sitaसित
ਸੰ. ਸੰਗ੍ਯਾ- ਚਿੱਟਾ ਰੰਗ. "ਰਥ ਤੁਰੰਗ ਸਿਤ ਅਸਿਤ." (ਪਾਰਸਾਵ) ੨. ਚਾਂਦੀ। ੩. ਚੰਦਨ। ੪. ਡਿੰਗ. ਵਿ. ਬੰਨ੍ਹਿਆ ਹੋਇਆ. ਜਕੜਿਆ। ੫. ਸੰ. ਸ਼ਿਤ. ਵਿ- ਤਿੱਖਾ. "ਅਤਿ ਸਿਤ ਛਾਡੇ ਬਾਣ." (ਰਾਮਾਵ) ੬. ਗਿੱਲਾ. ਭਿੱਜਿਆ ਹੋਇਆ। ੭. ਪਤਲਾ.
सं. संग्या- चिॱटा रंग. "रथ तुरंग सित असित." (पारसाव) २. चांदी। ३. चंदन। ४. डिंग. वि. बंन्हिआ होइआ. जकड़िआ। ५. सं. शित. वि- तिॱखा. "अति सित छाडे बाण." (रामाव) ६. गिॱला. भिॱजिआ होइआ। ७. पतला.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਚਿਟਾ....
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਸੰ. तुरङ्ग. ਸੰਗ੍ਯਾ- ਛੇਤੀ ਤੁਰਨ ਵਾਲਾ, ਘੋੜਾ. ਵੇਗ ਨਾਲ ਜਾਣ ਵਾਲਾ ਹੋਣ ਕਰਕੇ ਘੋੜੇ ਦੀ ਤੁਰੰਗ ਸੰਗ੍ਯਾ ਹੈ. "ਕੋਟਿ ਤੁਰੰਗ ਕੁਰੰਗ ਸੇ ਕੂਦਤ." (ਅਕਾਲ) ੨. ਮਨ. ਚਿੱਤ। ੩. ਗਰੁੜ। ੪. ਫ਼ਾ. [تُرنگ] ਜੇਲ. ਕ਼ੈਦਖ਼ਾਨਾ। ੫. ਧਨੁਖ ਦਾ ਟੰਕਾਰ. ਤੀਰ ਚਲਾਉਣ ਸਮੇਂ ਚਿੱਲੇ ਦੀ ਧੁਨਿ....
ਸੰ. ਸੰਗ੍ਯਾ- ਚਿੱਟਾ ਰੰਗ. "ਰਥ ਤੁਰੰਗ ਸਿਤ ਅਸਿਤ." (ਪਾਰਸਾਵ) ੨. ਚਾਂਦੀ। ੩. ਚੰਦਨ। ੪. ਡਿੰਗ. ਵਿ. ਬੰਨ੍ਹਿਆ ਹੋਇਆ. ਜਕੜਿਆ। ੫. ਸੰ. ਸ਼ਿਤ. ਵਿ- ਤਿੱਖਾ. "ਅਤਿ ਸਿਤ ਛਾਡੇ ਬਾਣ." (ਰਾਮਾਵ) ੬. ਗਿੱਲਾ. ਭਿੱਜਿਆ ਹੋਇਆ। ੭. ਪਤਲਾ....
ਸੰ. ਵਿ- ਜੋ ਸਿਤ (ਚਿੱਟਾ) ਨਹੀਂ। ੨. ਕਾਲਾ. "ਅਸਿਤ ਬਸਤ੍ਰ ਤਿਹ ਅੰਗ." (ਪਾਰਸਾਵ) ੩. ਬੇਹੱਦ. ਬੇਅੰਤ। ੪. ਸੰ. ਅਸ਼ਿਤ. ਕੁੰਢਾ. ਕੁੰਠਿਤ. ਕੁੰਦ। ੫. ਖਾਧਾ ਹੋਇਆ. ਭਕਿਤ। ੬. ਸੰਗ੍ਯਾ- ਅਸਤਿ ਨਾਉਂ ਦਾ ਸੂਰਜਵੰਸ਼ੀ ਰਾਜਾ, ਜੋ ਧ੍ਰਵਸੰਧਿ ਦਾ ਪੁਤ੍ਰ ਸੀ. ਇਹ ਹੈਹਯ ਜਾਤਿ ਤੋਂ ਹਾਰ ਖਾਕੇ ਹਿਮਾਲਯ (ਹਿਮਾਲੇ) ਨੂੰ ਚਲਾ ਗਿਆ ਸੀ....
ਸੰਗ੍ਯਾ- ਰਜਤ. ਰੂਪਾ. ਰੁੱਪਾ. ਇੱਕ ਚਿੱਟੀ ਧਾਤੁ, ਜਿਸ ਦੇ ਰੁਪਯੇ ਅਤੇ ਭੂਖਣ ਬਣਦੇ ਹਨ। ੨. ਸਿਰ ਦੀ ਟੱਟਰੀ. ਕੇਸ਼ਾਂ ਬਿਨਾ ਚਮਕਦੀ ਹੋਈ ਖੋਪਰੀ. "ਜਲ ਢੋਵਤ ਸਿਰ ਚਾਂਦੀ ਪਰੀ." (ਗੁਪ੍ਰਸੂ)...
ਸੰ. चन्दन ਸੰਗ੍ਯਾ- ਇੱਕ ਸੁਗੰਧ ਵਾਲਾ ਬਿਰਛ ਅਤੇ ਉਸ ਦਾ ਕਾਠ, ਜੋ ਸਭ ਦੇ ਚਿੱਤ ਨੂੰ ਚਦਿ (ਪ੍ਰਸੰਨ) ਕਰਦਾ ਹੈ. ਸ਼੍ਰੀਗੰਧ. ਸੰਦਲ. L. Santalum album. ਇਹ ਮੈਸੋਰ ਦੇ ਇਲਾਕੇ ਅਤੇ ਮਦਰਾਸ ਦੇ ਦੱਖਣੀ ਭਾਗ ਵਿੱਚ ਬਹੁਤ ਹੁੰਦਾ ਹੈ. ਇਸ ਦੀ ਤਾਸੀਰ ਸਰਦ ਤਰ ਹੈ. ਚੰਦਨ ਦੇ ਕਾਠ ਤੋਂ ਕੱਢਿਆ ਤੇਲ ਬਹੁਤ ਸੁਗੰਧ ਵਾਲਾ ਹੁੰਦਾ ਹੈ. ਇਸੇ ਤੋਂ ਸਾਰੇ ਇਤਰ ਬਣਾਏ ਜਾਂਦੇ ਹਨ ਅਤੇ ਅਨੇਕ ਰੋਗਾਂ ਲਈ ਵਰਤੀਦਾ ਹੈ. ਚੰਦਨ ਘਸਾਕੇ ਦੇਵਤਾ ਨੂੰ ਚੜ੍ਹਾਇਆ ਜਾਂਦਾ ਹੈ. ਮੱਥੇ ਤੇ ਟਿੱਕਾ ਅਨੇਕ ਹਿੰਦੁ ਲਾਉਂਦੇ ਹਨ. ਗਰਮੀ ਤੋਂ ਹੋਈ ਸਿਰ ਪੀੜ ਨੂੰ ਇਸ ਦਾ ਮੱਥੇ ਤੇ ਕੀਤਾ ਲੇਪ ਬਹੁਤ ਗੁਣਕਾਰੀ ਹੈ. ਚੰਦਨ ਦਾ ਸ਼ਰਬਤ ਪਿੱਤ ਤੋਂ ਹੋਏ ਤਾਪ ਨੂੰ ਦੂਰ ਕਰਦਾ ਹੈ. ਚੰਦਨ ਦੇ ਕਾਠ ਤੇ ਚਿਤਾਈ ਦਾ ਕੰਮ ਬਹੁਤ ਸੁੰਦਰ ਹੁੰਦਾ ਹੈ. ਇਸ ਤੋਂ ਬਣੇ ਕਲਮਦਾਨ ਡੱਬੇ ਆਦਿਕ ਦੂਰ ਦੂਰ ਜਾਂਦੇ ਅਤੇ ਬਹੁਤ ਮੁੱਲ ਪਾਉਂਦੇ ਹਨ. "ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਮ." (ਵਾਰ ਜੈਤ) ੨. ਇੱਕ ਕਵਿ, ਜੋ ਗੂਢ ਅਰਥ ਵਾਲਾ ਸਵੈਯਾ ਬਣਾਕੇ ਦਸ਼ਮੇਸ਼ ਦੇ ਦਰਬਾਰ ਹਾਜਿਰ ਹੋਇਆ ਸੀ ਅਤੇ ਖ਼ਿਆਲ ਕਰਦਾ ਸੀ ਕਿ ਕੋਈ ਇਸ ਦਾ ਅਰਥ ਨਹੀਂ ਕਰ ਸਕੇਗਾ, ਪਰ ਕਵਿ ਧੰਨਾ ਸਿੰਘ ਨੇ ਇਸ ਦਾ ਹੰਕਾਰ ਦੂਰ ਕਰ ਦਿੱਤਾ. ਦੇਖੋ, ਧੰਨਾ ਸਿੰਘ....
ਸੰਗ੍ਯਾ- ਵਿੰਗ. ਵਲ। ੨. ਦੇਖੋ, ਡਿੰਘ....
ਸੰ. ਸੰਗ੍ਯਾ- ਚਿੱਟਾ ਰੰਗ. "ਰਥ ਤੁਰੰਗ ਸਿਤ ਅਸਿਤ." (ਪਾਰਸਾਵ) ੨. ਚਾਂਦੀ। ੩. ਚੰਦਨ। ੪. ਡਿੰਗ. ਵਿ. ਬੰਨ੍ਹਿਆ ਹੋਇਆ. ਜਕੜਿਆ। ੫. ਸੰ. ਸ਼ਿਤ. ਵਿ- ਤਿੱਖਾ. "ਅਤਿ ਸਿਤ ਛਾਡੇ ਬਾਣ." (ਰਾਮਾਵ) ੬. ਗਿੱਲਾ. ਭਿੱਜਿਆ ਹੋਇਆ। ੭. ਪਤਲਾ....
