saphāसफा
ਅ਼. [صفا] ਸਫ਼ਾ. ਵਿ- ਸਾਫ. ਸ੍ਵੱਛ। ੨. ਸਿੱਧਾ. ਸਰਲ। ੩. ਬਸਾਤ. ਸ਼ਤਰੰਜ ਚੌਪੜ ਆਦਿ ਬਾਜੀ ਖੇਲਨ ਦਾ ਵਸਤ੍ਰ. "ਉਠਾਵੈ ਸਫਾ ਓਸ ਲਾਗੈ ਨ ਬਾਰ." (ਨਸੀਹਤ) ੪. ਸਫ. ਕਤਾਰ. ਸ਼੍ਰੇਣੀ. ਪੰਕ੍ਤਿ. "ਗੋਪਨ ਕੀ ਉਨ ਹੀ ਸੀ ਸਫਾ." (ਕ੍ਰਿਸਨਾਵ) ੫. [صفحہ] ਸਫ਼ਹਃ ਪੰਨਾ ਪ੍ਰਿਸ੍ਠ Page । ੬. ਦੇਖੋ, ਸਿਫਾ.
अ़. [صفا] सफ़ा. वि- साफ. स्वॱछ। २. सिॱधा. सरल। ३. बसात. शतरंज चौपड़ आदि बाजी खेलन दा वसत्र. "उठावै सफा ओस लागै न बार." (नसीहत) ४. सफ. कतार. श्रेणी. पंक्ति. "गोपन की उन ही सी सफा."(क्रिसनाव) ५. [صفحہ] सफ़हः पंना प्रिस्ठ Page । ६. देखो, सिफा.
ਅ਼. [صاف] ਸਾਫ਼. ਵਿ- ਨਿਰਮਲ। ੨. ਸ਼ੁੱਧ....
ਦੇਖੋ, ਸੁੱਛ....
ਵਿ- ਸਿੱਧਾ. ਬਿਨਾ ਵਿੰਗ. "ਮੈ ਸਰਲ ਕਰਾਂਗਾ ਆਕੀਆਂ." (ਜੰਗਨਾਮਾ) ਕਪਟ ਰਹਿਤ. ਬਿਨਾ ਛਲ. "ਭਏ ਸਰਲ ਪੁਰਿ ਮਹਿ ਜੇ ਬਾਮੀ." (ਨਾਪ੍ਰ) ਵਾਮੀ (ਟੇਢੇ) ਸਿੱਧੇ ਹੋ ਗਏ। ਸ- ਰਲ. ਉਹ ਪਾਠ ਜੋ ਅੱਖਰਾਂ ਦੇ ਜੋੜ ਠੀਕ ਮਿਲਾਕੇ ਰਵਾਨਗੀ ਨਾਲ ਕੀਤਾ ਜਾਵੇ. ਜਿਵੇਂ- "ਗਰੰਥੀ ਸਰਲ ਪਾਠ ਕਰਦਾ ਹੈ." (ਲੋਕੋ)...
ਵਸ਼ ਚਲਦਾ। ੨. ਦੇਖੋ, ਬਿਸਾਤ....
