shahatīraशहतीर
ਫ਼ਾ. [ثہتیر] ਵਡਾ ਤੀਰ. ਲੰਮਾ ਅਤੇ ਮੋਟਾ ਬਾਲਾ. ਬੀਮ. ਸ਼ਤੀਰ.
फ़ा.[ثہتیر] वडा तीर. लंमा अते मोटा बाला. बीम. शतीर.
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰ. तीर. ਧਾ- ਪੂਰਨ ਕਰਨਾ, ਪਾਰ ਲਾਉਣਾ। ੨. ਸੰਗ੍ਯਾ- ਨਦੀ ਦਾ ਕਿਨਾਰਾ. ਕੰਢਾ. ਤਟ. ਪਾਣੀ ਦੀ ਧਾਰ ਤੋਂ ਪੰਜਾਹ ਹੱਥ ਤੀਕ ਦਾ ਅਸਥਾਨ. "ਗੰਗਾ ਤੀਰ ਜੁ ਘਰੁ ਕਰਹਿ." (ਸ. ਕਬੀਰ) ੨. ਕ੍ਰਿ. ਵਿ- ਪਾਸ. ਨੇੜੇ. "ਨਾ ਲਾਗੈ ਜਮ ਤੀਰ." (ਸ੍ਰੀ ਅਃ ਮਃ ੧) ੩. ਸੰ. ਤੀਰੁ. ਸ਼ਿਵ ਦੀ ਸ੍ਤੁਤਿ. "ਕਾਹੂ ਤੀਰ ਕਾਹੂ ਨੀਰ ਕਾਹੂ ਬੇਦਬੀਚਾਰ." (ਗਉ ਮਃ ੫) ਕਿਸੇ ਨੂੰ ਸ਼ਿਵਭਗਤਿ, ਕਿਸੇ ਨੂੰ ਤੀਰਥਸੇਵਨ, ਕਿਸੇ ਨੂੰ ਵੇਦਾਭ੍ਯਾਸ ਦਾ ਪ੍ਰੇਮ ਹੈ। ੪. ਫ਼ਾ. [تیر] ਸੰਗ੍ਯਾ- ਵਾਣ. ਸ਼ਰ. ਸੰ. ਤੀਰਿਕਾ. "ਮੇਰੈ ਮਨਿ ਪ੍ਰੇਮ ਲਗੇ ਹਰਿ ਤੀਰ." (ਗੌਡ ਮਃ ੪) ੫. ਗੋਲੀ. "ਤੁਫੰਗ ਕੈਸੇ ਤੀਰ ਹੈਂ" (ਰਾਮਾਵ) ੬. ਗਜ਼। ੭. ਤੱਕੜੀ ਦੀ ਡੰਡੀ। ੮. ਸ਼ਤੀਰ. ਬਾਲਾ। ੯. ਪਾਰਾ। ੧੦. ਬਿਜਲੀ। ੧੧. ਸ਼ੋਭਾ। ੧੨. ਹਲ ਦਾ ਫਾਲਾ। ੧੩. ਕ੍ਰੋਧ....
ਵਿ- ਦੇਖੋ, ਲੰਬਾ। ੨. ਦੀਰਘ. "ਸੋਹਣੇ ਨਕ, ਜਿਨ ਲੰਮੜੇ ਵਾਲਾ." ਵਡ ਛੰਤ ਮਃ ੧) "ਲੰਮਾ ਨਕ ਕਾਲੇ ਤੇਰੇ ਨੈਣ." (ਮਲਾ ਮਃ ੧) ੩. ਦੇਖੋ, ਲੰਮਾ ਦੇਸ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਪੁਸ. ਸ੍ਥੁਲ. ਭਾਰੀ. ਮੁਟਿਆਈ ਵਾਲਾ। ੨. ਵਡਾ. "ਮੋਟਉ ਠਾਕੁਰ ਮਾਣ." (ਮਃ ੧. ਵਾਰ ਮਾਰੂ ੧) "ਮੋਟਾ ਨਾਉ ਧਰਾਈਐ." (ਮਾਰੂ ਅਃ ਮਃ ੧) ੩. ਡਿੰਗ. ਧਨੀ. ਦੌਲਤਮੰਦ....
