saharīसहरी
ਦੇਖੋ, ਸਰਘੀ। ੨. ਸ਼ਹਰ ਵਿੱਚ ਰਹਿਣ ਵਾਲਾ. ਸ਼ਹਰੀ. ਨਾਗਰ. ਦੇਖੋ, ਹਮਸਹਰੀ.
देखो, सरघी। २. शहर विॱच रहिण वाला. शहरी. नागर. देखो, हमसहरी.
ਅ਼. [سحری] ਸਹ਼ਰੀ. ਪਹਿ ਫਟਣ ਤੋਂ ਪਹਿਲਾਂ ਕੀਤਾ ਭੋਜਨ. ਦੇਖੋ, ਰਮਜਾਨ. ੨....
ਫ਼ਾ. [شہر] ਸ਼ਹਰ. ਸੰਗ੍ਯਾ- ਨਗਰ. ਪੱਤਨ। ੨. ਅ਼. ਮਹੀਨਾ. ਮਾਸ। ੩. ਅ਼. [سحر] ਸਹ਼ਰ. ਪ੍ਰਾਤਹਕਾਲ. ਭੋਰ. ਤੜਕਾ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਸਰਘੀ। ੨. ਸ਼ਹਰ ਵਿੱਚ ਰਹਿਣ ਵਾਲਾ. ਸ਼ਹਰੀ. ਨਾਗਰ. ਦੇਖੋ, ਹਮਸਹਰੀ....
ਸੰ. ਵਿ- ਨਗਰ ਦਾ. ਸ਼ਹਰੀ. "ਨਾਗਜਰਨਾ! ਮੇਰੀ ਜਾਤਿ ਬਿਖਿਆਤ ਚੰਮਾਰੰ." (ਮਲਾ ਰਵਿਦਾਸ) ੨. ਚਤੁਰ. ਸਭ੍ਯ. ਨਿਪੁਣ. "ਉਧਰੁ ਹਰਿ ਨਾਗਰ!" (ਸੂਹੀ ਅਃ ਮਃ ੫) ੩. ਸੰਗ੍ਯਾ- ਧਨ੍ਵੰਤਰਿ, ਜੋ ਮਹਾਨ ਚਤੁਰ ਹੈ. "ਕਲਪਤਰੁ ਸਿਖਰਿ ਸੁ ਨਾਗਰ ਨਦੀਚੇ ਨਾਥੰ." (ਧਨਾ ਤ੍ਰਿਲੋਚਨ) ੪. ਸੁੰਢ, ਸ਼ੁੰਠਿ। ੫. ਗੁਜਰਾਤੀ ਬ੍ਰਾਹਮਣਾਂ ਦੀ ਇੱਕ ਜਾਤਿ। ੬. ਨ- ਅਗ੍ਰ. ਵਿ- ਜੋ ਵਧੇ ਨਹੀਂ. "ਨਨ ਨਾਗਰੀ ਕੇ ਹ੍ਵੈ ਨਾਗਰ." (ਗੁਪ੍ਰਸੂ) ਸੁੰਦਰ ਇਸਤ੍ਰੀ ਦੇ ਨੇਤ੍ਰ ਵਧਕੇ ਨਹੀਂ ਹੋ ਸਕਦੇ, ਭਾਵ- ਘਟੀਆ ਹਨ। ੭. ਉੱਤਮ. ਸ਼੍ਰੇਸ੍ਠ ਬੋਧਕ ਭੀ ਨਾਗਰ ਸ਼ਬਦ ਆਇਆ ਹੈ. "ਟੂਟੀ ਨਾਗਰ ਲਜੁ." (ਸ. ਕਬੀਰ) ਉਮਰਰੂਪ ਉੱਤਮ ਰੱਸੀ ਟੁੱਟੀ....
ਵਿ- ਉਸੇ ਸ਼ਹਿਰ ਵਿੱਚ ਰਹਿਣ ਵਾਲਾ. ਫ਼ਾ. [ہم شہری] "ਜੋ ਹਮਸਹਰੀ ਸੋ ਮੀਤੁ ਹਮਾਰਾ." (ਗਉ ਰਵਿਦਾਸ) ਜੋ ਸਾਡੇ ਨਗਰ (ਬੇਗਮਪੁਰ) ਵਿੱਚ ਰਹਿੰਦਾ ਹੈ ਉਹ ਸਾਡਾ ਮਿਤ੍ਰ ਹੈ....