ਅ਼. [شطرنج] ਸੰਗ੍ਯਾ- ਸ਼ਤ (ਸਮੁੰਦਰ) ਰੰਜ (ਫ਼ਿਕਰ). ਜੋ ਸੋਚ ਵਿਚਾਰਕੇ ਖੇਡਿਆ ਜਾਵੇ. ਜਗਤ ਪ੍ਰਸਿੱਧ ਇੱਕ ਖੇਡ. ਕਈ ਵਿਦ੍ਵਾਨ ਆਖਦੇ ਹਨ ਕਿ ਇਸ ਦਾ ਮੂਲ ਸ਼ਸ਼ਰੰਗ ਹੈ, ਅਰਥਾਤ ਛੀ ਰੰਗ. ਛੀ ਪ੍ਰਕਾਰ ਦੇ ਮੁਹਰੇ (ਪਾਤਸ਼ਾਹ, ਵਜ਼ੀਰ, ਫੀਲਾ, ਘੋੜਾ, ਰੁਖ ਅਤੇ ਪਿਆਦਾ) ਹੋਣ ਜਿਸ ਵਿੱਚ. ਇਹ ੬੪ ਖਾਨਿਆਂ ਦੀ ਬਿਸਾਤ ਉੱਪਰ ਖੇਡੀਦਾ ਹੈ. ਦੋਹੀਂ ਪਾਸੀਂ ਸੋਲਾਂ ਸੋਲਾਂ ਮੁਹਰੇ ਹੁੰਦੇ ਹਨ. ਜਦ ਬਾਦਸ਼ਾਹ ਅਜੇਹੇ ਖਾਨੇ ਵਿੱਚ ਪਹੁੰਚ ਜਾਵੇ ਕਿ ਉਸ ਦੀ ਚਾਲ ਪੂਰੀ ਤਰਾਂ ਬੰਦ ਹੋ ਜਾਵੇ ਤਦ ਬਾਜੀ ਮਾਤ ਹੋ ਜਾਂਦੀ ਹੈ. "ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ." (ਆਸਾ ਮਃ ੧) ਦੇਖੋ, ਪੱਕੀ ਸਾਰੀ....
ਦੇਖੋ, ਚਉਪੜ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਫ਼ਾ. [بازی] ਬਾਜ਼ੀ. ਸੰਗ੍ਯਾ- ਖੇਲ. "ਬਾਜੀ ਖੇਲਿਗਏ ਬਾਜੀਗਰ." (ਮਾਰੂ ਸੋਲਹੇ ਮਃ ੧) ੨. ਸੰ. ਵਾਜੀ (वाजिन्. ) ਘੋੜਾ. ਅਸ਼੍ਵ. "ਜਨੁ ਬਾਜੀ ਮੇਲੀ ਬਡ ਬਾਜੀ। ਨਟਬਾਜੀ ਜਿਸ ਦੇਖਤ ਲਾਜੀ." (ਗੁਪ੍ਰਸੂ)...
ਸੰ. ਕ੍ਸ਼੍ਵੇਲਨ. ਸੰਗ੍ਯਾ- ਖੇਲ. ਕ੍ਰੀੜਾ. ਖੇਡ। ੨. ਦੇਖੋ, ਖੇਲਨਾ ੧.।...
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਅ਼. [صفا] ਸਫ਼ਾ. ਵਿ- ਸਾਫ. ਸ੍ਵੱਛ। ੨. ਸਿੱਧਾ. ਸਰਲ। ੩. ਬਸਾਤ. ਸ਼ਤਰੰਜ ਚੌਪੜ ਆਦਿ ਬਾਜੀ ਖੇਲਨ ਦਾ ਵਸਤ੍ਰ. "ਉਠਾਵੈ ਸਫਾ ਓਸ ਲਾਗੈ ਨ ਬਾਰ." (ਨਸੀਹਤ) ੪. ਸਫ. ਕਤਾਰ. ਸ਼੍ਰੇਣੀ. ਪੰਕ੍ਤਿ. "ਗੋਪਨ ਕੀ ਉਨ ਹੀ ਸੀ ਸਫਾ." (ਕ੍ਰਿਸਨਾਵ) ੫. [صفحہ] ਸਫ਼ਹਃ ਪੰਨਾ ਪ੍ਰਿਸ੍ਠ Page । ੬. ਦੇਖੋ, ਸਿਫਾ....
