ਸਬਲ

sabalaसबल


ਵਿ- ਪ੍ਰਬਲ. ਬਲ ਵਾਲਾ. ਜ਼ੋਰਾਵਰ. "ਇਹ ਮਨੂਆ ਅਤਿ ਸਬਲ ਹੈ." (ਸ੍ਰੀ ਮਃ ੩) ੨. ਬਲ (ਫੌਜ) ਸਮੇਤ. ਸੈਨਾ ਸਹਿਤ। ੩. ਸੰ. ਸ਼ਵਲ. ਡੱਬਖੜੱਬਾ. ਰੰਗ ਬਰੰਗਾ. ਦੇਖੋ, ਸ਼ਕਤੀ ਸਬਲ ੨। ੪. ਯਮ ਦੇ ਦੋ ਕੁੱਤੇ ਜੋ ਚਾਰ ਚਾਰ ਅੱਖਾਂ ਵਾਲੇ ਹਨ. ਇਹ ਸ਼ਵਲ (ਚਿੱਟਾ ਅਤੇ ਕਾਲਾ) ਰੰਗ ਰੱਖਦੇ ਹਨ। ਇਸ ਲਈ ਇਹ ਸੰਗ੍ਯਾ ਹੈ.


वि- प्रबल. बल वाला. ज़ोरावर. "इह मनूआ अति सबल है." (स्री मः ३) २. बल (फौज) समेत. सैना सहित। ३. सं. शवल. डॱबखड़ॱबा. रंग बरंगा. देखो, शकती सबल २। ४. यम दे दो कुॱते जो चार चार अॱखां वाले हन. इह शवल (चिॱटा अते काला) रंग रॱखदे हन। इस लई इह संग्या है.