hulāsaहुलास
ਸੰ. उल्लास ਉੱਲਾਸ।੨ ਦੇਖੋ. ਉਲਾਸ। ੨. ਦੇਖੋ ਕਲਸ.
सं. उल्लास उॱलास।२ देखो. उलास। २. देखो कलस.
ਦੇਖੋ, ਉਲਾਸ....
ਸੰ. उल्लास- ਉੱਲਾਸ. ਸੰਗ੍ਯਾ- ਪ੍ਰਕਾਸ਼. ਚਮਤਕਾਰ। ੨. ਉਮੰਗ. ਚਾਉ. "ਖਾਤ ਪੀਤ ਵਰਤੈ ਅਨਦ ਉਲਾਸ." (ਸੁਖਮਨੀ) ੩. ਹੌਸਲਾ. ਉਤਸਾਹ. "ਰਣ ਦੇਖਿ ਸੂਰੇ ਚਿਤਿ ਉਲਾਸ." (ਬਸੰ ਮਃ ੫) "ਹੰਸਾ ਸੇਤੀ ਚਿਤ ਉਲਾਸਹਿ ਕੁਕੜ ਦੀ ਓਡਾਰੀ." (ਗਉ ਵਾਰ ੨. ਮਃ ੫) ੪. ਸੁਖ. ਆਨੰਦ। ੫. ਗ੍ਰੰਥ ਦਾ ਪਰਵ. ਕਾਂਡ. ਅਧ੍ਯਾਯ। ੬. ਇੱਕ ਅਰਥਾਲੰਕਾਰ. ਇੱਕ ਦੇ ਗੁਣ ਅਥਵਾ ਦੋਸ ਤੋਂ ਦੂਸਰੇ ਵਿੱਚ ਗੁਣ ਅਥਵਾ ਦੋਸ ਦਾ ਹੋਣਾ ਦਿਖਾਇਆ ਜਾਵੇ, ਇਹ "ਉੱਲਾਸ" ਦਾ ਰੂਪ ਹੈ. "ਏਕਹਿ ਕੇ ਗੁਣ ਦੋਸ ਤੈਂ ਔਰੈ ਕੋ ਗੁਣ ਦੋਸ। ਵਰਣਤ ਯੌਂ ਉੱਲਾਸ ਹੈਂ ਜੋ ਪੰਡਿਤ ਮਤਿ ਕੋਸ" (ਲਲਿਤ ਲਲਾਮ) ਇਸ ਅਲੰਕਾਰ ਦੇ ਚਾਰ ਭੇਦ ਹਨਃ-#(ੳ) ਗੁਣ ਤੋਂ ਗੁਣ ਦਾ ਹੋਣਾ,#ਉਦਾਹਰਣ-#ਗੁਣੀ ਗੁਣੀ ਮਿਲਿ ਲਾਹਾ ਪਾਵਸਿ,#ਗੁਰੁਮੁਖਿ ਨਾਮ ਵਡਾਈ. (ਭੈਰ ਮਃ ੧)#ਗੰਗਾ ਜਮਨਾ ਗੋਦਾਵਰੀ ਸਰਸੁਤੀ,#ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਂਈ,#ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ,#ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ.#(ਮਲਾ ਮਃ ੪)#(ਅ) ਦੋਸ ਤੋਂ ਗੁਣ.#ਉਦਾਹਰਣ-#ਸਫਲ ਬਿਰਛ ਫਲ ਦੇਤ ਜ੍ਯੋਂ ਪਖਾਨ ਮਾਰੇ#ਸਿਰ ਕਰਵਤ ਸਹਿ ਹੋਤ ਪਾਰ ਪਾਰ ਹੈ,#ਸਾਗਰ ਸੇ ਕਾਢ ਮੁਖ ਫੋਰਿਯਤ ਸੀਪ ਕੋ ਜ੍ਯੋਂ#ਦੇਤ ਮੁਕਤਾਹਲ ਅਵਗ੍ਯਾ ਨ ਵਿਚਾਰ ਹੈ,#ਜੈਸੇ ਖਨਵਾਰਾ ਖਾਨਿ ਖਨਤ ਹਨਤ ਘਨ#ਮਾਨਕ ਅਮੋਲ ਹੀਰਾ ਪਰਉਪਕਾਰ ਹੈ,#ਊਖ ਮੇਂ ਪਿਯੂਖ ਜ੍ਯੋਂ ਪ੍ਰਗਾਸ ਹੋਤ ਕੋਲੂ ਪਚੇ#ਅਵਗੁਨ ਕੀਏ ਗੁਨ ਸਾਧੁਨ ਕੇ ਦ੍ਵਾਰ ਹੈ.