ਹਿਰੈ

hiraiहिरै


ਹਰਣ ਕਰਦਾ ਹੈ. ਲੈ ਜਾਂਦਾ ਹੈ। ੨. ਚੁਰਾਉਂਦਾ ਹੈ। ੩. ਹ੍ਰਾਸ ਹੁੰਦਾ ਹੈ. ਘਟਦਾ ਹੈ. "ਲਾਭ ਮਿਲੈ ਤੋਟਾ ਹਿਰੈ." (ਗਉ ਥਿਤੀ ਮਃ ੫) ੪. ਹੇਰਣ ਕਰਦਾ (ਵੇਖਦਾ) ਹੈ. "ਹੋਂਦੀ ਕਉ ਅਨਹੋਂਦੀ ਹਿਰੈ." (ਰਾਮ ਮਃ ੫) "ਕੌਡਾ ਡਾਰਤ ਹਿਰੈ ਜੁਆਰੀ." (ਗੌਂਡ ਨਾਮਦੇਵ)


हरण करदा है. लै जांदा है। २. चुराउंदा है। ३. ह्रास हुंदा है. घटदा है. "लाभ मिलै तोटा हिरै." (गउ थिती मः ५) ४. हेरण करदा (वेखदा) है. "होंदी कउ अनहोंदी हिरै." (राम मः ५) "कौडा डारत हिरै जुआरी." (गौंड नामदेव)