kungūकुंगू
ਕੇਸਰ. ਦੇਖੋ, ਕੁੰਕਮ. "ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ." (ਗੂਜ ਮਃ ੧) ੨. ਹਲਦੀ ਆਉਲਾ ਮਿਲਾਕੇ ਬਣਾਇਆ ਇੱਕ ਲਾਲ ਰੰਗ, ਜਿਸ ਦਾ ਤਿਲਕ ਵੈਸਨਵ ਲਾਉਂਦੇ ਹਨ ਅਤੇ ਇਸਤ੍ਰੀਆਂ ਮਾਂਗ ਵਿੱਚ ਵਰਤਦੀਆਂ ਹਨ.
केसर. देखो, कुंकम. "करणी कुंगू जे रलै घट अंतरि पूजा होइ." (गूज मः १) २. हलदी आउला मिलाके बणाइआ इॱक लाल रंग, जिस दा तिलक वैसनव लाउंदे हन अते इसत्रीआं मांग विॱच वरतदीआं हन.
ਸੰ. ਸੰਗ੍ਯਾ- ਕੁੰਕੁਮ. ਕਸ਼ਮੀਰਜ. ਕੁੰਗੂ. "ਕੇਸਰ ਕੁਸਮ ਮਿਰਗਮੈ ਹਰਣਾ." (ਤਿਲੰ ਮਃ ੧) ੨. ਘੋੜੇ ਅਤੇ ਸ਼ੇਰ ਦੀ ਗਰਦਨ ਦੇ ਲੰਮੇ ਰੋਮ. ਅਯਾਲ। ੩. ਫੁੱਲ ਦੀ ਤਰੀ. ਇਹ ਸ਼ਬਦ ਕੇਸ਼ਰ ਭੀ ਸ਼ੁੱਧ ਹੈ। ੪. ਡਿੰਗ. ਮੌਲਸਰੀ. ਬਕੁਲ....
ਸੰ. कुङ्कुम ਕੁੰਕੁਮ. ਸੰਗ੍ਯਾ- ਕੇਸਰ. ਕਸ਼ਮੀਰਜ. ਕੁੰਗੂ. "ਕੁੰਕਮ ਤਿਲਕ ਭਾਲ ਮੇ ਕੀਨੋ." (ਗੁਪ੍ਰਸੂ) ੨. ਕੁਮਕੁਮਾ ਦਾ ਸੰਖੇਪ. "ਬਾਨ ਚਲੇ ਤੇਈ ਕੁੰਕਮ ਮਾਨਹੁ." (ਕ੍ਰਿਸਨਾਵ) ਦੇਖੋ, ਕੁਮਕੁਮਾ....
ਸੰਗ੍ਯਾ- ਕ੍ਰਿਯਾ. ਕਰਤੂਤ. "ਜਿਹ ਕਰਣੀ ਹੋਵਹਿ ਸਰਮਿੰਦਾ." (ਧਨਾ ਮਃ ੫) ੨. ਘਾਲ. ਮਿਹਨਤ. ਕਮਾਈ. "ਜਹ ਕਰਣੀ ਤਹਿ ਪੂਰੀ ਮਤਿ." (ਸ੍ਰੀ ਮਃ ੧) ੩. ਰਾਜ (ਮਿਅ਼ਮਾਰ) ਦਾ ਇੱਕ ਸੰਦ, ਜੋ ਕਰ (ਹੱਥ) ਦੀ ਸ਼ਕਲ ਦਾ ਹੁੰਦਾ ਹੈ। ੪. ਵਿ- ਕਰਣੀਯ. ਕਰਣ ਲਾਇਕ. "ਕਰਣੀ ਕਾਰ ਧੁਰਹੁ ਫੁਰਮਾਈ." (ਧਨਾ ਛੰਤ ਮਃ ੧) ੫. ਦੇਖੋ, ਕਰਿਣੀ। ੬. ਦੇਖੋ, ਕਰਨੀ ੩....
