suhānjanāसुहांजणा
ਸੰ शोभाजन. ਸ਼ੋਭਾਂਜਨ. ਸੰਗ੍ਯਾ- ਇੱਕ ਬੂਟਾ, ਜਿਸ ਦੀਆਂ ਫਲੀਆਂ ਦਾ ਅਚਾਰ ਪਾਈਦਾ ਹੈ ਅਰ ਇਸ ਦੀ ਜੜ, ਗੂੰਦ, ਛਿੱਲ ਅਤੇ ਰਸ ਅਨੇਕ ਦਵਾਈਆਂ ਵਿੱਚ ਵਰਤੀਦੇ ਹਨ. L. Moringa Pterygosperma. ਸੁਹਾਂਜਨਾ ਕਫ ਅਤੇ ਵਾਉਗੋਲੇ ਆਦਿਕ ਰੋਗਾਂ ਨੂੰ ਦੂਰ ਕਰਦਾ ਹੈ, ਸੋਜ ਹਟਾਉਂਦਾ ਹੈ, ਕਾਮਸ਼ਕਤੀ ਵਧਾਉਂਦਾ ਹੈ, ਭੁੱਖ ਲਾਉਂਦਾ ਹੈ, ਮਸਾਨੇ ਦੀ ਪਥਰੀ ਨੂੰ ਖਾਰਦਾ ਹੈ, ਗਠੀਏ ਅਤੇ ਢਿੱਡਪੀੜ ਲਈ ਗੁਣਕਾਰੀ ਹੈ. ਇਸ ਦੀ ਤਾਸੀਰ ਗਰਮ ਖੁਸ਼ਕ ਹੈ.
सं शोभाजन. शोभांजन. संग्या- इॱक बूटा, जिस दीआं फलीआं दा अचार पाईदा है अर इस दी जड़, गूंद, छिॱलअते रस अनेक दवाईआं विॱच वरतीदे हन. L. Moringa Pterygosperma. सुहांजना कफ अते वाउगोले आदिक रोगां नूं दूर करदा है, सोज हटाउंदा है, कामशकती वधाउंदा है, भुॱख लाउंदा है, मसाने दी पथरी नूं खारदा है, गठीए अते ढिॱडपीड़ लई गुणकारी है. इस दी तासीर गरम खुशक है.
ਦੇਖੋ, ਸੁਹਾਂਜਣਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਸੰ. ਵਿਟਪ. ਬਿਰਛ. ਪੌਧਾ. "ਮਿਲਿ ਪਾਣੀ ਜਿਉ ਹਰੇ ਬੂਟ." (ਬਸੰ ਮਃ ੫) "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਖਤ੍ਰੀਆਂ ਦੀ ਇੱਕ ਜਾਤਿ. "ਫਲੀਆਂ ਖੋਖਰਾਇਣ ਅਵਗਾਹੀ." (ਭਾਗੁ)...
ਫ਼ਾ. [آچار] ਆਚਾਰ. ਲੂਣ, ਮਿਰਚ, ਰਾਈ, ਤੇਲ, ਸਿਰਕੇ, ਮਿੱਠੇ ਆਦਿਕ ਪਦਾਰਥਾਂ ਨਾਲ ਫਲ, ਸਬਜ਼ੀ ਆਦਿਕ ਮਿਲਾਕੇ ਤਿਆਰ ਕੀਤਾ ਹੋਇਆ ਇੱਕ ਖਾਣ ਲਾਇਕ ਪਦਾਰਥ. "ਅਨਿਕ ਅਚਾਰਨ ਲਿਆਵਨ ਠਾਨਾ." (ਗੁਪ੍ਰਸੂ) ੨. ਸੰ. ਆਚਾਰ. ਵ੍ਯਵਹਾਰ. ਚਾਲਚਲਨ. ਰਹਿਣੀ ਬਹਿਣੀ. "ਗੁਰੁ ਮਿਲਿ ਚਜੁ ਅਚਾਰੁ ਸਿਖੁ." (ਸ੍ਰੀ ਮਃ ੫)...
ਸੰ. ਗੁੰਦ- ਸੰਗ੍ਯਾ- ਗੋਂਦ. Gum. ਬਿਰਛ ਦਾ ਲੇਸਦਾਰ ਰਸ, ਜੋ ਕਾਗਜ ਆਦਿਕ ਜੋੜਨ ਤਥਾ ਅਨੇਕ ਰੋਗਾਂ ਵਿੱਚ ਵਰਤੀਦਾ ਹੈ। ੨. ਦੇਖੋ, ਗੁੰਦਣਾ। ੩. ਗੂੰਜ. "ਗੋਲਨ ਕੀ ਗੂੰਦ ਦੂੰਦ ਬੂੰਦ ਮਨੋ ਬਾਰਿ ਹੈ." (ਕਵਿ ੫੨)...
