵਰਣ. ਸੋਨਾ। ੭. ਵਿ- ਚਿੱਟਾ....
ਸਰਵ- ਜਿਸ ਦਾ ਬਹੁ ਵਚਨ. ਜਿਨ੍ਹਾਂ ਨੇ. "ਜਿਨ ਜਾਨਿਆ ਸੇਈ ਤਰੇ." (ਰਾਮ ਰੁਤੀ ਮਃ ੫) ੨. ਵ੍ਯ- ਮਤ. ਨਾ. "ਗੁਰੁ ਸਨਮੁਖ ਜਿਨ ਮਿਥ੍ਯਾ ਭਾਖੋ." (ਗੁਪ੍ਰਸੂ) ਇਸ ਦਾ ਰੂਪ ਜਿਨਿ ਭੀ ਹੈ. ਦੇਖੋ, ਜਿਨਿ ੩। ੩. ਜਿਧਰ. ਜਿਸ ਤਰਫ਼. "ਡੋਰੀ ਪ੍ਰਭੁ ਪਕੜੀ ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ਜਿਧਰ ਖਿੰਚੈ, ਤਿਧਰ ਜਾਈਐ। ੪. ਸੰ. ਵਿ- ਜਿੱਤਣ ਵਾਲਾ. ਵਿਜਯੀ. "ਅਬ ਮੋਤੇ ਏਈ ਜਿਨ ਜਾਈ." (ਪਾਰਸਾਵ) ੫. ਸੰਗ੍ਯਾ- ਵਿਸਨੁ। ੬. ਸੂਰਜ। ੭. ਬੁੱਧ ਭਗਵਾਨ। ੮. ਰਿਸਭਦੇਵ. ਵਿਕਾਰਾਂ ਨੂੰ ਜਿੱਤਣ ਵਾਲਾ ਹੋਣ ਕਰਕੇ ਰਿਸਭਦੇਵ ਦੀ ਇਹ ਸੰਗ੍ਯਾ ਹੋਈ. ਇਸ ਮਹਾਤਮਾ ਦਾ ਚਲਾਇਆ "ਜੈਨ" ਮਤ ਸੰਸਾਰ ਵਿੱਚ ਪ੍ਰਸਿੱਧ ਹੈ। ੯. ਜੈਨ ਮਤ ਦਾ ਤੀਰਥੰਕਰ. ਦੇਖੋ, ਤੀਰਥੰਕਰ, ਪਾਰਸਨਾਥ ਅਤੇ ਰਿਖਭਦੇਵ....
ਵਿ- ਮੌਜੂਦ. ਉਪਿਸ੍ਥਤ. "ਘਰਿ ਹੋਦਾ ਪੁਰਖੁ ਨ ਪਛਾਣਿਆ." (ਸ੍ਰੀ ਮਃ ੩) ੨. ਹੁੰਦਾ. ਬਣਦਾ. ਆਪਣੇ ਤਾਈਂ ਅਭਿਮਾਨ ਸਹਿਤ ਮੰਨਦਾ. "ਹੋਂਦਾ ਫੜੀਅਗੁ ਨਾਨਕ ਜਾਣੁ." (ਵਾਰ ਮਲਾ ਮਃ ੧)...