ਸਿਰਨਾਵਣੀ

siranāvanīसिरनावणी


ऋतुस्नान. ਸੰਗ੍ਯਾ- ਇਸਤ੍ਰੀ ਨੂੰ ਮਹੀਨੇ ਅਥਵਾ ਨਿਯਤ ਸਮੇਂ ਤੇ ਆਉਣ ਵਾਲੀ ਰਿਤੁ. ਇਹ ਨਾਉਂ ਹੋਣ ਦਾ ਕਾਰਨ ਇਹ ਹੈ ਕਿ ਰਿਤੁ ਪਿਛੋਂ ਕੇਸੀ ਸਨਾਨ ਕਰਨਾ ਵਿਧਾਨ ਹੈ. "ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ." (ਵਾਰ ਆਸਾ)


ऋतुस्नान. संग्या- इसत्री नूं महीने अथवा नियत समें ते आउण वाली रितु. इह नाउं होण दा कारन इह है कि रितु पिछों केसी सनान करना विधान है. "जिउ जोरू सिरनावणी आवै वारो वार." (वार आसा)