rāmoरामो
ਦੇਖੋ, ਰਾਮਕੌਰ। ੨. ਮਾਤਾ ਦਾਮੋਦਰੀ ਜੀ ਦੀ ਵਡੀ ਭੈਣ, ਜੋ ਡਰੋਲੀ ਨਿਵਾਸੀ ਭਾਈ ਸਾਂਈਂਦਾਸ ਨਾਲ ਵਿਆਹੀ ਗਈ ਸੀ. ਇਸ ਦੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿੱਚ ਅਟਲ ਸ਼੍ਰੱਧਾ ਸੀ. "ਯਥਾ ਸ਼ਕਤਿ ਦੰਪਤੀ ਹੁਲਾਸ। ਸੇਵਤ ਰਾਮੋ ਸਾਂਈਂਦਾਸ." (ਗੁਪ੍ਰਸੂ)
देखो, रामकौर। २. माता दामोदरी जी दी वडी भैण, जो डरोली निवासी भाई सांईंदास नाल विआही गई सी. इस दी श्री गुरू हरिगोबिंद साहिब विॱच अटल श्रॱधा सी. "यथा शकति दंपती हुलास। सेवत रामो सांईंदास." (गुप्रसू)
ਦੇਵੀਚੰਦ ਬਹਿਲ ਖਤ੍ਰੀ ਦੀ ਸੁਪੁਤ੍ਰੀ, ਜਿਸ ਦਾ ਵਿਆਹ ਸ਼੍ਰੀ ਗੁਰੂ ਅਮਰਦੇਵ ਜੀ ਨਾਲ ਹੋਇਆ. ਇਸ ਦਾ ਦੇਹਾਂਤ ਸੰਮਤ ੧੬੨੬ ਵਿੱਚ ਗੋਇੰਦਵਾਲ ਹੋਇਆ ਹੈ। ੨. ਦੇਖੋ, ਰਾਮਕੁੱਵਰ ਅਤੇ ਬੁੱਢਾ ਬਾਬਾ। ੩. ਰਾਜਾ ਸਾਹਿਬਸਿੰਘ ਪਟਿਆਲਾਪਤਿ ਦੀ ਸੁਪੁਤ੍ਰੀ. ਇਸ ਦੀ ਸ਼ਾਦੀ ਕਲਸੀਆ ਦੇ ਰਈਸ ਸਰਦਾਰ ਹਰੀਸਿੰਘ ਨਾਲ ਹੋਈ ਸੀ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਸੰ. ਭਗਿਨੀ. "ਭੈਣ ਭਾਈ ਸਭਿ ਸਜਣਾ." (ਸ੍ਰੀ ਮਃ ੫. ਪੈਪਾਇ) ੨. ਸੰ. ਭ੍ਰਮਣ. ਚੌਰਾਸੀ ਦਾ ਗੇੜਾ. "ਜਿਸਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ." (ਵਾਰ ਰਾਮ ੨. ਮਃ ੫) ੩. ਸੰ. ਭੁਵਨ. ਜਗਤ। ੪. ਮਰਾ. ਭੇਣੇ. ਡਰ. ਖ਼ੌਫ਼....
