vīvāha, vīvāhuवीवाह, वीवाहु
ਵਿਆਹ. ਦੇਖੋ, ਵਿਵਾਹ. "ਵੀਵਾਹੁ ਹੋਆ ਸੋਭ ਸੇਤੀ." (ਸੂਹੀ ਛੰਤ ਮਃ ੧) ੨. ਸੰਬੰਧ. ਮੇਲ। ੩. ਲੈਜਾਣ (ਢੋਣ) ਦੀ ਕ੍ਰਿਯਾ.
विआह. देखो, विवाह. "वीवाहु होआ सोभ सेती." (सूही छंत मः १) २. संबंध. मेल। ३. लैजाण (ढोण) दी क्रिया.
ਦੇਖੋ, ਵਿਵਾਹ....
ਸੰ. ਵਿ- ਵਹ. ਲੈ- ਜਾਣ ਦੀ ਕ੍ਰਿਯਾ. ਇਸਤ੍ਰੀ ਨੂੰ ਪਿਤਾ ਦੇ ਘਰੋਂ ਆਪਣੇ ਘਰ ਲੈ ਜਾਣ ਦੀ ਕ੍ਰਿਯਾ. ਉਦਵਾਹ. ਸ਼ਾਦੀ. ਆਨੰਦ. ਨਿਕਾਹ. ਪਾਣਿਗ੍ਰਹਣ. ਦਾਰਪਰਿਗ੍ਰਹ. ਮਨੁ ਆਦਿ ਰਿਖੀਆਂ ਨੇ ਅੱਠ ਪ੍ਰਕਾਰ ਦਾ ਵਿਵਾਹ ਲਿਖਿਆ ਹੈ।¹#੧. ਬ੍ਰਾਹ੍ਮ- ਵਰ ਨੂੰ ਘਰ ਬੁਲਾਕੇ ਭੂਖਣ ਵਸਤ੍ਰ ਸਹਿਤ ਕਨ੍ਯਾ ਦੇਣੀ.#੨. ਦੈਵ- ਯਗ੍ਯ ਕਰਾਉਣ ਵਾਲੇ ਰਿਤ੍ਵਿਜ ਨੂੰ ਕਨ੍ਯਾ ਦਾਨ ਕਰਨੀ.#੩. ਆਰ੍ਸ- ਵਰ ਤੋਂ ਕੋ ਬੈਲ ਲੈਕੇ ਉਨ੍ਹਾਂ ਦੇ ਬਦਲੇ ਕਨ੍ਯਾ ਦੇਣੀ.#੪. ਪ੍ਰਾਜਾਪਤ੍ਯ- ਲਾੜੀ ਅਤੇ ਲਾੜਾ ਸੰਤਾਨ ਉਤਪੱਤੀ ਲਈ ਪਰਸਪਰ ਸੰਮਤੀ ਨਾਲ ਜੋ ਸ਼ਾਦੀ ਕਰਨ.²#੫. ਆਸੁਰ- ਧਨ ਲੈਕੇ ਕਨ੍ਯਾ ਦੇਣੀ.#੬. ਗਾਂਧਰਵ- ਸ਼ਾਦੀ ਤੋਂ ਪਹਿਲਾਂ ਵਰ ਅਤੇ ਕਨ੍ਯਾ ਦੀ ਆਪੋਵਿੱਚੀ ਪ੍ਰੀਤਿ ਹੋਣ ਪੁਰ ਵਿਵਾਹ.#੭. ਰਾਕ੍ਸ਼੍ਸ- ਜੰਗ ਵਿੱਚ ਜਿੱਤਕੇ ਕਨ੍ਯਾ ਲੈ ਜਾਣੀ.#੮. ਪੈਸ਼ਾਚ- ਜ਼ੁਲਮ ਨਾਲ ਹੋਂਦੀ ਕਨ੍ਯਾ ਖੋਹਕੇ ਲੈ ਜਾਣੀ....
ਵਿਆਹ. ਦੇਖੋ, ਵਿਵਾਹ. "ਵੀਵਾਹੁ ਹੋਆ ਸੋਭ ਸੇਤੀ." (ਸੂਹੀ ਛੰਤ ਮਃ ੧) ੨. ਸੰਬੰਧ. ਮੇਲ। ੩. ਲੈਜਾਣ (ਢੋਣ) ਦੀ ਕ੍ਰਿਯਾ....
ਭਇਆ. ਹੂਆ. "ਹੋਆ ਆਪਿ ਦਇਆਲੁ." (ਵਾਰ ਗੂਜ ੨. ਮਃ ੫)...
ਸੰ. ਸ਼ੋਭਾ. ਸੰਗ੍ਯਾ- ਸੁੰਦਰਤਾ. "ਅਚਰਜ ਸੋਭ ਬਣਾਈ." (ਸੋਰ ਮਃ ੫) ੨. ਕੀਰਤਿ. ਵਡਿਆਈ। ੩. ਸੰ. ਸ਼ੋਭ. ਵਿ- ਸ਼ੋਭਾ ਵਾਲਾ. ਸਜੀਲਾ. ਸੁੰਦਰ....
ਸਹਿਤ. ਸਾਥ. ਨਾਲ. "ਸੇਤੀ ਖਸਮ ਸਮਾਇ." (ਵਾਰ ਆਸਾ ਮਃ ੨) "ਮਨੁ ਮੇਰਾ ਦਿਆਲੁ ਸੇਤੀ ਥਿਰੁ ਨ ਰਹੈ." (ਆਸਾ ਮਃ ੧) ੨. ਸੇ. ਤੋਂ....
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਸੰਗ੍ਯਾ- ਮਿਲਾਪ. ਮਿਲਣ ਦਾ ਭਾਵ। ੨. ਵਿਆਹ ਸਮੇਂ ਮਿਲੇ ਸੰਬੰਧੀਆਂ ਦਾ ਗਰੇਹ. "ਫਸ੍ਯੋ ਬ੍ਯਾਹ ਕੇ ਕਾਜ ਮੇ, ਬਹੁ ਮੇਲ ਬੁਲਾਏ." (ਗੁਪ੍ਰਸੂ)...
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....