sāhibuसाहिबु
ਦੇਖੋ, ਸਾਹਿਬ. "ਸਾਹਿਬੁ ਗੁਣੀ ਗਹੇਰਾ." (ਸੋਰ ਮਃ ੫)
देखो, साहिब. "साहिबु गुणी गहेरा." (सोर मः ५)
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਦੇਖੋ, ਸਾਹਿਬ. "ਸਾਹਿਬੁ ਗੁਣੀ ਗਹੇਰਾ." (ਸੋਰ ਮਃ ੫)...
ਗੁਣਾਂ ਨਾਲ. ਗੁਣਾਂ ਕਰਕੇ. "ਅਵਗੁਣ ਗੁਣੀ ਬਖਸਾਇਆ." (ਆਸਾ ਅਃ ਮਃ ੩) ੨. गुणिन् ਗੁਣ ਵਾਲਾ. ਸਿਫਤ ਵਾਲਾ. "ਗੁਣ ਕਹਿ ਗੁਣੀ ਸਮਾਏ." (ਸੋਰ ਮਃ ੩) ੩. ਚਿੱਲੇ ਵਾਲਾ। ੪. ਸੰਗ੍ਯਾ- ਕਮਾਨ. ਧਨੁਖ....
ਵਿ- ਗੰਭੀਰਤਾ ਵਾਲਾ. ਗਹ੍ਵਰ. "ਸਾਹਿਬ ਗੁਣੀਗਹੇਰਾ." (ਸੋਰ ਮਃ ੫) ੨. ਸੰਘਣਾ ਬਣ. "ਮਨ ਰੇ, ਸੰਸਾਰ ਅੰਧਗਹੇਰਾ." (ਸੋਰ ਕਬੀਰ) ੩. ਗ੍ਰਹਣ ਕਰਤਾ. ਫੜਨਾ ਵਾਲਾ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....