laudā, laundā, laundī, lauḍhā, lauḍhīलउडा, लउंडा, लउंडी, लउढा, लउढी
ਵਿ- ਲਘੁਤਾ ਵਾਲਾ. ਲਘੁਤਰ. ਛੋਟਾ. ਨਿੱਕਾ। ੨. ਸੰਗ੍ਯਾ- ਬਾਲਕ. ਲੜਕਾ. ਲੌਂਡਾ. ਦੇਖੋ, ਅੰ. Lad ਲੜਕੀ. ਲੌਂਡੀ। ੩. ਗੁਲਾਮ. "ਜੋ ਲਉਡਾ ਪ੍ਰਭਿ ਕੀਆ ਅਜਾਤਿ." (ਆਸਾ ਮਃ ੫) ਗ਼ੁਲਾਮੀ ਤੋਂ ਆਜ਼ਾਦ ਕੀਤਾ। ੪. ਸੰ. लौड्. ਧਾ ਮੂਰਖ ਹੋਣਾ. ਪਾਗਲ ਹੋਣਾ.
वि- लघुता वाला. लघुतर. छोटा. निॱका। २. संग्या- बालक. लड़का. लौंडा. देखो, अं. Lad लड़की. लौंडी। ३. गुलाम. "जो लउडा प्रभि कीआ अजाति." (आसा मः ५) ग़ुलामी तों आज़ाद कीता। ४. सं. लौड्. धा मूरख होणा. पागल होणा.
ਸੰਗ੍ਯਾ- ਛੋਟਾਪਨ. ਤੁੱਛਤਾ ਹਲਕਾਪਨ। ੨. ਨੀਚਤਾ. ਕਮੀਨਾਪਨ। ੩. ਚਪਲਤਾ. ਚਾਲਾਕੀ. "ਪਦ ਲਘੁਤਾ ਤੋਂ ਕੁਦਤ ਬਿਸਾਲ." (ਗੁਪ੍ਰਸੂ)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਵਿ- ਛੋਟਾ. ਛੋਟੀ। ੨. ਬਾਰੀਕ. ਸੂਖਮ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਲਡ (ਖੇਲ) ਕਰਨ ਵਾਲਾ, ਵਾਲੀ. ਬਾਲਕ. ਬਾਲਕੀ....
ਦੇਖੋ, ਲਉਂਡਾ, ਲਉਂਡੀ....
ਲਡ (ਖੇਲ) ਕਰਨ ਵਾਲਾ, ਵਾਲੀ. ਬਾਲਕ. ਬਾਲਕੀ....
ਦੇਖੋ, ਲਉਂਡਾ, ਲਉਂਡੀ....
ਅ਼. [غُلام] ਗ਼ੁਲਾਮ. ਸੰਗ੍ਯਾ- ਲੁੱਟ ਵਿੱਚ ਹੱਥ ਆਇਆ ਜਾਂ ਮੁੱਲ ਲਿਆ ਹੋਇਆ ਸੇਵਕ.¹ ਗੋੱਲਾ. ਪੁਰਾਣੇ ਸਮੇਂ ਯੁੱਧ ਵਿੱਚੋਂ ਵੈਰੀ ਦੇ ਫੜੇ ਹੋਏ ਆਦਮੀਆਂ ਨੂੰ ਜਾਨੋ ਨਹੀਂ ਮਾਰਦੇ ਸਨ. ਸਗੋਂ ਕਾਬੂ ਕਰਕੇ ਕੈਦ ਕਰ ਲੈਂਦੇ ਸਨ. ਕੁਝ ਚਿਰ ਮਗਰੋਂ ਜਾਂਤਾਂ ਇਨ੍ਹਾਂ ਤੋਂ ਕਰੜੀ ਮਿਹਨਤ ਦੇ ਕੰਮ ਕਰਾਉਂਦੇ, ਜਾਂ ਡੰਗਰਾਂ ਵਾਂਙ ਵੇਚ ਛਡਦੇ. ਇਸ ਤਰਾਂ ਖਰੀਦੇ ਜਾਂ ਫੜੇ ਹੋਏ ਮਨੁੱਖ ਨੂੰ ਗ਼ੁਲਾਮ ਕਿਹਾ ਜਾਂਦਾ ਸੀ.