ਸੰ. ਤੀਕ੍ਸ਼੍ਣ. ਵਿ- ਜਿਸ ਦੀ ਧਾਰ ਬਹੁਤ ਤੇਜ਼ ਹੋਵੇ। ੨. ਆਲਸ ਰਹਿਤ. ਉੱਦਮੀ। ੩. ਤੁੰਦ ਮਿਜ਼ਾਜ. ਗੁਸੈਲਾ। ੪. ਚਰਪਰੇ ਸੁਆਦ ਵਾਲਾ। ੫. ਤੇਜ਼ ਚਾਲ ਚੱਲਣ ਵਾਲਾ, ਪੈਰਾਂ ਦਾ ਛੋਹਲਾ....
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...
ਸੰਗ੍ਯਾ- ਸੁਭਾਉ. ਆਦਤ. ਵਾਦੀ। ੨. ਮੁੰਜ ਆਦਿ ਦੀ ਵੱਟੀ ਹੋਈ ਰੱਸੀ. "ਤਾਂ ਅੱਗੇ ਬਾਣ ਵਟਦਾ ਆਹਾ." (ਜਸਾ) ੩. ਦੇਖੋ, ਸਵੈਯੇ ਦਾ ਰੂਪ ੨। ੪. ਸੰ. ਬਾਣ ਅਤੇ ਵਾਣ. ਤੀਰ. "ਬਾਣ ਬੇਧੰਚ ਕੁਰੰਕ ਨਾਦੰ." (ਵਾਰ ਜੈਤ) "ਜਬੈ ਬਾਣ ਲਾਗ੍ਯੋ। ਤਬੈ ਰੋਸ ਜਾਗ੍ਯੋ ॥" (ਵਿਚਿਤ੍ਰ) ੫. ਦੋ ਗਜ਼ ਦੀ ਲੰਬਾਈ. ਚਾਰ ਹੱਥ ਪ੍ਰਮਾਣ. "ਬਾਣ ਪ੍ਰਯੰਤ ਬਢਤ ਨਿਤ ਪ੍ਰਤਿ ਤਨ." (ਸੂਰਜਾਵ) ਦੀਰਘਕਾਯ ਦੈਤ ਹਰ ਰੋਜ ਚਾਰ ਹੱਥ ਵਧਦਾ ਸੀ. ਇਸ ਨੂੰ ਸੂਰਜ ਨੇ ਮਾਰਿਆ। ੬. ਪੰਜ ਸੰਖ੍ਯਾ ਬੋਧਕ, ਕਿਉਂਕਿ ਕਾਮ ਦੇ ਪੰਜ ਬਾਣ ਕਵੀਆਂ ਨੇ ਲਿਖੇ ਹਨ. ਦੇਖੋ, ਪੰਚਸਾਯਕ ਅਤੇ ਪੰਜਬਾਣ। ੭. ਵਾਣ ਨਾਮਕ ਦੈਤ੍ਯ. ਵਾਣਾਸੁਰ. ਦੇਖੋ, ਵਾਣ ੫। ੮. ਹਰ੍ਸਚਰਿਤ, ਕਾਦੰਬਰੀ, ਚੰਡਿਕਾਸ਼ਤਕ ਆਦਿ ਦਾ ਪ੍ਰਸਿੱਧ ਕਵਿ ਬਾਣ ਭੱਟ, ਜੋ ਈਸਵੀ ਸੱਤਵੀਂ ਸਦੀ ਵਿੱਚ ਹੋਇਆ ਹੈ। ੯. ਇੱਕ ਬਿਰਛ, ਜਿਸ ਦੀ ਲੱਕੜ ਵਡੀ ਪੱਕੀ ਹੁੰਦੀ ਹੈ ਅਰ ਠੰਢੇ ਥਾਈਂ ਬਹੁਤ ਹੁੰਦਾ ਹੈ. ਇਸ ਨੂੰ ਹਿੰਦੁਸਤਾਨੀ ਓਕ (Indian Oak) ਭੀ ਆਖਦੇ ਹਨ. Fagaceae....
ਵਿ- ਗੀਲਾ. ਭਿੱਜਿਆ ਹੋਇਆ. ਤਰ. ਨਮਦਾਰ....
ਸੰ. ਪ੍ਰਤਨੁ. ਵਿ- ਜੋ ਮੋਟਾ ਨਹੀਂ. ਜਿਸ ਦਾ ਘੇਰਾ ਜਾਂ ਚੌੜਾਈ ਘੱਟ ਹੈ। ੨. ਕਮਜ਼ੋਰ. ਨਿਰਬਲ। ੩. ਜੋ ਗਾੜ੍ਹਾ ਨਹੀਂ. ਛਿੱਦਾ....