lakāraलकार
ਲ ਅੱਖਰ ਦਾ ਉੱਚਾਰਣ. ਲੱਲਾ। ੨. ਲੱਲਾ ਅੱਖਰ। ੩. ਵ੍ਯਾਕਰਣ ਅਨੁਸਾਰ ਕ੍ਰਿਯਾ ਦੀ ਹਾਲਤ ਅਤੇ ਸਮਾਂ, ਜਿਸ ਤੋਂ ਜਾਣਿਆ ਜਾਵੇ ਉਹ ਲਕਾਰ ਹੈ. ਅੰ. Mood ਅਤੇ Tense ਲਕਾਰ ਨਾਉਂ ਪੈਣ ਦਾ ਕਾਰਣ ਇਹ ਹੈ ਕਿ ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਦਸ ਸ਼ਬਦ (लङ्, लिङ्, लुङ्, लट्, लिट्, लुट्, लेट्, लोट्, लृङ्, लृट्. ) ਮੰਨੇ ਹਨ, ਜਿਨ੍ਹਾਂ ਤੋਂ ਕ੍ਰਿਯਾ ਦੀ ਹਾਲਤ ਅਤੇ ਸਮੇਂ ਦਾ ਬੋਧ ਹੁੰਦਾ ਹੈ, ਪਰ ਪੰਜਾਬੀ ਵਿੱਚ ਬਹੁਤ ਕਰਕੇ ਪੰਜ ਲਕਾਰ ਹੀ ਵਰਤੇ ਜਾਂਦੇ ਹਨ-#(ੳ) ਸ੍ਵਾਰਥ ਲਕਾਰ (Indicative Mood) ਯਥਾ- ਮੈਂ ਲਿਖਦਾ ਹਾਂ, ਗ੍ਰੰਥੀ ਪਾਠ ਕਰਦਾ ਹੈ, ਉਹ ਜਾਂਦੇ ਹਨ ਆਦਿ.#(ਅ) ਅਨੁਮਤ੍ਯਰਥ ਲਕਾਰ (Imperative Mood) ਯਥਾ- ਮੈਂ ਹੋਵਾਂ, ਤੂੰ ਜਾਵੇਂ, ਉਹ ਹੋਣ, ਪੂਜਾ ਪਾਠ ਕਰੋ.#(ੲ) ਆਸ਼ੰਸਾਰਥ ਲਕਾਰ (Subjunctive Mood) ਯਥਾ- ਜੇ ਤੁਸੀਂ ਮੈਨੂੰ ਸੰਥਾ ਪੜ੍ਹਾ ਦੇਓਂ, ਤਾਂ ਮੈਂ ਆਪ ਦਾ ਉਪਕਾਰ ਮੰਨਾ. ਜੇ ਮੈਂ ਹੁੰਦਾ, ਜੇ ਤੁਸੀਂ ਹੁੰਦੇ ਆਦਿ.#(ਸ) ਸੰਦਿਗਧਾਰਥ ਲਕਾਰ (Doubt- expressing Mood) ਯਥਾ- ਸ਼ਾਯਦ ਉਹ ਹੁਣ ਤੋੜੀ ਘਰ ਆਗਿਆ ਹੋਊ. ਮੈਂ ਹੁੰਦਾ, ਉਹ ਹੁੰਦੇ ਆਦਿ.#(ਹ) ਸੰਭਾਵਨਾਰਥ ਲਕਾਰ (Probability ex- ressing Mood) ਯਥਾ- ਤੁਹਾਨੂੰ ਗੁਰੂ ਦਾ ਹੁਕਮ ਦਿਲੋਂ ਮੰਨਣਾ ਲੋੜੀਏ, ਜਿਸ ਤੋਂ ਸਰਵ ਸੁਖ ਹੋਵੇ. ਗੁਰੂ ਦੀ ਆਗ੍ਯਾ ਤੋਂ ਵਿਰੁੱਧ ਕੰਮ ਕਰਨ ਤੋਂ ਉਪਦ੍ਰਵ ਹੋ ਸਕਦਾ ਹੈ. ਆਦਿ.
