laghushankāलघुशंका
ਸੰਗ੍ਯਾ- ਮੂਤ੍ਰਤ੍ਯਾਗ. ਚੀਤਾ ਕਰਨਾ. ਪੇਸ਼ਾਬ ਕਰਨਾ. ਥੋੜੀ ਸ਼ੰਕਾ (ਸੂਗ) ਜਿਸ ਦੇ ਕਰਨ ਵਿੱਚ ਹੋਵੇ. ਇਸ ਦੇ ਮੁਕਾਬਲੇ ਸ਼ੌਚ ਜਾਣਾ ਦੀਰਘ ਸ਼ੰਕਾ ਹੈ. "ਪ੍ਰਿਥੀਆ ਲਾਗੋ ਲਘੁ ਸ਼ੰਕਾ ਕਰ." (ਗੁਵਿ ੬)
संग्या- मूत्रत्याग. चीता करना. पेशाब करना. थोड़ी शंका (सूग) जिस दे करन विॱच होवे. इस दे मुकाबले शौच जाणा दीरघ शंकाहै. "प्रिथीआ लागो लघु शंका कर." (गुवि ६)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਚਿਤ੍ਰਕ. "ਬੰਤਰ ਚੀਤੇ ਅਰੁ ਸਿੰਘਾਤਾ." (ਭੈਰ ਕਬੀਰ) ੨. ਖ਼ਾ. ਪੇਸ਼ਾਬ. ਮੂਤ੍ਰ। ੩. ਦੇਖੋ, ਚੀਤ ੧, "ਨਿਰਮਲ ਭਏ ਚੀਤਾ." (ਬਿਲਾ ਮਃ ੫) ੪. ਚੇਤਨ. "ਮਨ ਮਹਿ ਮਨੂਆ ਚਿਤ ਮਹਿ ਚੀਤਾ." (ਬਸੰ ਅਃ ਮਃ ੧) ਮਨ ਵਿੱਚ ਮਾਨ੍ਯ ਅਤੇ ਚਿੱਤ ਵਿੱਚ ਚੇਤਨ (ਕਰਤਾਰ). ੫. ਵਿ- ਚਿਤ੍ਰਿਤ. ਚਿੱਤਿਆ- ਹੋਇਆ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਫ਼ਾ. [پیشاب] ਸੰਗ੍ਯਾ- ਮੂਤ੍ਰ. ਮੂਤ. ਸੰ- ਪ੍ਰਸ੍ਰਾਵ ਜਾਂ ਪਯਸ੍ਰਾਵ....
ਵਿ- ਘੱਟ. ਕਮ. ਤੁੱਛ. ਨ੍ਯੂਨ. "ਕਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰਿ." (ਸੂਹੀ ਅਃ ਮਃ ੧) "ਕਿਆ ਥੋੜੜੀ ਬਾਤ ਗੁਮਾਨੁ?" (ਸ੍ਰੀ ਮਃ ੫)...
ਅ਼. [سقّا] ਸੰਗ੍ਯਾ- ਬਹਿਸ਼ਤੀ. ਪਾਣੀ ਢੋਣ ਵਾਲਾ. ਕਹਾਰ. ਸੰ. सेक्तृ- ਸੇਕ੍ਤ੍ਰਿ ਛਿੜਕਣ ਵਾਲਾ....
ਸੰਗ੍ਯਾ- ਸ਼ੰਕਾ. ਘ੍ਰਿਣਾ. ਗਿਲਾਨੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. ਸ਼ੌਚ. ਸੰਗ੍ਯਾ- ਸ਼ੁਚਿ ਹੋਣ ਦਾ ਭਾਵ. ਪਵਿਤ੍ਰਤਾ. ਸ਼ੁੱਧੀ....
ਵਿ- ਜਾਣਨ ਵਾਲਾ. ਗ੍ਯਾਨੀ. ਦਾਨਾ. "ਭਗਤ ਕੋਈ ਵਿਰਲਾ ਜਾਣਾ." (ਸ੍ਰੀ ਮਃ ੫) ੨. ਕ੍ਰਿ- ਗਮਨ ਕਰਨਾ। ੩. ਜਾਣਦਾ. "ਕਰਮ ਧਰਮ ਨਹੀ ਜਾਣਾ." (ਸੂਹੀ ਮਃ ੫)...
ਸੰ. ਦੀਰ੍ਘ. ਵਿ- ਲੰਮਾ। ੨. ਚੌੜਾ। ੩. ਵਡਾ। ੪. ਸੰਗ੍ਯਾ- ਤਾਲ ਬਿਰਛ। ੫. ਊਂਟ. ਸ਼ੁਤਰ। ੬. ਦੋ ਮਾਤ੍ਰਾ ਦਾ ਅੱਖਰ. ਗੁਰੁ. "ਆਪਸ ਕਉ ਦੀਰਘ ਕਰਿ ਜਾਨੈ ਅਉਰਨ ਕੋ ਲਗ ਮਾਤ." (ਮਾਰੂ ਕਬੀਰ) ਆਪਣੇ ਤਾਈਂ ਦੀਰਘ (ਗੁਰੁ) ਅਤੇ ਦੂਜਿਆਂ ਨੂੰ ਲਘੁ ਜਾਣਦੇ ਹਨ. ਦੇਖੋ, ਗੁਰੂ ੫....
ਦੇਖੋ, ਪ੍ਰਿਥੀਚੰਦ....
ਸੰ. ਵਿ- ਛੋਟਾ। ੨. ਹਲਕਾ. ਹੌਲਾ। ੩. ਸੁੰਦਰ. ਖੂਬਸੂਰਤ। ੪. ਕ੍ਰਿ. ਵਿ- ਛੇਤੀ. "ਕੰਠ ਲਗਾਏ ਲਘੁ ਗਹਿ ਹਾਥਾ." (ਨਾਪ੍ਰ) ੫. ਸੰਗ੍ਯਾ- ਇੱਕ ਮਾਤ੍ਰਾ ਵਾਲਾ ਅੱਖਰ ਹ੍ਰਸ੍ਵ। ੬. ਲਘੁਸ਼ੰਕਾ ਦਾ ਸੰਖੇਪ. ਮੂਤ੍ਰਤ੍ਯਾਗ. "ਮੈ ਅਬ ਹੀ ਲਘੁ ਕੇ ਹਿਤ ਜੈਹੋਂ." (ਚਰਿਤ੍ਰ ੧੮)...