lalitāललिता
ਸੰ. ਸੰਗ੍ਯਾ- ਕਸਤੂਰੀ। ੨. ਰਾਧਿਕਾ ਦੀ ਇੱਕ ਸਹੇਲੀ। ੩. ਕਾਲਿਕਾ ਪੁਰਾਣ ਅਨੁਸਾਰ ਬਿਲ੍ਵਕੇਸ਼੍ਵਰ ਪਾਸ ਵਹਿਣ ਵਾਲੀ ਇੱਕ ਨਦੀ। ੪. ਦੇਖੋ, ਲਲਤਾ। ੫. ਸੰ. ਲਾਲਿਤ੍ਯ. ਸੰਗ੍ਯਾ- ਸੁੰਦਰਤਾ. ਖ਼ੂਬਸੂਰਤੀ. ਲਲਿਤਪਨ. "ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ."¹ (ਸ੍ਰੀ ਮਃ ੧)
सं. संग्या- कसतूरी। २. राधिका दी इॱक सहेली। ३. कालिका पुराण अनुसार बिल्वकेश्वर पास वहिण वाली इॱक नदी। ४. देखो, ललता। ५. सं. लालित्य. संग्या- सुंदरता. ख़ूबसूरती. ललितपन. "कुंगू की काइआ रतना की ललिता."¹ (स्री मः १)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. कस्तूरी मृग, कस्तुरिका, कस्तुरी ਇੱਕ ਜਾਤਿ ਦਾ ਮ੍ਰਿਗ, ਜਿਸ ਦੀ ਨਾਭਿ ਵਿੱਚੋਂ ਸੁਗੰਧ ਵਾਲਾ ਦ੍ਰਵ੍ਯ (ਪਦਾਰਥ) ਕਸ੍ਤੂਰੀ ਨਿਕਲਦਾ ਹੈ. Musk- deer.#ਇਹ ਚਿੰਕਾਰੇ ਨਾਲੋਂ ਛੋਟਾ ਹੁੰਦਾ ਹੈ, ਅਰ ਠੰਢੇ ਅਸਥਾਨਾਂ ਵਿੱਚ ਰਹਿੰਦਾ ਹੈ, ਖਾਸ ਕਰਕੇ ਉੱਚੇ ਪਹਾੜਾਂ ਤੇ ਮਿਲਦਾ ਹੈ. ਕਸਤੂਰੀ ਦੀ ਤਾਸੀਰ ਗਰਮ ਤਰ ਹੈ. ਇਹ ਅਨੇਕ ਦਵਾਈਆਂ ਵਿੱਚ ਵਰਤੀਦੀ ਹੈ. L. Moschus Moschiferus.#ਕਵਿ ਲਿਖਦੇ ਹਨ ਕਿ ਮ੍ਰਿਗ ਆਪਣੀ ਨਾਭਿ ਵਿੱਚ ਇਸਥਿਤ ਕਸਤੂਰੀ (ਕਸ੍ਤੂਰਿਕਾ) ਦੀ ਸੁਗੰਧ ਤੇ ਮੋਹਿਤ ਹੋਕੇ ਭੁਲੇਖੇ ਨਾਲ ਜਾਣਦਾ ਹੈ ਕਿ ਇਹ ਸੁਗੰਧ ਜੰਗਲ ਵਿੱਚੋਂ ਆ ਰਹੀ ਹੈ, ਅਤੇ ਢੂੰਡਦਾ ਢੂੰਡਦਾ ਥਕ ਜਾਂਦਾ ਹੈ. ਇਹ ਦ੍ਰਿਸ੍ਟਾਂਤ ਉਨ੍ਹਾਂ ਉੱਪਰ ਘਟਦਾ ਹੈ, ਜੋ ਆਤਮਾ ਨੂੰ ਆਨੰਦਰੂਪ ਨਾ ਜਾਣਕੇ, ਵਿਸਿਆਂ ਵਿੱਚ ਆਨੰਦ ਢੂੰਡਦੇ ਹਨ. "ਜਿਉ ਕਸਤੂਰੀ ਮਿਰਗੁ ਨ ਜਾਣੈ." (ਵਾਰ ਸੋਰ ਮਃ ੩) "ਕਸਤੂਰਿ ਕੁੰਗੂ ਅਗਰੁ ਚੰਦਨ." (ਸ੍ਰੀ ਮਃ ੧)...