ਕੇਸਰ. ਦੇਖੋ, ਕੁੰਕਮ. "ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ." (ਗੂਜ ਮਃ ੧) ੨. ਹਲਦੀ ਆਉਲਾ ਮਿਲਾਕੇ ਬਣਾਇਆ ਇੱਕ ਲਾਲ ਰੰਗ, ਜਿਸ ਦਾ ਤਿਲਕ ਵੈਸਨਵ ਲਾਉਂਦੇ ਹਨ ਅਤੇ ਇਸਤ੍ਰੀਆਂ ਮਾਂਗ ਵਿੱਚ ਵਰਤਦੀਆਂ ਹਨ....
ਵਿ- ਭੀਤਰੀ. ਅੰਦਰ ਦਾ. "ਅੰਤਰਿ ਰੋਗ ਮਹਾ ਦੁਖ." (ਮਾਰੂ ਸੋਲਹੇ ਮਃ ੩) ੨. ਕ੍ਰਿ. ਵਿ- ਭੀਤਰ. ਵਿੱਚ. "ਨਾਨਕ ਰਵਿ ਰਹਿਓ ਸਭ ਅੰਤਰਿ." (ਮਲਾ ਮਃ ੫) ੩. ਅੰਤਹਕਰਣ ਮੇਂ. ਮਨ ਵਿੱਚ. "ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ." (ਗਉ ਮਃ ੫) "ਅੰਤਰਿ ਚਿੰਤਾ ਨੀਦ ਨ ਸੋਵੈ" (ਵਾਰ ਸੋਰ ਮਃ ੩)...
ਸੰਗ੍ਯਾ- ਪੂਜਨ (ਅਰ੍ਚਨ) ਦੀ ਕ੍ਰਿਯਾ. ਸਨਮਾਨ. ਸੇਵਾ. "ਅਚੁਤ ਪੂਜਾ ਜੋਗ ਗੋਪਾਲ." (ਬਿਲਾ ਮਃ ੫)#੨. ਵ੍ਯੰਗ- ਤਾੜਨਾ. ਮਾਰ ਕੁਟਾਈ. "ਏਕ ਗਦਾ ਉਨ ਕਰ ਮੇ ਧਰੀ। ਸਭ ਭੂਪਨ ਕੀ ਪੂਜਾ ਕਰੀ." (ਕ੍ਰਿਸਨਾਵ)...
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਦੇਖੋ, ਹਰਦੀ....
ਸੰ. ਆਮਲਕ. ਸੰਗ੍ਯਾ- ਇੱਕ ਬਿਰਛ ਅਤੇ ਉਸ ਦਾ ਫਲ, ਜੋ ਖੱਟਾ ਹੁੰਦਾ ਹੈ. ਆਉਲੇ ਦਾ ਅਚਾਰ ਅਤੇ ਮੁਰੱਬਾ ਭੀ ਪਾਈਦਾ ਹੈ. ਇਸ ਦੀ ਤਾਸੀਰ ਸਰਦ ਖੁਸ਼ਕ ਹੈ. ਕਬਜ ਕਰਦਾ ਹੈ. ਮੇਦੇ ਅਤੇ ਜਿਗਰ ਦੇ ਰੋਗਾਂ ਨੂੰ ਦੂਰ ਕਰਦਾ ਹੈ. ਦਿਲ ਨੇਤ੍ਰ ਦਿਮਾਗ਼ ਅਤੇ ਪੱਠਿਆਂ ਨੂੰ ਤਾਕਤ ਦਿੰਦਾ ਹੈ. ਨਕਸੀਰ ਬੰਦ ਕਰਦਾ ਹੈ. ਇਸ ਦਾ ਮੁਰੱਬਾ ਦਿਲ ਅਤੇ ਦਿਮਾਗ ਨੂੰ ਖਾਸ ਕਰਕੇ ਪੁਸ੍ਟ ਕਰਦਾ ਹੈ. ਇਹ ਤ੍ਰਿਫਲੇ ਦਾ ਇੱਕ ਜੁਜ਼ ਹੈ. ਦਾਹ, ਪਿੱਤ, ਪ੍ਰਮੇਹ ਆਦਿ ਰੋਗਾਂ ਨੂੰ ਦੂਰ ਕਰਦਾ ਹੈ. L. Emblic Myrobalan....