ਸ਼੍ਰੀ ਗੁਰੂ ਨਾਨਕਦੇਵ ਦਾ ਅਨੰਨ ਸਿੱਖ, ਚੰਦ੍ਰਭਾਨੁ ਸੰਧੂ ਜੱਟ ਦਾ ਸੁਪੁਤ੍ਰ ਭਾਈ ਬਾਲਾ, ਜੋ ਤਲਵੰਡੀ (ਨਾਨਕਿਆਨੇ) ਦਾ ਵਸਨੀਕ ਸੀ. ਜਨਮ ਸਾਖੀ ਅਤੇ ਗੁਰੁ ਨਾਨਕਪ੍ਰਕਾਸ਼ ਅਨੁਸਾਰ ਇਹ ਗੁਰੂ ਸਾਹਿਬ ਦੇ ਨਾਲ ਸਾਰੇ ਸਫਰਾਂ ਵਿੱਚ ਰਿਹਾ, ਅਰ ਗੁਰੂ ਅੰਗਦਸਾਹਿਬ ਨੂੰ ਇਸੇ ਨੇ ਹੀ ਗੁਰੂ ਨਾਨਕਦੇਵ ਦੀ ਕਥਾ ਸੁਣਾਈ, ਜਿਸ ਨੂੰ ਭਾਈ ਪੈੜੇ ਨੇ ਲਿਖਿਆ ਹੈ.¹ ਇਸੇ ਪੋਥੀ ਦਾ ਨਾਮ ਭਾਈ ਬਾਲੇ ਵਾਲੀ ਸਾਖੀ ਹੈ, ਜਿਸ ਦਾ ਹੁਣ ਬਿਗੜਿਆ ਹੋਇਆ ਰੂਪ ਅਨੇਕ ਵਾਰ ਛਪਿਆ ਹੈ. ਭਾਈ ਬਾਲੇ ਦੀ ਉਮਰ ਗੁਰੂ ਨਾਨਕਦੇਵ ਤੋਂ ਤਿੰਨ ਵਰ੍ਹੇ ਵਡੀ ਲਿਖੀ ਹੈ, ਇਸ ਹਿਸਾਬ ਸੰਮਤ ੧੫੨੩ ਵਿੱਚ ਭਾਈ ਬਾਲਾ ਜਨਮਿਆ. ਇਸ ਦਾ ਦੇਹਾਂਤ ਸੰਮਤ ੧੬੦੧ ਵਿੱਚ ਖਡੂਰ ਹੋਇਆ. ਗੁਰੂ ਅੰਗਦਦੇਵ ਨੇ ਆਪਣੇ ਹੱਥੀਂ ਸਸਕਾਰ ਕੀਤਾ. ਦੇਖੋ, ਖਡੂਰ। ੨. ਸ਼੍ਰੀ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ, ਜੋ ਮਰਵਾਹਾ ਜਾਤਿ ਦਾ ਸੀ. ਇਸ ਨੇ ਅਮ੍ਰਿਤਸਰ ਜੀ ਬਣਨ ਸਮੇਂ ਵਡੀ ਸੇਵਾ ਕੀਤੀ। ੩. ਝਿੰਗਣ ਜਾਤਿ ਦਾ ਬ੍ਰਾਹਮਣ, ਜੋ ਅਰਜਨਦੇਵ ਦਾ ਸਿੱਖ ਹੋਕੇ ਸਿੱਖਮਤ ਦਾ ਪ੍ਰਸਿੱਧ ਪ੍ਰਚਾਰਕ ਹੋਇਆ। ੪. ਭੰਡਾਰੀ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋ ਕੇ ਪਰੋਪਕਾਰੀ ਅਤੇ ਉਪਦੇਸ਼ਕ ਹੋਇਆ। ੫. ਛੱਤ ਦੀ ਚੌਕੋਣ, ਸਿੱਧੀ ਅਤੇ ਲੰਮੀ ਲਕੜੀ। ੬. ਕੰਨਾ ਦਾ ਗਹਿਣਾ. ਤੁੰਗਲ। ੭. ਮੱਲਾਂ ਦਾ ਵਰਜ਼ਿਸ਼ ਕਰਨ ਵੇਲੇ ਦਿੱਤਾ ਗੇੜਾ. ਮੂੰਗਲੀ ਦਾ ਚਕ੍ਰ. "ਬਾਰ ਬਾਰ ਬਹੁ ਬਾਲੇ ਦੈ ਹੈ." (ਗੁਪ੍ਰਸੂ) ੮. ਸੰ. ਬਾਲਾ. ਲੜਕੀ. ਕੰਨ੍ਯਾ. "ਠਾਢੀ ਹੁਤੀ ਬ੍ਰਿਖਭਾਨੁ ਕੀ ਬਾਲਾ." (ਕ੍ਰਿਸਨਾਵ) ੯. ਜਵਾਨ ਇਸਤ੍ਰੀ. "ਥਰਹਰ ਕੰਪੈ ਬਾਲਾ ਜੀਉ." (ਸੂਹੀ ਕਬੀਰ)#ਦੇਸ਼ ਤਜ ਬਨ ਮੇ ਬਨਾਈ ਹੈ ਪਰਨਸਾਲਾ#ਚਾਹਤ ਨ ਕ੍ਯੋਂ ਹੂੰ ਮਨ ਚਾਰੁ ਚਿਤ੍ਰਸ਼ਾਲਾ ਕੋ,#ਦੇਹ ਤੇ ਦੁਸ਼ਾਲਾ ਕਰ ਦੀਨੇ ਦ੍ਰਤ ਦੂਰ, ਦੇਖੋ!#ਰੰਜਿ ਬਿਭੂਤ ਪੂਤ ਓਢੇ ਮ੍ਰਿਗਛਾਲਾ ਕੋ,#ਕਹੈ "ਤੋਖਹਰਿ" ਹੈ ਨ ਭੋਜਨ ਰਸਾਲਾ ਰੁਚਿ#ਸਹਿਤ ਬਿਸਾਲਾ ਹੈ ਕਸਾਲਾ ਘਾਮ ਪਾਲਾ ਕੋ,#ਆਂਗੁਰੀ ਪੈ ਛਾਲਾ ਪਰੇ ਫੇਰ ਫੇਰ ਮਾਲਾ, ਤਊ#ਮਨ ਮਤਵਾਲਾ ਨਾਹਿ ਭੂਲੇ ਮੁਖ ਬਾਲਾ ਕੋ. ੧੦. ਬਾਲ (ਬਾਲਕ) ਦਾ ਬਹੁਵਚਨ. ਬਾਲਾਃ "ਗੁਣੰਤ ਗੁਣੀਆ ਸੁਣੰਤ ਬਾਲਾ." (ਸਹਸ ਮਃ ੫) ਭਾਵ ਵਿਦਿਯਾਰਥੀ ਜਿਗਆਸੂ ੧੧. ਵਿ- ਬਾਲ੍ਯ ਅਵਸ੍ਥਾ ਵਾਲਾ. "ਓਹ ਨ ਬਾਲਾ ਬੂਢਾ ਭਾਈ." (ਆਸਾ ਮਃ ੫) ੧੨. ਵਾਨ. ਵਾਲਾ. "ਪਿਰੁ ਰਲੀਆਲਾ ਜੋਬਨੁ ਬਾਲਾ." (ਵਡ ਛੰਤ ਮਃ ੩) ੧੩. ਯੁਵਾ ਜਰਾ ਰਹਿਤ. "ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ." (ਗਉ ਅਃ ਮਃ ੧) ੧੪. ਫ਼ਾ. [بالا] ਸ਼ਿਰੋਮਣਿ. ਪ੍ਰਧਾਨ। ੧੫. ਉੱਚਾ....
ਫ਼ਾ. [بیم] ਸੰਗ੍ਯਾ- ਡਰ. ਭਯ। ੨. ਅੰ. Beam ਸ਼ਹਤੀਰ. ਲੱਠਾ। ੩. ਚਮਕ. ਪ੍ਰਕਾਸ਼....
ਦੇਖੋ, ਸ਼ਹਤੀਰ....