halēहले
ਵ੍ਯ- ਅਹਾ! ਅਹੋ! ਅੰ. Hallo! "ਹਲੇ ਯਾਰਾ! ਹਲੇ ਯਾਰਾ! ਖੁਸ ਖਬਰੀ." (ਤਿਲੰ ਨਾਮਦੇਵ) ੨. ਅ਼. [ہلا] ਹਲਾ. ਵ੍ਯਾ- ਖ਼ਬਰਦਾਰ ਰਹੁ! ੩. ਪ੍ਰਗਟ ਹੋਵੇਂ ਮਾਲੂਮ ਰਹੇ.
व्य- अहा! अहो! अं. Hallo! "हले यारा! हले यारा! खुस खबरी." (तिलं नामदेव) २. अ़. [ہلا]हला. व्या- ख़बरदार रहु! ३. प्रगट होवें मालूम रहे.
ਵ੍ਯ- ਪ੍ਰਸੰਨਤਾ ਅਤੇ ਅਚਰਜ ਬੋਧਕ ਸ਼ਬਦ। ੨. ਕ੍ਰਿ- ਹੈ ਸ਼ਬਦ ਦਾ ਭੂਤ ਕਾਲ. ਸੀ. ਥਾ. ਸਾ. "ਜਹ ਕਛੁ ਅਹਾ, ਤਹਾ ਕਿਛੁ ਨਾਹੀ." (ਗਉ ਕਬੀਰ)...
ਵ੍ਯ- ਆਨੰਦ. ਸ਼ੋਕ ਅਤੇ ਅਚਰਜ ਬੋਧਕ ਸ਼ਬਦ. "ਅਹੋ! ਜਸ੍ਯ ਰਖੇਣ ਗੋਪਾਲਹ." (ਸਹਸ ਮਃ ੫) "ਤਾਨ ਸਮੇਂ ਗੁਰੁ ਅਹੋ! ਉਚਾਰੀ" (ਗੁਪ੍ਰਸੂ)...
ਵ੍ਯ- ਅਹਾ! ਅਹੋ! ਅੰ. Hallo! "ਹਲੇ ਯਾਰਾ! ਹਲੇ ਯਾਰਾ! ਖੁਸ ਖਬਰੀ." (ਤਿਲੰ ਨਾਮਦੇਵ) ੨. ਅ਼. [ہلا] ਹਲਾ. ਵ੍ਯਾ- ਖ਼ਬਰਦਾਰ ਰਹੁ! ੩. ਪ੍ਰਗਟ ਹੋਵੇਂ ਮਾਲੂਮ ਰਹੇ....
ਸੰਗ੍ਯਾ- ਖੋਹਣ (ਖਸੋਟਨ) ਦੀ ਕ੍ਰਿਯਾ. "ਖੁਸਿ ਖੁਸਿ ਲੈਂਦਾ ਵਸਤੁ ਪਰਾਈ." (ਮਾਰੂ ਅਃ ਮਃ ੫. ਅੰਜੁਲੀ) ੨. ਫ਼ਾ. [خوش] ਖ਼ੁਸ਼. ਵਿ- ਪ੍ਰਸੰਨ. ਆਨੰਦ। ੩. ਪਸੰਦ। ੪. ਅੱਛਾ. ਹੱਛਾ....
ਸੰਗ੍ਯਾ- ਦੂਤ. ਖਬਰ (ਸਮਾਚਾਰ) ਲੈ ਜਾਣ ਵਾਲਾ। ੨. ਚਿੱਠੀ. ਸਮਾਚਾਰਪਤ੍ਰਿਕਾ। ੩. ਦੇਖੋ, ਖ਼ਬਰ....
