saraghīसरघी
ਅ਼. [سحری] ਸਹ਼ਰੀ. ਪਹਿ ਫਟਣ ਤੋਂ ਪਹਿਲਾਂ ਕੀਤਾ ਭੋਜਨ. ਦੇਖੋ, ਰਮਜਾਨ. ੨.
अ़. [سحری] सह़री. पहि फटण तों पहिलां कीता भोजन. देखो, रमजान. २.
ਦੇਖੋ, ਪਹ। ੨. ਵ੍ਯ- ਪਾਸ. ਕੋਲ. "ਜਿਸ ਮਾਨੁਖ ਪਹਿ ਕਰਉ ਬੇਨਤੀ." (ਗੂਜ ਮਃ ੫) "ਇਹੁ ਤਨੁ ਵੇਚੀ ਸੰਤ ਪਹਿ." (ਆਸਾ ਛੰਤ ਮਃ ੫) ੩. ਪ੍ਰਤ੍ਯ- ਤੇਂ. ਸੇ. ਤੋਂ. "ਤੋ ਪਹਿ ਦੁਗਣੀ ਮਜੂਰੀ ਦੈਹਉ."(ਸੋਰ ਨਾਮਦੇਵ) ਤੇਰੇ ਨਾਲੋਂ ਦੂਣੀ ਮਜ਼ਦੂਰੀ ਦੈਹੋਂ....
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰਗ੍ਯਾ- ਖਾਣ ਯੋਗ੍ਯ ਪਦਾਰਥ. (ਭੁਜ੍ ਧਾ) ਭੋਗਣਾ, ਖਾਣਾ. "ਭੋਜਨ ਭਾਉ ਨ ਠੰਢਾ ਪਾਣੀ." (ਵਡ ਅਲਾਹਣੀ ਮਃ ੧) ਵਿਦ੍ਵਾਨਾਂ ਨੇ ਭੋਜਨ ਦੇ ਭੇਦ ਪੰਜ ਲਿਖੇ ਹਨ-#(ੳ) ਭਕ੍ਸ਼੍ਯ, ਜੋ ਦੰਦ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ਅ) ਭੋਜ੍ਯ, ਜੋ ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ੲ) ਲੇਹ੍ਯ, ਜੋ ਜੀਭ ਨਾਲ ਚੱਟਿਆ ਜਾਵੇ,#(ਸ) ਪੇਯ, ਜੋ ਪੀਤਾ ਜਾਵੇ.#(ਹ) ਚੋਸ਼੍ਯ, ਜੋ ਚੂਸਿਆ ਜਾਵੇ. ਜਿਸ ਦਾ ਰਸ ਚੂਸਕੇ ਫੋਗ ਥੁੱਕਿਆ ਜਾਵੇ.¹ ਦੇਖੋ, ਛਤੀਹ ਅੰਮ੍ਰਿਤ.#ਵਿਦ੍ਵਾਨਾਂ ਨੇ ਭੋਜਨ ਦੇ ਤਿੰਨ ਭੇਦ ਹੋਰ ਭੀ ਕੀਤੇ ਹਨ- ਸਾਤਿਕ, ਰਾਜਸਿਕ ਅਤੇ ਤਾਮਸਿਕ. ਚਾਵਲ ਦੁੱਧ ਘੀ ਸਾਗ ਜੌਂ ਆਦਿਕ ਸਾਤ੍ਵਿਕ ਹਨ. ਖੱਟੇ ਚਰਪਰੇ ਮਸਾਲੇਦਾਰ ਰਾਜਸਿਕ ਹਨ. ਬੇਹੇ ਬੁਸੇਹੋਏ ਅਤੇ ਰੁੱਖੇ ਤਾਮਸਿਕ ਹਨ....
ਅ਼. [رمضان] ਰਮਜਾਨ. ਵਿ- ਜਲਾਉਣ ਵਾਲਾ. ਭਾਵ, ਪਾਪਾਂ ਦਾ ਨਾਸ਼ਕ। ੨. ਸੰਗ੍ਯਾ- ਹਿਜਰੀ ਸਾਲ ਦਾ ਨੌਵਾਂ ਮਹੀਨਾ. ਇਸ ਮਹੀਨੇ ਵਿੱਚ ਵ੍ਰਤ ਰੱਖਣਾ ਇਸਲਾਮ ਦਾ ਧਾਰਮਿਕ ਨਿਯਮ ਹੈ. ਮਿਸ਼ਕਾਤ ਵਿੱਚ ਲਿਖਿਆ ਹੈ ਕਿ ਹ਼ਜਰਤ ਮੁਹ਼ੰਮਦ ਦਾ ਬਚਨ ਹੈ ਕਿ- "ਰਮਜਾਨ ਵਿੱਚ ਸ੍ਵਰਗ ਦੇ ਦਰਵਾਜ਼ੇ ਖੁਲੇ ਅਤੇ ਨਰਕ ਦੇ ਬੰਦ ਰਹਿਂਦੇ ਹਨ, ਅਰ ਇਸ ਮਹੀਨੇ ਸ਼ੈਤਾਨ ਦੇ ਪੈਰਾਂ ਵਿੱਚ ਬੰਧਨ ਪਾਕੇ ਕ਼ੈਦ ਰੱਖਿਆ ਜਾਂਦਾ ਹੈ. ਰਮਜਾਨ ਵਿੱਚ ਰੋਜ਼ਾ ਰੱਖਣ ਵਾਲੇ ਦੇ ਪਾਪ ਬਖ਼ਸ਼ੇ ਜਾਂਦੇ ਹਨ."