bhrikuti, bhrikutīभ्रिकुटि, भ्रिकुटी
ਸੰ. भृकुटी. ਸੰਗ੍ਯਾ- ਭ੍ਰ. ਭੌਂਹ. "ਤਵ ਵਿਲੋਕਕੈ ਭ੍ਰਿਕੁਟੀ ਬੈਕੀ। ਤ੍ਰਯਲੋਕੀ ਸੁਧ ਰਹੈ ਨ ਕਾਂਕੀ." (ਨਾਪ੍ਰ)
सं. भृकुटी. संग्या- भ्र. भौंह. "तव विलोककै भ्रिकुटी बैकी। त्रयलोकी सुध रहै नकांकी." (नाप्र)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਭ੍ਰੂ. ਭ੍ਰਿਕੁਟਿ. ਦੇਖੋ, ਭ੍ਰੂ....
ਸੰ. भृकुटी. ਸੰਗ੍ਯਾ- ਭ੍ਰ. ਭੌਂਹ. "ਤਵ ਵਿਲੋਕਕੈ ਭ੍ਰਿਕੁਟੀ ਬੈਕੀ। ਤ੍ਰਯਲੋਕੀ ਸੁਧ ਰਹੈ ਨ ਕਾਂਕੀ." (ਨਾਪ੍ਰ)...
ਸੰਗ੍ਯਾ- ਖਬਰ. ਸਮਾਚਾਰ। ੨. ਹੋਸ਼. ਬੁੱਧਿ. "ਸੁਧ ਜਬ ਤੇ ਹਮ ਧਰੀ." (ਚਰਿਤ੍ਰ ੨੨) ੩. ਸ਼ੁੱਧ. ਵਿ- ਸਾਫ. ਸ਼੍ਵੱਛ. "ਤਬ ਹੋਏ ਮਨ ਸੁਧ ਪਰਾਨੀ." (ਰਾਮ ਮਃ ੫) ੪. ਨਿਰਦੋਸ. "ਸੁਧੁ ਭਤਾਰੁ ਹਰਿ ਛੋਡਿਆ." (ਵਾਰ ਸੂਹੀ ਮਃ ੩) ੫. ਖ਼ਾਲਿਸ. ਨਿਰੋਲ। ੬. ਸੁਧਾ (ਅਮ੍ਰਿਤ) ਲਈ ਭੀ ਸੁਧ ਸ਼ਬਦ ਆਇਆ ਹੈ. ਦੇਖੋ, ਸੁਧਰਸ। ੭. ਸੰ. शुध ਧਾ- ਪਵਿਤ੍ਰ ਹੋਣਾ. ਪਾਕ ਹੋਣਾ....
ਕਿਸ ਦੀ. ਦੇਖੋ, ਕਾਂਕੋ....