sanātaसनात
ਦੇਖੋ, ਸਨਾਤਿ। ੨. ਅ਼. [شنات] ਸ਼ੁਨਾਤ. ਸ਼ਾਨੀ ਦਾ ਬਹੁ ਵਚਨ, ਦੁਸ਼ਮਨੀ ਰੱਖਣ ਵਾਲੇ। ੩. ਸੰ. सनात ਵ੍ਯ- ਨਿੱਤ. ਸਦੈਵ. " ਕਰਤਾ ਸਦੀਵ ਹਰਤਾ ਸਨਾਤ." (ਅਕਾਲ) ੪. स्नात ਸ੍ਨਾਤ. ਨ੍ਹਾਤਾ ਹੋਇਆ. ਸ਼ੁੱਧ ਹੋਇਆ. ਸਾਫ ਹੋਇਆ.
देखो, सनाति। २. अ़. [شنات] शुनात. शानी दा बहु वचन, दुशमनी रॱखण वाले। ३. सं. सनात व्य- निॱत. सदैव. " करता सदीव हरता सनात." (अकाल) ४. स्नात स्नात. न्हाता होइआ. शुॱध होइआ. साफ होइआ.
ਸੰਗ੍ਯਾ- ਸੰਕੀਰਣ ਜਾਤਿ। ੨. ਨੀਚ ਜਾਤਿ. "ਨਾਨਕ ਨਾਵੈ ਬਾਝ ਸਨਾਤਿ." (ਆਸਾ ਮਃ ੧) "ਵਿਚਿ ਸਨਾਤੀ ਸੇਵਕ ਹੋਇ." (ਮਲਾ ਮਃ ੧) ੩. ਦੇਖੋ, ਸਨਾਤ....
ਵਿ- ਮਿਲੀ ਹੋਈ. ੨. ਅ਼. [ثانی] ਸਾਨੀ. ਦੂਜਾ। ੩. ਸਦ੍ਰਿਸ਼. ਜੇਹਾ. ਤੁੱਲ. ਮਾਨਿੰਦ....
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰਗ੍ਯਾ- ਕਥਨ. ਕਹਿਣਾ. ਦੇਖੋ, ਵਚ ਧਾ। ੨. ਵਾਕ। ੩. ਵ੍ਯਾਕਰਣ ਅਨੁਸਾਰ ਨਾਮ ਅਥਵਾ ਵਿਕਾਰੀ ਸ਼ਬਦ ਦੀ ਗਿਣਤੀ ਪ੍ਰਗਟ ਕਰਨ ਵਾਲਾ ਚਿੰਨ੍ਹ Number. ਜੈਸੇ- ਇੱਕ ਵਚਨ ਰਾਮ, ਦ੍ਵਿਵਚਨ ਰਾਮੌ, ਬਹੁ ਵਚਨ ਰਾਮਾਃ ਘੋੜਾ ਇੱਕ ਵਚਨ, ਘੋੜੇ ਬਹੁਵਚਨ. ਪੰਜਾਬੀ ਵਿੱਚ ਦ੍ਵਿਵਚਨ ਨਹੀਂ ਹੋਇਆ ਕਰਦਾ....
ਫ਼ਾ. [دُشمنی] ਸੰਗ੍ਯਾ- ਸ਼ਤ੍ਰੁਤਾ. ਵੈਰ....
ਦੇਖੋ, ਨਿਤ....
ਦੇਖੋ, ਸਦੀਵ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਵ੍ਯ- ਸਦੈਵ. ਨਿਤ੍ਯ. ਹਮੇਸ਼ਹ. ਦੇਖੋ, ਗਨੀਵ....
ਸੰ. हर्तृ ਹਿਰ੍ਤ੍ਰ. ਵਿ- ਚੁਰਾਉਣ ਵਾਲਾ. ਚੋਰ "ਆਤਮਘਾਤੀ ਹਰਤੈ." (ਮਲਾ ਮਃ ੫) ਉਹ ਆਤਮ ਘਾਤੀ ਅਤੇ ਚੋਰ ਹਨ। ੨. ਲੈ ਜਾਣ ਵਾਲਾ। ੩. ਵਿਨਾਸ਼ਕ. ਮਾਰਨ ਵਾਲਾ. ਅੰਤ ਕਰਤਾ. "ਦੁਖਹਰਤਾ ਹਰਿਨਾਮ ਪਛਾਨੋ." (ਬਿਲਾ ਮਃ ੯)...
ਦੇਖੋ, ਸਨਾਤਿ। ੨. ਅ਼. [شنات] ਸ਼ੁਨਾਤ. ਸ਼ਾਨੀ ਦਾ ਬਹੁ ਵਚਨ, ਦੁਸ਼ਮਨੀ ਰੱਖਣ ਵਾਲੇ। ੩. ਸੰ. सनात ਵ੍ਯ- ਨਿੱਤ. ਸਦੈਵ. " ਕਰਤਾ ਸਦੀਵ ਹਰਤਾ ਸਨਾਤ." (ਅਕਾਲ) ੪. स्नात ਸ੍ਨਾਤ. ਨ੍ਹਾਤਾ ਹੋਇਆ. ਸ਼ੁੱਧ ਹੋਇਆ. ਸਾਫ ਹੋਇਆ....
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....
ਸੰ. शुद्घ ਸ਼ੁੱਧ. ਵਿ- ਨਿਰਮਲ. ਪਵਿਤ੍ਰ. ਨਿਰਦੋਸ। ੨. ਸੰਗ੍ਯਾ- ਸੀਂਧਾ ਲੂਣ। ੩. ਸੰਗੀਤ ਅਨੁਸਾਰ ਉਹ ਰਾਗ, ਜਿਸ ਨਾਲ ਹੋਰ ਰਾਗ ਦਾ ਸੰਬੰਧ ਨਾ ਹੋਵੇ। ੪. ਦੇਖੋ, ਸ਼ੁੱਧ ਸ੍ਵਰ....
ਅ਼. [صاف] ਸਾਫ਼. ਵਿ- ਨਿਰਮਲ। ੨. ਸ਼ੁੱਧ....