lochaलोच
ਸੰ. लोच्. ਧਾ- ਦੇਖਣਾ, ਬੋਲਣਾ, ਚਮਕਣਾ, ਵਿਚਾਰ ਕਰਨਾ। ੨. ਸੰਗ੍ਯਾ- ਇੱਛਾ. ਰੁਚਿ. "ਕਰਿ ਕਿਰਪਾ ਲੋਚ ਮੇਰੈ ਮਨਿ ਲਾਈ." (ਗੂਜ ਮਃ ੪) "ਪ੍ਰਭੁ ਪੂਰੀ ਲੋਚ ਹਮਾਰੀ." (ਸੋਰ ਮਃ ੫) ੩. ਸਿੰਧੀ. ਢੂੰਢ. ਤਲਾਸ਼. ਖੋਜ. ਭਾਲ.
सं. लोच्. धा- देखणा, बोलणा, चमकणा, विचार करना। २. संग्या- इॱछा. रुचि. "करि किरपा लोच मेरै मनि लाई." (गूजमः ४) "प्रभु पूरी लोच हमारी." (सोर मः ५) ३. सिंधी. ढूंढ. तलाश. खोज. भाल.
ਕ੍ਰਿ- ਦ੍ਰਿਸ਼ਿ (ਨਜਰ) ਵਿੱਚ ਲਿਆਉਣਾ. ਵੀਕ੍ਸ਼੍ਣ ਕਰਨਾ. ਅਵਲੋਕਨ ਕਰਨਾ. ਦੇਖੋ, ਵੇਖਣਾ। ੨. ਜਾਂਚਨਾ. ਪੜਤਾਲਣਾ. ਪਰਖਣਾ. "ਸਤਿਗੁਰੁ ਦੇਖਿਆ ਦੀਖਿਆ ਲੀਨੀ." (ਗਉ ਅਃ ਮਃ ੧)...
ਸੰ. व्रुवण- ਬ੍ਰੁਵਣ. ਕ੍ਰਿ- ਵਾਰਤਾਲਾਪ ਕਰਨਾ. ਕਹਿਣਾ. "ਬੋਲਹੁ ਸਚਿਨਾਮੁ ਕਰਤਾਰ." (ਪ੍ਰਭਾ ਮਃ ੧) "ਬੋਲਣ ਫਾਦਲੁ ਨਾਨਕਾ." (ਮਃ ੧. ਵਾਰ ਮਾਝ) "ਬੋਲੀਐ ਸਚੁ ਧਰਮੁ." (ਆਸਾ ਫਰੀਦ) ੨. ਸੰਗ੍ਯਾ- ਬੋਲਣੁ. ਕਥਨ। ੩. ਵਾਕ੍ਯ. ਵਚਨ. "ਮੁਹੌ ਕਿ ਬੋਲਣੁ ਬੋਲੀਐ?" (ਜਪੁ)...
ਕ੍ਰਿ- ਲਸਕਣਾ (ਲਿਸ਼ਕਣਾ). ਪ੍ਰਕਾਸ਼ਨਾ। ੨. ਭੜਕਣਾ....
ਦੇਖੋ, ਬਿਚਾਰ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਇਛਾ....
ਸੰ. ਸੰਗ੍ਯਾ- ਇੱਛਾ ਚਾਹ। ੨. ਕਿਰਣ। ੩. ਸ਼ੋਭਾ। ੪. ਪ੍ਰੇਮ. ਅਨੁਰਾਗ। ੫. ਭੁੱਖ। ੬. ਗੋਰੋਚਨ....
ਕਰ (ਹੱਥ) ਵਿੱਚ. ਕਰ ਮੇਂ. "ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ." (ਫੁਨਹੇ ਮਃ ੫) ੨. ਕ੍ਰਿ. ਵਿ- ਕਰਕੇ. "ਕਰਿ ਅਨਰਥ ਦਰਬੁ ਸੰਚਿਆ." (ਵਾਰ ਜੈਤ) ੩. ਸੰ. करिन् ਹਾਥੀ, ਜੋ ਕਰ (ਸੁੰਡ) ਵਾਲਾ ਹੈ. "ਏਕਹਿ ਕਰ ਕਰਿ ਹੈ ਕਰੀ. ਕਰੀ ਸਹਸ ਕਰ ਨਾਹਿ." (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ....
