jorhīजोड़ी
ਮਿਲਾਈ. ਗੱਠੀ. "ਜੋੜੀ ਜੂੜੇ ਨ ਤੋੜੀ ਤੂਟੈ." (ਗਉ ਕਬੀਰ) ੨. ਸੰਗ੍ਯਾ- ਮੇਲੀ. ਮਿਲਾਪੀ. "ਹਰਿਨਾਮੇ ਕੋ ਹੋਵਹੁ ਜੋੜੀ" (ਬਸੰ ਮਃ ੫) ੩. ਸਾਂਝੀਵਾਲ। ੪. ਬਰਾਬਰ ਦਾ. ਤੁਲ੍ਯਤਾ ਵਾਲਾ। ੫. ਦੋ (ਨਰ ਮਦੀਨ ਆਦਿ) ਦਾ ਯੁਗ। ੬. ਪਖਾਵਜ. ਧਾਮਾ ਅਤੇ ਤਬਲਾ।
मिलाई. गॱठी. "जोड़ी जूड़े न तोड़ी तूटै." (गउ कबीर) २. संग्या- मेली. मिलापी. "हरिनामे को होवहु जोड़ी" (बसं मः ५) ३. सांझीवाल। ४. बराबर दा. तुल्यता वाला। ५. दो (नर मदीन आदि) दा युग। ६. पखावज. धामा अते तबला।
ਸੰਗ੍ਯਾ- ਗੱਠ. ਜੋੜ. "ਟੂਟੇ ਗੰਠਿ ਪੜੈ ਵੀਚਾਰੁ." (ਓਅੰਕਾਰ) ੨. ਕ੍ਰਿ. ਵਿ- ਗੰਢਕੇ. ਗੱਠਕੇ. "ਲੋਕ ਗੰਠਿ ਗੰਠਿ ਖਰਾ ਬਿਗੂਚਾ." (ਸੋਰ ਰਵਿਦਾਸ) ੩. ਸੰਗ੍ਯਾ- ਗਠੜੀ. ਪੋਟ। ੪. ਗ੍ਰੰਥਿ. ਗਾਂਠ. "ਨਾਨਕ ਸਹਸੈ ਗੰਠਿ." (ਵਾਰ ਗਉ ੨. ਮਃ ੫) ਤੂੰ ਗੰਠੀ ਮੇਰੁ ਸਿਰਿ ਤੂੰ ਹੈ." (ਮਾਝ ਮਃ ੫)...
ਮਿਲਾਈ. ਗੱਠੀ. "ਜੋੜੀ ਜੂੜੇ ਨ ਤੋੜੀ ਤੂਟੈ." (ਗਉ ਕਬੀਰ) ੨. ਸੰਗ੍ਯਾ- ਮੇਲੀ. ਮਿਲਾਪੀ. "ਹਰਿਨਾਮੇ ਕੋ ਹੋਵਹੁ ਜੋੜੀ" (ਬਸੰ ਮਃ ੫) ੩. ਸਾਂਝੀਵਾਲ। ੪. ਬਰਾਬਰ ਦਾ. ਤੁਲ੍ਯਤਾ ਵਾਲਾ। ੫. ਦੋ (ਨਰ ਮਦੀਨ ਆਦਿ) ਦਾ ਯੁਗ। ੬. ਪਖਾਵਜ. ਧਾਮਾ ਅਤੇ ਤਬਲਾ।...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਮਿਲਾਲਈ। ੨. ਮਿਲਣ ਵਾਲਾ. ਮੁਲਾਕਾਤੀ. "ਮੇਲੀ ਅਪਨੇ ਉਨਿ ਲੇ ਬਾਂਧੇ." (ਆਸਾ ਮਃ ੫) ੩. ਡਾਲੀ. ਪਾਈ. "ਕਾਲ ਫਾਸਿ ਜਬ ਗਰ ਮੈ ਮੇਲੀ." (ਮਾਰੂ ਮਃ ੯) "ਮਾਲਾ ਮੇਲੀ ਚਾਰ." (ਸ. ਕਬੀਰ) ਦੇਖੋ, ਚਾਰ ਮਾਲਾ। ੪. ਸ਼ਾਦੀ ਦੇ ਮੌਕੇ ਮਿਲਣ ਵਾਲਾ ਸੰਬੰਧੀ....
ਵਿ- ਹਿੱਸੇਦਾਰ. "ਸਭੇ ਸਾਝੀਵਾਲ ਸਦਾਇਨਿ." (ਮਾਝ ਮਃ ੫)...
ਫ਼ਾ. [برابر] ਵਿ- ਤੁਲ੍ਯ. ਸਮਾਨ। ੨. ਸਮ. ਹਮਵਾਰ. ਪਧਰਾ। ੩. ਠੀਕ। ੪. ਲਗਾਤਾਰ. ਨਿਰੰਤਰ....
ਸੰਗ੍ਯਾ- ਬਰਾਬਰੀ. ਸਮਾਨਤਾ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਫ਼ਾ. [مادہ] ਮਾਦਹ. ਇਸਤ੍ਰੀ. ਨਾਰੀ. ਨਰ ਦਾ ਜੋੜਾ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. ਸੰਗ੍ਯਾ- ਜੋੜਾ. ਯੁਗਮ। ੨. ਚਾਰ ਹੱਥ ਦਾ ਮਾਪ. ਦੋ ਗਜ਼। ੩. ਰਥ ਗੱਡੇ ਆਦਿ ਦਾ ਜੂਲਾ। ੪. ਸਤ੍ਯ, ਤ੍ਰੇਤਾ, ਦ੍ਵਾਪਰ ਅਤੇ ਕਲਿ ਰੂਪ ਇੱਕ ਖਾਸ ਸਮਾਂ. ਹਿੰਦੂਮਤ ਦੇ ਗ੍ਰੰਥਾਂ ਅਨੁਸਾਰ ਯੁਗ ਦੇ ਆਰੰਭ ਦਾ ਸਮਾਂ "ਸੰਧ੍ਯਾ" ਅਤੇ ਸਮਾਪਤੀ ਦਾ "ਸੰਧ੍ਯਾਂਸ਼" ਕਹਾਉਂਦਾ ਹੈ ਅਤੇ ਇਨ੍ਹਾਂ ਦੋਹਾਂ ਦਾ ਪ੍ਰਮਾਣ ਹਰੇਕ ਯੁਗ ਦਾ ਦਸਵਾਂ ਦਸਵਾਂ ਹਿੱਸਾ ਹੁੰਦਾ ਹੈ. ਚੌਹਾਂ ਯੁਗਾਂ ਦੀ ਗਿਣਤੀ ਦੇਵਤਿਆਂ ਦੇ ਵਰ੍ਹਿਆਂ ਅਨੁਸਾਰ ਇਸ ਤਰਾਂ ਹੈ:-#(ੳ)...
ਸੰਗ੍ਯਾ- ਪਕ੍ਸ਼੍ਵਾਦ੍ਯ. ਜੋੜੀ ਤਬਲਾ. ਇਸ ਦਾ ਦਹਿਣਾ (ਸੱਜਾ) ਭਾਗ ਸਿਆਹੀ ਵਾਲਾ ਹੁੰਦਾ ਹੈ ਅਤੇ ਬਾਂਏਂ (ਖੱਬੇ) ਨੂੰ ਆਟਾ ਲਾਈਦਾ ਹੈ. ਇਹ ਸਾਜ ਲਯ ਤਾਰ ਠੀਕ ਰੱਖਣ ਵਾਸਤੇ ਵਰਤੀਦਾ ਹੈ. "ਫੀਲੁ ਰਬਾਬੀ ਬਲਦੁ ਪਖਾਵਜ."(ਆਸਾ ਕਬੀਰ) ਦੇਖੋ, ਫੀਲੁ....
ਸੰਗ੍ਯਾ- ਭਿਖ੍ਯਾ ਦਾ ਅੰਨ, ਜੋ ਧਾਮ (ਘਰਾਂ) ਤੋਂ ਮੰਗਕੇ ਲਿਆ ਜਾਵੇ। ੨. ਨਿਮੰਤ੍ਰਣ. ਧਾਮ (ਘਰ) ਤੇ ਭੋਜਨ ਲਈ ਸੱਦਾ. "ਨ੍ਰਿਪ ਭੀ ਸਿਖ ਕੋ ਧਾਮਾ ਲੀਓ." (ਗੁਪ੍ਰਸੂ) ੩. ਪਰੋਸਾ. ਉਤਨੇ. ਪ੍ਰਮਾਣ ਅੰਨ, ਜੋ ਤ੍ਰਿਪਤੀ ਲਈ ਇੱਕ ਵਾਰ ਪਰੋਸਿਆ ਜਾਵੇ। ੪. ਜੋੜੀ (ਪਖਾਵਜ) ਦਾ ਬਾਇਆਂ, ਜਿਸ ਪੁਰ ਗੰਭੀਰ ਸੁਰ ਕਰਨ ਲਈ ਆਟਾ ਲਗਾਈਦਾ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਅ਼. [طبلہ] ਤ਼ਬਲਹ. ਸੰਗ੍ਯਾ- ਜੋੜੀ. ਤਾਲ ਦੇਣ ਦਾ ਇੱਕ ਵਾਜਾ, ਜਿਸ ਦਾ ਸੱਜਾ ਸਿਆਹੀਦਾਰ ਅਤੇ ਖੱਬਾ ਸਾਦਾ ਹੁੰਦਾ ਹੈ ਜਿਸ ਪੁਰ ਆਟਾ ਲਾਈਦਾ ਹੈ....