²#ਅਸਲ ਵਿੱਚ ਗ਼ੁਲਾਮ ਉਸ ਨੂੰ ਆਖਦੇ ਸਨ ਜੋ ਪਸ਼ੂ ਸਮਾਨ ਕਿਸੇ ਹੋਰ ਮਨੁੱਖ ਦੀ ਮਾਲਕੀਅਤ ਹੁੰਦਾ ਸੀ, ਅਰ ਸਭ ਤਰਾਂ ਆਪਣੇ ਮਾਲਿਕ ਦੇ ਅਧੀਨ ਹੁੰਦਾ ਹੋਇਆ ਆਪਣੀ ਇੱਛਾ ਅਨੁਸਾਰ ਕੋਈ ਕੰਮ ਭੀ ਕਰਨ ਦੇ ਸਮਰਥ ਨਹੀਂ ਸੀ.#ਭਾਵੇਂ ਭਾਰਤ ਵਿੱਚ ਭੀ ਕਦੇ ਗੁਲਾਮੀ ਪ੍ਰਚਲਿਤ ਸੀ, ਪਰ ਇਸ ਦਾ ਪੂਰਾ ਜੋਰ ਪਹਿਲਾਂ ਉਨ੍ਹਾਂ ਦੇਸ਼ਾਂ ਵਿੱਚ ਰਿਹਾ ਹੈ ਜਿੱਥੇ ਹੁਣ ਕੁਝ ਸਦੀਆਂ ਤੋਂ ਇਸਲਾਮੀ ਕੌਮਾਂ ਆਬਾਦ ਹਨ. ਇਨ੍ਹਾਂ ਤਬਕਿਆਂ ਵਿੱਚ ਗੁਲਾਮੀ ਮੁਹ਼ੰਮਦ ਸਾਹਿਬ ਦੇ ਜਨਮ ਤੋਂ ਬਹੁਤ ਵਰ੍ਹੇ ਪਹਿਲਾਂ ਤੋਂ ਚਲੀ ਆਉਂਦੀ ਸੀ, ਇਨ੍ਹਾਂ ਦੇਸ਼ਾਂ ਤੋਂ ਹੀ ਇਹ ਯੂਰਪ ਵਿੱਚ ਫੈਲੀ, ਅਰ ਅੰਤ ਨੂੰ ਅਮਰੀਕਾ ਵਿੱਚ ਤਕੜੇ ਪੈਰ ਜਮਾਕੇ ਸਨ ੧੮੬੫ ਵਿੱਚ ਸਦਾ ਲਈ ਸਭ੍ਯ ਦੇਸ਼ਾਂ ਤੋਂ ਲੋਪ ਹੋ ਗਈ. ਗੁਲਾਮੀ ਦਾ ਇਤਿਹਾਸ ਨਰਕ ਵਿੱਚ ਬਿਲਕਦੇ ਜੀਵਾਂ ਦਾ ਕਥਾ ਤੋਂ ਭੀ ਜਾਦਾ ਦੁਖਦਾਈ ਕਿਹਾ ਜਾਵੇ, ਤਾਂ ਅਯੋਗ ਨਹੀਂ, ਦੇਖੋ, Ingram ਕ੍ਰਿਤ History of Slavery and Serfdom (1895)....
ਵਿ- ਲਘੁਤਾ ਵਾਲਾ. ਲਘੁਤਰ. ਛੋਟਾ. ਨਿੱਕਾ। ੨. ਸੰਗ੍ਯਾ- ਬਾਲਕ. ਲੜਕਾ. ਲੌਂਡਾ. ਦੇਖੋ, ਅੰ. Lad ਲੜਕੀ. ਲੌਂਡੀ। ੩. ਗੁਲਾਮ. "ਜੋ ਲਉਡਾ ਪ੍ਰਭਿ ਕੀਆ ਅਜਾਤਿ." (ਆਸਾ ਮਃ ੫) ਗ਼ੁਲਾਮੀ ਤੋਂ ਆਜ਼ਾਦ ਕੀਤਾ। ੪. ਸੰ. लौड्. ਧਾ ਮੂਰਖ ਹੋਣਾ. ਪਾਗਲ ਹੋਣਾ....
ਪ੍ਰਭੁ ਨੇ. ਸ੍ਵਾਮੀ ਨੇ. "ਪ੍ਰਭਿ ਆਪੇ ਪੈਜ ਰਖਾਈ." (ਸੋਰ ਮਃ ੫)...