ਫ਼ਿਰੋਜ਼ਪੁਰ ਦੇ ਜਿਲੇ, ਤਸੀਲ ਥਾਣਾ ਮੋਗਾ ਦਾ ਇੱਕ ਪਿੰਡ, ਜਿੱਥੇ ਮਾਈ ਰਾਮੋ ਦਾ ਪਤਿ ਭਾਈ ਸਾਂਈਦਾਸ ਗੁਰੂ ਹਰਿਗੋਬਿੰਦ ਸਾਹਿਬ ਦਾ ਸਾਢੂ ਰਹਿੰਦਾ ਸੀ. ਇਹ ਪਤਿ ਪਤਨੀ ਗੁਰੂ ਸਾਹਿਬ ਦੇ ਅਨੰਨ ਭਗਤ ਅਤੇ ਸੇਵਕ ਸਨ. ਇਨ੍ਹਾਂ ਦੇ ਪ੍ਰੇਮ ਵਸ਼ ਹੋ ਕੇ ਛੀਵੇਂ ਗੁਰੂ ਸਾਹਿਬ ਕਈ ਵਾਰ ਡਰੋਲੀ ਆਕੇ ਚਿਰਕਾਲ ਰਹਿੰਦੇ ਰਹੇ.#ਇਸੇ ਥਾਂ ਤੋਂ ਜਾ ਕੇ ਸਤਿਗੁਰੂ ਨੇ ਭਾਈ ਰੂਪਚੰਦ ਦਾ ਸੀਤਲ ਜਲ ਛਕਿਆ ਸੀ. ਬਾਬਾ ਗੁਰਦਿੱਤਾ ਜੀ ਦਾ ਜਨਮ ਇਸੇ ਪਿੰਡ ਹੋਇਆ ਹੈ. ਜਨਮਅਸਥਾਨ ਤੇ ਦਮਦਮਾ ਬਣਿਆ ਹੋਇਆ ਹੈ. ਇੱਥੇ ਨੰਦਚੰਦ ਵਾਲਾ ਗੁਰੂ ਗ੍ਰੰਥਸਾਹਿਬ ਹੈ, ਜੋ ਉਸ ਨੇ ਉਦਾਸੀ ਸਾਧਾਂ ਤੋਂ ਖੋਹ ਲਿਆ ਸੀ. ਦੇਖੋ, ਨੰਦਚੰਦ.#ਗੁਰੂ ਹਰਿਗੋਬਿੰਦ ਸਾਹਿਬ ਦਾ ਲਗਵਾਇਆ ਇੱਥੇ ਇੱਕ ਖੂਹ ਹੈ. ਮਾਤਾ ਦਮੋਦਰੀ ਜੀ ਦਾ ਇੱਥੇ ਹੀ ਦੇਹਾਂਤ ਹੋਇਆ ਸੀ. ਦੇਹਰਾ ਬਣਿਆ ਹੋਇਆ ਹੈ.#ਪਿੰਡ ਤੋਂ ਬਾਹਰ ਜਿਥੇ ਗੁਰੂਸਾਹਿਬ ਦੀਵਾਨ ਲਗਾਇਆ ਕਰਦੇ ਸਨ, ਉੱਥੇ ਸੁੰਦਰ ਦਰਬਾਰ ਹੈ. ਇਸ ਨੂੰ ੧੮੦ ਘੁਮਾਉਂ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਦੀ ਦਿੱਤੀ ਹੋਈ ਹੈ. ਇਕਵੰਜਾ ਰੁਪਯੇ ਰਿਆਸਤ ਨਾਭੇ ਤੋਂ ਮਿਲਦੇ ਹਨ. ਦੋ ਸੌ ਰੁਪਯੇ ਸਾਲਾਨਾ ਪਿੰਡ ਅੰਗੀਆਂ ਜਿਲਾ ਅੰਬਾਲਾ ਵਿੱਚੋਂ ਜਾਗੀਰ ਹੈ. ਵੈਸਾਖੀ ਅਤੇ ਮਾਘੀ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਡਗਰੂ ਤੋਂ ਡੇਢ ਮੀਲ ਦੱਖਣ ਪੱਛਮ ਹੈ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਦੇਖੋ, ਖਾਰਾ ਸਾਹਿਬ। ੨. ਦੇਖੋ, ਹਰਿਗੋਬਿੰਦ ਸਤਿਗੁਰੂ। ੩. ਦੇਖੋ, ਖੁਸਾਲ ਸਿੰਘ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਵਿ- ਅਚਲ. ਇਸਥਿਤ. ਜੋ ਟਲੇ ਨਾ. "ਅਟਲ ਬਚਨ ਸਾਧੂਜਨਾ." (ਬਿਲਾ ਮਃ ੫) ੨. ਸੰ. अट्टाल- ਅੱਟਾਲ. ਬੁਰਜ. ਦੁਰਗ. "ਭੈ ਨਿਰਭਉ ਹਰਿ ਅਟਲ." (ਸਵੈਯੇ ਮਃ ੩. ਕੇ) ਭੈ ਤੋਂ ਨਿਰਭੈ ਹਰਿ ਦਾ ਕਿਲਾ ਹੈ। ੩. ਦੇਖੋ, ਅਟਲ ਰਾਇ ਜੀ....