ਬੰਬਈ ਦੇ ਇਲਾ ਜਿਲਾਸਤਾਰਾ ਵਿੱਚ ਨਰਸੀਬਾਂਮਨੀ ਗ੍ਰਾਮ ਵਿੱਚ ਦਾਮਸ਼ੇਟੀ ਛੀਪੇ शिल्पिन् ਦੇ ਘਰ ਗੋਨਾਬਾਈ ਦੇ ਉਦਰ ਤੋਂ ਸੰਮਤ ੧੩੨੮ ਵਿੱ ਨਾਮਦੇਵ ਜੀ ਦਾ ਜਨਮ ਹੋਇਆ ਇਨ੍ਹਾਂ ਦੀ ਸ਼ਾਦੀ ਗੋਬਿੰਦਸ਼ੇਟੀ ਦੀ ਬੇਟੀ ਰਾਜਾਬਾਈ ਨਾਲ ਹੋਈ ਜਿਸ ਤੋਂ ਚਾਰ ਪੁਤ੍ਰ ਨਾਰਾਯਣ ਮਹਾਦੇਵ ਗੋਵਿੰਦ ਵਿੱਠਲ ਅਤੇ ਇੱਕ ਬੇਟੀ ਲਿੰਬਾ ਬਾਈ ਉਪਜੇ ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸਨੁ ਦੀ ਪੂਜਾ ਵਿੱਚ ਵੀਤੀ ਪਰ ਵਿਸ਼ੋਬਾ ਖੇਚਰ ਅਤੇ ਗ੍ਯਾਨਦੇਵ ਆਦਿਕ ਗ੍ਯਾਨੀਆਂ ਦੀ ਸੰਗਤਿ ਨਾਲ ਇਨ੍ਹਾਂ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ ਨਾਮਦੇਵ ਜੀ ਦੀ ਉਮਰ ਦਾ ਵਡਾ ਹਿੱਸਾ ਪੰਡਰਪੁਰ ਪੁੰਡਰੀਪੁਰ ਵਿੱਚ ਜੋ ਜਿਲਾ ਸ਼ੋਲਾਪੁਰ ਵਿੱਚ ਹੈ ਵੀਤਿਆ ਅਤੇ ਉਸੇ ਥਾਂ ਸੰਮਤ ੧੪੦੮ ਵਿੱਚ ਦੇਹਾਂਤ ਹੋਇਆ ਦੇਖੋ, ਔਂਢੀ ਮਰਾਠੀ ਮਹਾਰਾਸ੍ਟ੍ਰ ਭਾਸਾ ਵਿੱਚ ਨਾਮਦੇਵ ਜੀ ਦੇ ਬਹੁਤ ਪਦ ਪਾਏ ਜਾਂਦੇ ਹਨ ਜੋ "ਅਭੰਗ" ਕਰਕੇ ਪ੍ਰਸਿੱਧ ਹਨ ਕਰਤਾਰ ਦੇ ਸਭ ਨਾਮਾਂ ਵਿੱਚੋਂ ਬਹੁਤ ਪ੍ਯਾਰਾ ਨਾਮ ਇਨ੍ਹਾਂ ਦੀ ਰਸਨਾ ਤੇ "ਵਿੱਠਲ" ਰਹਿੰਦਾ ਸੀ, ਜਿਸ ਦੀ ਵ੍ਯਾਖ੍ਯਾ "ਬੀਠਲ" ਸ਼ਬਦ ਪੁਰ ਕੀਤੀ ਗਈ ਹੈ.#ਦੇਸ਼ਾਟਨ ਕਰਦੇ ਹੋਏ ਇੱਕ ਬਾਰ ਇਹ ਮਹਾਤਮਾ ਪੰਜਾਬ ਵਿੱਚ ਭੀ ਪਧਾਰੇ ਹਨ, ਅਰ ਉਨ੍ਹਾਂ ਦੀ ਯਾਦਗਾਰ ਦੇ ਕਈ ਅਸਥਾਨ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਿਰੋਮਣਿ ਘੁੰਮਣ (ਜਿਲਾ ਗੁਰਦਾਸਪੁਰ) ਵਿੱਚ ਹੈ, ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਬਣਵਾਇਆ ਹੈ. ਉੱਥੇ ਹਰ ਸਾਲ ੨. ਮਾਘ ਨੂੰ ਭਾਰੀ ਮੇਲਾ ਹੁੰਦਾ ਹੈ. ਮੰਦਿਰ ਦੇ ਪੁਜਾਰੀ ਅਤੇ ਪ੍ਰਚਾਰਕਾਂ ਦੀ ਸੰਗ੍ਯਾ ਬਾਵੇ ਹੈ.