ਦੇਖੋ, ਛਿਲ। ੨. ਸਾਂਡ (ਸਾਂਢ) ਬਕਰੇ ਨੂੰ ਭੀ ਛਿੱਲ ਆਖਦੇ ਹਨ. ਬੋਕ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਸੰਗ੍ਯਾ- ਸੋਜਾ. ਵਰਮ. ਸੰ. शोथ ਸ਼ੋਥ।#੨. ਫ਼ਾ. [سوز] ਸੋਜ਼. ਜਲਨ. ਦਾਹ. ਸੋਜ਼ਸ਼. "ਵਿਸਫੋਟ ਸਘਨ ਤੇ ਸੋਜ ਗਾਤ." (ਗੁਪ੍ਰਸੂ) ੩. ਇਹ ਸ਼ਬਦਾਂ ਦੇ ਅੰਤ ਆਕੇ ਜਲਾਉਣ ਵਾਲਾ ਦਾ ਅਰਥ ਦਿੰਦਾ ਹੈ. ਜੈਸੇ- ਦਿਲਸੋਜ਼....
ਸੰਗ੍ਯਾ- ਛੋਟਾ ਪ੍ਰਸ੍ਤਰ (ਪੱਥਰ). ੨. ਮਸਾਨੇ ਵਿੱਚ ਹੋਇਆ ਪੱਥਰ, ਜਿਸ ਤੋਂ ਪੇਸ਼ਾਬ ਆਉਣ ਵਿੱਚ ਰੁਕਾਵਟ ਅਤੇ ਦੁੱਖ ਹੁੰਦਾ ਹੈ, ਸੰ. अश्मरी ਅਸ਼ਮਰੀ Gravel "ਪਥਰੀ ਬਾਇਫਿਰਁਗ ਅਁਧਨੇਤ੍ਰਾ." (ਚਰਿਤ੍ਰ ੪੦੫) ਵੈਦਕ ਅਨੁਸਾਰ ਵਿਗੜੀ ਹੋਈ ਵਾਤ, ਮਸਾਨੇ ਅਤੇ ਗੁਰਦੇ ਵਿੱਚ ਮੂਤ੍ਰ ਤੇ ਵੀਰਜ ਰਲੇ ਹੋਏ ਪਿੱਤ ਅਤੇ ਕਫ ਨੂੰ ਸੁਕਾਕੇ, ਪੱਥਰ ਅਥਵਾ ਰੇਤ ਦੀ ਸ਼ਕਲ ਕਰ ਦਿੰਦੀ ਹੈ. ਜੋ ਲੋਕ ਖਾਣ ਪੀਣ ਦਾ ਪੱਥ ਨਹੀਂ ਰਖਦੇ, ਜਾਦਾ ਮਾਸ ਆਂਡੇ ਅਤੇ ਮਿਠਾਈਆਂ ਖਾਂਦੇ ਹਨ, ਬਹੁਤ ਸ਼ਰਾਬ ਪੀਂਦੇ ਹਨ, ਕਸਰਤ ਕੁਝ ਨਹੀਂ ਕਰਦੇ, ਉਨ੍ਹਾਂ ਨੂੰ ਇਹ ਰੋਗ ਲਗਦਾ ਹੈ ਜਦ ਪਥਰੀ ਬਣਨ ਲਗਦੀ ਹੈ ਤਾਂ ਮਸਾਨੇ ਵਿੱਚ ਅਫਾਰਾ ਅਤੇ ਪੇਸ਼ਾਬ ਵਿੱਚੋਂ ਬਕਰੇ ਦੇ ਮੂਤ੍ਰ ਜੇਹੀ ਗੰਧ ਆਉਂਦੀ ਹੈ. ਜਦ ਪਥਰੀ ਵਧ ਜਾਂਦੀ ਹੈ ਤਾਂ ਪੇਸ਼ਾਬ ਬੂੰਦ- ਬੂੰਦ ਆਉਂਦਾ ਹੈ, ਬਹੁਤ ਪੀੜ ਹੁੰਦੀ ਹੈ, ਕਦੇ ਪਥਰੀ ਕੰਕਰ ਹੋ ਕੇ ਪੇਸ਼ਾਬ ਦੀ ਧਾਰ ਨਾਲ ਨਿਕਲਦੀ ਹੈ. ਜੇ ਪਥਰੀ ਨਾਲ ਮਸਾਨਾ ਛਿੱਲਿਆ ਜਾਵੇ ਤਾਂ ਲਹੂ ਆਉਣ ਲਗਦਾ ਹੈ. ਪਥਰੀ ਗੁਰਦੇ ਵਿੱਚ ਭੀ ਹੋਇਆ ਕਰਦੀ ਹੈ.