ल अॱखर दा उॱचारण. लॱला। २. लॱला अॱखर। ३. व्याकरण अनुसार क्रिया दी हालत अते समां, जिस तों जाणिआ जावे उह लकार है. अं. Mood अते Tense लकार नाउं पैण दा कारण इह है कि संसक्रित दे विद्वानां ने दस शबद (लङ्, लिङ्, लुङ्, लट्, लिट्, लुट्, लेट्, लोट्, लृङ्, लृट्.) मंने हन, जिन्हां तों क्रिया दी हालत अते समें दा बोध हुंदा है, पर पंजाबी विॱच बहुत करके पंज लकार ही वरते जांदे हन-#(ॳ) स्वारथ लकार (Indicative Mood) यथा- मैं लिखदा हां, ग्रंथी पाठ करदा है, उह जांदे हन आदि.#(अ) अनुमत्यरथ लकार (Imperative Mood) यथा- मैं होवां, तूं जावें, उह होण, पूजा पाठ करो.#(ॲ) आशंसारथ लकार (Subjunctive Mood) यथा- जे तुसीं मैनूं संथा पड़्हा देओं, तां मैं आप दा उपकार मंना. जे मैं हुंदा, जे तुसीं हुंदे आदि.#(स) संदिगधारथ लकार (Doubt- expressing Mood) यथा- शायद उह हुण तोड़ी घर आगिआ होऊ. मैं हुंदा, उह हुंदे आदि.#(ह) संभावनारथ लकार (Probability ex- ressing Mood) यथा- तुहानूं गुरू दा हुकम दिलों मंनणा लोड़ीए, जिस तों सरव सुख होवे. गुरू दी आग्या तों विरुॱध कंम करन तों उपद्रव हो सकदा है. आदि.
ਦੇਖੋ, ਅਖਰ....
ਦੇਖੋ, ਲਲਾ ੧. ਅਤੇ ੨....
ਸੰ. ਵਿ- ਆ- ਕ੍ਰਿ. ਸੰਗ੍ਯਾ- ਜੁਦਾ ਕਰਨ ਦੀ ਕ੍ਰਿਯਾ. ਅਲਗ ਕਰਨਾ. ਨਿਖੇੜਨਾ। ੨. ਧਾਤੁ ਅਤੇ ਸ਼ਬਦ ਦਾ ਗ੍ਯਾਨ ਕਰਾਉਣ ਵਾਲਾ ਸ਼ਾਸਤ੍ਰ, ਜਿਸ ਦ੍ਵਾਰਾ ਸ਼ਬਦਾਂ ਦੇ ਸ਼ੁੱਧ ਰੂਪ ਅਤੇ ਵਰਤੋਂ ਦੇ ਪ੍ਰਕਾਰ ਜਾਣੇ ਜਾਂਦੇ ਹਨ, ਅ਼. ਸਰਫ਼ੋਨਹ਼ਵ. ਅੰ. Grammar. ਦੇਖੋ, ਅਸਟ ਸਾਜਿ ਸਾਜਿ ੩....