simaranāसिमरना
ਕ੍ਰਿ- ਸ੍ਮਰਣ ਕਰਨਾ. ਯਾਦ ਕਰਨਾ. ੨. ਸੰਗ੍ਯਾ- ਮਾਲਾ ਅਠੋਤਰੀ ਦਾ ਚੌਥਾ ਹਿੱਸਾ. ਮੇਰੁ ਸਮੇਤ ੨੮ ਮਣਕਿਆਂ ਦੀ ਮਾਲਾ, ਜੋ ਜਾਪਕ ਲੋਕ ਹੱਥ ਵਿੱਚ ਰਖਦੇ ਹਨ. ਸਿਮਰਨੀ "ਹੁਤੇ ਸਿਮਰਨਾ ਹੱਥ ਕਪੂਰੀ." (ਗੁਪ੍ਰਸੂ) ਨਿਹੰਗ ਸਿੰਘ ਇਸਤ੍ਰੀਲਿੰਗ ਸ਼ਬਦਾਂ ਨੂੰ ਪੁਲਿੰਗ ਕਰ ਲੈਂਦੇ ਹਨ. ਦੇਖੋ, ਖਾਲਸੇ ਦੇ ਬੋੱਲੇ.
क्रि- स्मरण करना. याद करना. २. संग्या- माला अठोतरी दा चौथा हिॱसा. मेरु समेत २८ मणकिआं दी माला, जो जापक लोक हॱथ विॱच रखदे हन. सिमरनी "हुते सिमरना हॱथ कपूरी." (गुप्रसू) निहंग सिंघ इसत्रीलिंग शबदां नूं पुलिंग कर लैंदे हन. देखो, खालसे दे बोॱले.
ਦੇਖੋ, ਸਿਮਰਣ। ੨. ਇੱਕ ਸ਼ਬਦਾਲੰਕਾਰ. ਜਾਣੇ ਹੋਏ ਪਦਾਰਥ ਤੁੱਲ ਕਿਸੀ ਦੂਜੀ ਵਸਤੂ ਨੂੰ ਵੇਖਕੇ ਉਸ ਦੀ ਸਿਮ੍ਰਿਤਿ ਹੋਣੀ "ਸ੍ਮਰਣ" ਅਲੰਕਾਰ ਹੈ.#ਉਦਾਹਰਣ-#ਸ੍ਰੀ ਨਾਨਕ ਦਰਬਾਰ ਮੇ ਸੁਨ ਮਰਦਾਨਾ ਤਾਨ,#ਸਭ ਦੇਵਨ ਸਮਰਣ ਕਿਯੋ ਹਾਹਾ ਹੂਹੂ ਗਾਨ.#ਚਖ ਚੌਂਧਕ ਚਪਲਾ ਚਮਕ ਪਾਵਸ ਸਮਯ ਨਿਹਾਰ,#ਯਾਦਾਈ ਦਸ਼ਮੇਸ਼ ਕੀ ਤੇਜਪੁੰਜ ਤਰਵਾਰ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਫ਼ਾ. [یاد] ਸੰਗ੍ਯਾ- ਸਮਰਣ. ਸਿਮਰਣ. ਚੇਤਾ। ੨. ਵਿ- ਕੰਠਾਗ੍ਰ. ਹ਼ਿਫਜ਼....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਪੰਕ੍ਤਿ. ਸ਼੍ਰੇਣੀ. ਕ਼ਤਾਰ। ੨. ਫੁੱਲ ਅਥਵਾ ਰਤਨਾਂ ਦਾ ਹਾਰ। ੩. ਸਿਮਰਨੀ. ਜਪਨੀ. ਦੇਖੋ, ਜਪਮਾਲਾ. "ਹਰਿ ਹਰਿ ਅਖਰ ਦੁਇ ਇਹ ਮਾਲਾ." (ਆਸਾ ਮਃ ੫)...
ਦੇਖੋ, ਚਉਥਾ....
ਸੰ. ਸੰਗ੍ਯਾ- ਘਾਤ. ਵਧ. ਸ਼ਰੀਰ ਤੋਂ ਪ੍ਰਾਣਾਂ ਨੂੰ ਅਲਗ ਕਰਨ ਦੀ ਕ੍ਰਿਯਾ. "ਹਿੰਸਾ ਤਉ ਮਨ ਤੇ ਨਹੀ ਛੂਟੀ." (ਸਾਰ ਪਰਮਾਨੰਦ) ੨. ਦੁਖਾਉਣ ਦਾ ਭਾਵ....