ਸੰ. कृपा ਕ੍ਰਿਪਾ. ਸੰਗ੍ਯਾ- ਮਿਹਰਬਾਨੀ. ਦਯਾ. "ਕਿਰਪਾ ਕੀਜੈ ਸਾ ਮਤਿ ਦੀਜੈ." (ਸੂਹੀ ਛੰਤ ਮਃ ੫)...
ਸੰ. लोच्. ਧਾ- ਦੇਖਣਾ, ਬੋਲਣਾ, ਚਮਕਣਾ, ਵਿਚਾਰ ਕਰਨਾ। ੨. ਸੰਗ੍ਯਾ- ਇੱਛਾ. ਰੁਚਿ. "ਕਰਿ ਕਿਰਪਾ ਲੋਚ ਮੇਰੈ ਮਨਿ ਲਾਈ." (ਗੂਜ ਮਃ ੪) "ਪ੍ਰਭੁ ਪੂਰੀ ਲੋਚ ਹਮਾਰੀ." (ਸੋਰ ਮਃ ੫) ੩. ਸਿੰਧੀ. ਢੂੰਢ. ਤਲਾਸ਼. ਖੋਜ. ਭਾਲ....
ਸੰ. ਮਣਿ, ਰਤਨ. "ਮਨਿਜਟਿਤ ਭੂਸਨ ਕੋਟਿ ਹੇ." (ਸਲੋਹ) ੨. ਮਣਕਾ. ਮਾਲਾ ਦਾ ਦਾਣਾ। ੩. ਮਨੁੱਖ (ਮਨੁਸ਼੍ਯ) ਦੇ. "ਮਨਿ ਹਿਰਦੈ ਕ੍ਰੋਧ ਮਹਾਂ ਬਿਸ ਲੋਧੁ." (ਆਸਾ ਛੰਤ ਮਃ ੪) ੪. ਮਨ ਮੇਂ ਦਿਲ ਅੰਦਰ. "ਮਨਿ ਪਿਆਸ ਬਹੁਤੁ ਦਰਸਾਵੈ." (ਨਟ ਮਃ ੫) ੫. ਮਨ ਕਰਕੇ. "ਪਿਆਇ ਸੋ ਪ੍ਰਭੁ ਮਨਿ ਮੁਖੀ." (ਆਸਾ ਛੰਤ ਮਃ ੫) ੬. ਮਨ ਵਿੱਚੋਂ ਦਿਲੋਂ. "ਚੂਕਾ ਮਨਿ ਅਭਿਮਾਨੁ." (ਪ੍ਰਭਾ ਮਃ ੧) ੭. ਮਨ ਦੇ. "ਮਨਿ ਜੀਤੈ ਜਗੁ ਜੀਤੁ." (ਜਪੁ) ਮਨ ਦੇ ਜਿੱਤਣ ਤੋਂ। ੮. ਮਨ ਦੀ. "ਮਨਿ ਪੂਰਨ ਹੋਈ ਆਸਾ." (ਸੋਰ ਮਃ ੫) ੯. ਸੰਕਲਪ ਵ੍ਰਿੱਤਿ. ਦੇਖੋ, ਅੰਤਹਕਰਣ....
ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ....
