subāhuसुबाहु
ਵਿ- ਸੁੰਦਰ ਬਾਹਾਂ ਵਾਲਾ. ਚੰਗੀਆਂ ਅਤੇ ਬਲ ਸਹਿਤ ਹਨ ਜਿਸ ਦੀਆਂ ਬਾਹਾਂ. "ਧਾਏ ਸੁਬਾਹੁ ਯੋਧਾ ਸਕੋਪ." (ਕਲਕੀ) ੨. ਸੰਗ੍ਯਾ- ਇੱਕ ਦੈਤ, ਜੋ ਮਰੀਚ ਦਾ ਭਾਈ ਸੀ. ਵਿਸ਼੍ਵਾਮਿਤ੍ਰ ਦਾ ਜੱਗ ਵਿਗਾੜਨ ਦੇ ਅਪਰਾਧ ਵਿੱਚ ਰਾਮਚੰਦ੍ਰ ਜੀ ਨੇ ਇਸ ਨੂੰ ਮਾਰਿਆ. "ਸੰਘਾਰ੍ਯੋ ਸੁਬਾਹੰ". (ਰਾਮਾਵ) ੩. ਸੁਗ੍ਰੀਵ ਦਾ ਇੱਕ ਮੰਤ੍ਰੀ। ੪. ਸ਼ਤ੍ਰੁਘਨ ਦਾ ਇੱਕ ਪੁਤ੍ਰ.
वि- सुंदर बाहां वाला. चंगीआं अते बल सहित हन जिस दीआं बाहां. "धाए सुबाहु योधा सकोप." (कलकी) २. संग्या- इॱक दैत, जो मरीच दा भाई सी. विश्वामित्र दा जॱग विगाड़न दे अपराध विॱच रामचंद्र जी ने इस नूं मारिआ. "संघार्यो सुबाहं". (रामाव) ३.सुग्रीव दा इॱक मंत्री। ४. शत्रुघन दा इॱक पुत्र.
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵਿ- ਸੁੰਦਰ ਬਾਹਾਂ ਵਾਲਾ. ਚੰਗੀਆਂ ਅਤੇ ਬਲ ਸਹਿਤ ਹਨ ਜਿਸ ਦੀਆਂ ਬਾਹਾਂ. "ਧਾਏ ਸੁਬਾਹੁ ਯੋਧਾ ਸਕੋਪ." (ਕਲਕੀ) ੨. ਸੰਗ੍ਯਾ- ਇੱਕ ਦੈਤ, ਜੋ ਮਰੀਚ ਦਾ ਭਾਈ ਸੀ. ਵਿਸ਼੍ਵਾਮਿਤ੍ਰ ਦਾ ਜੱਗ ਵਿਗਾੜਨ ਦੇ ਅਪਰਾਧ ਵਿੱਚ ਰਾਮਚੰਦ੍ਰ ਜੀ ਨੇ ਇਸ ਨੂੰ ਮਾਰਿਆ. "ਸੰਘਾਰ੍ਯੋ ਸੁਬਾਹੰ". (ਰਾਮਾਵ) ੩. ਸੁਗ੍ਰੀਵ ਦਾ ਇੱਕ ਮੰਤ੍ਰੀ। ੪. ਸ਼ਤ੍ਰੁਘਨ ਦਾ ਇੱਕ ਪੁਤ੍ਰ....
ਸੰ. योद्घृ- ਯੋਧ੍ਰਿ. ਯੁੱਧ ਕਰਨ ਵਾਲਾ. ਲੜਾਕਾ. ਵੀਰ....
ਸੰ. ਕਲ੍ਕਿ. ਸੰਗ੍ਯਾ- ਕਲਕੀ ਅਵਤਾਰ. "ਚੌਬਿਸਵੋਂ ਕਲਕੀ ਅਵਤਾਰਾ." (ਕਲਕੀ)#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਘੋਰ ਕਲਿਯੁਗ ਆਉਣ ਤੋਂ ਸੰਭਲ ਨਗਰ (ਜਿਲਾ ਮੁਰਾਦਾਬਾਦ) ਵਿੱਚ ਵਿਸਨੁਯਸ਼ ਨਾਮਕ ਬ੍ਰਾਹਮਣ ਦੇ ਘਰ ਕਲਕੀ ਅਵਤਾਰ ਪ੍ਰਗਟੇਗਾ, ਜੋ ਸਫ਼ੇਦ ਘੋੜੇ ਤੇ ਚੜ੍ਹਕੇ ਦਿਗਵਿਜੈ ਕਰਦਾ ਹੋਇਆ ਸਾਰੇ ਕੁਕਰਮੀਆਂ ਦਾ ਨਾਸ਼ ਕਰੇਗਾ. ਦੇਖੋ, ਸੰਭਲ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦਿੰਦਾ ਹੈ. ਦੇਵਤ. "ਡਾਨ ਦੈਤ ਨਿੰਦਕ ਕਉ ਜਾਮ." (ਭੈਰ ਮਃ ੫) ੨. ਸੰ. ਦੈਤ੍ਯ. ਸੰਗ੍ਯਾ- ਦਿਤਿ ਦੇ ਗਰਭ ਤੋਂ ਕਸ਼੍ਯਪ ਦੀ ਸੰਤਾਨ. "ਦੈਤ ਸੰਘਾਰੇ ਬਿਨ ਭਗਤਿ ਅਭਿਆਸਾ." (ਗਉ ਅਃ ਮਃ ੧) ੩. ਸੰ. ਦਯਿਤ. ਵਿ- ਪ੍ਯਾਰਾ. ਪ੍ਰਿਯ। ੪. ਸੰਗ੍ਯਾ- ਪਤਿ. ਭਰਤਾ....
ਦੇਖੋ, ਮਾਰੀਚ. "ਸੁਬਾਹੰ ਮਰੀਰੰ. ਚਲੇ ਪਾਂਛ ਮੀਚੰ।।" (ਰਾਮਾਵ) ੨. ਦੇਖੋ, ਮਰੀਚਿ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
¹ ਰਿਗਵੇਦ ਅਨੁਸਾਰ ਕੁਸ਼ਿਕ ਦਾ ਅਤੇ ਮਹਾਭਾਰਤ ਆਦਿ ਗ੍ਰੰਥਾਂ ਅਨੁਸਾਰ ਕਾਨ੍ਯਕੁਬਜ ਦੇ ਪੁਰੁਵੰਸ਼ੀ ਰਾਜਾ ਗਾਧਿ ਦਾ ਪੁਤ੍ਰ ਇੱਕ ਪ੍ਰਤਾਪੀ ਰਿਖੀ, ਜੋ ਛਤ੍ਰੀ ਹੋਣ ਪੁਰ ਭੀ ਬ੍ਰਹਮਰਿਖੀ ਪਦਵੀ ਨੂੰ ਪ੍ਰਾਪਤ ਹੋਇਆ. ਇਸ ਦਾ ਅਸਲ ਨਾਮ ਵਿਸ਼੍ਵਰਥ ਹੈ. ਬਹੁਤਿਆਂ ਨੇ ਲਿਖਿਆ ਹੈ ਕਿ ਇਹ ਕੁਸ਼ਕ ਦੀ ਵੰਸ਼ (ਕੁਲ) ਵਿੱਚ ਹੋਇਆ ਹੈ. ਇਸ ਕਰਕੇ ਕੌਸ਼ਿਕ ਸੱਦੀ ਦਾ ਹੈ. ਵਿਸ਼ਵਾਮਿਤ੍ਰ ਰਾਮਚੰਦ੍ਰ ਜੀ ਦਾ ਅਸ੍ਤਗੁਰੁ ਸੀ, ਅਰ ਆਪਣੇ ਯਗ੍ਯ ਦੀ ਰਖ੍ਯਾ ਲਈ ਦਸ਼ਰਥ ਤੋਂ ਰਾਮ ਨੂੰ ਮੰਗਕੇ ਲੈਗਿਆ ਸੀ. ਵਸ਼ਿਸ੍ਠ ਰਿਖੀ ਨਾਲ ਵਿਸ਼੍ਵਾਮਿਤ੍ਰ ਦਾ ਭਾਰੀ ਵਿਰੋਧ ਸੀ, ਜਿਸ ਦਾ ਕਾਰਣ ਪੁਰਾਣਾਂ ਵਿੱਚ ਲਿਖਿਆ ਹੈ ਕਿ ਇਹ ਦੋਵੇਂ ਰਾਜਾ ਸੌਦਾਸ ਦੇ ਪੁਰੋਹਿਤ ਹੋਣ ਪਿੱਛੇ ਆਪੋਵਿੱਚੀਂ ਲੜਦੇ ਰਹਿਂਦੇ ਸਨ. ਮਾਰਕੰਡੇਯ ਪੁਰਾਣ ਵਿੱਚ ਵਿਸ਼੍ਵਾਮਿਤ੍ਰ ਨੂੰ ਹਰਿਸ਼ਚੰਦ੍ਰ ਦਾ ਪੁਰੋਹਿਤ ਲਿਖਿਆ ਹੈ. ਵਸ਼ਿਸ੍ਠ ਨਾਲ ਵੈਰ ਦਾ ਕਾਰਣ ਇਹ ਭੀ ਪੁਰਾਣਾਂ ਨੇ ਦੱਸਿਆ ਹੈ ਕਿ ਵਿਸ਼੍ਵਾਮਿਤ੍ਰ, ਵਸ਼ਿਸ੍ਠ ਦੀ ਨੰਦਿਨੀ ਗਊ ਜੋ ਸਭ ਮਨਵਾਂਛਿਤ ਪਦਾਰਥ ਦਿੰਦੀ ਸੀ, ਖੋਹ ਲੈਣਾ ਚਾਹੁੰਦਾ ਸੀ. ਕਈਆਂ ਨੇ ਲਿਖਿਆ ਹੈ ਕਿ ਵਿਸ਼੍ਵਾਮਿਤ੍ਰ ਨੂੰ ਵਸ਼ਿਸ੍ਠ ਬ੍ਰਹਮਰਿਖੀ ਨਹੀਂ ਮੰਨਦਾ ਸੀ, ਇਸ ਲਈ ਝਗੜਾ ਸੀ.#ਵਿਸ਼੍ਵਾਮਿਤ੍ਰ ਦੀ ਉਤਪੱਤੀ ਬਾਬਤ ਮਹਾਭਾਰਤ ਵਿੱਚ ਲਿਖਿਆ ਹੈ ਕਿ ਰਾਜਾ ਗਾਧਿ ਨੇ ਆਪਣੀ ਪੁਤ੍ਰੀ ਸਤ੍ਯਵਤੀ, ਰਿਚੀਕ (ऋचीक) ਰਿਖੀ ਨੂੰ ਦਿੱਤੀ. ਇੱਕ ਵਾਰ ਰਿਚੀਕ ਨੇ ਮੰਤ੍ਰ ਦੇ ਬਲ ਨਾਲ ਦੋ ਭੋਜਨ ਸੰਤਾਨ ਪੈਦਾ ਕਰਨ ਦੀ ਸ਼ਕਤਿ ਵਾਲੇ ਤਿਆਰ ਕੀਤੇ ਅਰ ਆਪਣੀ ਇਸਤ੍ਰੀ ਸਤ੍ਯਵਤੀ ਨੂੰ ਦੇਕੇ ਆਖਿਆ ਕਿ ਇਹ ਭੋਜਨ ਤੂੰ ਖਾਲੈ, ਇਸ ਦੇ ਅਸਰ ਨਾਲ ਬ੍ਰਾਹਮਣਾਂ ਦੇ ਗੁਣ ਰੱਖਣ ਵਾਲਾ ਤੇਰੇ ਪੁਤ੍ਰ ਹੋਊ, ਅਰ ਇਹ ਦੂਜਾ ਭੋਜਨ ਤੂੰ ਆਪਣੀ ਮਾਂ ਨੂੰ ਦੇਦੇ, ਇਸ ਦੇ ਅਸਰ ਤੋਂ ਛਤ੍ਰੀਆਂ ਦੇ ਗੁਣਾਂ ਵਾਲਾ ਬੇਟਾ ਹੋਵੇਗਾ.