shikārapuraशिकारपुर
ਸਿੰਧ ਦਾ ਇੱਕ ਨਗਰ, ਜੋ ਸੱਖਰ ਜਿਲੇ ਵਿੱਚ ਹੈ. ਇਹ ਵਪਾਰ ਦਾ ਪ੍ਰਸਿੱਧ ਅਸਥਾਨ ਹੈ. ਇੱਥੇ ਭਾਈ ਗੁਰੁਦਾਸ ਉਦਾਸੀਨ ਸਾਧੁ ਵਡੀ ਕਰਣੀ ਵਾਲੇ ਹੋਏ ਹਨ, ਜਿਨ੍ਹਾਂ ਦੀ ਖੱਟ ਵਾਲੀ ਧਰਮਸ਼ਾਲਾ ਬਹੁਤ ਮਸ਼ਹੂਰ ਹੈ. ਹੁਣ ਭੀ ਇਸ ਥਾਂ ਗੁਰੁਸਿੱਖੀ ਦਾ ਲੋਕਾਂ ਨੂੰ ਬਹੁਤ ਪ੍ਰੇਮ ਹੈ. ਭਾਈ ਗੁਰੁਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਯਾਯ (पर्याय ) ਭੀ ਲਿਖੇ ਹਨ.
सिंध दा इॱक नगर, जो सॱखर जिले विॱच है. इह वपार दा प्रसिॱध असथान है. इॱथे भाई गुरुदास उदासीन साधु वडी करणी वाले होए हन, जिन्हां दी खॱट वाली धरमशाला बहुत मशहूर है. हुण भी इस थां गुरुसिॱखी दा लोकां नूं बहुत प्रेम है. भाई गुरुदास जी ने गुरू ग्रंथ साहिब जी देपरयाय (पर्याय ) भी लिखे हन.
ਦੇਖੋ, ਸਿੰਧੁ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਸੰਗ੍ਯਾ- ਸਿੰਧੁ ਦੇ ਕਿਨਾਰੇ ਸ਼ਿਕਾਰਪੁਰ ਪਾਸ ਇੱਕ ਨਗਰ, ਜਿਸ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਸਿੱਧ ਅਸਥਾਨ "ਸਾਧਬੇਲਾ"¹ ਹੈ. ਦੇਖੋ, ਬਨਖੰਡੀ....
ਦੇਖੋ, ਵ੍ਯਾਪਾਰ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਕ੍ਰਿ. ਵਿ- ਇਸ ਥਾਂ. ਯਹਾਂ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਦੇਖੋ, ਗੁਰਦਾਸ ੨। ੨. ਸਤਿਗੁਰੂ ਦਾ ਸੇਵਕ....
ਸੰ. उदासीनता. ਉਦਾਸੀਨਤਾ. ਸੰਗ੍ਯਾ- ਉਪਰਾਮਤਾ. ਵਿਰਕ੍ਤਤਾ।#੨. ਨਿਰਾਸਤਾ. "ਉਸ ਦੇ ਮੂੰਹ ਉੱਪਰ ਉਦਾਸੀ ਛਾਈ ਹੋਈ ਹੈ." (ਲੋਕੋ) ੩. ਉਦਾਸੀਨ. ਵਿ- ਉਪਰਾਮ. ਵਿਰਕਤ. "ਗੁਰੁਬਚਨੀ ਬਾਹਰਿ ਘਰਿ ਏਕੋ ਨਾਨਕ ਭਇਆ ਉਦਾਸੀ." (ਮਾਰੂ ਮਃ ੧) ੪. ਸੰਗ੍ਯਾ- ਸਿੱਖ ਕੌਮ ਦਾ ਇੱਕ ਅੰਗ, ਇਹ ਪੰਥ ਬਾਬਾ ਸ੍ਰੀ ਚੰਦ ਜੀ ਤੋਂ ਚੱਲਿਆ ਹੈ, ਜੋ ਸ਼੍ਰੀ ਗੁਰੂ ਨਾਨਕ ਦੇਵ ਦੇ ਵਡੇ ਸੁਪੁਤ੍ਰ ਸਨ. ਬਾਬਾ ਗੁਰੁਦਿੱਤਾ ਜੀ ਇਨ੍ਹਾਂ ਦੇ ਪਹਿਲੇ ਚੇਲੇ ਬਣੇ. ਅੱਗੇ ਇਨ੍ਹਾਂ ਦੇ ਚਾਰ ਸੇਵਕ-#(ੳ) ਬਾਲੂ ਹਸਨਾ. (ਅ) ਅਲਮਸਤ. (ੲ) ਫੂਲਸ਼ਾਹ ਅਤੇ (ਸ) ਗੋਂਦਾ ਅਥਵਾ ਗੋਇੰਦ ਜੀ ਕਰਣੀ ਵਾਲੇ ਸਾਧੁ ਹੋਏ, ਜਿਨ੍ਹਾਂ ਦੇ ਨਾਂਉ ਚਾਰ ਧੂਏਂ ਉਦਾਸੀਆਂ ਦੇ ਪ੍ਰਸਿੱਧ ਹਨ.¹#ਇਨ੍ਹਾਂ ਚਾਰ ਧੂਇਆਂ (ਧੂਣਿਆਂ) ਨਾਲ ਛੀ ਬਖਸ਼ਿਸ਼ਾਂ ਮਿਲਾਕੇ ਦਸਨਾਮੀ ਉਦਾਸੀ ਸਾਧੁ ਕਹੇ ਜਾਂਦੇ ਹਨ. ਛੀ ਬਖਸ਼ਿਸ਼ਾਂ ਇਹ ਹਨ-#(ੳ) ਸੁਥਰੇਸ਼ਾਹੀ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਅ) ਸੰਗਤਸਾਹਿਬੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ.#(ੲ) ਜੀਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਸਾਹਿਬ.#(ਸ) ਬਖਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਜੀ#(ਹ) ਭਗਤ ਭਗਵਾਨੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਕ) ਮੀਹਾਂਸ਼ਾਹੀਏ- ਬਖ਼ਸ਼ਿਸ਼ ਗੁਰੂ ਤੇਗ ਬਹਾਦੁਰ ਸਾਹਿਬ.#ਉਦਾਸੀਆਂ ਦਾ ਲਿਬਾਸ ਮੰਜੀਠੀ ਚੋਲਾ, ਗਲ ਕਾਲੀ ਸੇਲ੍ਹੀ, ਹੱਥ ਤੂੰਬਾ ਅਤੇ ਸਿਰ ਉੱਚੀ ਟੋਪੀ ਹੈ. ਪਹਿਲਾਂ ਇਸ ਮਤ ਦੇ ਸਾਧੂ ਕੇਸ਼ ਦਾੜੀ ਨਹੀਂ ਮੁਨਾਉਂਦੇ ਸਨ, ਪਰ ਹੁਣ ਬਹੁਤ ਜਟਾਧਾਰੀ, ਮੁੰਡਿਤ, ਭਸਮਧਾਰੀ ਨਾਂਗੇ, ਅਤੇ ਗੇਰੂਰੰਗੇ ਵਸਤ੍ਰ ਪਹਿਰਦੇ ਦੇਖੀਦੇ ਹਨ. ਧਰਮਗ੍ਰੰਥ ਸਭ ਦਾ ਸ੍ਰੀ ਗੁਰੂ ਗ੍ਰੰਥਸਾਹਿਬ ਹੈ. ਦੇਖੋ, ਅਖਾੜਾ ਅਤੇ ਮਾਤ੍ਰਾ....
ਵਿ- ਜੋ ਪਰਾਏ ਕਾਰਜ ਨੂੰ ਸਿੱਧ ਕਰੇ. ਉਪਕਾਰੀ। ੨. ਉੱਤਮ. ਸ਼੍ਰੇਸ੍ਠ. ਭਲਾ. ਨੇਕ। ੩. ਮਨੋਹਰ. ਸੁੰਦਰ। ੪. ਕੁਲੀਨ। ੫. ਯੋਗ੍ਯ. ਲਾਇਕ। ੬. ਸੰਗ੍ਯਾ- ਗੁਰੁ ਨਾਨਕ ਦੇਵ. "ਉਤਮ ਸਲੋਕ ਸਾਧੁ ਕੇ ਬਚਨ." (ਸੁਖਮਨੀ) ੭. ਵ੍ਯ- ਧਨ੍ਯ. ਵਾਹਵਾ. ਸ਼ਾਬਾਸ਼। ੮. ਸੰ. ਦੇਖੋ, ਸਾਧ੍ਯ....
ਸੰਗ੍ਯਾ- ਕ੍ਰਿਯਾ. ਕਰਤੂਤ. "ਜਿਹ ਕਰਣੀ ਹੋਵਹਿ ਸਰਮਿੰਦਾ." (ਧਨਾ ਮਃ ੫) ੨. ਘਾਲ. ਮਿਹਨਤ. ਕਮਾਈ. "ਜਹ ਕਰਣੀ ਤਹਿ ਪੂਰੀ ਮਤਿ." (ਸ੍ਰੀ ਮਃ ੧) ੩. ਰਾਜ (ਮਿਅ਼ਮਾਰ) ਦਾ ਇੱਕ ਸੰਦ, ਜੋ ਕਰ (ਹੱਥ) ਦੀ ਸ਼ਕਲ ਦਾ ਹੁੰਦਾ ਹੈ। ੪. ਵਿ- ਕਰਣੀਯ. ਕਰਣ ਲਾਇਕ. "ਕਰਣੀ ਕਾਰ ਧੁਰਹੁ ਫੁਰਮਾਈ." (ਧਨਾ ਛੰਤ ਮਃ ੧) ੫. ਦੇਖੋ, ਕਰਿਣੀ। ੬. ਦੇਖੋ, ਕਰਨੀ ੩....