ਸੰਗ੍ਯਾ- ਰੋਹੀ. ਜੰਗਲ. "ਟੀਡੁ ਲਵੈ ਮੰਝਿ ਬਾਰੇ." (ਤੁਖਾ ਬਾਰਹਮਾਹਾ) ਬਿੰਡੇ ਜੰਗਲ ਵਿੱਚ ਬੋਲਦੇ ਹਨ। ੨. ਨਾਨਕਿਆਨੇ ਦੇ ਆਸ ਪਾਸ ਦਾ ਦੇਸ਼. "ਬਾਰ ਦੇਸ਼ ਸਭ ਦੇਸ ਨਰੇਸੂ." (ਨਾਪ੍ਰ) ੩. ਚਿਰ. ਦੇਰੀ. ਢਿੱਲ. "ਚਾਰਿ ਪਦਾਰਥ ਦੇਤ ਨ ਬਾਰ." (ਬਿਲਾ ਕਬੀਰ) "ਬਿਨਸਤ ਲਗਤ ਨ ਬਾਰ." (ਸੋਰ ਮਃ ੯) ੪. ਕੁਰਬਾਨੀ. ਨਿਛਾਵਰ. "ਬਾਰਦੀਓ ਗੁਰੁ ਪੈ ਸਰਬੰਸ." (ਗੁਵਿ ੧੦) ੫. ਵਾਲ. ਰੋਮ. "ਤਿਨ ਕੇ ਬਾਰ ਨ ਬਾਂਕਨ ਪਾਏ." (ਵਿਚਿਤ੍ਰ) ਉਨ੍ਹਾਂ ਦੇ ਵਾਲ ਵਿੰਗੇ ਨਾ ਹੋਏ। ੬. ਬਾੜ. ਖੇਤ ਆਦਿ ਦੇ ਚਾਰੇ ਪਾਸੇ ਕੰਡੇਦਾਰ ਝਾੜੀ ਦੀ ਕੀਤੀ ਹੋਈ ਰੋਕ. "ਖੇਤ ਕੌ ਜੌ ਖਾਇ ਬਾਰ." (ਭਾਗੁ ਕ) "ਚਲੇ ਬਾਰਬੇ ਯਾਰ ਕੋ ਜਯੋਂ ਭਭੂਕੇ." ਅੱਗ ਦੇ ਭਭੂਕੇ ਦੀ ਤਰਾਂ ਬਾੜ ਨੂੰ ਬਾਲਣ (ਜਲਾਉਣ) ਲਈ ਚਲੇ। ੭. ਸੰ. ਬਾਲ. ਬਾਲਕ. "ਬਾਰ ਬਿਵਸਥਾ ਤੁਝਹਿ ਪਿਆਰੈ ਦੂਧ." (ਸੁਖਮਨੀ) "ਬਾਰਨ ਭੇਦ ਯੌਂ ਭਾਖ ਸਨਾਏ." (ਕ੍ਰਿਸਨਾਵ) ਬਾਲਕਿਆਂ ਨੇ ਸਾਰੀ ਕਥਾ ਖੋਲ੍ਹਕੇ ਦੱਸੀ। ੮. ਸੰ. ਬਾਲਾ. ਕੰਨ੍ਯਾ. ਇਸਤ੍ਰੀ. ਨਾਰੀ. "ਸੋਉ ਬਾਰ ਸਬੁੱਧਿ ਭਈ ਜਬਹੀ." (ਰਾਮਾਵ) ਉਹ ਕੰਨ੍ਯਾ ਜਦ ਬੋਧ ਸਹਿਤ ਹੋਈ. ਭਾਵ- ਬਾਲਿਗ਼ ਹੋਈ. "ਸੁਰੀ ਆਸੁਰੀ ਬਾਰ." (ਚਰਿਤ੍ਰ ੨੬੪) ਦੇਵ ਦੈਤਾਂ ਦੀਆਂ ਇਸਤ੍ਰੀਆਂ। ੯. ਸੰ. ਵਾਰ. ਸਮਾਂ. ਵ੍ਹ੍ਹੇਲਾ. "ਬਾਰ ਅੰਤ ਕੀ ਹੋਇ ਸਹਾਇ." (ਬਸੰ ਮਃ ੯) ੧੦. ਦ੍ਵਾਰ. ਦਰਵਾਜ਼ਾ. "ਖਰੇ ਬਾਰ ਪੈ ਦੀਨ ਗੁਹਾਰ." (ਨਾਪ੍ਰ) ੧੧. ਦਫ਼ਅ਼. ਮਰਤਬਾ. "ਜਾਰੈ ਦੂਜੀ ਬਾਰ." (ਸ. ਕਬੀਰ) ੧੨. ਸੰ. ਵਾਰਿ ਅਤੇ (वार. ). ਜਲ. "ਬਾਰਬਾਰ ਬਰ ਬਾਰ ਕੋ ਬਾਰਦ ਬਰਸਤ ਬ੍ਰਿੰਦ." (ਗੁਪ੍ਰਸੂ) "ਬਹੁ ਬਾਰ ਨਿਹਾਰਕੈ ਬਾਰ ਤਬੈ ਬਿਨ ਬਾਰ ਨਬਾਬ ਕੋ ਮੈ ਸੁਧ ਦੀਨੀ." (ਨਾਪ੍ਰ) ਬਹੁਤ ਵਾਰ ਵੇਈਂ ਨਦੀ ਦਾ ਜਲ ਦੇਖਕੇ, ਬਿਨਾ ਢਿੱਲ ਨਵਾਬ ਦੌਲਤਖਾਂ ਨੂੰ ਗੁਰੂ ਨਾਨਕਦੇਵ ਦੇ ਗ਼ਾਯਬ ਹੋਣ ਦੀ ਮੈ ਖ਼ਬਰ ਦਿੱਤੀ। ੧੩. ਬਾਲਣਾ. ਮਚਾਉਣਾ. ਜ੍ਵਲਨ ਕਰਨਾ. "ਦੀਪਕ ਸਤਿਗੁਰੁ ਸਬਦ ਕਰ ਰਿਦੈ ਸਦਨ ਮਹਿ ਬਾਰ." (ਨਾਪ੍ਰ) "ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ." (ਨਟ ਮਃ ੪) ਪਲ ਵਿੱਚ ਸਾੜ ਦਿੱਤੇ। ੧੪. ਪ੍ਰਹਾਰ. ਆਘਾਤ. "ਕਰਵਾਰ ਉਭਾਰਤ ਬਾਰ ਕਰ੍ਯੋ." (ਗੁਪ੍ਰਸੂ) ੧੫. ਵਾਰਨਾ. ਵਰਜਨ. ਹਟਾਉਣਾ. "ਬਾਰ ਬਾਰ ਬਾਰੀ ਬਰਿਆਈ." (ਨਾਪ੍ਰ) ਬਾੜ ਹਟਾਕੇ ਭੈਂਸਾਂ (ਮੱਝਾਂ) ਵਾੜ ਦਿੱਤੀਆਂ ਮੱਲੋਜੋਰੀ। ੧੬. ਪੁਨਹ. ਫਿਰ. "ਬਾਰ ਬਾਰ ਹਰਿ ਕੇ ਗੁਨ ਗਾਵਉ." (ਗਉ ਬਾਰ ੭. ਕਬੀਰ) ਇਸ ਥਾਂ ਬਾਰ ਪਦ ਦੇ ਅਰਥ ਹਨ ਹਰੇਕ ਵਾਰ ਵਿੱਚ ਬਾਰੰਬਾਰ। ੧੭. ਸੰ. ਵਾਰ ਦਿਨ. ਸੋਮ, ਮੰਗਲ ਆਦਿ ਦਿਨ. ਦੇਖੋ, ਬਾਰ ੧੬. ਦਾ ਉਦਾਹਰਣ। ੧੮. ਆਸ਼੍ਰਯ. ਅਸਥਾਨ। ੧੯. ਫ਼ਾ. [بار] ਬੋਝ. ਭਾਰ। ੨੦. ਫਲ। ੨੧. ਦਰਬਾਰ ਸਭਾ। ੨੨ ਪ੍ਰਵੇਸ਼. ਦਖਲ। ੨੩ ਅਰਜੀ. ਅਰਦਾਸ। ੨੪ ਫਸੀਲ. ਗ੍ਰਾਮ ਆਦਿ ਦਾ ਵਲਗਣ। ੨੫ ਭੋਜਨ। ੨੬ ਕਰਤਾਰ. ਖੁਦਾ। ੨੭ ਸ਼ੋਕ. ਰੰਜ। ੨੮ ਮੂਲ ਕਾਰਣ. "ਬਾਰੰਬਾਰ ਬਾਰ ਪ੍ਰਭੂ ਜਪੀਐ." (ਸੁਖਮਨੀ) ੨੯ ਸਿੰਧੀ. ਖਲਹਾਨ ਵਿੱਚ ਅੰਨ ਦਾ ਢੇਰ। ੩੦ ਦਰਿਆ ਦਾ ਡੂੰਘਾ ਥਾਂ। ੩੧ ਇਹ ਸ਼ਬਦ ਦੇ ਅੰਤ ਲੱਗਕੇ ਵਰਸਾਉਣ ਵਾਲਾ ਅਰਥ ਦਿੰਦਾ ਹੈ, ਜੈਸੇ- ਗੌਹਰਬਾਰ (ਮੋਤੀ ਬਰਸਾਉਣ ਵਾਲਾ)#ਬਾਜਤ ਬਧਾਈ ਆਜ ਕਾਲੂ ਬੇਦੀ ਬਰ ਘਰ,#ਤਾਂਕੀ ਧੁਨਿ ਧਮਕ ਧਸੀ ਹੈ ਪਰੁ ਬਾਰ ਬਾਰ,#ਦੇਨ ਕੋ ਬਧਾਈ ਧਾਈ ਧਾਈ ਸੁ ਲੁਗਾਈ ਆਵੈਂ#ਮਾਈ ਔਰ ਧਾਈ ਧਾਈ ਹਰਖ ਸੋਂ ਬਾਰ ਬਾਰ,#ਬਿਗਸ ਬਿਗਸ ਬੇਦੀਬੰਸ ਬਾਰੇ ਬਾਰੇ ਬੂਢੇ,#ਬਖਸੀਸੈਂ ਬਖਸੈਂ ਬਤੀਸਰਨ ਬਾਰ ਬਾਰ,#ਬਿਪ੍ਰਨ ਪੈ ਬਸੁ ਬਹੁ ਬਰਸੇ ਸੁ ਬੇਦਿ ਬਰ,#ਬੰਦਿਨ ਪੈ ਬਸਨਾਦਿ ਬਾਲਕ ਪੈ ਬਾਰ ਬਾਰ.#(ਰਤਨਹਰੀ)#ਯਾਰ ਧਨ ਤਨ ਮਨ ਗੋਬਿੰਦ ਮ੍ਰਿਗਿੰਦ ਪਾਂਹਿ,#ਬੈਰਿਨ ਕੋ ਬਾਰ ਬਾਰਿ ਹਿੰਦਨ ਕੀ ਬਾਰ ਕੀ,#ਬਾਰ ਥੀ ਉਮਰ ਬਾਰ ਬੈਰਿਨ ਕੇ ਪਠ੍ਯੋ ਬਾਪ,#ਬਾਰ ਦੀਨੋ ਸੀਸ ਹਿਤ ਦੇਸ਼ ਸਮ ਬਾਰ ਕੀ,#ਬਾਰ ਬਾਰ ਚਾਰ ਨਾਉ ਕੌਮ ਕੀ ਉਬਾਰ ਲੀਨੀ,#ਬੂਡਤੀ ਥੀ ਬਾਰ ਨਾ ਲਗਾਈ ਬਾਰ ਬਾਰ ਕੀ,#ਬਾਰ ਤੋਂ ਅਨੇਕ ਬਾਰ ਚੂਕਤ ਅਚੂਕ ਪਿਤਾ!#ਹੂਜੀਓ ਕ੍ਰਿਪਾਲ ਮੇਰੀ ਬਾਰ ਕੇਹੀ ਬਾਰ ਕੀ?#(ਮੁਨਸ਼ਾ ਸਿੰਘ)...
ਅ਼. [نصیحت] ਨਸੀਹ਼ਤ. ਸੰਗ੍ਯਾ- ਖ਼ੈਰਖ੍ਵਾਹੀ. ਸ਼ੁਭਚਿੰਤਨ। ੨. ਹਿਤ ਦੀ ਗੱਲ. ਉਪਦੇਸ਼. ਸਿਖ੍ਯਾ....
ਅ਼. [قطار] ਸੰਗ੍ਯਾ- ਪੰਕਤਿ. ਸ਼੍ਰੇਣੀ. ਸਤ਼ਰ. ਡਾਰ....
