svasadha, svasadha, savasadha, savasadhaस्वसथ, स्वसथ, सवसथ, सवसथ
ਸੰ. ਵਿ- ਸ੍ਵ- ਸ੍ਥ. ਆਪਣੇ ਆਪ ਵਿੱਚ ਇਸਥਿਤ. ਆਪਣੀ ਅਸਲ ਹਾਲਤ ਅੰਦਰ ਕਾਇਮ। ੨. ਅਰੋਗ। ੩. ਸ੍ਵਾਸ੍ਥ੍ਯ. ਅਰੋਗਤਾ. "ਸਰੀਰ ਸ੍ਵਸ੍ਥ ਖੀਣ ਸਮਏ." (ਸਹਸ ਮਃ ੫)
सं. वि- स्व- स्थ. आपणे आप विॱच इसथित. आपणी असल हालत अंदर काइम। २. अरोग। ३. स्वास्थ्य. अरोगता. "सरीर स्वस्थ खीण समए." (सहस मः ५)
ਸੰ. ਸੰਗ੍ਯਾ- ਧਨ। ੨. ਆਪਣਾ ਆਪ. ਆਤਮਾ। ੩. ਵਿ- ਆਪਣਾ. ਅਪਨਾ. ੪. ਸੰ. ਸ਼੍ਵ. ਸੰਗ੍ਯਾ- ਸ਼੍ਵਨ. ਕੁੱਤਾ....
ਸੰ. ਵਿ- ਸ੍ਥਿਤ ਹੋਣ ਵਾਲਾ. ਠਹਿਰਨ ਵਾਲਾ. ਇਹ ਸ਼ਬਦਾਂ ਦੇ ਅੰਤ ਜੋੜਿਆ ਜਾਂਦਾ ਹੈ, ਜਿਵੇਂ- ਕੂਟਸ੍ਥ, ਗ੍ਰਿਹਸ੍ਥ, ਮਾਰਗਸ੍ਥ ਆਦਿ....
ਅ਼. [اصل] ਅਸਲ. ਵਿ- ਖਰਾ. ਸੱਚਾ. ਦੇਖੋ, ਅਸਲਿ। ੨. ਸੰਗ੍ਯਾ- ਜੜ. ਮੂਲ. ਦੇਖੋ, ਅਸੁਲੂ. ੩. ਮੂਲ ਧਨ. ਪੂੰਜੀ। ੪. ਕੁਲ. ਵੰਸ਼। ੫. ਪ੍ਰਤਿਸ੍ਠਾ. ਮਾਨ. ੬. ਅ਼. [عسل] ਅ਼ਸਲ. ਸ਼ਹਿਦ. ਮਧੁ। ੭. ਵਿ- ਭਲਾ. ਨੇਕ। ੮. ਸੰ. ਸੰਗ੍ਯਾ- ਲੋਹਾ। ੯. ਸ਼ਸਤ੍ਰ....
ਅ਼. [حالت] ਹ਼ਾਲਤ. ਸੰਗ੍ਯਾ- ਦਸ਼ਾ....
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ....
ਅ਼. [قائم] ਕ਼ਾਯਮ. ਵਿ- ਸ੍ਥਿਰ. ਠਹਿਰਿਆ ਹੋਇਆ. "ਕਾਇਮੁ ਦਾਇਮੁ ਸਦਾ ਪਾਤਿਸਾਹੀ." (ਗਉ ਰਵਿਦਾਸ)...
ਵਿ- ਰੋਗ ਰਹਿਤ. ਨੀਰੋਗ. ਨਰੋਆ....
ਸੰਗ੍ਯਾ- ਰੋਗ ਦਾ ਅਭਾਵ. ਅਰੋਗ੍ਯਤਾ. ਤਨਦੁਰੁਸ੍ਤੀ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰ. ਕ੍ਸ਼ੀਣ. ਵਿ- ਪਤਲਾ. ਦੁਬਲਾ। ੨. ਘਟਿਆ ਹੋਇਆ. ਕਮਜ਼ੋਰ. "ਬਿਰਧੁ ਭਇਆ ਤਨੁ ਖੀਣ." (ਸ੍ਰੀ ਮਃ ੧. ਪਹਿਰੇ) ੩. ਨਸ੍ਟ. "ਖੀਣ ਪਦਾਰਥ ਘਰ ਕੇ ਹੋਏ." (ਗੁਪ੍ਰਸੂ) "ਕਹਿ ਕਬੀਰ ਕਿਲਬਿਖ ਗਏ ਖੀਣਾ." (ਪ੍ਰਭਾ)...
ਸੰ. समये- ਸਮਯੇ. ਸਮੇਂ (ਵੇਲੇ) ਵਿੱਚ. ਕਾਲ ਮੇ. "ਸਰੀਰ ਸ੍ਵਸਥ ਖੀਣ ਸਮਏ." (ਸਹਸ ਮਃ ੫)...
ਸ਼ਤ. ਸੌ. "ਸੰਮਤ ਸਤ੍ਰਹਿ ਸਹਸ ਪਚਾਵਨ." (ਰਾਮਾਵ) ਵਿਕ੍ਰਮੀ ੧੭੫੫.¹ "ਸੰਮਤ ਸਤ੍ਰਹ ਸਹਸ ਭਣਿੱਜੈ। ਅਰਧ ਸਹਸ ਫੁਨ ਤੀਨ ਕਹਿੱਜੈ." (ਚਰਿਤ੍ਰ ੪੦੫) ੨. ਸੰ. सहस्त्र ਸਹਸ੍ਰ. ਹਜ਼ਾਰ. ਦਸ ਸੌ। ੩. ਭਾਵ- ਅਨੰਤ. ਬੇਸ਼ੁਮਾਰ. ਦੇਖੋ, ਸਹਸ੍ਰ. "ਸਹਸ ਸਿਆਣਪਾ ਲਖ ਹੋਹਿ." (ਜਪੁ) "ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ." (ਸੋਹਿਲਾ) ੪. ਸੰ. सहस् ਬਲਵਾਨ। ੫. ਵਿਜਈ. ਜਿੱਤਣ ਵਾਲਾ. ੬. ਸੰਗ੍ਯਾ- ਜਿੱਤ. ਫਤੇ। ੭. ਬਲ। ੮. ਸੰ. सहर्ष ਸਹਰ੍ਸ. ਵਿ- ਆਨੰਦ ਸਹਿਤ. ਆਨੰਦੀ. ਖ਼ੁਸ਼। ੯. ਫ਼ਾ. [ثہش] ਉਸ ਦਾ ਬਾਦਸ਼ਾਹ....