ਸੰ. श्रद्घा ਸ਼੍ਰਤ- ਧਾ. ਸੰਗ੍ਯਾ- ਭਰੋਸਾ. ਨਿਸ਼ਚਾ. ਯਕੀਨ। ੨. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਸ਼੍ਰਤ੍ (ਸਤ੍ਯ) ਦੇ ਧਾਰਨ ਦਾ ਨਾਉਂ ਸ਼੍ਰੱਧਾ ਹੈ....
ਵ੍ਯ- ਜਿਸ ਤਰਹ. ਜਿਸ ਪ੍ਰਕਾਰ ਸੇ. ਜੈਸੇ. ਜਿਵੇਂ। ੨. ਬਰਾਬਰ. ਤੁੱਲ. ਸਮਾਨ....
ਸੰ. ਸ਼ਕ੍ਤਿ. ਸੰਗ੍ਯਾ- ਤਾਕਤ. ਸਾਮਰਥ੍ਯ. "ਮਾਨੁ ਮਹਤੁ ਨ ਸਕਤਿ ਹੀ ਕਾਈ." (ਬਿਲਾ ਮਃ ੫) ੨. ਪ੍ਰਭਾਵ. ਅਸਰ. "ਸਕਤਿ ਅੰਧੇਰ ਜੇਵੜੀ ਭ੍ਰਮ ਚੂਕਾ." (ਗਉ ਕਬੀਰ) ੩. ਮਾਇਆ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੪. ਭਾਵ- ਇਸਤ੍ਰੀ. "ਸਕਤਿ ਸਨੇਹ ਕਰਿ ਸੁੰਨਤਿ ਕਰੀਐ." (ਆਸਾ ਕਬੀਰ) "ਤਉ ਆਨਿ ਸਕਤਿ ਗਲਿ ਬਾਂਧਿਆ." (ਸ੍ਰੀ ਬੇਣੀ) ੫. . ਕੁਦਰਤ. ਪ੍ਰਕ੍ਰਿਤਿ। ੬. ਬਰਛੀ. ਸੈਹਥੀ. "ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ." (ਸਵੈਯੇ. ਮਃ ੨. ਕੇ) ਇਸ ਥਾਂ "ਸਕਤਿ" ਸ਼ਬਦ ਸ਼ਲੇਸ ਹੈ. ਮਾਇਆ ਅਤੇ ਬਰਛੀ। ੭. ਪਦ ਤੇ ਵਾਕ੍ਯ ਦੀ ਉਹ ਵ੍ਰਿੱਤਿ (ਸੱਤਾ) ਜੋ ਅਰਥ ਬੋਧਨ ਕਰਾਉਂਦੀ ਹੈ। ੮. ਦੇਵਤਿਆਂ ਦੀ ਸਾਮਰਥ੍ਯ ਅਤੇ ਉਨ੍ਹਾਂ ਦੀਆਂ ਇਸਤ੍ਰੀਆਂ ਨੂੰ ਭੀ ਸ਼ਕਤਿ ਲਿਖਿਆ ਹੈ. ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ ਇਹ ਹਨ- ਇੰਦ੍ਰਾਣੀ, ਵੈਸਨਵੀ, ਸ਼ਾਂਤਾ, ਬ੍ਰਹਮਾ੍ਣੀ, ਰੌਦ੍ਰੀ, ਕੌਮਾਰੀ, ਨਾਰਸਿੰਘੀ, ਵਾਰਾਹੀ, ਮਾਹੇਸ਼੍ਵਰੀ, ਚਾਮੁੰਡਾ, ਚੰਡਿਕਾ, ਕਾਰਤਿਕੀ, ਪ੍ਰਧਾਨਾ, ਕੀਰ੍ਤਿ, ਕਾਂਤਿ, ਤੁਸ੍ਟਿ, ਪੁਸ੍ਟਿ, ਧ੍ਰਿਤਿ, ਸ਼ਾਂਤਿ, ਕ੍ਰਿਯਾ, ਦਯਾ, ਮੇਧਾ, ਲੋਲਾਕ੍ਸ਼ੀ, ਦੀਰਘਜਿਹ੍ਵਾ, ਗੋਮੁਖੀ, ਕੁੰਡੋਦਰੀ, ਵਿਰਜਾ ਆਦਿ। ੯. ਸੰ. ਸਕ੍ਤਿ. ਸੰਬੰਧ. ਸੰਯੋਗ. "ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ." (ਗੌਂਡ ਮਃ ੪) ਸੂਰਜ ਦੇ ਸੰਬੰਧ ਨਾਲ ਤਪਤ....
ਸੰ. दम्पती. ਸੰਗ੍ਯਾ- ਇਸ ਪੁਰੁਸ (ਪਤਿ ਪਤਨੀ) ਦਾ ਜੋੜਾ....
ਸੰ. उल्लास ਉੱਲਾਸ।੨ ਦੇਖੋ. ਉਲਾਸ। ੨. ਦੇਖੋ ਕਲਸ....
ਵਿ- ਸੇਵਿਤ. ਜੋ ਸੇਵਨ ਕੀਤਾ ਗਿਆ ਹੈ.#"ਸੇਵਤ ਸੇਵਿ ਸੇਵਿ ਸਾਧ ਸੇਵਉ." (ਬਿਲਾ ਮਃ ੫) ਲੋਕਾਂ ਕਰਕੇ ਸੇਵਿਤ ਰਾਜਾ ਆਦਿ, ਉਨ੍ਹਾਂ ਦੇ ਸੇਵ੍ਯ ਦੇਵਤਾ ਆਦਿ, ਉਨ੍ਹਾਂ ਕਰਕੇ ਭੀ ਸੇਵ੍ਯ ਸਾਧੁ, ਉਨ੍ਹਾਂ ਦੇ ਚਰਣ ਸੇਵਨ ਕਰੋ। ੨. ਸੰਗ੍ਯਾ- ਸ਼੍ਵੇਤਵਾਹ. ਅਰਜੁਨ. ਸ਼ਸਤ੍ਰਨਾਮਮਾਲਾ ਵਿੱਚ ਸ਼੍ਵੇਤਵਾਹ ਦੀ ਥਾਂ ਸੇਵਤ ਸ਼ਬਦ ਆਇਆ ਹੈ. ਦੇਖੋ, ਸ੍ਵੇਤਵਾਹ....
ਦੇਖੋ, ਰਾਮਕੌਰ। ੨. ਮਾਤਾ ਦਾਮੋਦਰੀ ਜੀ ਦੀ ਵਡੀ ਭੈਣ, ਜੋ ਡਰੋਲੀ ਨਿਵਾਸੀ ਭਾਈ ਸਾਂਈਂਦਾਸ ਨਾਲ ਵਿਆਹੀ ਗਈ ਸੀ. ਇਸ ਦੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿੱਚ ਅਟਲ ਸ਼੍ਰੱਧਾ ਸੀ. "ਯਥਾ ਸ਼ਕਤਿ ਦੰਪਤੀ ਹੁਲਾਸ। ਸੇਵਤ ਰਾਮੋ ਸਾਂਈਂਦਾਸ." (ਗੁਪ੍ਰਸੂ)...