vachhaवॱछ
ਸੰ. वक्षस्. ਸੰਗ੍ਯਾ- ਛਾਤੀ। ੨. ਰਿਦਾ. ਮਨ. "ਵੱਛ ਸ੍ਵੱਛ ਮਹਿ ਗੁਨਿਯੇ." (ਨਾਪ੍ਰ) ੩. ਵਤਸ (ਬੱਚੇ) ਦੀ ਥਾਂ ਭੀ ਵੱਛ ਸ਼ਬਦ ਆਇਆ ਹੈ. "ਅੱਛ ਵੱਛ ਹਨਐ ਸਪੱਛ." (ਅਕਾਲ) ਅਕ੍ਸ਼੍ (ਗਰੁੜਾਦਿਕ) ਦੇ ਬੱਚੇ ਪੰਖ ਸਹਿਤ ਹੋਕੇ.
सं. वक्षस्. संग्या- छाती। २. रिदा. मन. "वॱछ स्वॱछ महि गुनिये." (नाप्र) ३. वतस (बॱचे) दी थां भी वॱछ शबद आइआ है. "अॱछ वॱछ हनऐ सपॱछ." (अकाल) अक्श् (गरुड़ादिक) दे बॱचे पंख सहित होके.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਸੀਨਾ. ਵਕ੍ਸ਼੍ਸ੍ਥਲ. Thorax. "ਛਾਤੀ ਸੀਤਲ ਮਨ ਸੁਖੀ." (ਬਾਵਨ)...
ਦੇਖੋ, ਹ੍ਰਿਦਯ ਅਤੇ ਰਿਦ....
ਸੰ. वक्षस्. ਸੰਗ੍ਯਾ- ਛਾਤੀ। ੨. ਰਿਦਾ. ਮਨ. "ਵੱਛ ਸ੍ਵੱਛ ਮਹਿ ਗੁਨਿਯੇ." (ਨਾਪ੍ਰ) ੩. ਵਤਸ (ਬੱਚੇ) ਦੀ ਥਾਂ ਭੀ ਵੱਛ ਸ਼ਬਦ ਆਇਆ ਹੈ. "ਅੱਛ ਵੱਛ ਹਨਐ ਸਪੱਛ." (ਅਕਾਲ) ਅਕ੍ਸ਼੍ (ਗਰੁੜਾਦਿਕ) ਦੇ ਬੱਚੇ ਪੰਖ ਸਹਿਤ ਹੋਕੇ....
ਦੇਖੋ, ਸੁੱਛ....
ਕ੍ਰਿ. ਵਿ- ਵਿੱਚ. ਅੰਦਰ. ਮੇਂ. "ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮ." (ਸੁਖਮਨੀ) ੨. ਸੰ. ਸੰਗ੍ਯਾ- ਪ੍ਰਿਥਿਵੀ। ੩. ਵਿ- ਅਤ੍ਯਤ. ਅਤਿਸ਼ਯ, ਮੋਜ ਮਗਨ ਮਹਿ ਰਹਿਆ ਬਿਆਪੇ." (ਸੂਹੀ ਅਃ ਮਃ ੫) ੪. ਮੁਹਿ (ਮੁਖ) ਦੀ ਥਾਂ ਭੀ ਮਹਿ ਸ਼ਬਦ ਆਇਆ ਹੈ- "ਜਿਉ ਕੂਕਰ ਜੂਠਨ ਮਹਿ ਪਾਇ." (ਗਉ ਅਃ ਮਃ ੫)...
ਸੰ. वत्स्. ਵਤ੍ਸ. ਵਿ- ਪਿਆਰਾ। ੨. ਸੰਗ੍ਯਾ- ਬੱਚਾ। ੩. ਗਊ ਆਦਿ ਦਾ ਬੱਚਾ. ਬਛੜਾ. "ਵਤਸ ਬ੍ਰਿੰਦ ਬਹੁ ਪੁਸ੍ਟ ਸੁਹਾਏ." (ਨਾਪ੍ਰ) ੪. ਇੱਕ ਦੈਤ. ਦੇਖੋ, ਬੱਛ ੬. ਅਤੇ ਵਤਸਾਸੁਰ। ੫. वत्सर- ਵਤਸਰ. ਸਾਲ. ਸੰਬਤ. ਵਰ੍ਹਾ। ੬. ਛਾਤੀ। ੭. ਪ੍ਰਯਾਗ ਦੇ ਆਸ ਪਾਸ ਦਾ ਦੇਸ਼....
