siranसिरं
ਵਿ- ਸ੍ਰਸ੍ਟਾ. ਰਚਣ ਵਾਲਾ. ਸਰ੍ਜਨ ਕਰਤਾ. "ਭੂਅ ਭੰਜਨ ਗੰਜਨ ਆਦਿ ਸਿਰੰ." (ਅਕਾਲ) ਪ੍ਰਿਥਿਵੀ ਦੇ ਭੰਜਨ ਕਰਨ ਵਾਲੇ ਅਸੁਰਾਂ ਨੂੰ ਗੰਜਨ ਵਾਲਾ, ਅਤੇ ਆਦਿਸ੍ਰਸ੍ਟਾ ਹੈ.
वि- स्रस्टा. रचण वाला. सर्जन करता. "भूअ भंजन गंजन आदि सिरं." (अकाल) प्रिथिवी दे भंजन करन वाले असुरां नूं गंजन वाला, अते आदिस्रस्टा है.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੰਗ੍ਯਾ- ਭੂ. ਭੂਮਿ. ਪ੍ਰਿਥਿਵੀ....
ਸੰਗ੍ਯਾ- ਤੋੜਨ ਦੀ ਕ੍ਰਿਯਾ. ਨਸ੍ਟ ਕਰਨਾ. ਦੇਖੋ, ਭੰਜ ਧਾ. "ਭੰਜਨ ਗੜਣ ਸਮਥੁ ਤਰਣਤਾਰਣ." (ਸਵੈਯੇ ਮਃ ੪. ਕੇ) "ਅਨੰਤਮੂਰਤਿ ਗੜਨ ਭੰਜਨਹਾਰ." (ਹਜਾਰੇ ੧੦) ੨. ਜਦ ਦੂਜੇ ਸ਼ਬਦ ਦੇ ਅੰਤ ਆਵੇ, ਤਦ ਭੰਜਕ ਅਰਥ ਹੁੰਦਾ ਹੈ. "ਭੈਭੰਜਨ ਅਘ ਦੂਖ ਨਾਸ." (ਬਾਵਨ) ੩. ਦੇਖੋ, ਭੰਜਨੁ....
ਕ੍ਰਿ- ਅਨਾਦਰ ਕਰਨਾ. ਤ੍ਰਿਸਕਾਰ ਕਰਨਾ. ਅਪਮਾਨ ਕਰਨਾ. "ਗਰਬਗੰਜਨ ਸਰਬ ਭੰਜਨ." (ਜਾਪੁ)...
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਵਿ- ਸ੍ਰਸ੍ਟਾ. ਰਚਣ ਵਾਲਾ. ਸਰ੍ਜਨ ਕਰਤਾ. "ਭੂਅ ਭੰਜਨ ਗੰਜਨ ਆਦਿ ਸਿਰੰ." (ਅਕਾਲ) ਪ੍ਰਿਥਿਵੀ ਦੇ ਭੰਜਨ ਕਰਨ ਵਾਲੇ ਅਸੁਰਾਂ ਨੂੰ ਗੰਜਨ ਵਾਲਾ, ਅਤੇ ਆਦਿਸ੍ਰਸ੍ਟਾ ਹੈ....
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....
ਸੰ. ਸੰਗ੍ਯਾ- ਜੋ ਵਿਸ੍ਤਾਰ ਨੂੰ ਪ੍ਰਾਪਤ ਹੋਵੇ, ਜ਼ਮੀਨ. ਭੂਮਿ. ਧਰਾ. ਦੇਖੋ, ਪ੍ਰਿਥਵੀ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....