ਸੂਦ੍ਰ

sūdhraसूद्र


ਸੰ. ਸ਼ੂਦ੍ਰ. ਸੰਗ੍ਯਾ- ਹਿੰਦੂਮਤ ਅਨੁਸਾਰ ਚੌਥਾ ਵਰਣ, ਜਿਸਦਾ ਧਰਮ ਤਿੰਨ ਵਰਣਾਂ ਦੀ ਸੇਵਾ ਕਰਕੇ ਨਿਰਵਾਹ ਕਰਨਾ ਹੈ. ਝਿਉਰ, ਨਾਈ, ਛੀਂਬਾ, ਤ੍ਰਖਾਣ ਆਦਿ ਸ਼ੂਦ੍ਰ ਗਿਣੇ ਜਾਂਦੇ ਹਨ. ਸ਼ੂਦ੍ਰ ਅਤੇ ਇਸਤ੍ਰੀ ਨੂੰ ਹਿੰਦੂਧਰਮ ਅਨੁਸਾਰ ਜਪ ਤਪ ਦਾ ਕੇਵਲ ਅਨਧਿਕਾਰੀ ਹੀ ਨਹੀਂ ਠਹਿਰਾਇਆ ਸਗੋਂ ਇਨ੍ਹਾਂ ਕਰਮਾਂ ਤੋਂ ਪਤਿਤ ਹੋ ਜਾਣਾ ਦੱਸਿਆ ਹੈ. ਦੇਖੋ, ਅਤਿ ਸਿਮ੍ਰਿਤਿ ਸ਼. ੧੩੩. ਦੇਖੋ, ਚਾਰ ਵਰਣ ਅਤੇ ਵਰਣ.


सं. शूद्र. संग्या- हिंदूमत अनुसार चौथा वरण, जिसदा धरम तिंन वरणां दी सेवा करके निरवाह करना है. झिउर, नाई, छींबा, त्रखाण आदि शूद्र गिणे जांदे हन. शूद्र अते इसत्री नूं हिंदूधरम अनुसार जप तप दा केवल अनधिकारी ही नहीं ठहिराइआ सगों इन्हां करमां तों पतित हो जाणा दॱसिआ है. देखो, अति सिम्रिति श. १३३. देखो, चार वरण अते वरण.