ਸੰ. ਸੰਗ੍ਯਾ- ਪੁਰਾਣਾਂ ਅਨੁਸਾਰ ਪ੍ਰਿਥਿਵੀ ਦੇ ਮੱਧ ਇੱਕ ਵਡਾ ਪਹਾੜ, ਜਿਸ ਪੁਰ ਇੰਦ੍ਰ ਕੁਬੇਰ ਆਦਿ ਦੇਵਤਿਆਂ ਦੀਆਂ ਪੁਰੀਆਂ ਹਨ. ਇਸ ਦੇ ਨਾਮ ਸੁਮੇਰੁ. ਹੇਮਾਦ੍ਰਿ. ਰਤਨਸਾਨੁ, ਅਮਰਾਦ੍ਰਿ ਆਦਿ ਅਨੇਕ ਹਨ. "ਤ੍ਰਿਣ ਮੇਰੁ ਦਿਖੀਤਾ." (ਬਿਲਾ ਮਃ ੫) ੨. ਮੰਦਰਾਚਲ. "ਮੇਰੁ ਕੀਆ ਮਾਧਾਣੀ.") (ਮਃ ੧. ਵਾਰ ਮਾਝ) ੩. ਮਾਲਾ ਦਾ ਸ਼ਿਰੋਮਣਿ ਮਣਕਾ. "ਤੂੰ ਗੰਠੀ, ਮੇਰੁ ਸਿਰਿ ਤੂੰ ਹੈ." (ਮਾਝ ਮਃ ੫) ੪. ਪਹਾੜ. ਗਿਰਿ. "ਮੇਰੁ ਮੇ ਸੁਮੇਰੁ ਬਡੋ." (ਭਾਗੁ ਕ) "ਕੂਪ ਤੇ ਮੇਰੁ ਕਰਾਵੈ." (ਸਾਰ ਕਬੀਰ) ਨੀਵੇਂ ਥਾਂ ਤੋਂ ਉੱਚਾ ਪਹਾੜ ਕਰਦਾ ਹੈ। ੫. ਕੰਗਰੋੜ ਦੀ ਹੱਡੀ. ਰੀਢ. ਦੇਖੋ, ਮੇਰਡੰਡ। ੬. ਯੋਗਮਤ ਅਨੁਸਾਰ ਦਸ਼ਮਦ੍ਵਾਰ। ੭. ਛੱਖ੍ਯ ਦਾ ਇੱਕ ਰੂਪ. ਦੇਖੋ, ਗੁਰੁ ਛੰਦ ਦਿਵਾਕਰ। ੮. ਵਿ- ਪ੍ਰਧਾਨ ਸ਼ਿਰੋਮਣਿ....
ਵ੍ਯ- ਸਹਿਤ. ਸਾਥ. ਮਿਲਿਆ ਹੋਇਆ....
ਵਿ- ਜਾਪ ਕਰਨ ਵਾਲਾ. ਜਪੀਆ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਸੰਗ੍ਯਾ- ਦੇਖੋ, ਸਿਮਰਨਾ ੨. "ਕਬੀਰ ਮੇਰੀ ਸਿਮਰਨੀ ਰਸਨਾ." (ਸ. ਕਬੀਰ)...
ਥੇ। ੨. ਹੋਤੇ....
ਕ੍ਰਿ- ਸ੍ਮਰਣ ਕਰਨਾ. ਯਾਦ ਕਰਨਾ. ੨. ਸੰਗ੍ਯਾ- ਮਾਲਾ ਅਠੋਤਰੀ ਦਾ ਚੌਥਾ ਹਿੱਸਾ. ਮੇਰੁ ਸਮੇਤ ੨੮ ਮਣਕਿਆਂ ਦੀ ਮਾਲਾ, ਜੋ ਜਾਪਕ ਲੋਕ ਹੱਥ ਵਿੱਚ ਰਖਦੇ ਹਨ. ਸਿਮਰਨੀ "ਹੁਤੇ ਸਿਮਰਨਾ ਹੱਥ ਕਪੂਰੀ." (ਗੁਪ੍ਰਸੂ) ਨਿਹੰਗ ਸਿੰਘ ਇਸਤ੍ਰੀਲਿੰਗ ਸ਼ਬਦਾਂ ਨੂੰ ਪੁਲਿੰਗ ਕਰ ਲੈਂਦੇ ਹਨ. ਦੇਖੋ, ਖਾਲਸੇ ਦੇ ਬੋੱਲੇ....