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਅ਼. [حالت] ਹ਼ਾਲਤ. ਸੰਗ੍ਯਾ- ਦਸ਼ਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਲ ਅੱਖਰ ਦਾ ਉੱਚਾਰਣ. ਲੱਲਾ। ੨. ਲੱਲਾ ਅੱਖਰ। ੩. ਵ੍ਯਾਕਰਣ ਅਨੁਸਾਰ ਕ੍ਰਿਯਾ ਦੀ ਹਾਲਤ ਅਤੇ ਸਮਾਂ, ਜਿਸ ਤੋਂ ਜਾਣਿਆ ਜਾਵੇ ਉਹ ਲਕਾਰ ਹੈ. ਅੰ. Mood ਅਤੇ Tense ਲਕਾਰ ਨਾਉਂ ਪੈਣ ਦਾ ਕਾਰਣ ਇਹ ਹੈ ਕਿ ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਦਸ ਸ਼ਬਦ (लङ्, लिङ्, लुङ्, लट्, लिट्, लुट्, लेट्, लोट्, लृङ्, लृट्. ) ਮੰਨੇ ਹਨ, ਜਿਨ੍ਹਾਂ ਤੋਂ ਕ੍ਰਿਯਾ ਦੀ ਹਾਲਤ ਅਤੇ ਸਮੇਂ ਦਾ ਬੋਧ ਹੁੰਦਾ ਹੈ, ਪਰ ਪੰਜਾਬੀ ਵਿੱਚ ਬਹੁਤ ਕਰਕੇ ਪੰਜ ਲਕਾਰ ਹੀ ਵਰਤੇ ਜਾਂਦੇ ਹਨ-#(ੳ) ਸ੍ਵਾਰਥ ਲਕਾਰ (Indicative Mood) ਯਥਾ- ਮੈਂ ਲਿਖਦਾ ਹਾਂ, ਗ੍ਰੰਥੀ ਪਾਠ ਕਰਦਾ ਹੈ, ਉਹ ਜਾਂਦੇ ਹਨ ਆਦਿ.#(ਅ) ਅਨੁਮਤ੍ਯਰਥ ਲਕਾਰ (Imperative Mood) ਯਥਾ- ਮੈਂ ਹੋਵਾਂ, ਤੂੰ ਜਾਵੇਂ, ਉਹ ਹੋਣ, ਪੂਜਾ ਪਾਠ ਕਰੋ.#(ੲ) ਆਸ਼ੰਸਾਰਥ ਲਕਾਰ (Subjunctive Mood) ਯਥਾ- ਜੇ ਤੁਸੀਂ ਮੈਨੂੰ ਸੰਥਾ ਪੜ੍ਹਾ ਦੇਓਂ, ਤਾਂ ਮੈਂ ਆਪ ਦਾ ਉਪਕਾਰ ਮੰਨਾ. ਜੇ ਮੈਂ ਹੁੰਦਾ, ਜੇ ਤੁਸੀਂ ਹੁੰਦੇ ਆਦਿ.#(ਸ) ਸੰਦਿਗਧਾਰਥ ਲਕਾਰ (Doubt- expressing Mood) ਯਥਾ- ਸ਼ਾਯਦ ਉਹ ਹੁਣ ਤੋੜੀ ਘਰ ਆਗਿਆ ਹੋਊ. ਮੈਂ ਹੁੰਦਾ, ਉਹ ਹੁੰਦੇ ਆਦਿ.#(ਹ) ਸੰਭਾਵਨਾਰਥ ਲਕਾਰ (Probability ex- ressing Mood) ਯਥਾ- ਤੁਹਾਨੂੰ ਗੁਰੂ ਦਾ ਹੁਕਮ ਦਿਲੋਂ ਮੰਨਣਾ ਲੋੜੀਏ, ਜਿਸ ਤੋਂ ਸਰਵ ਸੁਖ ਹੋਵੇ. ਗੁਰੂ ਦੀ ਆਗ੍ਯਾ ਤੋਂ ਵਿਰੁੱਧ ਕੰਮ ਕਰਨ ਤੋਂ ਉਪਦ੍ਰਵ ਹੋ ਸਕਦਾ ਹੈ. ਆਦਿ....
ਸੰ. ਸੰਗ੍ਯਾ- ਹੇਤੁ. ਸਬਬ."ਜਿਨਿ ਕਾਰਣਿ ਗੁਰੂ ਵਿਸਾਰਿਆ." (ਵਾਰ ਵਡ ਮਃ ੩) ੨. ਕ੍ਰਿ. ਵਿ- ਵਾਸਤੇ. ਲਿਯੇ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ੩. ਸੰਗ੍ਯਾ- ਕਾਰਯ ਦਾ ਸਾਧਨ. ਸਾਮਗ੍ਰੀ. "ਕਾਰਣ ਕਰਤੇ ਵਸਿ ਹੈ." (ਵਾਰ ਮਾਝ ਮਃ ੨) "ਆਪੇ ਕਰਤਾ ਕਾਰਣ ਕਰਾਏ." (ਮਾਝ ਅਃ ਮਃ ੩) ਵਿਦ੍ਵਾਨਾਂ ਨੇ ਦੋ ਪ੍ਰਕਾਰ ਦੇ ਕਾਰਣ ਮੰਨੇ ਹਨ ਇੱਕ ਨਿਮਿੱਤ, ਜੇਹਾਕਿ ਕਪੜੇ ਦਾ ਜੁਲਾਹਾ, ਖੱਡੀ, ਨਲਕੀ ਆਦਿ. ਦੂਜਾ ਉਪਾਦਾਨ, ਜੇਹਾ ਕੱਪੜੇ ਦਾ ਸੂਤ, ਘੜੇ ਦਾ ਮਿੱਟੀ....