#ਨਾਮਦੇਵ ਜੀ ਇੱਕ ਵਾਰ ਮੁਹ਼ੰਮਦ ਤੁਗ਼ਲਕ਼ ਮੁਤਅੱਸਬ ਦਿੱਲੀਪਤਿ ਦੇ ਪੰਜੇ ਵਿੱਚ ਭੀ ਫਸਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ.#ਨਾਭਾ ਜੀ ਨੇ ਭਗਤਮਲ ਵਿੱਚ ਨਾਮਦੇਵ ਜੀ ਦਾ ਜੀਵਨ ਹੋਰ ਤਰਾਂ ਲਿਖਿਆ ਹੈ, ਪਰ ਮਹਾਰਾਸਟ੍ਰ ਦੇਸ਼ ਦੇ ਵਿਦ੍ਵਾਨਾਂ ਦਾ ਲੇਖ ਸਭ ਤੋਂ ਵਧਕੇ ਪ੍ਰਮਾਣ ਯੋਗ੍ਯ ਹੈ. ਨਾਮਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ.#"ਨਾਮਦੇਉ ਤ੍ਰਿਲੋਚਨ ਕਬੀਰ ਦਾਸਰੋ." (ਗੂਜ ਮਃ ੫)#"ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ." (ਸੂਹੀ ਮਃ ੪)#"ਨਾਮਦੇਇ ਸਿਮਰਨੁ ਕਰਿ ਜਾਨਾ." (ਬਿਲਾ ਨਾਮਦੇਵ)#"ਨਾਮਦੇਵ ਹਰਿਜੀਉ ਬਸਹਿ ਸੰਗਿ." (ਬਸੰ ਅਃ ਮਃ ੫)...
ਫ਼ਾ. [خبردار] ਵਿ- ਸਾਵਧਾਨ. ਸੁਧਵਾਲਾ. ਹੋਸ਼ਿਆਰ....
ਸੰਗ੍ਯਾ- ਇੱਖ ਦਾ ਰਸ। ੨. ਵਰਜਨ ਅਰਥ ਵਿੱਚ ਆਗ੍ਯਾ. ਰੁਕ. ਹਟ. "ਇਨ ਸੰਗਤਿ ਤੇ ਤੂੰ ਰਹੁ ਰੇ." (ਕੇਦਾ ਮਃ ੪) "ਰਹੁ ਰਹੁ ਰੀ ਬਹੁਰੀਆ, ਘੁੰਘਟੁ ਜਿਨਿ ਕਾਢੈ." (ਆਸਾ ਕਬੀਰ) ੩. ਰਹਿ. ਨਿਵਾਸ ਕਰ....
ਦੇਖੋ, ਪ੍ਰਕਟ "ਪ੍ਰਗਟ ਕੀਨੇ ਪ੍ਰਭ ਕਰਣੇਹਾਰੇ." (ਧਨਾ ਮਃ ੫)...
ਅ਼. [معلوُم] ਮਅ਼ਲੂਮ. ਵਿ- ਇ਼ਲਮ (ਗ੍ਯਾਨ) ਵਿੱਚ ਆਇਆ ਹੋਇਆ. ਜਾਣਿਆ ਗਿਆ. "ਹਵਾਲ ਮਾਲੂਮ ਕਰਦੰ ਪਾਕ ਅਲਾਹ." (ਤਿਲੰ ਮਃ ੫)...