ਵਿ- ਕਪੂਰ ਤੋਂ ਬਣਿਆ ਪਦਾਰਥ। ੨. ਕਪੂਰਰੰਗਾ। ੩. ਸਢੌਰੇ ਤੋਂ ਚਾਰ ਕੋਹ ਦੀ ਵਿੱਥ ਤੇ ਇੱਕ ਬਸਤੀ, ਜੋ ਸੱਯਦ ਅਮਾਨੁੱਲਾ ਗੁਜਰਾਤ ਦੇ ਸੂਬੇ ਦੀ ਨਗਰੀ ਸੀ. ਬੰਦਾ ਬਹਾਦੁਰ ਨੇ ਇਸ ਨੂੰ ਤਬਾਹ ਕੀਤਾ ਅਤੇ ਸਾਰਾ ਧਨ ਮਾਲ ਖਾਲਸਾਦਲ ਨੇ ਸਢੌਰਾ ਮਾਰਨ ਤੋਂ ਪਹਿਲਾਂ ਲੁੱਟਿਆ....
ਫ਼ਾ. [نِہنگ] ਸੰਗ੍ਯਾ- ਖੜਗ. ਤਲਵਾਰ. "ਬਾਹਤ ਨਿਹੰਗ। ਉੱਠਤ ਫੁਲਿੰਗ." (ਸਲੋਹ) ਤਲਵਾਰ ਦੇ ਪ੍ਰਹਾਰ ਤੋਂ ਵਿਸ੍ਫੁਲਿੰਗ (ਚਿੰਗਾੜੇ) ਨਿਕਲਦੇ ਹਨ। ੨. ਕਲਮ. ਲੇਖਨੀ। ੩. ਘੜਿਆਲ. ਮਗਰਮੱਛ. (मकर मत्स्य) ਨਾਕੂ. Alligator. "ਜਨੁਕ ਲਹਿਰ ਦਰਯਾਵ ਤੇ ਨਿਕਸ੍ਯੋ ਬਡੋ ਨਿਹੰਗ." (ਚਰਿਤ੍ਰ ੨੧੭) ੪. ਡਿੰਗ- ਘੋੜਾ. ਅਸ਼੍ਵ. ਤੁਰੰਗ. "ਬਿਚਰੇ ਨਿਹੰਗ। ਜੈਸੇ ਪਿਲੰਗ." (ਵਿਚਿਤ੍ਰ) ਚਿਤ੍ਰੇ ਵਾਂਙ ਛਾਲਾਂ ਮਾਰਦੇ ਘੋੜੇ ਵਿਚਰੇ। ੫. ਸੰ. निः शङ्क ਨਿਹਸ਼ੰਕ. ਵਿ- ਜਿਸ ਨੂੰ ਮੋਤ ਦੀ ਚਿੰਤਾ ਨਹੀਂ. ਬਹਾਦੁਰ. ਦਿਲੇਰ. "ਨਿਰਭਉ ਹੋਇਓ ਭਇਆ ਨਿਹੰਗਾ." (ਆਸਾ ਮਃ ੫) "ਪਹਿਲਾ ਦਲਾਂ ਮਿਲੰਦਿਆਂ ਭੇੜ ਪਿਆ ਨਿਹੰਗਾ." (ਚੰਡੀ ੩) ੬. ਸੰ. निः सङ्ग- ਨਿਹਸੰਗ. ਨਿਰਲੇਪ. ਆਤਮਗ੍ਯਾਨੀ. ਦੁੰਦ (ਦ੍ਵੰਦ੍ਵ) ਦਾ ਤਿਆਗੀ. "ਨਿਹੰਗ ਕਹਾਵੈ ਸੋ ਪੁਰਖ ਦੁਖ ਸੁਖ ਮੰਨੇ ਨ ਅੰਗ." (ਪ੍ਰਾਪੰਪ੍ਰ) "ਮੁੱਲਾ ਬ੍ਰਾਹਮਣ ਨਾ ਬੁਝੈ ਬੁਝੈ ਫਕਰ ਨਿਹੰਗ." (ਮਗੋ) ੭. ਸਿੰਘਾਂ ਦਾ ਇੱਕ ਫਿਰਕਾ, ਜੋ ਸੀਸ ਪੁਰ ਫਰਹਰੇ ਵਾਲਾ ਉੱਚਾ ਦਮਾਲਾ, ਚਕ੍ਰ, ਤੋੜਾ, ਖੰਡਾ, ਕ੍ਰਿਪਾਨ, ਗਜਗਾਹ ਆਦਿਕ ਸ਼ਸਤ੍ਰ ਅਰ ਨੀਲਾ ਬਾਣਾ ਪਹਿਨਦਾ ਹੈ, ਨਿਹੰਗ ਸਿੰਘ ਮਰਣ ਦੀ ਸ਼ੰਕਾ ਤਿਆਗਕੇ ਹਰਵੇਲੇ ਸ਼ਹੀਦੀ ਪਾਉਣ ਨੂੰ ਤਿਆਰ ਤੇ ਮਾਇਆ ਤੋਂ ਨਿਰਲੇਪ ਰਹਿਂਦਾ ਹੈ, ਜਿਸ ਲਈ ਇਹ ਨਾਮ ਹੈ.#ਬਹੁਤ ਸਿੰਘਾਂ ਤੋਂ ਸੁਣੀਦਾ ਹੈ ਕਿ ਇੱਕ ਵਾਰ ਸਾਹਿਬਜ਼ਾਦਾ ਫਤੇ ਸਿੰਘ ਜੀ ਵਿਲਾਸ ਕਰਦੇਹੋਏ ਸੀਸ ਤੇ ਦਮਾਲਾ ਸਜਾਕੇ ਦਸ਼ਮੇਸ਼ ਦੇ ਹਜੂਰ ਆਏ, ਜਿਸ ਪੁਰ ਪਿਤਾ ਜੀ ਨੇ ਫਰਮਾਇਆ ਕਿ ਇਸ ਬਾਣੇ ਦਾ ਇੱਕ ਨਿਹੰਗਪੰਥ ਹੋਵੇਗਾ.#ਕਈ ਆਖਦੇ ਹਨ ਕਿ ਜਦ ਕਲਗੀਧਰ ਨੇ ਉੱਚ- ਪੀਰ ਵਾਲਾ ਨੀਲਾ ਬਾਣਾ ਅਗਨੀ ਵਿੱਚ ਸਾੜਿਆ, ਉਸ ਸਮੇਂ ਇੱਕ ਲੀਰ ਕਟਾਰ ਨਾਲ ਬੰਨ੍ਹੀ, ਜਿਸ ਤੋਂ ਨੀਲਾਂਬਰੀ ਸੰਪ੍ਰਦਾਯ ਚੱਲੀ, ਜੇਹਾ ਕਿ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ- (ਗੁਪ੍ਰਸੂ)#ਭਾਈ ਸੰਤੋਖ ਸਿੰਘ ਜੀ ਇਹ ਭੀ ਲਿਖਦੇ ਹਨ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਾਨ ਸਿੰਘ ਨੂੰ ਵਰ ਦਿੱਤਾ ਕਿ ਤੇਰਾ ਨਿਹੰਗ ਪੰਥ ਚੱਲੇਗਾ, ਯਥਾ-#"ਹੈ ਪ੍ਰਸੰਨ ਬਰ ਦੇਵਤ ਜੋਵੈ।#ਪੰਥ ਖਾਲਸੇ ਮੇ ਤਵ ਹੋਵੈ।#ਤੁਝ ਸਮ ਬੇਖ¹ ਸੁਭਾਉ ਬਿਸਾਲੀ।#ਨਾਮ ਨਿਹੰਗ ਅਨੇਕ ਅਕਾਲੀ." (ਗੁਪ੍ਰਸੂ)#ਬਹੁਤ ਨਿਹੰਗ ਸਿੰਘ ਇਹ ਭੀ ਆਖਦੇ ਹਨ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸ੍ਵਾਮੀ ਨੇ ਸਿੰਘਾਂ ਦੇ ਸੀਸ ਦਮਾਲੇ ਦਾ ਫਂਰਹਰਾ ਨਿਸ਼ਾਨ ਦਾ ਚਿੰਨ੍ਹ ਥਾਪਿਆ, ਪਰ ਗੁਰੁਪੁਰ- ਨਿਵਾਸੀ ਵ੍ਰਿੱਧ ਵਿਵੇਕਾ ਸਿੰਘ ਦੀ ਅਮ੍ਰਿਤਸਰੀ ਦੇ ਕਥਨ ਅਨੁਸਾਰ ਬਾਬਾ ਨੈਣਾ ਸਿੰਘ (ਨਾਰਾਇਣ ਸਿੰਘ) ਨੇ ਸਭ ਤੋਂ ਪਹਿਲਾਂ ਫ਼ੌਜ ਦੇ ਨਿਸ਼ਾਨਚੀ ਦੇ ਸਿਰ ਉੱਪਰ ਦਮਾਲਾ ਸਜਾਕੇ ਨਿਸ਼ਾਨ ਦਾ ਫਰਹਰਾ ਝੁਲਾਇਆ, ਤਾਕਿ ਉਹ ਸਭ ਤੋਂ ਅੱਗੇ ਨਿਸ਼ਾਨ ਦੀ ਥਾਂ ਭੀ ਹੋਵੇ ਅਤੇ ਹੱਥ ਵੇਹਲੇ ਹੋਣ ਕਰਕੇ ਸ਼ਸਤ੍ਰ ਭੀ ਚਲਾ ਸਕੇ.#ਬਾਬਾ ਨੈਣਾ ਸਿੰਘ ਦਾ ਚਾਟੜਾ ਅਕਾਲੀ ਫੂਲਾ ਸਿੰਘ ਸਿੱਖ ਦਲ ਵਿੱਚ ਪ੍ਰਸਿੱਧ ਸੈਨਾਪਤੀ ਹੋਇਆ ਹੈ. ਨਿਹੰਗ ਸਿੰਘ ਅਕਾਲ ਦੇ ਉਪਾਸਕ ਅਤੇ ਅਕਾਲ! ਅਕਾਲ! ਜਪਦੇ ਹਨ, ਇਸ ਕਾਰਣ "ਅਕਾਲੀ" ਨਾਮ ਭੀ ਮਸ਼ਹੂਰ ਹੋ ਗਿਆ ਹੈ. ਦੇਖੋ, ਅਕਾਲੀ.#ਨਿਹਾਲ ਸਿੰਘ ਜੀ ਨਿਹੰਗਾਂ ਬਾਬਤ ਦਸ਼ਮੇਸ਼ ਦਾ ਫ਼ਰਮਾਨ ਲਿਖਦੇ ਹਨ-#ਧਰ੍ਮ ਦੇ ਧੁਰੰਧਰ ਉਦਾਰਤਾ ਕੇ ਧਾਰਾਧਰ#ਭੋਲੇ ਭਾਲ ਭ੍ਰਾਜਤੇ ਝਕੋਲ ਪ੍ਰੇਮ ਰੰਦ ਮੈ,#ਸਰ੍ਬਲੋਹ ਪ੍ਯਾਰੇ ਅਰ੍ਬ ਖਰ੍ਬ ਲੌ ਨ ਦਰ੍ਬ ਬੰਧ#ਨੈਕ ਹੂੰ ਨ ਗਰ੍ਬ ਪੁੰਨ ਪਰ੍ਬ ਯਾਕੇ ਸੰਗ ਮੈ,#ਸਾਜਕੈ ਸੁਬਾਨੋ ਸੂਰ ਗਾਜਕੈ ਮ੍ਰਿਗੇਂਦ੍ਰ ਭੂਰਿ#ਭਾਜਕੈ ਗਨੀਮ ਕੋ ਬਿਦਾਰੈਂ ਜੋਰ ਜੰਗ ਮੈ,#ਮੋਦ ਕੇ ਤਰੰਗ ਮੈ ਉਮੰਗ ਕੈ ਉਤੰਗ ਪੰਥ#ਲੋਕ ਦੰਗ ਕੈਬੇ ਕੋ ਸੁ ਕੀਨੇ ਏ ਨਿਹੰਗ ਮੈ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਸੰ. पुलिंङ्ग. ਪੁਰੁਸ (ਪੁਰਖ) ਦਾ ਚਿੰਨ੍ਹ (ਲਿੰਗ). ੨. ਵ੍ਯਾਕਰਣ ਅਨੁਸਾਰ ਪੁਰਖ ਵਾਚਕ ਸ਼ਬਦ. Masculine genzer....