#ਇਸ ਰੋਗ ਦਾ ਉੱਤਮ ਇਲਾਜ ਇਹ ਹੈ ਕਿ ਸਿਆਣੇ ਡਾਕਟਰ ਤੋਂ ਚੀਰਾ ਦਿਵਾਕੇ ਪਥਰੀ ਕਢਵਾ ਦਿੱਤੀ ਜਾਵੇ.#ਅੱਗੇ ਲਿਖੀਆਂ ਦਵਾਈਆਂ ਵਰਤਣੀਆਂ ਭੀ ਬਹੁਤ ਲਾਭਦਾਇਕ ਹਨ-#(੧) ਕੁੜਾਸੱਕ ਪੀਹਕੇ ਦਹੀਂ ਵਿੱਚ ਮਿਲਾਕੇ ਖਾਣਾ.#(੨) ਪੇਠੇ ਦੇ ਰਸ ਵਿੱਚ ਜੌਂਖਾਰ ਅਤੇ ਗੁੜ ਮਿਲਾਕੇ ਖਾਣਾ.#(੩) ਕੁਲਥ ਕਾੜ੍ਹਕੇ ਜੌਂਖਾਰ ਪਾਕੇ ਚਾਇ ਵਾਂਗ ਪੀਣਾ.#(੪) ਭੱਖੜੇ ਦੇ ਬੀਜ ਪੀਹਕੇ ਸ਼ਹਿਦ ਵਿੱਚ ਮਿਲਾਕੇ ਬਕਰੀ ਦੇ ਦੁੱਧ ਨਾਲ ਖਾਣੇ.#(੫) ਸਿਲਾਜੀਤ ਭੇਡ ਦੇ ਦੁੱਧ ਨਾਲ ਛਕਣੀ.#(੬) ਕੁਸ਼ਤਾ ਸੰਗਯਹੂਦ ਬਕਰੀ ਦੇ ਦੁੱਧ ਨਾਲ ਖਾਣਾ.#(੭) ਸੁਹਾਂਜਣੇ ਦੀ ਜੜ ਦਾ ਕਾੜ੍ਹਾ ਪੀਣਾ.#(੮) ਪਖਾਣਭੇਦ, ਬਰਨਾ, ਭੱਖੜੇ ਦੇ ਬੀਜ, ਬ੍ਰਹਮੀ ਬੂਟੀ ਅਤੇ ਕਕੜੀ ਖੀਰੇ ਦੇ ਬੀਜਾਂ ਦਾ ਨੁਗਦਾ, ਇਹ ਸਭ ਕਾੜ੍ਹਕੇ ਸਿਲਾਜੀਤ ਅਤੇ ਗੁੜ ਮਿਲਾਕੇ ਛਕਣਾ....
ਵਿ- ਗੁਣ ਕਰਨ ਵਾਲਾ. "ਗੁਰਮੁਖਿ ਸਜਣੁ ਗੁਣਕਾਰੀਆ." (ਸ੍ਰੀ ਮਃ ੪) "ਜਿਸੁ ਅੰਤਰਿ ਹਰਿ ਗੁਣਕਾਰੀ." (ਵਾਰ ਵਡ ਮਃ ੪) ੨. ਲਾਭਦਾਇਕ। ੩. ਇਨਸਾਫ਼ ਕਰਨ ਵਾਲਾ. ਨ੍ਯਾਯਕਰਤਾ. ਦੇਖੋ, ਗੁਣ ੧੮....
ਅ਼. [تاشیِر] ਤਾਸੀਰ. ਸੰਗ੍ਯਾ- ਅਸਰ ਕਰਨਾ (effect)....
ਫ਼ਾ. [گرم] ਵਿ- ਤੱਤਾ. ਦੇਖੋ, ਘਰਮ। ੨. ਸੰ. गरिमन ਭਾਰੀ. ਵਜ਼ਨਦਾਰ. "ਕਿਤੇ ਬਰਮ ਪੈ ਚਰਮ ਰੁਪ ਗਰਮ ਝਾਰੈ." (ਚਰਿਤ੍ਰ ੯੧)...
ਫ਼ਾ. [خوشک] ਵਿ- ਸ਼ੁਸ੍ਕ. ਸੁੱਕਾ. ਤਰਾਵਤ. ਬਿਨਾ। ੨. ਰੁੱਖਾ....