sāchauसाचउ
ਵਿ- ਸਤ੍ਯਰੂਪ. ਸੱਚਾ "ਸਾਚਉ ਠਾਕੁਰ ਸਾਚੁ ਪਿਆਰਾ." (ਧਨਾ ਅਃ ਮਃ ੧) ੨. ਅਵਿਨਾਸ਼ੀ. "ਸਾਚਉ ਤਖਤ ਗੁਰੂ ਰਾਮਦਾਸੈ." (ਸਵੈਯੇ ਮਃ ੪. ਕੇ)
वि- सत्यरूप. सॱचा "साचउ ठाकुर साचु पिआरा." (धना अः मः १) २. अविनाशी. "साचउ तखत गुरू रामदासै." (सवैये मः ४. के)
ਵਿ- ਸਤ੍ਯਵਾਦੀ. ਝੂਠ ਦਾ ਤ੍ਯਾਗੀ। ੨. ਨਿੱਤ ਹੋਣ ਵਾਲਾ। ੩. ਬਿਨਾ ਮਿਲਾਵਟ. ਖਰਾ। ੪. ਸੰਗ੍ਯਾ- ਕਰਤਾਰ। ੫. ਦੇਖੋ, ਸਚਾ....
ਵਿ- ਸਤ੍ਯਰੂਪ. ਸੱਚਾ "ਸਾਚਉ ਠਾਕੁਰ ਸਾਚੁ ਪਿਆਰਾ." (ਧਨਾ ਅਃ ਮਃ ੧) ੨. ਅਵਿਨਾਸ਼ੀ. "ਸਾਚਉ ਤਖਤ ਗੁਰੂ ਰਾਮਦਾਸੈ." (ਸਵੈਯੇ ਮਃ ੪. ਕੇ)...
ਦੇਖੋ, ਠਕੁਰ. "ਠਾਕੁਰ ਸਰਬੇ ਸਮਾਣਾ." (ਸ੍ਰੀ ਮਃ ੫) ੨. ਹਿੰਦੀ ਦਾ ਇੱਕ ਪ੍ਰਸਿੱਧ ਕਵਿ, ਜਿਸ ਦਾ ਜਨਮ ਸਨ ੧੬੪੩ ਵਿੱਚ ਹੋਇਆ. ਦੇਖੋ, ਏਕਤਾ....
ਦੇਖੋ, ਸਚ. ਸਤ੍ਯ. "ਸਾਚੁ ਕਹਹੁ ਤੁਮ ਪਾਰਗਰਾਮੀ." (ਸਿਧਗੋਸਟਿ) ੨. ਸਤ੍ਯ ਉਪਦੇਸ਼. "ਇਸ ਕਾਇਆ ਅੰਦਰਿ ਵਸਤੁ ਅਸੰਖਾ। ਗੁਰਮੁਖਿ ਸਾਚੁ ਮਿਲੈ ਤਾ ਵੇਖਾ." (ਮਾਝ ਅਃ ਮਃ ੩) ੩. ਸੰ. ਸਾਚ੍ਯ. ਸੰਬੰਧੀ. ਰਿਸ਼੍ਤੇਦਾਰ....
ਵਿ- ਪ੍ਰਿਯ. ਪਿਆਰਾ। ੨. ਪੀਤ. ਪੀਲਾ....
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਵਿ- ਵਿਨਾਸ਼ ਰਹਿਤ. ਦੇਖੋ, ਅਬਿਨਾਸੀ. "ਹਰਿਗੁਣ ਸੁਣੀਅਹਿ ਅਵਿਨਾਸੀ." (ਸੂਹੀ ਛੰਤ ਮਃ ੫) ਅਵਿਨਾਸ਼ੀ ਹਰਿ ਕੇ ਗੁਣ ਸੁਣੀਅਹਿ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ. ਅਕਾਲ। ੩. ਵਿਸਨੁ "ਕ੍ਰੁਧਕੈ ਯੁੱਧ ਕਿਯੋ ਬਹੁ ਚੰਡਿ, ਨ ਏਤੋ ਕਿਯੋ ਮਧੁ ਸੋਂ ਅਵਿਨਾਸ਼ੀ." (ਚੰਡੀ ੧)...
ਫ਼ਾ. ਅ਼. [تخت] ਸੰਗ੍ਯਾ- ਬੈਠਣ ਦੀ ਚੌਕੀ। ੨. ਰਾਜਸਿੰਘਾਸਨ. "ਤਖਤਿ ਬਹੈ ਤਖਤੈ ਕੀ ਲਾਇਕ." (ਮਾਰੂ ਸੋਲਹੇ ਮਃ ੧) ੩. ਸ਼੍ਰੀ ਗੁਰੂ ਸਾਹਿਬਾਨ ਦਾ ਸਿੰਘਾਸਨ. ਖ਼ਾਸ ਕਰਕੇ ਗੁਰੂ ਸਾਹਿਬ ਦੇ ਚਾਰ ਤਖ਼ਤ- ਅਕਾਲਬੁੰਗਾ, ਪਟਨਾ ਸਾਹਿਬ ਦਾ ਹਰਿਮੰਦਿਰ, ਕੇਸਗੜ੍ਹ ਅਤੇ ਹ਼ਜੂਰ ਸਾਹਿਬ (ਅਬਿਚਲਨਗਰ)....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਰਾਮਦਾਸ ਨੇ। ੨. ਰਾਮਦਾਸ ਨੂੰ। ੩. ਰਾਮਦਾਸ ਦੇ. "ਰਾਮਦਾਸੈ ਪੈਰੀ ਪਾਇ ਜੀਉ." (ਸਦੁ) ੪. ਰਾਮਦਾਸ ਦੀ. "ਰਾਮਦਾਸੈ ਹੋਈ ਸਹਾਇ." (ਚੰਡੀ ੩) ਗੁਰੂ ਰਾਮਦਾਸ ਜੀ ਦੀ ਸਹਾਇਤਾ ਹੋਵੇ!...