haratālaहरताल
ਸੰ. हरिताल ਹਰਿਤਾਲ. ਸੰਗ੍ਯਾ- ਹੜਤਾਲ. ਪੀਲੇ ਰੰਗ ਦੀ ਇੱਕ ਉਪਧਾਤੁ, ਜੋ ਕਈ ਦਵਾਈਆਂ ਵਿੱਚ ਵਰਤੀਦੀ ਹੈ ਅਤੇ ਮੁਸੱਵਰ ਤਥਾ ਲਿਖਾਰੀਆਂ ਦੇ ਕੰਮ ਆਉਂਦੀ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. Yellow orpiment.¹ ਵੈਦ੍ਯ ਇਸ ਨੂੰ ਅਨੇਕ ਦਵਾਈਆਂ ਵਿੱਚ ਵਰਤਦੇ ਹਨ.
सं. हरिताल हरिताल. संग्या- हड़ताल. पीले रंग दी इॱक उपधातु, जो कई दवाईआं विॱच वरतीदी है अते मुसॱवर तथा लिखारीआं दे कंम आउंदी है. इस दी तासीर गरम ख़ुशक है. Yellow orpiment.¹ वैद्य इस नूं अनेक दवाईआं विॱच वरतदे हन.
ਸੰ. ਸੰਗ੍ਯਾ- ਪੀਲੇ ਰੰਗ ਦੀ ਇੱਕ ਉਪਰ ਧਾਤੁ. ਹੜਤਾਲ. ਦੇਖੋ, ਹਰਤਾਲ। ੨. ਪੀਲੇ ਅਤੇ ਹਰੇ ਰੰਗ ਦਾ ਇੱਕ ਪ੍ਰਕਾਰ ਦਾ ਕਬੂਤਰ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਹਟਤਾਲ। ੨. ਦੇਖੋ, ਹਰਤਾਲ....
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਸੰ. ਸੰਗ੍ਯਾ- ਧਾਤੁ ਦੀ ਮੈਲ। ੨. ਦੋ ਧਾਤੂਆਂ ਤੋਂ ਮਿਲਕੇ ਬਣੀ ਧਾਤੁ। ੩. ਧਾਤੁ ਜੇਹਾ ਪਦਾਰਥ. ਜੈਸੇ- ਸੁਰਮਾ, ਨੀਲਾਥੋਥਾ, ਹੜਤਾਲ, ਆਦਿਕ ਪਦਾਰਥ. ਕਈਆਂ ਨੇ ਉਪਧਾਤਾਂ ਦੀ ਗਿਣਤੀ ਸੱਤ ਲਿਖੀ ਹੈ- ਸੋਇਨਾਮੱਖੀ, ਨੀਲਾਥੋਥਾ, ਹੜਤਾਲ, ਸੁਰਮਾ, ਅਭਰਕ, ਮੈਂਨਸਿਲ, ਖਪਰਿਯਾ."ਕਹਿ ਧਾਤੁ ਸਬੈ ਉਪਧਾਤੁ ਭਨੋ." (ਸਮੁਦ੍ਰ ਮਥਨ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵ੍ਯ- ਔਰ. ਅਤੇ. "ਵਾਰ ਮਾਝ ਕੀ ਤਥਾ ਸਲੋਕ ਮਹਲਾ ੧. " ੨. ਇਸੇ ਤਰਾਂ ਇਵੇਂ ਹੀ। ੩. ਸੰਗ੍ਯਾ- ਸਤ੍ਯ। ੪. ਨਿਸ਼ਚਾ. "ਗੁਰ ਕੈ ਸਬਦਿ ਤਥਾ ਚਿਤੁ ਲਾਏ." (ਮਾਰੂ ਮਃ ੧) ੫. ਹ਼ੱਦ. ਸੀਮਾ....
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਅ਼. [تاشیِر] ਤਾਸੀਰ. ਸੰਗ੍ਯਾ- ਅਸਰ ਕਰਨਾ (effect)....
ਫ਼ਾ. [گرم] ਵਿ- ਤੱਤਾ. ਦੇਖੋ, ਘਰਮ। ੨. ਸੰ. गरिमन ਭਾਰੀ. ਵਜ਼ਨਦਾਰ. "ਕਿਤੇ ਬਰਮ ਪੈ ਚਰਮ ਰੁਪ ਗਰਮ ਝਾਰੈ." (ਚਰਿਤ੍ਰ ੯੧)...
ਫ਼ਾ. [خوشک] ਵਿ- ਸ਼ੁਸ੍ਕ. ਸੁੱਕਾ. ਤਰਾਵਤ. ਬਿਨਾ। ੨. ਰੁੱਖਾ....
ਵਿਦ੍ਯਾ ਜਾਣਨ ਵਾਲਾ. ਵਿਦ੍ਵਾਨ. ਹਕੀਮ. (Doctor). । ੨. ਤ਼ਬੀਬ ਦੇਖੋ, ਵੈਦ ੨। ੩. ਵਿ- ਵੇਦ ਸੰਬੰਧੀ. ਵੇਦ ਦਾ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...