ਭਾਈ ਲਾਲ. ਢਿੱਲੋਂ ਜਾਤਿ ਦਾ ਜੱਟ, ਜੋ ਪੱਟੀ ਦੇ ਪਰਗਨੇ ਸੁਰਸਿੰਘ ਦਾ ਚੌਧਰੀ ਸੀ. ਇਹ ਲੰਗਾਹ ਚੌਧਰੀ ਦੇ ਭਾਈਚਾਰੇ ਵਿੱਚੋਂ ਸੀ. ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਇਹ ਕਰਣੀ ਵਾਲਾ ਹੋਇਆ. ਅਮ੍ਰਿਤਸਰ ਜੀ ਬਣਨ ਸਮੇਂ ਭਾਈ ਲੰਗਾਹ ਨਾਲ ਮਿਲੇਕ ਇਸ ਨੇ ਵਡੀ ਸੇਵਾ ਕੀਤੀ. "ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾਹ ਸੁਹੰਦਾ." (ਭਾਗੁ) ਦੇਖੋ, ਲੰਗਾਹ। ੨. ਫ਼ਾ. [لال] ਵਿ- ਸੁਰਖ਼. ਅਰੁਣ. ਰਕ੍ਤ. "ਲਾਲ ਚੋਲਨਾ ਤੈ ਤਨਿ ਸੋਹਿਆ." (ਆਸਾ ਮਃ ੫) ਭਾਵ- ਸੁਹਾਗ ਦਾ ਲਿਬਾਸ। ੩. ਮਜੀਠੀ ਰੰਗ ਦਾ. "ਮੁੰਧੇ, ਸੂਹਾ ਪਰਹਰਹੁ, ਲਾਲੁ ਕਰਹੁ ਸੀਗਾਰੁ." (ਮਃ ੩. ਵਾਰ ਸੂਹੀ) ਸੂਹਾ (ਕੁਸੁੰਭੀ) ਮਾਯਿਕ ਰੰਗ ਹੈ, ਮਜੀਠੀ ਰੰਗ ਕਰਤਾਰ ਦਾ ਅਟਲ ਪ੍ਰੇਮ ਹੈ। ੪. ਪਿਆਰਾ. ਪ੍ਰਿਯ. "ਰੰਗੁਲਾ ਸਖੀਏ ਮੇਰਾ ਲਾਲੁ." (ਸ੍ਰੀ ਮਃ ੧) ੫. ਸੰਗ੍ਯਾ- ਬੱਚਾ. ਪੁਤ੍ਰ. "ਬੋਲ ਉਠੇ ਨੰਦਲਾਲ ਤਬੈ ਇਹ ਗ੍ਵਾਰ ਖਿਝਾਵਨ ਮੋਇ ਗਿਝੀ ਹੈ." (ਕ੍ਰਿਸਨਾਵ) ੬. ਇੱਕ ਚੁਰਚੁਰੇ ਜੇਹਾ ਛੋਟਾ ਪੰਛੀ, ਜਿਸ ਦੇ ਖੰਭ (ਪੰਖ) ਸਫੇਦ ਚਿੱਤੀਆਂ ਸਹਿਤ ਲਾਲ ਹੁੰਦੇ ਹਨ. ਸੁਰਖ਼. Fringilla Amandava. ਇਸ ਦੀ ਮਦੀਨ ਦਾ. ਨਾਮ "ਮੁਨੀਆਂ" ਹੈ. "ਤੀਤਰ ਚਕੋਰ ਚਾਰੁ ਦਾਸਤਾਂ- ਹਜਾਰ ਲਾਲ, ਪਿੰਜਰੇ ਮਝਾਰ ਪਾਇ ਧਰੇ ਪਾਂਤਿ ਪਾਂਤਿ ਕੇ." (ਗੁਪ੍ਰਸੂ) ੭. ਗੁੰਗਾ. ਜੋ ਬੋਲਣ ਦੀ ਸ਼ਕਤੀ ਨਹੀਂ ਰਖਦਾ। ੮. ਮਾਣਕ (ਮਾਣਿਕ੍ਯ). ਲਾਲ ਰੰਗ ਦਾ ਰਤਨ. ਇਹ ਫ਼ਾਰਸੀ ਸ਼ਬਦ [لعل] ਲਅ਼ਲ ਭੀ ਹੈ. "ਲਾਲ ਜਵੇਹਰ ਰਤਨ ਪਦਾਰਥ." (ਪ੍ਰਭਾ ਮਃ ੧) "ਲਾਲੁ ਰਤਨੁ ਹਰਿਨਾਮੁ" (ਸੂਹੀ ਅਃ ਮਃ ੧) ੯. ਮਰਾ. ਲੱਲ ਅਥਵਾ ਲੱਲਾ. ਜੀਵਾਂ ਦੇ ਫਸਾਉਣ ਲਈ ਫੈਲਾਇਆ ਚੋੱਗਾ ਚਾਟ ਆਦਿ. Bait. "ਆਪੇ ਮਾਛੀ ਮਾਛੁਲੀ ਆਪੇ ਪਾਣੀ ਜਾਲੁ। ਆਪੇ ਜਾਲ ਮਣਕੜਾ ਆਪੇ ਅੰਦਰ ਲਾਲੁ." (ਸ੍ਰੀ ਮਃ ੧) ਮਾਹੀਗੀਰ ਮੱਛੀਆਂ ਜਮਾਂ ਕਰਨ ਲਈ ਪਹਿਲਾਂ ਪਾਣੀ ਅੰਦਰ ਧਾਨਾਂ ਦੀਆਂ ਖਿੱਲਾਂ, ਆਟੇ ਦੀਆਂ ਗੋਲੀਆਂ, ਤੂਤੀਆਂ ਆਦਿ ਵਿਖੇਰ ਦਿੰਦੇ ਹਨ, ਜਦ ਮੱਛੀਆਂ ਆ ਜਮਾਂ ਹੁੰਦੀਆਂ ਹਨ, ਤਦ ਜਾਲ ਪਾਕੇ ਫਸਾ ਲੈਂਦੇ ਹਨ। ੧੦. ਸਿੱਧ ਦਾ ਲਾਲ ਪੀਰ, ਜਿਸ ਦੇ ਨਾਮ ਹਨ- ਅਮਰਲਾਲ, ਉਡੇਰੋਲਾਲ, ਦਰਿਆਲਾਲ, ਲਾਲ ਸਾਹਿਬ ਅਤੇ ਲਾਲਸਾਈਂ. ਦੇਖੋ, ਦਰਯਾਪੰਥੀ। ੧੧. ਚੂੜ੍ਹਿਆਂ ਦਾ ਪੀਰ ਲਾਲਬੇਗ. ਦੇਖੋ, ਸਹਾ ਅਤੇ ਲਾਲਬੇਗ....
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. तिलक. ਸੰਗ੍ਯਾ- ਤਿਲ ਦੇ ਫੁੱਲ ਵਾਂਙ ਜੋ ਸ਼ੋਭਾ ਦੇਵੇ, ਐਸਾ ਚੰਦਨ ਕੇਸਰ ਭਸਮ ਆਦਿ ਦਾ ਮੱਥੇ ਅਤੇ ਸ਼ਰੀਰ ਦੇ ਅੰਗਾਂ ਪੁਰ ਲਾਇਆ ਚਿੰਨ੍ਹ. ਟੀਕਾ. "ਗਲਿ ਮਾਲਾ ਤਿਲਕੁ ਲਿਲਾਟੰ." (ਵਾਰ ਆਸਾ) ਹਿੰਦੂਮਤ ਦੇ ਅਨੇਕ ਭੇਦ ਹੋਣ ਕਰਕੇ ਤਿਲਕਾਂ ਵਿੱਚ ਭੀ ਬਹੁਤ ਫ਼ਰਕ਼ ਹੈ. ਸ਼ੈਵ ਤ੍ਰਿਪੁੰਡ੍ਰ ਆੜਾ (ਟੇਢਾ) ਤਿਲਕ, ਅਤੇ ਵੈਸਨਵ ਖੜਾ ਤਿਲਕ (ਊਰਧਪੁੰਡ੍ਰ) ਲਗਾਉਂਦੇ ਹਨ. ਦੇਖੋ, ਤ੍ਰਿਪੁੰਡ੍ਰ.