ਸੰ. खटूवा ਖਟ੍ਵਾ. ਸੰਗ੍ਯਾ- ਮੰਜਾ. ਖਾਟ। ੨. ਵਿਆਹ ਸਮੇਂ ਦੁਲਹਨਿ ਅਤੇ ਦੁਲਹਾ ਨੂੰ ਦਿੱਤਾ ਹੋਇਆ ਸਾਮਾਨ, ਜਿਸ ਦਾ ਮੁੱਖਅੰਗ ਖਾਟ ਹੈ। ੩. ਦੇਖੋ, ਖਟ। ੪. ਸੰ. खट् ਧਾ- ਚਾਹੁਣਾ- ਢੂੰਡਣਾ- ਖੋਜਣਾ। ੫. ਸੰ खट्ट् ਖੱਟ੍. ਧਾ- ਢਕਣਾ- ਘੇਰਨਾ। ੬. ਸੰ. षट्ट् ਸੁੱਟ੍. ਧਾ- ਰਹਿਣਾ- ਜ਼ੋਰ ਕਰਨਾ- ਦੇਣਾ- ਮਾਰਨਾ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰਗ੍ਯਾ- ਧਰ੍ਮਸ਼ਾਲਾ. ਧਰਮਮੰਦਿਰ। ੨. ਬਿਨਾ ਕਰਾਇਆ ਲੈਣ ਦੇ ਜਿਸ ਮਕਾਨ ਵਿੱਚ ਮੁਸਾਫ਼ਿਰਾਂ ਨੂੰ ਨਿਵਾਸ ਦਿੱਤਾ ਜਾਵੇ। ੩. ਸਿੱਖਾਂ ਦਾ ਧਰਮਅਸਥਾਨ, ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥਸਾਹਿਗਬ ਜੀ ਦਾ ਪ੍ਰਕਾਸ਼ ਹੋਵੇ, ਅਤਿਥਿ ਨੂੰ ਨਿਵਾਸ ਅਤੇ ਅੰਨ ਮਿਲੇ, ਅਰ ਵਿਦ੍ਯਾ ਸਿਖਾਈ ਜਾਵੇ. "ਮੈ ਬਧੀ ਸਚੁ ਧਰਮਸਾਲ ਹੈ। ਗੁਰਸਿਖਾਂ ਲਹਦਾ ਭਾਲਿਕੈ." (ਸ੍ਰੀ ਮਃ ੫. ਪੈਪਾਇ) "ਮੋਹਿ ਨਿਰਗੁਣ ਦਿਚੈ ਥਾਉ ਸੰਤਧਰਮਸਾਲੀਐ." (ਵਾਰ ਗੂਜ ੨. ਮਃ ੫) ਦੇਖੋ, ਗੁਰਦੁਆਰਾ ੩। ੪. ਧਰਮ ਕਮਾਉਣ ਦੀ ਥਾਂ. "ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮਸਾਲ" (ਜਪੁ) ੫. ਜਿਲੇ ਕਾਂਗੜੇ ਵਿੱਚ ਇੱਕ ਪਹਾੜੀ ਸਟੇਸ਼ਨ, ਜੋ ਹੁਣ ਜਿਲੇ ਦਾ ਪ੍ਰਧਾਨ ਨਗਰ ਹੈ. ਪਹਿਲਾਂ ਇੱਥੇ ਇੱਕ ਧਰਮਸਾਲਾ ਮੁਸਾਫ਼ਿਰਾਂ ਲਈ ਸੀ, ਜਿਸ ਤੋਂ ਸਟੇਸ਼ਨ ਦਾ ਇਹ ਨਾਉਂ ਹੋਗਿਆ. ਧਰਮਸਾਲਾ ਦੀ ਬਲੰਦੀ ੭੧੧੨ ਫੁਟ ਹੈ ਅਰ ਕਾਂਗੜੇ ਤੋਂ ੧੬. ਮੀਲ ਉੱਤਰ ਪੂਰਵ ਹੈ. ਰੇਲਵੇ ਸਟੇਸ਼ਨ ਪਠਾਨਕੋਟ ਤੋਂ ੫੨ ਮੀਲ, ਅਤੇ ਕਾਂਗੜਾਵੈਲੀ ਰੇਲਵੇ ਦੇ ਸਟੇਸ਼ਨ "ਧਰਮਸਾਲਾ ਰੋਡ" ਤੋਂ ੧੦- ੧੧ ਮੀਲ ਦੀ ਵਿੱਥ ਤੇ ਹੈ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਅ਼. [مشہوُر] ਮਸ਼ਹੂਰ. ਵਿ- ਸ਼ੁਹਰਤ ਵਾਲਾ. ਪ੍ਰਸਿੱਧ. "ਆਬਾਦਾਨੁ ਸਦਾ ਮਸਹੂਰ." (ਗਉ ਰਵਿਦਾਸ)...