ਬੱਚਾ ਦਾ ਬਹੁ ਵਚਨ। ੨. ਜਿਲਾ ਗੁੱਜਰਾਂਵਾਲਾ, ਤਸੀਲ. ਥਾਣਾ ਹਾਫਜਾਬਾਦ. ਰੇਲਵੇ ਸਟੇਸ਼ਨ 'ਕਾਲੇਕੇ' ਤੋਂ ਪੰਜ ਮੀਲ ਦੇ ਕਰੀਬ ਪੂਰਵ ਇੱਕ ਪਿੰਡ ਹੈ. ਇਸ ਤੋਂ ਚੜ੍ਹਦੇ ਵੱਲ ਕੋਲੇ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਹਾਫਜਾਬਾਦ ਤੋਂ ਇੱਥੇ ਆਏ ਅਤੇ ਥੋੜਾ ਸਮਾਂ ਵਿਰਾਜਕੇ ਧਰਮ ਉਪਦੇਸ਼ ਕੀਤਾ. ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ. ਮੇਲਾ ਵੈਸਾਖੀ ਅਤੇ ਨਿਮਾਣੀ ਏਕਾਦਸ਼ੀ ਨੂੰ ਜੁੜਦਾ ਹੈ. ਇਸ ਗੁਰਦ੍ਵਾਰੇ ਨਾਲ ੪੦ ਮੁਰੱਬੇ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਹੈ. ਮਹੰਤ ਉਦਾਸੀ ਹਨ.#ਇਨ੍ਹਾਂ ਮਹੰਤਾਂ ਦਾ ਵਡੇਰਾ ਭਾਰਤੀਦਾਸ ਇੱਕ ਵਾਰੀ ਗੁਰੂ ਦਸਮ ਪਾਤਸ਼ਾਹ ਜੀ ਪਾਸ ਸੁੰਦਰ ਘੋੜਾ ਲੈਕੇ ਹਾਜਿਰ ਹੋਇਆ, ਗੁਰੂ ਜੀ ਨੇ ਪ੍ਰਸੰਨ ਹੋਕੇ ਉਸ ਨੂੰ ਇੱਕ ਦਸਤਾਰ ਅਤੇ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਬਖਸ਼ੇ, ਜੋ ਹੁਣ ਤਾਈਂ ਇਨ੍ਹਾਂ ਪੁਜਾਰੀਆਂ ਪਾਸ ਹਨ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਰਾਵਣ ਦਾ ਪੁਤ੍ਰ ਅਕ੍ਸ਼੍. ਦੇਖੋ, ਅਕ੍ਸ਼੍. "ਪੁਰ ਜਾਰ ਅੱਛ ਕੁਮਾਰ ਛੈ ਬਨ ਟਾਰਕੈ ਫਿਰ ਆਇਯੋ." (ਰਾਮਾਵ) ੨. ਗਰੁੜ ਅਨਲ ਆਦਿ ਪੰਛੀ. "ਕੇਤੇ ਨਭ ਬੀਚ ਅੱਛ ਪੱਛ ਕੋ ਕਰੈਂਗੇ ਭੱਛ" (ਅਕਾਲ) ੩. ਸੰ. अच्छ- ਅੱਛ. ਸੰਗ੍ਯਾ- ਸਫਟਿਕ. ਬਿਲੌਰ। ੪. ਨਿਰਮਲ ਜਲ। ੫. ਵਿ- ਸ੍ਵੱਛ. ਨਿਰਮਲ। ੬. ਪਵਿਤ੍ਰ। ੭. ਸੰਪ੍ਰਦਾਈ ਗ੍ਯਾਨੀ ਅੱਛ ਦਾ ਅਰਥ ਆਂਡਾ ਕਰਦੇ ਹਨ....
ਵਿ- ਪੱਖ ਸਹਿਤ. ਤਰਫਦਾਰੀ ਵਾਲਾ। ੨. ਪਕ੍ਸ਼੍ (ਪੰਖ) ਸਹਿਤ. ਤੁਰਕੱਛ ਤੁਰੰਗ ਸਪੱਛ ਬਡੋ." (ਕਲਕੀ) ੩. ਸੰਗ੍ਯਾ- ਪਕ੍ਸ਼ੀ. ਪਰਿੰਦ. ਪੰਛੀ. "ਸਪੱਛ ਉਡ ਜਾਹਿਗੇ." (ਅਕਾਲ)...
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....
ਸੰ. अक्ष- ਧਾ- ਘੁਸਣਾ. ਪੈਠਨਾ. ਮਨਵਾਂਛਿਤ ਪ੍ਰਾਪਤ ਹੋਣਾ. ਵ੍ਯਾਪਨਾ. ਜਮਾ ਹੋਣਾ। ੨. ਸੰਗ੍ਯਾ- ਰਾਵਣ ਦਾ ਇੱਕ ਪੁਤ੍ਰ, ਜਿਸ ਨੂੰ ਹਨੂਮਾਨ ਨੇ ਅਸ਼ੋਕਵਾਟਿਕਾ ਉਜਾੜਨ ਸਮੇਂ ਮਾਰਿਆ. ਇਸ ਦਾ ਪੂਰਾ ਨਾਉਂ ਅਕ੍ਸ਼੍ਯ ਕੁਮਾਰ ਹੈ। ੩. ਪਾਸਾ. ਗੋਟੀ. ਨਰਦ. ਡਾਲਨਾ। ੪. ਧੁਰ. ਲੱਠ। ੫. ਨੇਤ੍ਰ. ਅੱਖ। ੬. ਗਰੁੜ। ੭. ਰੁਦ੍ਰਾਕ੍ਸ਼੍। ੮. ਸੋਲਾਂ ਮਾਸ਼ੇ ਤੋਲ। ੯. ਆਤਮਾ। ੧੦. ਡਿੰਗ. ਬਹੇੜੇ ਦਾ ਬਿਰਛ....
ਦੇਖੋ, ਪਕ੍ਸ਼੍....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....