#ਪਦਮਪੁਰਾਣ ਵਿੱਚ ਲਿਖਿਆ ਹੈ ਕਿ ਵੈਸਨਵ ਨੂੰ ੧੨. ਤਿਲਕ ਬਾਰਾਂ ਨਾਮ ਲੈਕੇ ਲਾਉਣੇ ਚਾਹੀਏ:-#ਕੇਸ਼ਵ ਨਾਮ ਲੈਕੇ ਮੱਥੇ ਉੱਪਰ, ਪੇਟ ਪੁਰ ਨਾਰਾਯਣ ਨਾਮ ਨਾਲ, ਛਾਤੀ ਪੁਰ ਮਾਧਵ, ਕੰਠ ਪੁਰ ਗੋਬਿੰਦ, ਸੱਜੀ ਕੁੱਖ ਪੁਰ ਵਿਸਨੁ, ਸੱਜੀ ਬਾਂਹ ਪੁਰ ਮਧੁਸੂਦਨ, ਸੱਜੇ ਕੰਧੇ ਪੁਰ ਤ੍ਰਿਵਿਕ੍ਰਮ, ਖੱਬੀ ਕੁੱਖ ਪੁਰ ਵਾਮਨ, ਖੱਬੀ ਬਾਂਹ ਪੁਰ ਸ੍ਰੀਧਰ, ਖੱਬੇ ਕੰਧੇ ਪੁਰ ਹ੍ਰਿਸੀਕੇਸ਼, ਪਿੱਠ ਤੇ ਪਦਮਨਾਭ ਅਤੇ ਕਮਰ ਪੁਰ ਦਾਮੋਦਰ ਨਾਮ ਉੱਚਾਰਣ ਕਰਕੇ ਤਿਲਕ ਕਰਨਾ ਚਾਹੀਏ. "ਬਾਰਹਿ ਤਿਲਕ ਮਿਟਾਇਕੈ ਗੁਰਮੁਖ ਤਿਲਕ ਨੀਸਾਣ ਚੜਾਇਆ." (ਭਾਗੁ) ੨. ਰਾਜਸਿੰਘਾਸਨ ਤੇ ਬੈਠਣ ਸਮੇਂ ਤਿਲਕ (ਟਿੱਕੇ) ਦੀ ਰਸਮ। ੩. ਵਿਆਹ ਦਾ ਸੰਬੰਧ ਪੱਕਾ ਕਰਨ ਲਈ ਵਰ ਦੇ ਮੱਥੇ ਟਿੱਕਾ ਲਾਉਣ ਦੀ ਕ੍ਰਿਯਾ। ੪. ਪੁੰਨਾਗ ਜਾਤਿ ਦਾ ਇੱਕ ਬਿਰਛ, ਜੋ ਬਸੰਤ ਰੁਤ ਵਿੱਚ ਫੁਲਦਾ ਹੈ. L. Clerodendrum phlomoides । ੫. ਮਰੂਆ। ੬. ਗ੍ਰੰਥ ਦੀ ਵ੍ਯਾਖ੍ਯਾ. ਟੀਕਾ। ੭. ਤਿਲ ਦਾ ਬੂਟਾ। ੮. ਗੜ੍ਹਸ਼ੰਕਰ ਨਿਵਾਸੀ ਭਾਈ ਤਿਲਕ, ਜੋ ਸਤਿਗੁਰੂ ਦਾ ਅਨੰਨ ਸਿੱਖ ਸੀ. ਇੱਕ ਯੋਗੀ, ਜੋ ਪ੍ਰਗਟ ਕਰਦਾ ਸੀ ਕਿ ਮੇਰੇ ਦਰਸ਼ਨ ਤੋਂ ਵੈਕੁੰਠ ਦੀ ਪ੍ਰਾਪਤੀ ਹੁੰਦੀ ਹੈ, ਭਾਈ ਤਿਲਕ ਪਾਸ ਆਇਆ, ਤਿਲਕ ਨੇ ਵਸਤ੍ਰ ਨਾਲ ਨੇਤ੍ਰ ਢਕ ਲਏ ਅਰ ਆਖਿਆ ਕਿ ਮੈਂ ਆਪਣੇ ਗੁਰਾਂ ਤੋਂ ਛੁੱਟ ਕਿਸੇ ਤੋਂ ਵੈਕੁੰਠ ਆਦਿ ਦੀ ਪ੍ਰਾਪਤੀ ਨਹੀਂ ਚਾਹੁੰਦਾ. "ਤਿਲਕ ਤਿਲੋਕਾ ਪਾਠਕਾ ਸਾਧਸੰਗਤਿ ਸੇਵਾ ਹਿਤਕਾਰਾ." (ਭਾਗੁ) ੯. ਵਿ- ਸ਼ਿਰੋਮਣਿ. ਪ੍ਰਧਾਨ. ਮੁਖੀਆ. "ਰਘੁਬੰਸਿ ਤਿਲਕੁ ਸੁੰਦਰੁ ਦਸਰਥ ਘਰਿ ਮੁਨਿ ਬੰਛਹਿ ਜਾਕੀ ਸਰਣੰ." (ਸਵੈਯੇ ਮਃ ੪. ਕੇ) ੧੦. ਤਿਲਮਾਤ੍ਰ. ਥੋੜਾ. ਤਿਲ- ਇਕ। ੧੧. ਤੁ. [تِرلیک] ਤਿਰਲੀਕ. ਸੰਗ੍ਯਾ- ਜਨਾਨਾ ਕੁੜਤਾ. ਫ਼ਰਾਖ਼ ਕੁੜਤੀ. "ਦਸ ਦਸ ਮਨ ਤਿਲਕੈਂ ਭਈ ਖਟ ਮਨ ਭਈ ਇਜਾਰ." (ਚਰਿਤ੍ਰ ੧੬੮) ਪਾਣੀ ਪੈਕੇ ਦਸ ਦਸ ਮਣ ਦੀਆਂ ਕੁੜਤੀਆਂ ਅਤੇ ਛੀ ਛੀ ਮਣ ਦੀਆਂ ਸੁੱਥਣਾਂ ਹੋ ਗਈਆਂ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਮੰਗ. ਯਾਚਨਾ। ੨. ਕੁਆਰੀ ਕਨ੍ਯਾ, ਜਿਸ ਦੀ ਸਗਾਈ ਹੋ ਗਈ ਹੈ। ੩. ਇਸਤ੍ਰੀਆਂ ਦੇ ਕੇਸ਼ਾਂ ਦੀ ਰੇਖਾ, ਜੋ ਮੀਢੀ ਬਣਾਉਣ ਸਮੇਂ ਹੋ ਜਾਂਦੀ ਹੈ. ਜਦ ਚੀਰਣੀ ਪਾਕੇ ਕੇਸ਼ ਦੋਹੀਂ ਪਾਸੀਂ ਕੀਤੇ ਜਾਣ, ਤਦ ਵਿਚਕਾਰ ਸਿਰ ਦੀ ਤੁਚਾ ਦਿਖਾਈ ਦੇਣ ਲਗਦੀ ਹੈ, ਇਸੇ ਰੇਖਾ ਦਾ ਨਾਮ ਮਾਂਗ ਹੈ. ਸ਼ੋਭਾ ਲਈ ਇਸ ਰੇਖਾ ਪੁਰ ਸੰਧੂਰ ਆਦਿ ਰੰਗ ਲਗਾਇਆ ਜਾਂਦਾ ਹੈ. "ਭਰੀਐ ਮਾਂਗ ਸੰਧੂਰੇ." (ਵੰਡ ਮਃ ੧) ੪. ਸਿੰਧੀ. ਉਹ ਡੋਰਾ ਅਥਵਾ ਜੰਜੀਰੀ, ਜੋ ਨੱਥ ਦੇ ਗਹਿਣੇ ਨਾਲ ਬੰਨ੍ਹੀ ਜਾਕੇ ਕੇਸਾਂ ਨਾਲ ਅਟਕਾਈ ਜਾਂਦੀ ਹੈ, ਜਿਸ ਤੋਂ ਗਹਿਣੇ ਦਾ ਭਾਰ ਨੱਕ ਪੁਰ ਨਾ ਪਵੇ....