ਦੇਖੋ, ਰਾਧਾ ੨. "ਹਰਿ ਜੂ ਇਮ ਰਾਧਿਕ ਸੰਗ ਕਹੀ, ਜਮਨਾ ਮੇ ਤਰੋ ਤੁਮ ਕੋ ਗਹਿ ਹੈਂ." (ਕ੍ਰਿਸਨਾਵ) ੨. ਇੱਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੨੨ ਮਾਤ੍ਰਾ. ੧੩- ੯ ਪੁਰ ਵਿਸ਼੍ਰਾਮ, ਅੰਤ ਗੁਰੁ ਲਘੁ ਦਾ ਨੇਮ ਨਹੀਂ.#ਉਦਾਹਰਣ-#ਮਾਟੀ ਤੇ ਜਿਨਿ ਸਾਜਿਆ, ਕਰਿ ਦੁਰਲਭ ਦੇਹ.#ਅਨਿਕ ਛਿਦ੍ਰ ਮਨ ਮਹਿ ਢਕੇ, ਨਿਰਮਲ ਦ੍ਰਿਸਟੇਹ#ਕਿਉ ਬਿਸਰੈ ਪ੍ਰਭੁ ਮਨੈ ਤੇ, ਜਿਸ ਕੇ ਗੁਣ ਏਹ?#× × × ×(ਬਿਲਾ ਮਃ ੫)#ਦੇਖੋ, ਪਉੜੀ ਦਾ ਰੂਪ ੯....
ਸੰ. स- हेला. ਵਿ- ਨਾਲ ਖੇਡਣ ਵਾਲਾ। ੨. ਅਵਗ੍ਯਾ ਕਰਨ ਵਾਲਾ, ਵਾਲੀ. "ਸਖੀ ਸਹੇਲੀ ਨਨਦ ਗਹੇਲੀ." (ਆਸਾ ਕਬੀਰ) ਸਖੀ ਹੇਲਾ (ਆਵਗ੍ਯਾ) ਕਰਨ ਵਾਲੀ ਹੈ। ੩. ਹੇਲਾ ਸਹਿਤ. ਹੇਲਾ ਦਾ ਅਰਥ ਹੈ ਸ੍ਰਿੰਗਾਰ ਭਾਵ ਤੋਂ ਉਪਜੀ ਚੇਸ੍ਟਾ. ਸੰ. सहेल ਖਿਲਾਰੀ। ੪. ਸੰਗ੍ਯਾ- ਮਿਤ੍ਰ. ਸਖਾ. "ਸੁਨਹੁ ਸਹੇਰੀ ਮਿਲਨ ਬਾਤ ਕਹਉ।" (ਬਿਲਾ ਮਃ ੫) "ਸਗਲ ਸਹੇਲੀ ਅਪਨੇ ਰਸਿ ਮਾਤੀ." (ਗਉ ਮਃ ੫) ਇਸ ਥਾਂ ਸਹੇਲੀ ਤੋਂ ਭਾਵ ਇੰਦ੍ਰੀਆਂ ਹੈ. "ਮੇਰੀ ਸਖੀ ਸਹੇਲੜੀਹੋ! ਪ੍ਰਭੁ ਕੈ ਚਰਣਿ ਲਗਹ." (ਬਿਹਾ ਛੰਤ ਮਃ ੫)...
ਸੰ. ਸੰਗ੍ਯਾ- ਸਿਆਹੀ. ਕਾਲਸ। ੨. ਕਾਲੇ ਰੰਗ ਦੀ ਦੇਵੀ. ਕਾਲੀ। ੩. ਜਲਭਰੀ ਮੇਘਮਾਲਾ। ੪. ਕਾਲਕੜਛੀ ਚਿੜੀ. ਸ਼੍ਯਾਮਾ। ੫. ਕਾਲ ਭਗਵਾਨ ਦੀ ਉਹ ਸ਼ਕਤਿ ਜਿਸ ਨਾਲ ਸਾਰੇ ਸੰਸਾਰ ਨੂੰ ਲੈ ਕਰਦਾ ਹੈ. ਸੰਹਾਰ ਸ਼ਕਤਿ....