ਸੰ. ਸ਼੍ਰੇਣਿ. ਸੰਗ੍ਯਾ- ਪੰਕ੍ਤਿ (ਪੰਗਤਿ). ਕਤਾਰ। ੨. ਸਤਰ। ੩. ਸਿਲਸਿਲਾ। ੪. ਪੌੜੀ. ਸੀੜ੍ਹੀ। ੫. ਫੌਜ ਦੀ ਸਫ (ਕਤਾਰ)....
ਸੰਗ੍ਯਾ- ਸ਼੍ਰੇਣੀ. ਕਤਾਰ। ੨. ਸਤਰ। ੩. ਗੋਤ੍ਰ. ਕੁਲ. ਵੰਸ਼। ੪. ਦੇਖੋ, ਉਛਾਲ....
ਸੰ. ਸੰਗ੍ਯਾ- ਰਖ੍ਯਾ। ੨. ਲੁਕਾਉਣਾ. ਦੁਰਾਉ। ੩. ਜੁਗੁਪਸਨ. ਨਿੰਦਣਾ. "ਜਿਨਿ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ." (ਵਾਰ ਸੋਰ ਮਃ ੪) "ਜੋ ਗੁਰ ਗੋਪੇ ਆਪਣਾ ਸੁ ਭਲਾ ਨਾਹੀ." (ਵਾਰ ਗਉ ੧. ਮਃ ੪) ਦੇਖੋ, ਗੁਪ ਧਾ....
ਸੰਗ੍ਯਾ- ਪਤ੍ਰ. ਵਰਕ। ੨. ਵਹੀ ਦਾ ਪਤਾ। ੩. ਫ਼ਿਰੋਜ਼ੇ ਦੀ ਜਾਤਿ ਦਾ ਇੱਕ ਰਤਨ Emeralz. "ਰਾਜਤ ਬੀਚ ਪੰਨਾ ਨਗ ਖਾਨਨ." (ਕ੍ਰਿਸਨਾਵ) ੪. ਜੁੱਤੀ ਦਾ ਪੰਜਾ. ਪੱਬ ਦਾ ਉੱਪਰਲਾ ਭਾਗ। ੫. ਸੇਂਟ੍ਰਲ ਇੰਡੀਆ ਵਿੱਚ ਬੁੰਦੇਲਾ ਰਾਜਪੂਤਾਂ ਦੀ ਇੱਕ ਰਿਆਸਤ। ੬. ਚਤੌੜਪਤਿ ਰਾਣਾ ਉਦਯ ਸਿੰਘ ਦੀ ਦਾਈ, ਜਿਸ ਨੇ ਬਾਲਕ ਉਦਯ ਸਿੰਘ ਦੀ ਜਾਨ ਬਚਾਉਣ ਵਾਸਤੇ ਆਪਣੇ ਬੱਚੇ ਦੀ ਜਾਨ ਦਿੱਤੀ ਸੀ....
ਸੰਗ੍ਯਾ- ਪੀਠ. ਪਿੱਠ। ੨. ਪਤ੍ਰੇ ਦਾ ਪਾਸਾ. ਸਫ਼ਹ (Page)...
ਸੰ। ਸ਼ਿਫ਼ਾ. ਸੰਗ੍ਯਾ- ਕਮਲ ਦੀ ਜੜ. ਭੇਂਹ. ਭਿਸ। ੨. ਮੂਲ. ਬਿਰਛ ਦਾ ਮੁੱਢ. "ਅਹੰ ਬੀਜ ਮਮਤਾ ਸਿਫਾ ਰਾਗ ਦ੍ਵੈਸ ਬਡ ਟਾਂਸ." (ਨਾਪ੍ਰ) ੩. ਚਾਬੁਕ. ਹੰਟਰ। ੪. ਹਲਦੀ. ੫. ਅ਼. [شفا] ਸ਼ਿਫ਼ਾ. ਅੰਤਿਮ ਅਵਸਥਾ। ੬. ਕਿਨਾਰਾ ੭. ਤਰਫ. ਦਿਸ਼ਾ। ੮. ਅਰੋਗ੍ਯਤਾ. ਤਨਦੁਰੁਸ੍ਤੀ....