ਵਿ- ਜਿਸ ਦਾ ਸੰਸਕਾਰ ਕੀਤਾ ਗਿਆ ਹੈ। ੨. ਸ਼ੁੱਧ ਕੀਤਾ। ੩. ਸੁਧਾਰਿਆ। ੪. ਵ੍ਯਾਕਰਣ ਦੀ ਰੀਤਿ ਅਨੁਸਾਰ ਸੁਧਾਰੀ ਹੋਈ ਬੋਲੀ। ੫. ਸੰਗ੍ਯਾ- ਦੇਵਭਾਸਾ. ਸੰਸਕ੍ਰਿਤ. (संस्कृत)...
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਦੇਖੋ. ਮੰਨਣਾ। ੨. ਅ਼. [منع] ਮਨਅ਼. "ਮਹਰਮ ਹੋਇ ਵਜੀਰ ਸੋ ਮੰਤ੍ਰ ਪਿਆਲਾ ਮੂਲ ਨ ਮੰਨੋ." (ਭਾਗੁ) ਜੋ ਬਾਦਸ਼ਾਹ ਦਾ ਭੇਤੀ ਮੰਤ੍ਰੀ ਹੈ, ਉਸ ਨੂੰ ਸ੍ਵਾਮੀ ਨਾਲ ਮੰਤ੍ਰ ਕਰਨਾ ਅਤੇ ਖਾਨ ਪਾਨ ਕਦੇ ਮਨਅ਼ ਨਹੀਂ ਹੈ, ਭਾਵ- ਹਰ ਵੇਲੇ ਕਰ ਸਕਦਾ ਹੈ....
ਸੰ. ਸੰਗ੍ਯਾ- ਗਿਆਨ. ਸਮਝ। ੨. ਜਾਗਰਣ. ਜਾਗਣਾ। ੩. ਵਿ- ਜਾਣਨ ਵਾਲਾ. ਗਿਆਨੀ। ੪. ਦੇਖੋ, ਬੌੱਧ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਪੰਜਾਬ ਦਾ ਵਸਨੀਕ। ੨. ਪੰਜਾਬ ਦੀ ਭਾਸਾ, ਜਿਸ ਨੂੰ ਪੰਜਾਬ ਦੇ ਵਸਨੀਕ ਬੋਲਦੇ ਹਨ। ੩. ਪੰਜਾਬ ਨਾਲ ਸੰਬੰਧਿਤ. ਪੰਜਾਬ ਦਾ, ਦੀ। ੪. ਗੁਰਮੁਖੀ ਲਿਪੀ (ਲਿਖਤ) ਜਿਸ ਵਿੱਚ ਪੰਜਾਬ ਦੀ ਬੋਲੀ ਉੱਤਮ ਲਿਖੀ ਜਾਂਦੀ ਹੈ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਦੇਖੋ, ਸੁਆਰਥ....
ਵ੍ਯ- ਜਿਸ ਤਰਹ. ਜਿਸ ਪ੍ਰਕਾਰ ਸੇ. ਜੈਸੇ. ਜਿਵੇਂ। ੨. ਬਰਾਬਰ. ਤੁੱਲ. ਸਮਾਨ....
ਵ੍ਯ- ਅੰਗੀਕਾਰ ਅਤੇ ਸੰਮਤੀ ਬੋਧਕ ਸ਼ਬਦ। ੨. ਠੀਕ, ਸਹੀ, ਆਦਿਕ ਦੀ ਥਾਂ ਵਰਤੀਦਾ ਹੈ। ੩. ਸਿਮ੍ਰਿਤੀ (ਚੇਤਾ) ਬੋਧਕ ਭੀ ਹੈ। ੪. ਫ਼ਾ. [ہاں] ਖ਼ਬਰਦਾਰ!...