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. प्रेमन. ਸੰਗ੍ਯਾ- ਪਿਆਰ ਦਾ ਭਾਵ. ਸਨੇਹ. "ਪ੍ਰੇਮ ਕੇ ਸਰ ਲਾਗੇ ਤਨ ਭੀਤਰਿ." (ਸੋਰ ਮਃ ੪) "ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ." (ਅਕਾਲ) ੨. ਵਾਯੁ. ਪਵਨ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ग्रन्थ ਸੰਗ੍ਯਾ- ਗੁੰਫਨ. ਗੁੰਦਣਾ। ੨. ਪੁਸ੍ਤਕ (ਕਿਤਾਬ), ਜਿਸ ਵਿੱਚ ਮਜਮੂੰਨ ਗੁੰਦੇ ਗਏ ਹਨ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਸੰ. ਪਰ੍ਯਾਯ. ਸੰਗ੍ਯਾ- ਸਮਾਨ ਅਰਥ ਵਾਚੀ ਸ਼ਬਦ. ਜੈਸੇ ਆਬ ਜਲ, ਅਗਨਿ ਆਤਿਸ਼, ਹਵਾ ਪਵਨ ਵਾਯੁ ਆਦਿ। ੨. ਅਵਸਰ. ਮੌਕਾ। ੩. ਕ੍ਰਮ. ਸਿਲਸਿਲਾ। ੪. ਇੱਕ ਅਰਥਾਲੰਕਾਰ. ਜਿੱਥੇ ਕ੍ਰਮ ਪੂਰਵਕ ਅਨੇਕ ਵਸਤਾਂ ਦਾ ਇੱਕ ਹੀ ਆਸਰਾ ਵਰਣਨ ਕਰੀਏ, ਉੱਥੇ "ਪਰਯਾਯ" ਅਲੰਕਾਰ ਹੁੰਦਾ ਹੈ.#ਹੋਇ ਅਨੇਕੋ ਆਸ਼੍ਰਯ ਏਕ,#ਕ੍ਰਮ ਸੋਂ ਕਹਿਂ ਪਰਯਾਯ ਵਿਬੇਕ.#(ਗਰਬਗੰਜਨੀ)#ਉਦਾਹਰਣ-#ਹਉਮੈ ਤ੍ਰਿਸਨਾ ਸਭ ਅਗਨਿ ਬੁਝਈ,#ਬਿਨਸੇ ਕ੍ਰੋਧ ਖਿਮਾ ਗਹਿਲਈ.#(ਗਉ ਅਃ ਮਃ ੩)#ਦੁੱਖ ਬਿਨਸੇ ਸੁਖ ਕੀਓ ਬਿਸਰਾਮ." (ਗਉ ਕਬੀਰ)#ਕਟੁ ਬੋਲ ਗਏ ਬਸੇ ਮੀਠੇ ਬੈਨ ਰਸਨਾ ਮੇ#ਨੈਨ ਤ੍ਯਾਗ ਚਪਲਤਾ ਗਹੀ ਅਬ ਲਾਜ ਹੈ.#(ਅ) ਕਿਸੇ ਇੱਕ ਵਸਤੁ ਦਾ ਇੱਕ ਅਸਥਾਨ ਨੂੰ ਤ੍ਯਾਗਕੇ ਦੂਜੇ ਥਾਂ ਨਿਵਾਸ ਕਰਨਾ, ਐਸਾ ਕਥਨ ਪਰਯਾਯ ਦਾ ਦੂਜਾ ਰੂਪ ਹੈ.#ਇੱਕ ਥਾਂਉ ਨੂੰ ਛੱਡਕੇ ਦੂਜੇ ਥਾਂ ਠਹਿਰਾਯ,#ਇਸ ਨੂੰ ਭੀ ਕਵਿ ਆਖਦੇ ਭੇਦ ਇੱਕ ਪਰਯਾਯ.#ਉਦਹਾਰਣ#ਸੁਧਾ ਸੁਰਪੁਰਿ ਤ੍ਯਾਗ ਵਸ੍ਯੋ ਸੰਤਰਸਨਾ ਪੈ#ਵਿਖ ਸ਼ਿਵਕੰਠ ਤ੍ਯਾਗ ਨੀਚਜੀਭ ਪੈ ਵਸ੍ਯੋ....