#(ਭਾਗੁਕ)#(ੲ) ਗੁਣ ਤੋਂ ਦੋਸ#ਉਦਾਹਰਣ-#ਧਨੁ ਜੋਬਨੁ ਦੁਇ ਵੈਰੀ ਹੋਏ, ਜਿਨ੍ਹੀ ਰਖੇ ਰੰਗੁ ਲਾਇ.#(ਆਸਾ ਅਃ ਮਃ ੧)#ਸਦਨ ਵਿਭੂਤਿ ਅਪਰ ਕੇ ਦੇਖੀ।#ਪੀਰਾ ਪਾਵਹਿ ਰਿਦੇ ਵਿਸੇਖੀ.#(ਨਾਪ੍ਰ)#ਛਮੀ ਪੁਰਖ ਕੇ ਕਾਜ ਉਦਾਰਾ,#ਨਸ੍ਟ ਹੋਤ ਜਿਮਿ ਅਗਨੀ ਪਾਰਾ,#ਤਿਸ ਕੋ ਸਕਲ ਕਰਹਿ ਅਪਰਾਧਾ,#ਡਰ ਕੋ ਛੋਰ ਦੇਤ ਹੈਂ ਬਾਧਾ.#(ਗੁਪ੍ਰਸੂ)#(ਸ) ਦੋਸ ਤੋਂ ਦੋਸ#ਉਦਾਹਰਣ-#ਕੁਸੰਗਤਿ ਬਹਹਿ ਸਦਾ ਦੁਖੁ ਪਾਵਹਿ ਦੁਖੋਦੁਖੁ ਕਮਾਇਆ.#(ਮਾਰੂ ਸੋਲਹੇ ਮਃ ੩)#ਪਰ ਦੁਖ ਪਿਖਕਰ ਹੋਤ ਹੈਂ ਦੁਖੀ ਸੰਤ ਮਨ ਮਾਂਹਿ.#(ਅਲੰਕਾਰ ਸਾਗਰ ਸੁਧਾ)#੭. ਦੇਖੋ, ਕਲਸ....
ਸੰ. ਕਲਸ਼. ਸੰਗ੍ਯਾ- ਮੰਦਰ ਦਾ ਮੁਕਟ, ਜੋ ਸੁਵਰਣ (ਸੋਨੇ) ਨਾਲ ਲਿੱਪਿਆ ਹੁੰਦਾ ਹੈ. "ਤੈ ਜਨ ਕਉ ਕਲਸ ਦੀਪਾਇਅਉ." (ਸਵੈਯੇ ਮਃ ੫. ਕੇ) ਤੈਂ ਆਪਣੇ ਦਾਸ ਨੂੰ ਕਲਸ ਵਾਂਙ ਰੌਸ਼ਨ ਕੀਤਾ ਹੈ। ੨. ਘੜਾ. "ਕਨਕ ਕਲਸ ਭਰ ਆਨੈ." (ਸਲੋਹ) ੩. ਇਕ ਤੋਲ, ਜੋ ਅਜ ਕਲ ਅੱਠ ਸੇਰ ਦੇ ਬਰਾਬਰ ਹੈ। ੪. ਇੱਕ ਛੰਦ, ਜਿਸ ਦਾ ਨਾਉਂ ਹੁੱਲਾਸ ਭੀ ਹੈ.¹ ਇਹ ਛੰਦ ਦੋ ਛੰਦਾ ਦੇ ਮੇਲ ਤੋਂ ਬਣਾਇਆ ਜਾਂਦਾ ਹੈ. ਜੋ ਛੰਦ ਕਲਸ਼ (ਸਿਰ) ਪੁਰ ਰੱਖਿਆ ਜਾਵੇ, ਉਸ ਦਾ ਅੰਤਿਮ ਪਦ ਦੂਜੇ ਛੰਦਾਂ ਦੇ ਮੁੱਢ ਸਿੰਘਾਵਲੋਕਨ ਨ੍ਯਾਯ ਕਰਕੇ ਆਉਣਾ ਚਾਹੀਏ. ਦਸਮਗ੍ਰੰਥ ਵਿੱਚ ਚੌਪਾਈ ਅਤੇ ਤ੍ਰਿਭੰਗੀ ਦੇ ਮੇਲ ਤੋਂ "ਕਲਸ" ਛੰਦ ਰਚਿਆ ਗਿਆ ਹੈ. ਯਥਾ-#ਆਦਿ ਅਭੈ ਅਨਗਾਧ ਸਰੂਪੰ,#ਰਾਗ ਰੰਗ ਜਿਹ ਰੇਖ ਨ ਰੂਪੰ,#ਰੰਕ ਭਯੋ ਰਾਵਤ ਕਹੁਁ ਭੂਪੰ,#ਕਹੁਁ ਸਮੁਦ੍ਰ ਸਰਿਤਾ ਕਹੁਁ ਕੂਪੰ, -#ਸਰਿਤਾ ਕਹੁਁ ਕੂਪੰ, ਸਮੁਦਸਰੂਪੰ,#ਅਲਖਬਿਭੂਤੰ ਅਮਿਤਗਤੰ,#ਅਦ੍ਵੈ ਅਬਿਨਾਸੀ, ਪਰਮ ਪ੍ਰਕਾਸੀ,#ਤੇਜ ਸੁਰਾਸੀ, ਅਕ੍ਰਿਤਕ੍ਰਿਤੰ,#ਜਿਹ ਰੂਪ ਨ ਰੇਖੰ, ਅਲਖ ਅਭੇਖੰ#ਅਮਿਤ ਅਦ੍ਵੈਖੰ, ਸਰਬਮਈ,#ਸਬ ਕਿਲਵਿਖਹਰਣੰ ਪਤਿਤਉਧਰਣੰ,#ਅਸਰਣਸਰਣੰ, ਏਕ ਦਈ.#(ਗ੍ਯਾਨ)#(ਅ) ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਛੰਦਾਂ ਦੇ ਮੇਲ ਤੋਂ ਕਲਸ ਛੰਦ ਰਚੇ ਗਏ ਹਨ, ਜਿਨ੍ਹਾਂ ਦੇ ਕੁਝ ਰੂਪ ਇਸ ਥਾਂ ਲਿਖਦੇ ਹਾਂ.#ਚੌਪਈ ਅਤੇ ਸਵੈਯੇ ਦੇ ਮੇਲ ਤੋਂ ਕਲਸ, ਯਥਾ-#ਸਤਿਗੁਰ ਸੇਵਿ ਪਰਮਪਦੁ ਪਾਯਉ,#ਅਬਿਨਾਸੀ ਅਬਿਗਤੁ ਧਿਆਯਉ,#ਤਿਸ ਭੇਟੇ ਦਾਰਿਦ੍ਰ ਨ ਚੰਪੈ,#ਕਲ੍ਯਸਹਾਰੁ ਤਾਸੁ ਗੁਣ ਜੰਪੈ. -#ਜੰਪਉ ਗੁਣ ਬਿਮਲ ਸੁਜਨ ਜਨ ਕੇਰੇ,#ਅਮਿਅਨਾਮੁ ਜਾਕਉ ਫੁਰਿਆ,#ਇਨਿ ਸਤਿਗੁਰ ਸੇਵਿ ਸਬਦਰਸੁ ਪਾਯਾ,#ਨਾਮੁ ਨਿਰੰਜਨ ਉਰਿ ਧਰਿਆ,#ਹਰਿਨਾਮ ਰਸਿਕੁ ਗੋਬਿੰਦਗੁਣਗਾਹਕੁ#ਚਾਹਕੁ ਤੱਤ ਸਮੱਤਸਰੇ,#ਕਵਿ ਕਲ੍ਯ ਠਕੁਰ ਹਰਿਦਾਸਤਨੇ,#ਗੁਰ ਰਾਮਦਾਸ ਸਰ ਅਭਰ ਭਰੇ.#(ਸਵੈਯੇ ਮਃ ੪. ਕੇ)#(ੲ) ਨਿਤਾ ਅਤੇ ਸਾਰ ਛੰਦ ਦੇ ਮੇਲ ਤੋਂ ਕਲਸ. ਨਿਤਾ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੧੨. ਮਾਤ੍ਰਾ ਅੰਤ ਦੋ ਗੁਰੁ.#ਉਦਾਹਰਣ-#ਹਮ ਘਰਿ ਸਾਜਨ ਆਏ, ਸਾਚੈ ਮੇਲਿ ਮਿਲਾਏ, x x#ਸਹਜਿ ਮਿਲਾਏ ਹਰਿ ਮਨਿ ਭਾਏ,#ਪੰਚ ਮਿਲੇ ਸੁਖ ਪਾਇਆ.#ਸਾਈ ਵਸਤੁ ਪਰਾਪਤ ਹੋਈ,#ਜਿਸੁ ਸੇਤੀ ਮਨੁ ਲਾਇਆ² x x x#(ਸੂਹੀ ਛੰਤ ਮਃ ੧)...