ਸੰ. ग्रन्थिन् ਵਿ- ਗ੍ਰੰਥ ਵਾਲਾ. ਜਿਸ ਪਾਸ ਗ੍ਰੰਥ ਹੈ। ੨. ਗ੍ਰੰਥ ਦੇ ਪੜ੍ਹਨਵਾਲਾ। ੩. ਗੱਠਦਾਰ. ਗੰਢੀਲਾ। ੪. ਸੰਗ੍ਯਾ- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਵਾਲਾ ਅਤੇ ਸੇਵਾਦਾਰ ਸਿੱਖ।...
ਸੰ. ਸੰਗ੍ਯਾ- ਪੜ੍ਹਨ ਦੀ ਕ੍ਰਿਯਾ. ਪਠਨ. ਪੜ੍ਹਾਈ। ੨. ਸਬਕ਼ ਸੰਥਾ. "ਪਾਠ ਪੜਿਓ ਅਰੁ ਬੇਦ ਬੀਚਾਰਿਓ." (ਸੋਰ ਅਃ ਮਃ ੫) ੩. ਪੁਸਤ੍ਤਕ ਦਾ ਭਾਗ. ਅਧ੍ਯਾਯ। ੪. ਕਿਸੇ ਪੁਸ੍ਤਕ ਅਤਵਾ ਸਤੋਤ੍ਰ ਨੂੰ ਨਿਤ੍ਯ ਪੜ੍ਹਨ ਦੀ ਕ੍ਰਿਯਾ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਫ਼ਾ. [توُ] ਸਰਵ- "ਤੂੰ ਅਕਾਲ ਪੁਰਖ ਨਾਹੀ ਸਿਰਿ ਕਾਲਾ." (ਮਾਰੂ ਸੋਲਹੇ ਮਃ ੧) "ਤੂੰ ਊਚ ਅਥਾਹੁ ਅਪਾਰ ਅਮੋਲਾ." (ਮਾਝ ਅਃ ਮਃ ੫)...
ਸੰਗ੍ਯਾ- ਪੂਜਨ (ਅਰ੍ਚਨ) ਦੀ ਕ੍ਰਿਯਾ. ਸਨਮਾਨ. ਸੇਵਾ. "ਅਚੁਤ ਪੂਜਾ ਜੋਗ ਗੋਪਾਲ." (ਬਿਲਾ ਮਃ ੫)#੨. ਵ੍ਯੰਗ- ਤਾੜਨਾ. ਮਾਰ ਕੁਟਾਈ. "ਏਕ ਗਦਾ ਉਨ ਕਰ ਮੇ ਧਰੀ। ਸਭ ਭੂਪਨ ਕੀ ਪੂਜਾ ਕਰੀ." (ਕ੍ਰਿਸਨਾਵ)...
ਸਰਵ- ਆਪ. ਤੁਮ. ਤੂੰ ਦਾ ਬਹੁ ਵਚਨ. "ਤੁਸੀਂ ਭੋਗਹੁ ਭੁੰਚਹੁ ਭਾਈ ਹੋ." (ਸ੍ਰੀ ਮਃ ੫. ਪੈਪਾਇ)...
ਮੁਝੇ. ਮੇਰੇ ਤਾਈਂ. "ਸਤਿਗੁਰਿ ਮੈਨੋ ਏਕੁ ਦਿਖਾਇਆ." (ਬਸੰ ਮਃ ੩)...
ਸ਼ੰ. ਸੰਗ੍ਯਾ- ਗ੍ਯਾਨ. ਜਾਣਨਾ. ਚੰਗੀ ਤਰ੍ਹਾਂ ਸਮਝਣਾ....
ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ....
