srinkhala, srinkhalāस्रिंखल, स्रिंखला
ਸੰ. शृङखल- शृङ्खला ਸੰਗ੍ਯਾ- ਸੰਗੁਲ. ਸੰਗੁਲੀ. ਜੰਜੀਰ. "ਸ੍ਰੀ ਗੁਰੂ ਚਰਨਸਰੋਜ ਕੀ ਰਜ ਸ੍ਰਿੰਖਲ ਸਮ ਪਾਇ। ਮਨ ਗਯੰਦ ਕੋ ਰੋਕ ਕਰ ਕਹੋਂ ਕਥਾ ਗਤਿਦਾਇ." (ਨਾਪ੍ਰ) ੨. ਦੇਖੋ, ਏਕਾਵਲਿ.
सं. शृङखल- शृङ्खला संग्या- संगुल. संगुली. जंजीर. "स्री गुरू चरनसरोज की रज स्रिंखल सम पाइ। मन गयंद को रोक कर कहों कथा गतिदाइ." (नाप्र) २. देखो, एकावलि.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਸੰਗੁਰੀ....
ਫ਼ਾ. [زنجیِر] ਸੰਗ੍ਯਾ- ਸੰਗਲ. ਲੋਹੇ ਆਦਿ ਧਾਤੁ ਦੀਆਂ ਕੜੀਆਂ ਦਾ ਰੱਸਾ. "ਜੰਜੀਰ ਬਾਧਿਕਰ ਖਰੇ ਕਬੀਰ." (ਭੈਰ ਕਬੀਰ) ੨. ਪਗਬੰਧਨ. ਬੇੜੀ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. शृङखल- शृङ्खला ਸੰਗ੍ਯਾ- ਸੰਗੁਲ. ਸੰਗੁਲੀ. ਜੰਜੀਰ. "ਸ੍ਰੀ ਗੁਰੂ ਚਰਨਸਰੋਜ ਕੀ ਰਜ ਸ੍ਰਿੰਖਲ ਸਮ ਪਾਇ। ਮਨ ਗਯੰਦ ਕੋ ਰੋਕ ਕਰ ਕਹੋਂ ਕਥਾ ਗਤਿਦਾਇ." (ਨਾਪ੍ਰ) ੨. ਦੇਖੋ, ਏਕਾਵਲਿ....
ਸੰਗ੍ਯਾ- ਪਾਦ. ਪਾਈਆ। ੨. ਕ੍ਰਿ ਵਿ- ਪਾਕੇ. ਪ੍ਰਾਪਤ ਕਰਕੇ. "ਚਲੇ ਵਰ ਪਾਇ." (ਗੁਪ੍ਰਸੂ) "ਪਾਇ ਠਗਉਰੀ ਆਪਿ ਭੁਲਾਇਓ." (ਸਾਰ ਮਃ ੫) ੩. ਪੈਂਦਾ ਹੈ. ਪੜਤਾ ਹੈ. "ਜੋ ਪਾਥਰ ਕੀ ਪਾਈ ਪਾਇ." (ਭੈਰ ਕਬੀਰ) ੪. ਸੰ. ਪ੍ਰਾਯ. ਸਮਾਨ. ਤੁੱਲ. "ਤਿਲ ਤਿਲ ਪਾਇ ਰਥੀ ਕਟਡਾਰੇ." (ਪਾਰਸਾਵ) ੫. ਸੰ. ਪ੍ਰਾਯਃ ਵਿਸ਼ੇਸ ਕਰਕੇ ਥੀ। ੬. ਲਗਪਗ. ਕਰੀਬ ਕਰੀਬ. "ਦਸ ਦ੍ਯੋਸ ਪਾਇ ਦਿੱਕੀ ਨਰੈਣ." (ਦੱਤਾਵ) ੭. ਫ਼ਾ. [پائے] ਸੰਗ੍ਯਾ- ਪਾਦ. ਚਰਨ. "ਪਾਇ ਪਰਉ ਗੁਰ ਕੈ ਬਲਿਹਾਰੈ." (ਸੋਰ ਮਃ ੧) "ਪਾਇ ਗਹੇ ਜਬ ਤੇ ਤੁਮਰੇ." (ਰਾਮਾਵ) ੮. ਬੁਨਿਯਾਦ. ਨਿਉਂ "ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ." (ਵਾਰ ਮਾਝ ਮਃ ੧) ੯. ਦ੍ਰਿੜ੍ਹਤਾ. ਮਜਬੂਤ਼ੀ। ੧੦. ਸ਼ਕਤਿ. ਬਲ. "ਤੇਰਾ ਅੰਤੁ ਨ ਪਾਇਆ ਕਹਾ ਪਾਇ?" (ਬਸੰ ਮਃ ੧) ਮੇਰੀ ਕੀ ਸ਼ਕਤੀ ਹੈ?#੧੧ ਬਹਾਨਾ। ੧੨. ਹ਼ੱਦ. ਸੀਮਾ....