ਕੀਤਾ ਹੈ. ਕਰਿਆ. "ਕੰਤ ਹਮਾਰੋ ਕੀਅਲੋ ਖਸਮਾਨਾ." (ਆਸਾ ਮਃ ੫) "ਕੀਆ ਖੇਲੁ ਬਡ ਮੇਲੁ ਤਮਾਸਾ." ( ਸਵੈਯੇ ਮਃ ੪. ਕੇ)...
ਵਿ- ਜਾਤਿ ਰਹਿਤ. ਜਿਸ ਦੀ ਕੋਈ ਜਾਤਿ ਨਹੀਂ. "ਜਾਤਿ ਮੇ ਨ ਆਵੈ ਸੋ ਅਜਾਤਿ ਕੈ ਕੈ ਜਾਨ ਜਿਯ." (ਗ੍ਯਾਨ) ੨. ਨੀਚ ਜਾਤਿ ਵਾਲਾ. ਨੀਚ. "ਜਾਤਿ ਅਜਾਤਿ ਨਾਮੁ ਜਿਨਿ ਧਿਆਇਆ, ਤਿਨਿ ਪਰਮਪਦਾਰਥੁ ਪਾਇਆ." (ਵਡ ਛੰਤ ਮਃ ੪)#੩. ਫ਼ਾ. [آزاد] ਆਜ਼ਾਦ. ਬੰਧਨ ਰਹਿਤ. ਸ੍ਵਤੰਤਰ. "ਜੋ ਲਉਡਾ ਪ੍ਰਭਿ ਕੀਆ ਅਜਾਤਿ." (ਆਸਾ ਮਃ ੫) ਗੁਲਾਮੀ ਦੇ ਬੰਧਨ ਤੋਂ ਕੱਢ ਦਿੱਤਾ ਹੈ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰਗ੍ਯਾ- ਗੁਲਾਮਪੁਣਾ. ਦਾਸਤ੍ਵ. ਦੇਖੇ, ਗੁਲਾਮ....
ਫ਼ਾ. [آزاد] ਵਿ- ਬੰਧਨ ਰਹਿਤ. ਮੁਕ੍ਤ. ਸ੍ਵਤੰਤ੍ਰ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਦੇਖੋ, ਮੁਰ੍ਛ ਧਾ. ਸੰ. ਮੂਰ੍ਖ. ਵਿ- ਬੁੱਧਿ ਰਹਿਤ. ਦੇਖੋ, ਮੂਰ ੨. "ਪੜਿਆ ਮੂਰਖ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ." (ਮਃ ੧. ਵਾਰ ਮਾਝ) ੨. ਨਾ- ਤਜਰਬੇਕਾਰ. "ਹਮ ਮੂਰਖ ਮੂਰਖ ਮਨ ਮਾਹਿ." (ਧਨਾ ਮਃ ੩) ੩. ਸੰਗ੍ਯਾ- ਮਾਂਹ. ਉੜਦ. ਮਾਸ। ੪. ਬਨਮੂੰਗੀ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਪ੍ਰਾ. ਵਿ- ਸਿਰੜਾ. ਵਿਕ੍ਸ਼ਿਪਤ. ਬਾਵਲਾ. ਵਿਸ਼੍ਵਕੋਸ਼ ਵਿੱਚ ਇਸ ਸ਼ਬਦ ਨੂੰ ਸੰਸਕ੍ਰਿਤ ਮੰਨਕੇ ਅਰਥ ਕੀਤਾ ਹੈ- ਪਾ ਰਕ੍ਸ਼੍ਣੰ ਤਸਮਾਤ੍ ਗਲਤਿ. ਅਰਥਾਤ ਜੋ ਆਪਣੀ ਰ਼ਖ੍ਯਾ ਕਰਨੋਂ ਰਹਿ ਗਿਆ ਹੈ. ਕਿਤਨਿਆਂ ਨੇ ਇਸ ਸ਼ਬਦ 'ਪਾ- ਬ ਗਿਲ' ਤੋਂ ਬਣਿਆ ਮੰਨਿਆ ਹੈ. ਅਰਥਾਤ ਜਿਸ ਦੇ ਪੈਰ ਮਿੱਟੀ ਨਾਲ ਲਿਬੜੇ ਰਹਿਂਦੇ ਹਨ....