turīyaतुरीय
ਸੰ. ਵਿ- ਚੌਥਾ. ਚਤੁਰਥ. ਤੁਰ੍ਯ। ੨. ਪਾਰਬ੍ਰਹਮ, ਜੋ ਵਿਸ੍ਟ, ਤੈਜਸ ਅਤੇ ਪ੍ਰਾਗ੍ਯ ਤੋਂ ਪਰੇ ਹੈ। ੩. ਦੇਖੋ, ਤੁਰੀਆਪਦ। ੪. ਵੈਖਰੀ ਵਾਣੀ ਜੋ ਚੌਥੀ ਹੈ. ਦੇਖੋ, ਚਾਰ ਬਾਣੀਆਂ.
सं. वि- चौथा. चतुरथ. तुर्य। २. पारब्रहम, जो विस्ट, तैजस अते प्राग्य तों परे है। ३. देखो, तुरीआपद। ४. वैखरी वाणी जो चौथी है. देखो, चार बाणीआं.
ਦੇਖੋ, ਚਉਥਾ....
ਵਿ- ਚਤੁਰ੍ਥ. ਚੌਥਾ....
ਦੇਖੋ, ਪਰਬ੍ਰਹਮ. "ਪਾਰਬ੍ਰਹਮ ਅਪਰੰਪਰ ਸੁਆਮੀ." (ਗਉ ਮਃ ੫)...
ਸੰ. ਸੰਗ੍ਯਾ- ਚਮਕੀਲਾ ਪਦਾਰਥ। ੨. ਚਾਲਾਕ ਘੋੜਾ। ੩. ਪ੍ਰਕਾਸ਼ਰੂਪ ਕਰਤਾਰ। ੪. ਰਾਜਸ ਅਵਸਥਾ ਨੂੰ ਪ੍ਰਾਪਤ ਹੋਇਆ ਅਹੰਕਾਰ, ਜੋ ਗ੍ਯਾਰਾਂ ਇੰਦ੍ਰੀਆਂ ਅਤੇ ਪੰਜ ਤਨਮਾਤ੍ਰਾ ਦੀ ਉਤਪੱਤੀ ਵਿੱਚ ਸਹਾਇਕ ਹੁੰਦਾ ਹੈ। ੫. ਸ੍ਵਪਨਅਵਸਥਾ ਦਾ ਅਭਿਮਾਨੀ ਜੀਵ। ੬. ਘੀ. ਘ੍ਰਿਤ। ੭. ਪਰਾਕ੍ਰਮ. ਬਲ। ੮. ਵਿ- ਤੇਜ ਨਾਲ ਸੰਬੰਧ ਰੱਖਣ ਵਾਲਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. प्राज्ञ. ਵਿ- ਬਹੁਤ ਜਾਣਨ ਵਾਲਾ, ਗਿਆਨੀ. ਵਿਦ੍ਵਾਨ. ਪੰਡਿਤ। ੨. ਸੰਗ੍ਯਾ- ਸੰਸਕ੍ਰਿਤ ਦੀ ਇੱਕ ਪਰੀਖ੍ਯਾ (ਇਮਤਹਾਨ). ੩. ਜੀਵਾਤਮਾ। ੪. ਕਲਕੀ ਅਵਤਾਰ ਦਾ ਵਡਾ ਭਾਈ। ੫. ਸੁਖੁਪਤਿ ਅਵਸਥਾ ਦਾ ਅਭਿਮਾਨੀ ਜੀਵਾਤਮਾ....
ਕ੍ਰਿ. ਵਿ- ਦੂਰ. ਪਾਰ. ਪਰ। ੨. ਉਸ ਪਾਸੇ। ੩. ਬਾਦ. ਪੀਛੇ। ੪. ਪੜੇ. ਪਏ."ਜੇ ਸਤਿਗੁਰਿ ਸਰਣਿ ਪਰੇ." (ਵਾਰ ਰਾਮ ੨. ਮਃ ੫)...
ਸੰਗ੍ਯਾ- ਗ੍ਯਾਨ ਦੀ ਹ਼ਾਲਤ਼ ਗ਼੍ਯਾਨ ਅਵਸਥਾ. ਦੇਖੋ, ਤੁਰੀਆ. "ਤ੍ਰੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣ ਹੈ ਗੁਰਮੁਖਿ ਲਹੀਆ." (ਬਿਲਾ ਅਃ ਮਃ ੪) "ਤੁਰੀਆਵਸਥਾ ਗੁਰਮੁਖਿ ਪਾਈਐ ਸੰਤਸਭਾ ਕੀ ਓਟ ਲਹੀ." (ਆਸਾ ਮਃ ੧)...
ਦੇਖੋ, ਚਾਰ ਵਾਣੀਆਂ....
ਸੰਗ੍ਯਾ- ਰੰਗਤ. ਵਰ੍ਣ. "ਉਦਕ ਗੰਗਾ ਵਾਣੀ." (ਵਡ ਛੰਤ ਮਃ ੧) ਭਾਵ- ਬਹੁਤ ਨਿਰਮਲ। ੨. ਪਾਣੀ. ਜਲ. "ਸਿਰੁ ਖੋਹਾਇ ਪੀਅਹਿ ਮਲ ਵਾਣੀ." (ਮਃ ੧. ਵਾਰ ਮਾਝ) ਮਲਿਨ ਪਾਣੀ। ੩. ਵਿ- ਵੰਤ. ਵਾਨ ਵਾਲਾ. ਵਾਲੀ. "ਅਖੁੱਟ ਨਦੀ ਜਿਸ ਸੁੰਮੇਵਾਣੀ." (ਪ੍ਰਾਪੰਪ੍ਰ) ਸੋਮੇਂ (ਚਸ਼ਮੇ) ਵਾਲੀ ਨਦੀ ਦਾ ਪ੍ਰਵਾਹ ਸਦਾ ਅਖੁੱਟ ਹੁੰਦਾ ਹੈ। ੪. ਸੰ. ਸੰਗ੍ਯਾ- ਸ਼ਬਦ. ਧੁਨਿ। ੫. ਕਥਨ. ਬਯਾਨ. ਫਰਮਾਨ. "ਬਾਬਰ ਵਾਣੀ ਫਿਰ ਗਈ." (ਆਸਾ ਅਃ ਮਃ ੧) ੬. ਸਰਸ੍ਵਤੀ। ੭. ਦੇਖੋ, ਬਾਣੀ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...