ਇੱਕ ਭੱਟ, ਜਿਸ ਦੀ ਰਚਨਾ ਭੱਟਾਂ ਦੇ ਸਵੈਯਾਂ ਵਿੱਚ ਹੈ "ਤਜ ਬਿਕਾਰੁ ਮਨ ਗਯੰਦ." (ਸਵੈਯੇ ਮਃ ੪. ਕੇ) ੨. ਇੱਕ ਦੋਹਰੇ ਦਾ ਭੇਦ. ਦੇਖੋ, ਦੋਹਰੇ ਦਾ ਰੂਪ ੧੦। ੩. ਗਜੇਂਦ੍ਰ. ਗਜਰਾਜ. ਵਡਾ ਹਾਥੀ....
ਸੰਗ੍ਯਾ- ਵਿਘਨ. ਰੁਕਾਵਟ। ੨. ਨਕ਼ਦ ਧਨ। ੩. ਸੰ. ਚਮਕ. ਪ੍ਰਕਾਸ਼। ੪. ਛਿਦ੍ਰ. ਛੇਕ. ਸੂਰਾਖ। ੫. ਨੌਕਾ. ਕਿਸ਼ਤੀ....
ਸੰ. ਸੰਗ੍ਯਾ- ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨. ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ." (ਮਾਝ ਮਃ ੫)...
ਸੰਗ੍ਯਾ- ਇੱਕ ਵਰਣਿਕ ਛੰਦ. ਦੇਖੋ, ਪੰਕਜ ਵਾਟਿਕਾ ਦਾ ਰੂਪ ੨।#੨. ਇੱਕ ਅਰਥਾਲੰਕਾਰ, ਜਿਸਦਾ ਰੂਪ ਹੈ ਪਦਾਂ ਦਾ ਗ੍ਰਹਣ ਅਤੇ ਤ੍ਯਾਗ, ਅਰਥਾਤ ਜੋ ਪਦ ਪਹਿਲਾਂ ਕਥਨ ਕੀਤਾ ਹੈ, ਉਸ ਨੂੰ ਦੁਬਾਰਾ ਕਹਿਣਾ.#ਉਦਾਹਰਣ-#"ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ।#ਤੁਮ ਸਿਉ ਜੋਰਿ ਅਵਰ ਸੰਗਿ ਤੋਰੀ."#(ਸੋਰ ਰਵਿਦਾਸ)#"ਏਕ ਮਰੰਤੇ ਦੋਇ ਮੂਏ, ਦੋਇ ਮਰੰਤਹ ਚਾਰਿ,#ਚਾਰਿ ਮਰੰਤਹ ਛਹ ਮੂਏ, ਚਾਰਿ ਪੁਰਖ ਦੋਇ ਨਾਰਿ."#(ਸ. ਕਬੀਰ)...