ਪੂਰਣ ਕੀਤੀ. "ਪੂਰੀ ਆਸਾ ਜੀ ਮਨਸਾ ਮੇਰੇ ਰਾਮ." (ਵਡ ਛੰਤ ਮਃ ੫) ੨. ਪੂਰਣ. ਨ੍ਯੂਨਤਾ ਰਹਿਤ. "ਪੂਰੀ ਹੋਈ ਕਰਾਮਾਤਿ." (ਵਾਰ ਰਾਮ ੩) ੩. ਸੰਗ੍ਯਾ- ਤਸੱਲੀ. "ਭਨਤਿ ਨਾਨਕ ਮੇਰੀ ਪੂਰੀ ਪਰੀ." (ਗਉ ਮਃ ੫) ੪. ਘੀ ਵਿੱਚ ਤਲੀ ਰੋਟੀ. ਪੂਰਿਕਾ. ਪੂਰੀ. ਸੰ. ਪੂਪਲਾ। ੫. ਮ੍ਰਿਦੰਗ ਢੋਲ ਆਦਿ ਦੇ ਮੂੰਹ ਤੇ ਮੜ੍ਹਿਆ ਹੋਇਆ ਗੋਲ ਚਮੜਾ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਸੰ. ढुण्ढ् ਢੁੰਢ੍. ਧਾ- ਢੂੰਢਣਾ, ਖੋਜਣਾ। ੨. ਸੰਗ੍ਯਾ- ਭਾਲ. ਤਲਾਸ਼. "ਢੂੰਢ ਵੰਞਾਈ ਥੀਆ ਥਿਤਾ." (ਵਾਰ ਰਾਮ ੨. ਮਃ ੫) ਭਾਲ (ਤਲਾਸ਼) ਮਿਟ ਗਈ, ਮਨ ਇਸਥਿਤ ਹੋ ਗਿਆ....
ਤੁ. [تلاش] ਸੰਗ੍ਯਾ- ਖੋਜ. ਭਾਲ. ਢੂੰਢ....
ਸੰਗ੍ਯਾ- ਢੂੰਡ. ਤਲਾਸ਼. "ਬੰਦੇ ਖੋਜੁ ਦਿਲ ਹਰਿ ਰੋਜ." (ਤਿਲੰ ਕਬੀਰ) ੨. ਪੈਰ ਦਾ ਜ਼ਮੀਨ ਪੁਰ ਚਿੰਨ੍ਹ. "ਗੁਰਮਤਿ ਖੋਜ ਪਰੇ ਤਬ ਪਕਰੇ." (ਬਸੰ ਮਃ ੪) ਗੁਰਮਤਿ ਦ੍ਵਾਰਾ ਪੰਜ ਚੋਰਾਂ ਦੇ ਖੋਜ ਪਿੱਛੇ ਜਦ ਪਏ, ਤਦ ਫੜ ਲਏ. ਦੇਖੋ, ਬਾਛਰ ਖੋਜ। ੩. ਮਾਰਗ. ਰਸਤਾ. "ਖੋਜ ਰੋਜ ਕੇ ਹੇਤ ਲਗ ਦਯੋ ਮਿਸ੍ਰ ਜੂ ਰੋਇ." (ਖਾਮ) ੪. ਚਰਣ. ਪੈਰ. "ਨਦੀ ਤਰੰਦੜੀ ਮੈਡਾ ਖੋਜ ਨ ਖੁੰਭੈ." (ਵਾਰ ਗੂਜ ੨. ਮਃ ੫)...
ਸੰਗ੍ਯਾ- ਢੂੰਢ. ਤਲਾਸ਼. "ਮਿਟਿ ਗਈ ਭਾਲ ਮਨੁ ਸਹਜਿ ਸਮਾਨਾ." (ਆਸਾ ਮਃ ੫) ੨. ਵਿ- ਭਲਾ. ਨੇਕ. ਦੇਖੋ, ਭਲਭਾਲ। ੩. ਸੰਗ੍ਯਾ- ਭਾਲਾ. ਨੇਜ਼ਾ. "ਅਸਿ ਭਾਲ ਗਦਾ ਅਰੁ ਲੋਹਹਥੀ." (ਕ੍ਰਿਸਨਾਵ) ੪. ਸੰ. ਮਸ੍ਤਕ. ਮੱਥਾ. ਲਲਾਟ। ੫. ਤੇਜ। ੬. ਸਿੰਧੀ. ਨੇਕੀ. ਭਲਿਆਈ....