#ਕ਼ੁਰਾਨ ਦੀ ਸੂਰਤ ਬਕਰਹ ਦੀ ੧੮੩ ਆਯਤ ਤੋਂ ੧੮੭ ਆਯਤ ਤੀਕ ਰੋਜ਼ੇ ਦਾ ਖ਼ਾਸ ਹੁਕਮ ਹੈ. ਇਸ ਵਿੱਚ ਇਹ ਭੀ ਦੱਸਿਆ ਹੈ ਕਿ ਜੋ ਰੋਗੀ ਹੋਵੇ ਜਾਂ ਸਫਰ ਕਰਦਾ ਹੋਵੇ, ਓਹ ਜਿਤਨੇ ਦਿਨ ਰਮਜਾਨ ਵਿੱਚ ਵ੍ਰਤ ਨਾ ਰਖ ਸਕੇ, ਉਤਨੇ ਦਿਨ ਹੋਰ ਮਹੀਨੇ ਵਿੱਚ ਵ੍ਰਤ ਰੱਖਕੇ ਗਿਣਤੀ ਪੂਰੀ ਕਰ ਦੇਵੇ.#ਪਹਿ ਫਟਣ ਦੇ ਸਮੇਂ ਤੋਂ ਲੈਕੇ ਸੂਰਜ ਛਿਪਣ ਤੀਕ ਰਮਜਾਨ ਦੇ ਦਿਨਾਂ ਵਿੱਚ ਅੰਨ ਜਲ ਦਾ ਤਿਆਗ ਕੀਤਾ ਜਾਂਦਾ ਹੈ. ਦਸਵੇਂ ਮਹੀਨੇ ਦਾ ਚੰਦ ਦੇਖਕੇ ਵ੍ਰਤ ਦੀ ਸਮਾਪਤੀ ਹੁੰਦੀ ਹੈ.#ਰਮਜਾਨ ਵਿੱਚ ਹਰ ਰੋਜ਼ ਰਾਤ ਦੀ ਨਮਾਜ ਪਿੱਛੋਂ ਵੀਹ ਰਕਾਤਾਂ ਦਾ ਪੜ੍ਹਨਾ ਜਰੂਰੀ ਹੈ, ਜਿਨ੍ਹਾਂ ਦੀ ਸੰਗ੍ਯਾ "ਤਰਾਵੀਹ਼" [تراویح] ਹੈ.#ਗਰਭਵਤੀ ਇਸਤ੍ਰੀ, ਬੱਚੇ ਨੂੰ ਚੁੰਘਾਉਂਣ ਵਾਲੀ ਅਰ ਛੋਟੀ ਉਮਰ ਦੇ ਬਾਲ ਨੂੰ ਇਸ ਵ੍ਰਤ ਤੋਂ ਮੁਆ਼ਫ਼ੀ ਹੈ. ਰਮਜਾਨ ਦੀ ਸਤਾਈਵੀਂ ਰਾਤ "ਲੈਲਤੁਲ ਮੁਬਾਰਕ" [لیلتہاُلمُبارک] ਅਥਵਾ "ਲੈਲਤੁਲਕ਼ਦਰ" [لیلتہاُلقڈر] ਆਖੀ ਜਾਂਦੀ ਹੈ. ਇਸ ਰਾਤ ਨੂੰ ਕ਼ੁਰਾਨ "ਲੌਹ਼ਮਹ਼ਿਫ਼ੂਜ"¹ ਤੋਂ ਹੇਠਲੇ ਆਸਮਾਨ ਪੁਰ ਉਤਾਰਿਆ ਗਿਆ ਸੀ. ਇਸ ਰਾਤ ਵਿੱਚ ਜਾਗ ਕੇ. ਕ਼ੁਰਾਨ ਪੜ੍ਹਨਾ ਵਿਧਾਨ ਹੈ. ਕਈ ਆਖਦੇ ਹਨ ਕਿ ਇਹ ਰਾਤ ਰਮਜਾਨ ਵਿੱਚ ਤਾਂ ਜਰੂਰ ਆਉਂਦੀ ਹੈ, ਪਰ ਪਤਾ ਨਹੀਂ ਕਿ ਰਾਤ ਕੇਹੜੀ ਹੈ. ਕਿਉਂਕਿ ਕ਼ੁਰਾਨ ਵਿੱਚ ਖ਼ਾਸ ਗਿਣਤੀ ਦੀ ਰਾਤ ਨਹੀਂ ਦੱਸੀ. "ਕਾਜੀ ਮਹ ਰਮਜਾਨਾ." (ਪ੍ਰਭਾ ਕਬੀਰ) ਕਾਜੀ ਰਮਜਾਨ ਦਾ ਮਹੀਨਾ ਵ੍ਰਤ ਰਖਦੇ ਹਨ। ੩. ਔਰੰਗਜ਼ੇਬ ਦੀ ਫ਼ੌਜ ਦਾ ਇੱਕ ਸਰਦਾਰ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦੇ ਤੀਰ ਨਾਲ ਆਨੰਦਪੁਰ ਦੇ ਤੀਜੇ ਜੰਗ ਵਿੱਚ ਮੋਇਆ....