ਸੰ. ਸੰਗ੍ਯਾ- ਸਹਾਇਤਾ. ਮਦਤ।#੨. ਭਲਿਆਈ. ਨੇਕੀ. "ਸਾਰ ਮਹਾ ਸਿਮਰਨ ਸਤਿਨਾਮੂ, ਕਾਰ ਮਹਾਂ ਕਰਬੋ ਉਪਕਾਰ." (ਗੁਪ੍ਰਸੂ) ੩. ਅਨੁਕੂਲਤਾ। ੪. ਨੌਕਰੀ. ਚਾਕਰੀ। ੫. ਮਿਹਰਬਾਨੀ....
ਫ਼ਾ. [شاید] ਵ੍ਯ- ਚਾਹੀਏ. ਲੋੜੀਏ। ੨. ਕਦਾਚਿਤ। ੩. ਖਬਰੇ ਅਜੇਹਾ ਹੋਵੇ....
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਸੰ. आज्ञा- ਆਗ੍ਯਾ. . ਹੁਕਮ. ਆਦੇਸ਼. "ਮਾਨ ਗੋਬਿੰਦੈ ਆਗਿਓ." (ਗਉ ਮਃ ੫) "ਆਗਿਆ ਮਾਨਿ ਭਗਤਿ ਹੋਇ ਤੁਮਾਰੀ." (ਆਸਾ ਮਃ ੫)...
ਹੋਣ ਦਾ ਭਵਿਸ਼੍ਯਤ ਕਾਲ. ਹੋਵੇਗਾ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਅ਼. [حُکم] ਹ਼ੁਕਮ. ਸੰਗ੍ਯਾ- ਆਗ੍ਯਾ....
ਕ੍ਰਿ- ਮਨਨ ਕਰਨਾ. ਵਿਚਾਰਨਾ। ੨. ਅੰਗੀਕਾਰ ਕਰਨਾ. ਮਨਜੂਰ ਕਰਨਾ. ਮੰਨ ਲੈਣਾ. "ਮੰਨੇ ਕੀ ਗਤਿ ਕਹੀ ਨ ਜਾਇ." (ਜਪੁ) "ਜਿਨੀ ਸੁਣਿਕੈ ਮੰਨਿਆ." (ਸ੍ਰੀ ਮਃ ੩) ੩. ਮਾਨ੍ਯ ਠਹਿਰਾਉਣਾ. ਪੂਜਣਾ. ਉਪਾਸਨਾ. "ਸਤਿਗੁਰੁ ਪੁਰਖੁ ਨ ਮੰਨਿਓ." (ਸ੍ਰੀ ਮਃ ੩)...
ਦੇਖੋ, ਸਰਬ। ੨. ਫ਼ਾ. [سرو] ਸੰਗ੍ਯਾ- ਸਰੂ. "ਸਰਵੋ ਸਹੀ ਚਮਨ ਰਾ." (ਰਾਮਾਵ) ਦੇਖੋ, ਸਰੂ....
ਸੰਗ੍ਯਾ- ਸੁੱਖ. ਮੰਨਤ. "ਸੁਖ ਸੁਖੇਂਦੀ ਸਾ ਮੈ ਪਾਈ." (ਜੈਤ ਛੰਤ ਮਃ ੫) ਸੁਖ ਦੀ ਇੱਛਾ ਲਈ ਮੰਨਤ ਕਰਨ ਤੋਂ ਨਾਮ ਸੁਕ ਹੈ. ੨. ਸੰ. ਆਨੰਦ. "ਦੁਖ ਦਾਰੂ ਸੁਖ ਰੋਗ ਭਇਆ." (ਵਾਰ ਆਸਾ) ੩. ਦੇਖੋ, ਸਵੈਯੇ ਦਾ ਰੂਪ ੧੮.। ੪. ਜਲ. ਪਾਣੀ....
ਦੇਖੋ, ਆਗਿਆ....
ਦੇਖੋ, ਬਿਰੁੱਧ....
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. उपद्रव. ਸੰਗ੍ਯਾ- ਉਤਪਾਤ. ਵਿਘਨ. "ਮਿਟੇ ਉਪਦ੍ਰਹ ਮਨ ਤੇ ਬੈਰ." (ਆਸਾ ਮਃ ੫) ੨. ਊਧਮ. ਦੰਗਾ। ੩. ਮੁਸੀਬਤ. ਵਿਪਦਾ....