ਸੰ. ਵਿ- ਪੁਰਾਣਾ. ਪ੍ਰਾਚੀਨ। ੨. ਸੰਗ੍ਯਾ- ਰੁਦ੍ਰ ਸ਼ਿਵ। ੩. ਪ੍ਰਾਚੀਨ ਪ੍ਰਸੰਗ ਅਤੇ ਇਤਿਹਾਸ. "ਪੋਥੀ ਪੁਰਾਣ ਕਮਾਈਐ." (ਸ੍ਰੀ ਮਃ ੧) ੪. ਰਿਖੀ ਵ੍ਯਾਸ ਅਥਵਾ ਉਸ ਦੇ ਨਾਉਂ ਤੋਂ ਹੋਰ ਵਿਦ੍ਵਾਨਾਂ ਦੇ ਰਚੇ ਹੋਏ ਇਤਿਹਾਸ ਨਾਲ ਮਿਲੇ ਧਰਮ ਗ੍ਰੰਥ, ਜਿਨ੍ਹਾਂ ਦੀ ਗਿਣਤੀ ਅਠਾਰਾਂ ਹੈ ਅਤੇ ਸ਼ਲੋਕਾਂ ਦੀ ਗਿਣਤੀ ਚਾਰ ਲੱਖ ਹੈ, ਵਿਸਨੁ ਅਤੇ ਬ੍ਰਹਮਾਂਡ ਪੁਰਾਣ ਵਿੱਚ ਪੁਰਾਣ ਦਾ ਲੱਛਣ ਇਹ ਕੀਤਾ ਹੈ-#''सर्गञ्च प्रतिसर्गञ्च वंशो मन्वन्तराणिच।#वंशानुचरितं चैव, पुराणं पञ्च लक्षणम्॥''#ਜਗਤ ਦੀ ਉਤਪੱਤੀ, ਪ੍ਰਲੈ, ਦੇਵਤਾ ਅਤੇ ਪਿਤਰਾਂ ਦੀ ਵੰਸ਼ਾਵਲੀ, ਮਨੁ ਦੇ ਰਾਜ ਦਾ ਸਮਾਂ ਅਤੇ ਉਸ ਦਾ ਹਾਲ, ਸੂਰਜ ਅਤੇ ਚੰਦ੍ਰਵੰਸ਼ ਦੀ ਕਥਾ, ਜਿਸ ਵਿੱਚ ਇਹ ਪੰਜ ਪ੍ਰਸੰਗ ਹੋਣ, ਉਹ ਪੁਰਾਣ ਹੈ.#ਪੁਰਾਣਾਂ ਦੀ ਗਿਣਤੀ ਅਠਾਰਾਂ ਹੈ, ਯਥਾ- ਵਿਸਨੁ ਪੁਰਾਣ, ਪਦਮ, ਬ੍ਰਹਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗਨਿ, ਬ੍ਰਹ- ਵੈਵਰਤ, ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤਸ੍ਯ ਗਰੁੜ, ਬ੍ਰਹਮਾਂਡ ਅਤੇ ਭਵਿਸ਼੍ਯ ਪੁਰਾਣ.#ਇਨ੍ਹਾਂ ਪ੍ਰਧਾਨ ਅਠਾਰਾਂ ਪੁਰਾਣਾਂ ਤੋਂ ਵੱਖ, ਅਠਾਰਾਂ ਉਪਪੁਰਾਣ ਭੀ ਹਨ-#ਸਨਤਕੁਮਾਰ ਪੁਰਾਣ, ਨਾਰਸਿੰਹ, ਨਾਰਦੀਯ, ਦੇਵੀ ਭਾਗਵਤ, ਦੁਰਵਾਸਾ, ਕਪਿਲ, ਮਾਨਵ, ਔਸ਼ਨਸ, ਵਰੁਣ, ਕਾਲਿਕਾ, ਸ਼ਾਂਬ, ਨੰਦਾ, ਸੌਰ ਪਾਰਾਸ਼ਰ, ਆਦਿਤਯ, ਮਾਹੇਸ਼੍ਵਰ, ਭਾਰ੍ਗਵ ਅਤੇ ਵਾਸ਼ਿਸ੍ਟ।¹ ੫. ਅਠਾਰਾਂ ਸੰਖ੍ਯਾ ਬੋਧਕ, ਕਿਉਂਕਿ ਪੁਰਾਣ ਨਾਉਂ ਦੇ ਗ੍ਰੰਥ ੧੮. ਹਨ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਦੇਖੋ, ਵਹਣ। ੨. ਸੰ. वहनि- ਵਹ੍ਨਿ. ਅਗਨਿ. ਆਤਿਸ਼. "ਕੁਲੰ ਕੋਟਿ ਹੋਮੇ ਵਿਖੇ ਵਹਿਣਕੁੰਡੰ." (ਗ੍ਯਾਨ) ਵਹ੍ਨਿਕੁੰਡ ਵਿੱਚ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਸੰ. ਲਲਿਤਾ. ਸੰਗ੍ਯਾ- ਕਸਤੂਰੀ। ੨. ਦੁਰਗਾ। ੩. ਰਾਧਾ ਦੀ ਇੱਕ ਸਖੀ (ਸਹੇਲੀ). ੪. ਨਾਰੀ. ਇਸਤ੍ਰੀ. "ਲੋਚਨ ਤਾਰ ਲਲਤਾ ਬਿਲਲਾਤੀ ਦਰਸਨ ਪਿਆਸ." (ਮਲਾ ਅਃ ਮਃ ੧) ੫. ਭਾਵ- ਬੁੱਧਿ. "ਲਲਤਾ ਲੇਖਣਿ ਸਚ ਕੀ." (ਸੋਰ ਅਃ ਮਃ ੧)...
ਸੰ. ਸੰਗ੍ਯਾ- ਲਲਿਤ ਹੋਣ ਦਾ ਭਾਵ. ਸੁੰਦਰਤਾ. ਖੂਬਸੂਰਤੀ....
ਕੇਸਰ. ਦੇਖੋ, ਕੁੰਕਮ. "ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ." (ਗੂਜ ਮਃ ੧) ੨. ਹਲਦੀ ਆਉਲਾ ਮਿਲਾਕੇ ਬਣਾਇਆ ਇੱਕ ਲਾਲ ਰੰਗ, ਜਿਸ ਦਾ ਤਿਲਕ ਵੈਸਨਵ ਲਾਉਂਦੇ ਹਨ ਅਤੇ ਇਸਤ੍ਰੀਆਂ ਮਾਂਗ ਵਿੱਚ ਵਰਤਦੀਆਂ ਹਨ....
ਸੰ. ਕਾਯ. ਸੰਗ੍ਯਾ- ਦੇਹ. ਸ਼ਰੀਰ. "ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਊਪਰਿ ਛਾਰੋ." (ਗਉ ਮਃ ੧) "ਜਬ ਲਗੁ ਕਾਲ ਗ੍ਰਸੀ ਨਹਿ ਕਾਂਇਆ." (ਭੈਰ ਕਬੀਰ)...
ਸੰ. ਸੰਗ੍ਯਾ- ਕਸਤੂਰੀ। ੨. ਰਾਧਿਕਾ ਦੀ ਇੱਕ ਸਹੇਲੀ। ੩. ਕਾਲਿਕਾ ਪੁਰਾਣ ਅਨੁਸਾਰ ਬਿਲ੍ਵਕੇਸ਼੍ਵਰ ਪਾਸ ਵਹਿਣ ਵਾਲੀ ਇੱਕ ਨਦੀ। ੪. ਦੇਖੋ, ਲਲਤਾ। ੫. ਸੰ. ਲਾਲਿਤ੍ਯ. ਸੰਗ੍ਯਾ- ਸੁੰਦਰਤਾ. ਖ਼ੂਬਸੂਰਤੀ. ਲਲਿਤਪਨ. "ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ."¹ (ਸ੍ਰੀ ਮਃ ੧)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....