#ਸਤ੍ਯਵਤੀ ਨੇ ਦੋਵੇਂ ਭੋਜਨ ਆਪਣੀ ਮਾਂ ਅੱਗੇ ਰੱਖਕੇ ਉਨ੍ਹਾਂ ਦੇ ਗੁਣ ਦੱਸੇ. ਮਾਤਾ ਨੇ ਪੁਤ੍ਰੀ ਵਾਲਾ ਭੋਜਨ ਆਪ ਖਾਧਾ ਅਤੇ ਆਪਣਾ ਪੁਤ੍ਰੀ ਨੂੰ ਦੇ ਦਿੱਤਾ, ਜਿਸ ਤੋਂ ਸਤ੍ਯਵਤੀ ਦੇ ਪੇਟੋਂ ਛਤ੍ਰੀ ਦੇ ਗੁਣਾਂ ਵਾਲਾ ਜਮਦਗਨਿ ਪੈਦਾ ਹੋਇਆ ਅਤੇ ਗਾਧਿ ਦੀ ਰਾਣੀ ਦੇ ਉਦਰ ਤੋਂ ਬ੍ਰਾਹਮਣ ਗੁਣਧਾਰੀ ਵਿਸ਼੍ਵਾਮਿਤ੍ਰ ਜਨਮਿਆ. ਦੇਖੋ, ਗਾਲਵ, ਬਸਿਸਟ ਅਤੇ ਰਿਚਾਕ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਸੰ. ਸੰਗ੍ਯਾ- ਗੁਨਾਹ. ਪਾਪ. ਦੋਸ। ੨. ਭੁੱਲ. ਖ਼ਤਾ। ੩. ਅਵੱਗ੍ਯਾ. ਬੇਅਦਬੀ....
ਦੇਖੋ, ਰਾਮ ੩....
ਸੰ. ਵਿ- ਚੰਗੀ ਗਰਦਨ ਵਾਲਾ। ੨. ਸੰਗ੍ਯਾ- ਕ੍ਰਿਸਨ ਜੀ ਦੇ ਰੱਥ ਦਾ ਇੱਕ ਘੋੜਾ। ੩. ਕਿਸਕਿੰਧਾ ਦੇ ਰਾਜਾ ਬਾਲੀ ਦਾ ਛੋਟਾ ਭਾਈ, ਜਿਸ ਨਾਲ ਮਿਤ੍ਰਤਾ ਕਰਕੇ ਰਾਮਚੰਦ੍ਰ ਜੀ ਨੇ ਲੰਕਾ ਫਤੇ ਕੀਤੀ. ਰਾਮਾਇਣ ਵਿੱਚ ਕਥਾ ਹੈ ਕਿ ਸੁਗ੍ਰੀਵ ਸੂਰਜ ਦਾ ਪੁਤ੍ਰ ਸੀ. ਰਾਮਚੰਦ੍ਰ ਜੀ ਨੇ ਬਾਲੀ ਨੂੰ ਮਾਰਕੇ ਸੁਗ੍ਰੀਵ ਨੂੰ ਕਿਸਕਿੰਧਾ ਦਾ ਰਾਜ ਦਿੱਤਾ ਸੀ. "ਅਪਨਾਇਕੈ ਸੁਗ੍ਰੀਵ ਕੋ ਕਪਿਰਾਜ ਬਾਲਿ ਸਁਘਾਰਕੈ." (ਰਾਮਾਵ) ਦੇਖੋ, ਬਾਲਿ। ੪. ਇੰਦ੍ਰ। ੫. ਸ਼ਿਵ। ੬. ਰਾਜਹੰਸ....
ਸੰ. मन्ति्रन्. ਜਿਸ ਨਾਲ ਸਲਾਹ ਕਰੀਏ, ਵਜੀਰ, ਅਮਾਤ੍ਯ. ਰਾਜੇ ਨੂੰ ਨੇਕ ਸਲਾਹ ਦੇਣ ਵਾਲਾ, ਚਾਣਕ੍ਯ ਆਪਣੇ ਸੂਤ੍ਰਾਂ ਵਿੱਚ ਲਿਖਦਾ ਹੈ ਕਿ ਕਰਨ ਅਤੇ ਨਾ ਕਰਨ ਯੋਗ੍ਯ ਕੰਮ ਦੀ ਅਸਲੀਯਤ ਨੂੰ ਸਮਝਣ ਵਾਲੇ ਹੀ ਮੰਤ੍ਰੀ ਹਨ.¹ "ਮੰਤ੍ਰੀ ਮਿਤ੍ਰ ਸਭੈ ਅਕੁਲਾਨੇ." (ਰਾਮਾਵ) ਕੋਟਿਲੀ ਅਰਥਸ਼ਾਸਤ੍ਰ ਦੇ ਪਹਿਲੇ ਅਧਿਕਰਣ ਦੇ ਨੌਵੇਂ ਅਧ੍ਯਾਯ ਦੇ ਪਹਿਲੇ ਸੂਤ੍ਰ ਵਿੱਚ ਮੱਤ੍ਰੀ ਦੇ ਗੁਣ ਲਿਖੇ ਹਨ-#"ਆਪਣੇ ਇਲਾਕੇ ਦਾ, ਕੁਲੀਨ, ਹਾਥੀ ਘੋੜੇ ਰਥ ਆਦਿ ਨੂੰ ਚਲਾਉਣ ਜਾਣਨ ਵਾਲਾ, ਰਾਗਵਿਦ੍ਯਾ ਵਿੱਚ ਨਿਪੁਣ, ਨੀਤਿਸ਼ਾਸਤ੍ਰ ਦਾ ਗ੍ਯਾਤਾ, ਯੁੱਧ ਵਿਦ੍ਯਾ ਵਿੱਚ ਕਮਾਲ ਰੱਖਣ ਵਾਲਾ, ਤੀਕ੍ਸ਼੍ਣ ਬੁੱਧਿ ਵਾਲਾ, ਚੰਗੇ ਚੇਤੇ ਵਾਲਾ, ਦਿਲ ਦਾ ਪਵਿਤ੍ਰ, ਸਭ ਨਾਲ ਪ੍ਯਾਰ ਨਾਲ ਬਰਤਣ ਵਾਲਾ, ਸ੍ਵਾਮੀ ਨਾਲ ਮੁਹੱਬਤ ਰੱਖਣ ਵਾਲਾ, ਉਤਸਾਹੀ, ਨਿਰਵਿਕਾਰ, ਕਲੇਸ਼ਾਂ ਨੂੰ ਸਹਾਰਨ ਵਾਲਾ, ਬਲੀ, ਅਰੋਗ, ਨਿਧੜਕ ਗੱਲ ਕਹਿਣ ਵਾਲਾ, ਧੀਰਯਵਾਨ, ਨਿਰਭਿਮਾਨ, ਇਰਾਦੇ ਦਾ ਪੱਕਾ, ਇਸਤ੍ਰੀ ਜਮੀਨ ਆਦਿ ਵਾਸਤੇ ਕਿਸੇ ਨਾਲ ਝਗੜਾ ਨਾ ਕਰਨ ਵਾਲਾ, ਮੰਤ੍ਰੀ ਹੋਣਾ ਚਾਹੀਏ."#ਜੈਸੇ ਜਤੀ ਸੰਗ ਤੇ ਸੁਮਤੀ ਜ੍ਯੋਂ ਅਨੰਗ ਤੇ, ਜ੍ਯੋਂ-#ਪਾਪ ਨੀਰਗੰਗ ਧਨ ਬਢ੍ਯੋ ਜੂਪਹਾਰ ਤੇ,#ਜ੍ਯੋਂ ਕੁਲ ਕੁਪੂਤ ਤੇ ਜ੍ਯੋਂ ਦਾਰਿਦ ਸੁਪੂਤ ਤੇ, ਜ੍ਯੋਂ-#ਬਾਮਨ ਕੋ ਪੂਤ ਬਿਨਾ ਪਢੇ ਚਟਸਾਰ ਤੇ,#ਦੇਖੇ ਬਿਨ ਖੇਤੀ ਜੈਸੇ ਸਾਵਨ ਮੈ ਰੇਤੀ, ਔਰ-#ਬਾਂਤੇਂ ਕਹੋਂ ਕੇਤੀ ਜੈਸੇ ਤਾਰ² ਲੋਭਧਾਰ ਤੇ,#ਸਾਵਧਾਨ ਹੂਜੇ ਤਾਂਹਿ ਦੇਸ ਤੇ ਨਿਕਾਰ ਦੀਜੋ#ਬੂਡਜੈਹੈ ਰਾਜ ਤੈਸੇ ਮੰਤ੍ਰੀ ਦੁਰਾਚਾਰ ਤੇ. (ਹਨੂ)#ਹਿਤਕਾਰੀ ਹ੍ਹੈਕੇ ਦਸੈ ਦਾਯ ਨਿਜ ਸਾਹਿਬ ਕੋ#ਹਿਤ ਕੀ ਕਹੈ ਨ ਤੋ ਹਿਤੂਪਨੇ ਮੈ ਖਾਮੀ ਹੈ,#ਵੈਸੇ ਸਭਾਸਦ ਕੀ ਸੁਬੁੱਧਿ ਨੀਕੀ ਹੱਦ ਕੀਜੈ#ਸੁਨੈ ਨਾਂਹਿ "ਦੇਵੀਦਾਸ" ਸੋ ਤੋ ਸਠ ਸ੍ਵਾਮੀ ਹੈ,#ਮੰਤ੍ਰੀ ਹੋਯ ਹਿਤ ਕੋ ਕਹੈਯਾ ਔਰ ਰਾਜਾ ਹੋਯ-#ਸਾਰ ਕੋ ਗਹੈਯਾ, ਤੌ ਤੋ ਜੋਰਾ ਵਹ ਨਾਮੀ ਹੈ,#ਨਾਤਰੁ ਨ੍ਰਿਪਤਿ ਬਿਪਰੀਤਿ ਹੀਂ ਕੋ ਗਾਮੀ, ਅਰੁ#ਮੰਤ੍ਰੀ ਵਹ ਨਿਹਚੇ ਨਰਕ ਹੀ ਕੋ ਗਾਮੀ ਹੈ.#੨. ਮੰਤ੍ਰਵਿਦ੍ਯਾ ਦਾ ਜਾਣੂ. "ਮੰਤ੍ਰੀ ਹੋਇ ਅਠੂਹਿਆ#ਨਾਗੀ ਲਗੈ ਜਾਇ." (ਮਃ ੨. ਵਾਰ ਮਾਝ)...
ਵਿ- ਸ਼ਤ੍ਰੁ (ਵੈਰੀ) ਦੇ ਮਾਰਨ ਵਾਲਾ। ੨. ਸੰਗ੍ਯਾ- ਲਛਮਨ ਦਾ ਛੋਟਾ ਭਾਈ ਸੁਮਿਤ੍ਰਾ ਦੇ ਉਦਰ ਤੋਂ ਦਸ਼ਰਥ ਦਾ ਪੁਤ੍ਰ. "ਮਿਲ੍ਯੋ ਸਤ੍ਰੁਹੰਤਾ." (ਰਾਮਾਵ) "ਭਰਤ ਲੱਛਮਨ ਸਤ੍ਰੁਬਿਦਾਰਾ." (ਵਿਚਿਤ੍ਰ) ੩. ਸਤ੍ਰਘ੍ਨ ਨਾਮਕ ਇੱਕ ਦੈਤ, ਜੋ ਰਾਵਣ ਦਾ ਸੈਨਾਪਤਿ ਸੀ। ੪. ਸ਼ਸਤ੍ਰਨਾਮਮਾਲਾ ਵਿੱਚ ਤੀਰ ਦਾ ਨਾਉਂ ਸਤ੍ਰੁਹਾ ਆਇਆ ਹੈ. "ਨਾਮ ਸਤ੍ਰੁਹਾ ਕੇ ਸਭੈ." (੨੩੮)...
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...